Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਬੁਨਿਆਦੀ ਢਾਂਚੇ ਦਾ ਵਿਕਾਸ ਸਰਕਾਰ ਦੀ ਪ੍ਰਾਥਮਿਕਤਾ ਹੈ : ਪ੍ਰਧਾਨ ਮੰਤਰੀ

ਬੁਨਿਆਦੀ ਢਾਂਚੇ ਦਾ ਵਿਕਾਸ ਸਰਕਾਰ ਦੀ ਪ੍ਰਾਥਮਿਕਤਾ ਹੈ  :  ਪ੍ਰਧਾਨ ਮੰਤਰੀ

ਬੁਨਿਆਦੀ ਢਾਂਚੇ ਦਾ ਵਿਕਾਸ ਸਰਕਾਰ ਦੀ ਪ੍ਰਾਥਮਿਕਤਾ ਹੈ  :  ਪ੍ਰਧਾਨ ਮੰਤਰੀ

ਬੁਨਿਆਦੀ ਢਾਂਚੇ ਦਾ ਵਿਕਾਸ ਸਰਕਾਰ ਦੀ ਪ੍ਰਾਥਮਿਕਤਾ ਹੈ  :  ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ  ਨੇ ਅੱਜ ਕੇਰਲ ਵਿੱਚ ਕੋਲਮ ਦਾ ਦੌਰਾ ਕੀਤਾ ।  ਉਨ੍ਹਾਂ ਨੇ ਉੱਥੇ ਰਾਸ਼ਟਰੀ ਰਾਜ ਮਾਰਗ –  66 ਤੇ 13 ਕਿਲੋਮੀਟਰ ਲੰਮਾ,   2-ਲੇਨ ਦਾ ਕੋਲਮ ਬਾਈਪਾਸ ਰਾਸ਼ਟਰ ਨੂੰ ਸਮਰਪਿਤ ਕੀਤਾ ।  ਇਸ ਮੌਕੇ ਤੇ ਕੇਰਲ  ਦੇ ਰਾਜਪਾਲ ਜਸਟਿਸ ਸ਼੍ਰੀ ਪੀ.  ਸਦਾਸ਼ਿਵਮ(Shri Justice P. Sathasivam)ਕੇਰਲ  ਦੇ ਮੁੱਖਮੰਤਰੀ ਸ਼੍ਰੀ ਪਿਨਾਰਾਈ ਵਿਜਯਨ ਕੇਂਦਰੀ ਸੈਰ-ਸਪਾਟਾ ਮੰਤਰੀ  ਸ਼੍ਰੀ  ਕੇ. ਜੇ.  ਅਲਫੌਂਸ ਸਮੇਤ ਹੋਰ ਉੱਘੇ ਵਿਅਕਤੀ ਹਾਜ਼ਰ ਸਨ ।

 

ਕੋਲਮ ਦੇ ਅਸਰਾਮਮ ਮੈਦਾਨ ਵਿੱਚ ਜਨ ਸਭਾ ਨੂੰ ਸੰਬੋਧਨ ਕਰਦਿਆਂਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਬੁਨਿਆਦੀ ਢਾਂਚੇ ਦਾ ਵਿਕਾਸ ਉਨ੍ਹਾਂ ਦੀ ਸਰਕਾਰ ਦੀ ਪ੍ਰਾਥਮਿਕਤਾ ਰਹੀ ਹੈ ਅਤੇ ਕੋਲਮ ਬਾਈਪਾਸ ਉਸੇ ਦਾ ਇੱਕ ਉਦਾਹਰਣ ਹੈ ।

 

ਉਨ੍ਹਾਂ ਨੇ ਇਸ ਤੱਥ ਨੂੰ ਉਜਾਗਰ ਕੀਤਾ ਕਿ ਇਸ ਪ੍ਰੋਜੈਕਟ ਨੂੰ ਜਨਵਰੀ 2015 ਵਿੱਚ ਪ੍ਰਵਾਨਗੀ ਦਿੱਤੀ ਗਈ ਸੀ ਅਤੇ ਹੁਣ ਇਹ ਵਰਤੋਂ ਲਈ ਉਪਲੱਬਧ  ਹੈ ।  ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਜਨ ਸਧਾਰਨ  ਦੇ ਜੀਵਨ ਨੂੰ ਅਸਾਨ ਬਣਾਉਣ ਲਈ ਸਬਕਾਸਾਥਸਬਕਾ ਵਿਕਾਸ ਵਿੱਚ ਯਕੀਨ ਰੱਖਦੀ ਹੈ ਅਤੇ ਉਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਵਿੱਚ ਕੇਰਲ ਸਰਕਾਰ  ਦੇ ਯੋਗਦਾਨ ਅਤੇ  ਸਹਿਯੋਗ ਦੀ ਸ਼ਲਾਘਾ ਕੀਤੀ ।

 

ਕੋਲਮ ਬਾਈਪਾਸਤੋਂ ਅਲਪੁਝਾ ਅਤੇ ਤਿਰੂਵਨੰਤਪੁਰਮ  ਦੇ ਯਾਤਰਾ ਸਮੇਂ ਵਿੱਚ ਕਟੌਤੀ ਹੋਵੇਗੀ ਅਤੇ ਕੋਲਮ ਸ਼ਹਿਰ  ਆਵਾਜਾਈ ਅਸਾਨ ਹੋਵੇਗੀ ।

 

ਕੇਰਲ ਨਾਲ ਸਬੰਧਤ ਪ੍ਰੋਜੈਕਟਾਂ ਦਾ ਉੱਲੇਖ ਕਰਦਿਆਂਪ੍ਰਧਾਨ ਮੰਤਰੀ ਨੇ ਕਿਹਾ ਕਿ  ਭਾਰਤਮਾਲਾ  ਤਹਿਤ ਮੁੰਬਈ – ਕੰਨਿਆਕੁਮਾਰੀ ਗਲਿਆਰੇ ਲਈ ਵਿਸਤ੍ਰਿਤਪ੍ਰੋਜੈਕਟ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਾਰੇ ਪ੍ਰੋਜੈਕਟ ਸਮੇਂ ਸਿਰ ਪੂਰੇ ਕਰਨ ਲਈ ਪ੍ਰਤੀਬੱਧ ਹੈ ।  ਉਨ੍ਹਾਂ ਕਿਹਾ ਕਿ ਇਸ ਉਦੇਸ਼ਨਾਲ ਪ੍ਰਗਤੀ ਰਾਹੀਂ,   12 ਲੱਖ ਕਰੋੜ ਰੁਪਏ  ਦੇ 250 ਤੋਂਜ਼ਿਆਦਾ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਗਈ ਹੈ ।

 

ਸੜਕ ਸੰਪਰਕ ਦੀ ਦਿਸ਼ਾ ਵਿੱਚ ਹੋਈ ਪ੍ਰਗਤੀਤੇ ਰੋਸ਼ਨੀ ਪਾਉਂਦਿਆਂ,ਪ੍ਰਧਾਨ ਮੰਤਰੀ, ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੀ ਸਰਕਾਰ ਦੀ ਤੁਲਨਾ ਵਿੱਚ ਰਾਸ਼ਟਰੀ ਰਾਜਮਾਰਗਾਂਗ੍ਰਾਮੀਣ ਸੜਕਾਂ  ਦੇ ਨਿਰਮਾਣ ਦੀ ਗਤੀ ਲਗਭਗ ਦੁੱਗਣੀ ਹੋ ਚੁੱਕੀ ਹੈ ।  90% ਤੋਂ ਜ਼ਿਆਦਾ ਗ੍ਰਾਮੀਣ ਬਸਤੀਆਂ ਨੂੰ ਜੋੜਿਆ ਜਾ ਚੁੱਕਿਆ ਹੈ ਜਦੋਂ ਕਿ ਪਿਛਲੀ ਸਰਕਾਰ ਵਿੱਚ ਕੇਵਲ 56%ਗ੍ਰਾਮੀਣ ਬਸਤੀਆਂ ਨੂੰ ਹੀ ਜੋੜਿਆ ਗਿਆ ਸੀ ।  ਉਨ੍ਹਾਂ ਨੇ ਆਸਪ੍ਰਗਟਾਈ ਕਿ ਸਰਕਾਰ ਜਲਦੀ ਹੀ 100%ਗ੍ਰਾਮੀਣ ਸੜਕ ਸੰਪਰਕ ਦਾ ਟੀਚਾ ਪ੍ਰਾਪਤ  ਕਰ ਲਵੇਗੀ ।  ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤਰੀ ਏਅਰ ਕਨੈਕਟੀਵਿਟੀ ਅਤੇ ਰੇਲਵੇ ਲਾਈਨਾਂ ਦੇ ਵਿਸਤਾਰ ਵਿੱਚ ਵਰਨਣਯੋਗ ਸੁਧਾਰ ਹੋਇਆ ਹੈ ਜਿਸਦੇ ਨਤੀਜੇ ਵਜੋਂ ਰੋਜ਼ਗਾਰ ਦੇ ਮੌਕਿਆਂ ਦੀ ਸਿਰਜਣਾ ਹੋਈ ਹੈ ।  ਪ੍ਰਧਾਨ ਮੰਤਰੀ ਨੇ ਕਿਹਾ ,  ‘’ਜਦੋਂ ਅਸੀਂ ਸੜਕਾਂ ਅਤੇ ਪੁਲ਼ਾਂ ਦਾ ਨਿਰਮਾਣ ਕਰਦੇ ਹਾਂ ਤਾਂ ਅਸੀਂ ਕੇਵਲ ਕਸਬਿਆਂ ਅਤੇ ਪਿੰਡਾਂ ਨੂੰ ਹੀ ਨਹੀਂ ਜੋੜਦੇ ।  ਅਸੀਂ ਮਹੱਤਵਅਕਾਖਿਆਵਾਂ ਨੂੰ ਉਪਲੱਬਧੀਆਂ ਨਾਲ, ਆਸ਼ਾਵਾਦ ਨੂੰ ਮੌਕਿਆਂ,ਨਾਲ ਅਤੇ ਉਮੀਦ ਨੂੰ ਪ੍ਰਸੰਨਤਾ  ਨਾਲ ਵੀ ਜੋੜਦੇ ਹਾਂ‘’

ਆਯੁਸ਼ਮਾਨ ਭਾਰਤ ਦੇ ਬਾਰੇ ਵਿੱਚ ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ  ਤਹਿਤ 8 ਲੱਖ ਮਰੀਜ਼ਾਂ ਨੂੰ ਲਾਭਪਹੁੰਚਿਆ ਹੈ ਜਦੋਂ ਕਿ ਸਰਕਾਰ ਹੁਣ ਤੱਕ ਇਸ ਯੋਜਨਾ ਲਈ 1100 ਕਰੋੜ ਰੁਪਏ ਤੋਂਜ਼ਿਆਦਾ ਰਕਮਪ੍ਰਵਾਨ ਕਰ ਚੁੱਕੀ ਹੈ ।  ਉਨ੍ਹਾਂ ਨੇ ਕੇਰਲ ਸਰਕਾਰ ਤੋਂ ਆਯੁਸ਼ਮਾਨ ਭਾਰਤ ਯੋਜਨਾ  ਦੇ ਲਾਗੂਕਰਨ ਵਿੱਚ ਤੇਜ਼ੀ ਲਿਆਉਣ ਦੀਤਾਕੀਦ ਕੀਤੀਤਾਕਿ ਕੇਰਲਵਾਸੀ ਉਸਦਾ ਲਾਭ ਉਠਾ ਸਕਣ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ  ਮੋਦੀ ਨੇ ਕਿਹਾ ਕਿ ਸੈਰ-ਸਪਾਟਾ ਕੇਰਲ  ਦੇ ਆਰਥਕ ਵਿਕਾਸ ਦੀ ਵਿਸ਼ੇਸ਼ਤਾ ਹੈ ਅਤੇ ਇਹ ਰਾਜ ਦੀ ਅਰਥਵਿਵਸਥਾ ਵਿੱਚ ਪ੍ਰਮੁੱਖ ਯੋਗਦਾਨ ਪਾਉਂਦਾ ਹੈ ।  ਉਨ੍ਹਾਂ ਨੇ ਕਿਹਾ ਕਿ ਕੇਰਲ ਦੀਆਂ ਸੈਰ-ਸਪਾਟਾ ਸੰਭਾਵਨਾਵਾਂ ਦੀ ਪਹਿਚਾਣ ਕਰਦਿਆਂ,ਸਰਕਾਰ ਨੇ ਸਵਦੇਸ਼ ਦਰਸ਼ਨ ਅਤੇ ਪ੍ਰਸਾਦ (PRASAD) ਪ੍ਰੋਜੈਕਟ ਤਹਿਤ ਰਾਜ ਵਿੱਚ 550 ਕਰੋੜ ਰੁਪਏ ਦੇ ਸੱਤ ਪ੍ਰੋਜੈਕਟ ਪ੍ਰਵਾਨ ਕੀਤੇ ਹਨ

 

ਸੈਰ-ਸਪਾਟਾ ਖੇਤਰ  ਦੇ ਮਹੱਤ‍ਵਬਾਰੇ ਬੋਲਦਿਆਂ,ਪ੍ਰਧਾਨ ਮੰਤਰੀ ਨੇ ਇਸ ਖੇਤਰ ਵਿੱਚ ਹੋਈਵਰਣਨਯੋਗ ਪ੍ਰਗਤੀ ਤੇਚਾਨਣਾ ਪਾਇਆ ।  ਭਾਰਤ ਨੇ 2016 ਵਿੱਚ ਸੈਰ-ਸਪਾਟਾ ਖੇਤਰ ਵਿੱਚ 14%ਤੋਂਜ਼ਿਆਦਾ ਪ੍ਰਗਤੀ ਕੀਤੀ ਜਦੋਂ ਕਿ ਇਸਦੀ ਵਿਸ਼ਵ ਔਸਤ 7% ਰਹੀ ।  ਉਨ੍ਹਾਂ ਨੇ ਕਿਹਾ ਕਿ ਵਿਸ਼ਵ ਯਾਤਰਾ ਅਤੇ ਸੈਰ-ਸਪਾਟਾ ਪਰਿਸ਼ਦ ਦੀ 2018 ਦੀ ਰਿਪੋਰਟ ਵਿੱਚ ਭਾਰਤ ਇਸ ਸਮੇਂ ਪਾਵਰ ਰੈਂਕਿੰਗ ਵਿੱਚ ਤੀਜੇ ਸਥਾਨ ਤੇ ਹੈ ।  ਭਾਰਤ ਵਿੱਚ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਦੀ ਸੰਖਿਆ ਵਿੱਚ 42% ਤੱਕ ਵਾਧਾ ਹੋਇਆ ਹੈ ।  2013 ਵਿੱਚ 70 ਲੱਖ ਵਿਦੇਸ਼ੀ ਸੈਲਾਨੀ ਭਾਰਤ ਆਏ ਸਨ ਜਦੋਂ‍ਕਿ 2017 ਵਿੱਚ ਇਨ੍ਹਾਂ ਦੀ ਸੰਖਿਆ ਵਧਕੇ 1 ਕਰੋੜ ਹੋ ਗਈ ।  ਭਾਰਤ ਵੱਲੋਂ ਸੈਰ-ਸਪਾਟੇ  ਦੇ ਕਾਰਨ ਅਰਜਿਤ ਕੀਤੀ ਜਾਣ ਵਾਲੀ ਵਿਦੇਸ਼ੀ ਮੁਦਰਾ ਵਿੱਚ 50% ਦਾ ਵਾਧਾ ਹੋਇਆ ਹੈ ।  ਇਹ 2013 ਵਿੱਚ 18 ਬਿਲੀਅਨ ਡਾਲਰ ਤੋਂ ਵਧਕੇ 2017 ਵਿੱਚ 27 ਬਿਲੀਅਨ ਡਾਲਰ ਹੋ ਗਈ ।  ਉਨ੍ਹਾਂ ਨੇ ਕਿਹਾ ਕਿ ਈ-ਵੀਜ਼ਾ ਸ਼ੁਰੂ ਕੀਤਾ ਜਾਣਾ ਭਾਰਤੀ ਸੈਰ-ਸਪਾਟੇ ਲਈ ਬਹੁਤ ਪਰਿਵਰਤਨਕਾਰੀ ਰਿਹਾ ਜੋ ਹੁਣ ਤੱਕ 166 ਦੇਸ਼ਾਂ  ਦੇ ਨਾਗਰਿਕਾਂ ਨੂੰ ਉਪਲੱਬਧ  ਹੈ ।

*****

ਏਕੇਟੀ/ਕੇਪੀ/ਐੱਸਬੀਪੀ