Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮੋਰੇਹ ਵਿਖੇ ਇੰਟੈਗ੍ਰੇਟਿਡ (ਏਕੀਕ੍ਰਿਤ) ਚੈੱਕ ਪੋਸਟ ਅਤੇ ਇੰਫਾਲ ਵਿੱਚ ਹੋਰ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਨੇ ਮੋਰੇਹ ਵਿਖੇ ਇੰਟੈਗ੍ਰੇਟਿਡ (ਏਕੀਕ੍ਰਿਤ) ਚੈੱਕ ਪੋਸਟ ਅਤੇ  ਇੰਫਾਲ ਵਿੱਚ ਹੋਰ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਨੇ ਮੋਰੇਹ ਵਿਖੇ ਇੰਟੈਗ੍ਰੇਟਿਡ (ਏਕੀਕ੍ਰਿਤ) ਚੈੱਕ ਪੋਸਟ ਅਤੇ  ਇੰਫਾਲ ਵਿੱਚ ਹੋਰ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੰਫਾਲ ਦਾ ਦੌਰਾ ਕੀਤਾਇੱਕ ਵੱਡੀ ਜਨਤਕ ਮੀਟਿੰਗ ‘ਤੇ ਉਨ੍ਹਾਂ ਨੇ ਮੋਰੇਹ ਵਿਖੇ ਇੰਟੈਗ੍ਰੇਟਿਡ (ਏਕੀਕ੍ਰਿਤ) ਚੈੱਕ ਪੋਸਟ ਦਾ ਉਦਘਾਟਨ ਕੀਤਾਉਨ੍ਹਾਂ ਨੇ ਦੋਲਾਈਥਾਬੀ ਬੈਰਾਜ ਪ੍ਰੋਜੈਕਟ, ਸਾਵੋਮਬੰਗ ( Sawombung) ਵਿਖੇ ਐੱਫਸੀਆਈ ਫੂਡ ਸਟੋਰੇਜ ਅਤੇ ਪਾਣੀ ਸਪਲਾਈ ਅਤੇ ਸੈਰ-ਸਪਾਟੇ ਨਾਲ ਸਬੰਧਤ ਪ੍ਰੋਜੈਕਟਾਂ ਦਾ ਵੀ ਉਦਘਾਟਨ ਕੀਤਾ

 

ਉਨ੍ਹਾਂ ਨੇ 400 ਕੇਵੀ ਡਬਲ ਸਰਕਟ ਸਿਲਚਰ-ਇੰਫਾਲ ਲਾਈਨ ਵੀ ਰਾਸ਼ਟਰ ਨੂੰ ਸਮਰਪਿਤ ਕੀਤੀ

 

ਉਨ੍ਹਾਂ ਨੇ ਕਈ ਸਪੋਰਟਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ

 

ਇਕੱਠ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨੇ ਮਣੀਪੁਰ ਦੇ ਬਹਾਦਰ ਅਜ਼ਾਦੀ ਘੁਲਾਟੀਆਂ, ਵਿਸ਼ੇਸ਼ ਤੌਰ ‘ਤੇ ਮਹਿਲਾ ਅਜ਼ਾਦੀ ਘੁਲਾਟੀਆਂ  ਨੂੰ ਸ਼ਰਧਾਂਜਲੀ ਭੇਟ ਕੀਤੀਉਨ੍ਹਾਂ ਨੇ ਯਾਦ ਕੀਤਾ ਕਿ ਅਣਵੰਡੇ ਭਾਰਤ ਦੀ ਪਹਿਲੀ ਅੰਤਰਿਮ ਸਰਕਾਰ ਮਣੀਪੁਰ ਵਿੱਚ ਮੋਈਰੰਗ (Moirang) ਵਿਖੇ ਸਥਾਪਤ ਹੋਈ ਸੀਉਨ੍ਹਾਂ ਨੇ ਇਹ ਵੀ ਯਾਦ ਕੀਤਾ ਕਿ ਅਜ਼ਾਦ ਹਿੰਦ ਫੌਜ ਨੂੰ ਉੱਤਰ-ਪੂਰਬ ਦੇ ਲੋਕਾਂ ਵੱਲੋਂ ਹਮਾਇਤ ਮਿਲੀ ਸੀਉਨ੍ਹਾਂ ਕਿਹਾ ਕਿ ਮਣੀਪੁਰ ਨੇ ਨਵੇਂ ਭਾਰਤ ਦੀ ਵਿਕਾਸ ਕਹਾਣੀ ਵਿੱਚ ਅਹਿਮ ਭੂਮਿਕਾ ਨਿਭਾਉਣੀ ਹੈ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਇਸ ਮੌਕੇ ‘ਤੇ 1500 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਉਦਘਾਟਨ ਹੋਇਆ ਹੈ ਜਾਂ ਉਨ੍ਹਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਰਾਜ ਦੇ ਲੋਕਾਂ ਦੇ ‘ਈਜ਼ ਆਵ੍ ਲਿਵਿੰਗ’ ਵਿੱਚ ਸੁਧਾਰ ਕਰਨਗੇ

 

ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਚਾਰ ਵਰ੍ਹਿਆਂ ਵਿੱਚ ਉਨ੍ਹਾਂ ਨੇ ਲਗਭਗ 30 ਵਾਰ ਉੱਤਰ-ਪੂਰਬ ਦਾ ਦੌਰਾ ਕੀਤਾ ਹੈਉਨ੍ਹਾਂ ਕਿਹਾ ਕਿ ਉੱਤਰ-ਪੂਰਬ ਦੀ ਕਾਇਆਕਲਟ ਹੋ ਰਹੀ ਹੈ ਅਤੇ ਜੋ ਪ੍ਰੋਜੈਕਟ ਦਹਾਕਿਆਂ ਤੋਂ ਲਟਕੇ ਪਏ ਸਨ, ਉਨ੍ਹਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ

 

ਉਨ੍ਹਾਂ ਕਿਹਾ ਕਿ ਮੋਰੇਹ ਵਿਖੇ ਇੰਟੈਗ੍ਰੇਟਿਡ (ਏਕੀਕ੍ਰਿਤ) ਚੈੱਕ ਪੋਸਟ ਨਾਲ ਕਸਟਮ ਕਲੀਅਰੈਂਸ, ਵਿਦੇਸ਼ੀ ਕਰੰਸੀ ਵਟਾਂਦਰਾ, ਇਮੀਗ੍ਰੇਸ਼ਨ ਕਲੀਅਰੈਂਸ ਆਦਿ ਦੀਆਂ ਸਹੂਲਤ ਮਿਲਣਗੀਆਂ

 

ਉਨ੍ਹਾਂ ਕਿਹਾ ਕਿ ਅੱਜ ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਹੋ ਰਿਹਾ ਹੈ ਉਹ ਵਿਕਾਸ ਪ੍ਰਤੀ ਕੇਂਦਰ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੇ ਹਨਉਨ੍ਹਾਂ ਕਿਹਾ ਕਿ ਦੋਲੇਥਾਬੀ ਬੈਰਾਜ ਪ੍ਰੋਜੈਕਟ ਬਾਰੇ 1987 ਵਿੱਚ ਵਿਚਾਰ ਹੋਈ ਸੀ ਪਰ 2014 ਵਿੱਚ ਇਸ ਵਿੱਚ ਤੇਜ਼ੀ ਲਿਆਂਦੀ ਗਈ ਸੀ ਅਤੇ ਹੁਣ ਇਹ ਮੁਕੰਮਲ ਹੋ ਗਿਆ ਹੈਉਨ੍ਹਾਂ ਨੇ, ਅੱਜ ਜਿਨ੍ਹਾਂ ਸੈਰ-ਸਪਾਟਾ ਪ੍ਰੋਜੈਕਟਾਂ ਦਾ ਉਦਘਾਟਨ ਹੋ ਰਿਹਾ ਹੈ, ਦਾ ਵੀ ਜ਼ਿਕਰ ਕੀਤਾਕੇਂਦਰ ਸਰਕਾਰ ਵੱਲੋਂ ਪ੍ਰੋਜੈਕਟਾਂ ਨੂੰ ਮੁਕੰਮਲ ਕਰਨ ਵਿੱਚ ਜੋ ਸ਼ਕਤੀ ਅਤੇ ਉਦੇਸ਼ਪੂਰਨ ਪਹੁੰਚ ਅਪਣਾਈ ਗਈ ਹੈ ਉਸ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਦਫਤਰ ਵਿੱਚ ਕਿਵੇਂ ‘ਪ੍ਰਗਤੀ’ ਸਿਸਟਮ ਲਾਗੂ ਕੀਤਾ ਗਿਆ ਹੈ, ਉਸ ਨਾਲ ਰੁਕੇ ਹੋਏ ਪ੍ਰੋਜੈਕਟਾਂ ਦੀ ਮਾਨੀਟ੍ਰਿੰਗ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾ ਰਹੀ ਹੈਉਨ੍ਹਾਂ ਕਿਹਾ ਕਿ ਇਨ੍ਹਾਂ ‘ਪ੍ਰਗਤੀ’ ਮੀਟਿੰਗਾਂ ਨੇ ਹੁਣ ਤੱਕ 12 ਲੱਖ ਕਰੋੜ ਰੁਪਏ ਦੇ ਰੁਕੇ ਹੋਏ ਪ੍ਰੋਜੈਕਟਾਂ ਦੇ ਮਸਲਿਆਂ ਨੂੰ ਸੁਲਝਾਇਆ ਹੈ

 

ਉਨ੍ਹਾਂ ਕਿਹਾ ਕਿ ਸਾਵੋਮਬੰਗ ( Sawombung) ਵਿਖੇ ਐੱਫਸੀਆਈ ਗੋਦਾਮ ਬਣਾਉਣ ਦਾ ਕੰਮ ਦਸੰਬਰ, 2016 ਵਿੱਚ ਸ਼ੁਰੂ ਹੋਇਆ ਸੀ ਅਤੇ ਇਹ ਹੁਣ ਤਿਆਰ ਹੋ ਚੁੱਕਾ ਹੈਇਸ ਸਬੰਧ ਵਿੱਚ ਉਨ੍ਹਾਂ ਨੇ ਕਈ ਵਾਟਰ ਸਪਲਾਈ ਪ੍ਰੋਜੈਕਟਾਂ ਦੀ ਉਦਾਹਰਣ ਵੀ ਦਿੱਤੀ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਮਣੀਪੁਰ ਦੀ ਰਾਜ ਸਰਕਾਰ ਦੋਵੇਂ ਸਬਕਾ ਸਾਥ ਸਬਕਾ ਵਿਕਾਸ ਦੇ ਵਿਜ਼ਨ ਉੱਤੇ ਕੰਮ ਕਰ ਰਹੀਆਂ ਹਨਉਨ੍ਹਾਂ ਰਾਜ ਸਰਕਾਰ ਦੇ ‘ਗੋ ਟੂ ਹਿਲਸ, ਗੋ ਟੂ ਵਿਲੇਜਿਜ਼’ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ

 

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਿਵੇਂ ਉੱਤਰ ਪੂਰਬ ਵਿੱਚ ਬਿਹਤਰ ਸੜਕ, ਰੇਲ ਅਤੇ ਹਵਾਈ ਸੰਪਰਕ ਪ੍ਰਦਾਨ ਕੀਤੇ ਜਾ ਰਹੇ ਹਨ ਅਤੇ ਸਮੁੱਚੇ ਤੌਰ ਤੇ ਇਸ ਦੇ ਲਈ ‘ਟ੍ਰਾਂਸਪੋਰਟੇਸ਼ਨ ਰਾਹੀਂ ਕਾਇਆਪਲਟ’ ( “Transformation through Transportation.” )ਦਾ ਰਾਹ ਅਪਣਾਇਆ ਜਾ ਰਿਹਾ ਹੈ

 

ਪ੍ਰਧਾਨ ਮੰਤਰੀ ਨੇ ਮਣੀਪੁਰ ਵਿੱਚ ਚੰਦੇਲ ਦੇ ਖਾਹਿਸ਼ੀ ਜ਼ਿਲ੍ਹੇ ਵਿੱਚ ਸਵੱਛ ਭਾਰਤ, ਸਫ਼ਾਈ ਅਤੇ ਵਿਕਾਸ ਦੇ ਕਾਰਜਾਂ ਜਿਹੇ ਹੋਰ ਖੇਤਰਾਂ ਵਿੱਚ ਹੋ ਰਹੀ ਪ੍ਰਗਤੀ ਦਾ ਜ਼ਿਕਰ ਕੀਤਾ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਿਲਾ ਸਸ਼ਕਤੀਕਰਨ ਦੇ ਖੇਤਰ ਵਿੱਚ ਮਣੀਪੁਰ ਅੱਗੇ ਚਲ ਰਿਹਾ ਹੈਮਣੀਪੁਰ ਦੀ ਹੀ ਵਸਨੀਕ ਉੱਘੀ ਖੇਡ ਹਸਤੀ ਮੈਰੀਕਾਮ (Marykom) ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਸਪੋਰਟਸ ਸੁਪਰ ਪਾਵਰ ਬਣਾਉਣ ਵਿੱਚ  ਉੱਤਰ-ਪੂਰਬ ਦੀ ਪ੍ਰਮੁੱਖ ਭੂਮਿਕਾ ਹੈਉਨ੍ਹਾਂ ਕਿਹਾ ਕਿ ਐਥਲੀਟਾਂ ਦੀ ਟ੍ਰੇਨਿੰਗ ਅਤੇ ਚੋਣ ਵਿੱਚ ਪਾਰਦਰਸ਼ਤਾ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਭਾਰਤ ਦੀ ਬਿਹਤਰ ਕਾਰਗੁਜ਼ਾਰੀ ਨੂੰ ਦਰਸਾਉਂਦੀ ਹੈ।  

***

 

ਏਕੇਟੀ /ਕੇਪੀ