Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਇੰਡੀਅਨ ਸਾਇੰਸ ਕਾਂਗਰਸ ਦੇ 106ਵੇਂ ਸੈਸ਼ਨ ਵਿੱਚ ਉਦਘਾਟਨੀ ਭਾਸ਼ਣ ਦਿੱਤਾ

ਪ੍ਰਧਾਨ ਮੰਤਰੀ ਨੇ ਇੰਡੀਅਨ ਸਾਇੰਸ ਕਾਂਗਰਸ ਦੇ 106ਵੇਂ ਸੈਸ਼ਨ ਵਿੱਚ ਉਦਘਾਟਨੀ ਭਾਸ਼ਣ ਦਿੱਤਾ

ਪ੍ਰਧਾਨ ਮੰਤਰੀ ਨੇ ਇੰਡੀਅਨ ਸਾਇੰਸ ਕਾਂਗਰਸ ਦੇ 106ਵੇਂ ਸੈਸ਼ਨ ਵਿੱਚ ਉਦਘਾਟਨੀ ਭਾਸ਼ਣ ਦਿੱਤਾ

ਪ੍ਰਧਾਨ ਮੰਤਰੀ ਨੇ ਇੰਡੀਅਨ ਸਾਇੰਸ ਕਾਂਗਰਸ ਦੇ 106ਵੇਂ ਸੈਸ਼ਨ ਵਿੱਚ ਉਦਘਾਟਨੀ ਭਾਸ਼ਣ ਦਿੱਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੰਡੀਅਨ ਸਾਇੰਸ ਕਾਂਗਰਸ ਦੇ 106ਵੇਂ ਸੈਸ਼ਨ ਵਿੱਚ ਉਦਘਾਟਨੀ ਭਾਸ਼ਣ ਦਿੱਤਾ।

ਇਸ ਸਾਲ ਦੇ ਸਮਾਰੋਹ ਵਿਸ਼ੇ – ”ਭਵਿੱਖ ਦਾ ਭਾਰਤ : ਵਿਗਿਆਨ ਅਤੇ ਟੈਕਨੋਲੋਜੀ” ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਅਸਲੀ ਸ਼ਕਤੀ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਨੂੰ ਲੋਕਾਂ ਨਾਲ ਜੋੜਨ ਵਿੱਚ ਹੈ।

ਉਨ੍ਹਾਂ ਨੇ ਭਾਰਤ ਦੇ ਮਹਾਨ ਵਿਗਿਆਨੀਆਂ, ਜਿਨ੍ਹਾਂ ਵਿੱਚ ਅਚਾਰੀਆ ਜੇਸੀ ਬੋਸ, ਸੀਵੀ ਰਮਨ, ਮੇਘਨਾਦ ਸਾਹਾ ਅਤੇ ਐਸਐਨ ਬੋਸ ਸ਼ਾਮਲ ਹਨ, ਨੂੰ ਯਾਦ ਕੀਤਾ ਅਤੇ ਕਿਹਾ ਕਿ ਇਨ੍ਹਾਂ ਲੋਕਾਂ ਨੇ ”ਘੱਟ ਤੋਂ ਘੱਟ ਸੋਮਿਆਂ” ਅਤੇ ”ਵੱਧ ਤੋਂ ਵੱਧ ਸੰਘਰਸ਼” ਰਾਹੀਂ ਲੋਕਾਂ ਦੀ ਸੇਵਾ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ, ”ਭਾਰਤ ਦੇ ਸੈਂਕੜੇ ਵਿਗਿਆਨੀਆਂ ਦੇ ਜੀਵਨ ਅਤੇ ਕਾਰਜ, ਟੈਕਨੋਲੋਜੀ ਵਿਕਾਸ ਅਤੇ ਰਾਸ਼ਟਰ ਉਸਾਰੀ ਦੀ ਡੂੰਘੀ ਮੌਲਿਕ ਸੋਚ ਦਾ ਸਬੂਤ ਹਨ। ਸਾਡੇ ਵਿਗਿਆਨ ਦੇ ਆਧੁਨਿਕ ਮੰਦਰਾਂ ਰਾਹੀਂ ਹੀ ਭਾਰਤ ਆਪਣੇ ਮੌਜੂਦਾ ਸਮੇਂ ਦਾ ਕਾਇਆਪਲਟ ਕਰ ਰਿਹਾ ਹੈ ਅਤੇ ਆਪਣੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਯਤਨਸ਼ੀਲ ਹੈ।”

ਪ੍ਰਧਾਨ ਮੰਤਰੀ ਨੇ ਸਾਡੇ ਸਾਬਕਾ ਪ੍ਰਧਾਨ ਮੰਤਰੀਆਂ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਅਤੇ ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਸ਼ਾਸਤਰੀ ਜੀ ਨੇ ਸਾਨੂੰ ”ਜੈ ਜਵਾਨ, ਜੈ ਕਿਸਾਨ” ਦਾ ਨਾਅਰਾ ਦਿੱਤਾ ਅਤੇ ਅਟਲ ਜੀ ਨੇ ਇਸ ਵਿੱਚ ”ਜੈ ਵਿਗਿਆਨ” ਨੂੰ ਸ਼ਾਮਲ ਕੀਤਾ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਇਸ ਵਿੱਚ ”ਜੈ ਅਨੁਸੰਧਾਨ” ਸ਼ਾਮਲ ਕਰਕੇ ਇੱਕ ਹੋਰ ਕਦਮ ਅੱਗੇ ਵਧਿਆ ਜਾਵੇ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਵਿਗਿਆਨ ਦੀ ਕਾਰਵਾਈ ਦੋ ਉਦੇਸ਼ਾਂ ਦੀ ਪ੍ਰਾਪਤੀ ਰਾਹੀਂ ਪੂਰੀ ਹੁੰਦੀ ਹੈ – ਗਹਿਰੇ ਸਿਰਜਣਾਤਮਕ ਜਾਂ ਵਿਨਾਸ਼ਕ ਗਿਆਨ ਦੀ ਖੋਜ ਅਤੇ ਸਮਾਜਕ ਆਰਥਕ ਭਲੇ ਲਈ ਅਜਿਹੇ ਗਿਆਨ ਦੀ ਵਰਤੋਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਵੇਂ ਅਸੀਂ ਆਪਣੇ ਵਿਗਿਆਨ ਦੀ ਖੋਜ ਈਕੋ-ਸਿਸਟਮ ਨੂੰ ਉਤਸ਼ਾਹਿਤ ਕਰਨ ਲਈ ਸਾਨੂੰ ਇਨੋਵੇਸ਼ਨ ਅਤੇ ਸਟਾਰਟ ਅੱਪਸ ਉੱਤੇ ਵੀ ਜ਼ੋਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਾਡੇ ਵਿਗਿਆਨੀਆਂ ਵਿੱਚ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਅਟਲ ਇਨੋਵੇਸ਼ਨ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ। ਪਿਛਲੇ 40 ਸਾਲਾਂ ਦੇ ਮੁਕਾਬਲੇ ਹੁਣ 4 ਸਾਲਾਂ ਦੌਰਾਨ ਹੀ ਵਧੇਰੇ ਟੈਕਨੋਲੋਜੀ ਬਿਜ਼ਨਸ ਇਨਕਿਊਬੇਟਰਜ਼ ਸਥਾਪਤ ਕੀਤੇ ਗਏ ਹਨ।

ਪ੍ਰਧਾਨ ਮੰਤਰੀ ਨੇ ਕਿਹਾ, ”ਸਾਡੇ ਵਿਗਿਆਨੀਆਂ ਨੂੰ ਕਿਫ਼ਾਇਤੀ ਸਿਹਤ ਸੰਭਾਲ, ਹਾਊਸਿੰਗ, ਸਾਫ ਹਵਾ, ਪਾਣੀ ਅਤੇ ਊਰਜਾ, ਖੇਤੀਬਾੜੀ ਉਤਪਾਦਿਕਤਾ ਅਤੇ ਫੂਡ ਪ੍ਰੋਸੈੱਸਿੰਗ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਚਨਬੱਧ ਹੋਣਾ ਚਾਹੀਦਾ ਹੈ। ਵਿਗਿਆਨ ਸਰਬਵਿਆਪੀ ਹੈ, ਇਸ ਲਈ ਸਥਾਨਕ ਲੋੜਾਂ ਅਤੇ ਸਥਿਤੀਆਂ ਦੇ ਸਬੰਧਤ ਹੱਲ ਪ੍ਰਦਾਨ ਕਰਨ ਲਈ ਟੈਕਨੋਲੋਜੀ ਹੋਣੀ ਚਾਹੀਦੀ ਹੈ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿੱਗ ਡਾਟਾ ਵਿਸ਼ਲੇਸ਼ਣ, ਆਰਟੀਫੀਸ਼ਲ ਇਨਟੈਲੀਜੈਂਸ, ਬਲਾਕ ਚੇਨ ਵਗੈਰਾ ਦੀ ਵਰਤੋਂ ਖੇਤੀਬਾੜੀ ਖੇਤਰ ਵਿੱਚ, ਖ਼ਾਸ ਤੌਰ ਤੇ ਉਨ੍ਹਾਂ ਕਿਸਾਨਾਂ ਦੀ ਮਦਦ ਲਈ ਕੀਤੀ ਜਾਣੀ ਚਾਹੀਦੀ ਹੈ ਜਿਨ੍ਹਾਂ ਕੋਲ ਮੁਕਾਬਲਤਨ ਘੱਟ ਜ਼ਮੀਨ ਹੈ।

ਉਨ੍ਹਾਂ ਨੇ ਵਿਗਿਆਨੀਆਂ ਨੂੰ ਤਾਕੀਦ ਕੀਤੀ ਕਿ ਉਹ ਲੋਕਾਂ ਦੇ ਈਜ਼ ਆਵ੍ ਲਿਵਿੰਗ ਲਈ ਕੰਮ ਕਰਨ। ਇਸ ਸੰਦਰਭ ਵਿੱਚ ਉਨ੍ਹਾਂ ਨੇ ਕਈ ਮੁੱਦਿਆਂ ਜਿਵੇਂ ਕਿ ਘੱਟ ਵਰਖਾ ਵਾਲੇ ਇਲਾਕਿਆਂ ਵਿੱਚ ਸੋਕਾ ਪ੍ਰਬੰਧਨ, ਆਪਦਾ ਬਾਰੇ ਪਹਿਲਾਂ ਚੇਤਾਵਨੀ ਦੇਣ ਦੇ ਸਿਸਟਮ, ਕੁਪੋਸ਼ਣ ਨਾਲ ਨਜਿੱਠਣ, ਬੱਚਿਆਂ ਵਿੱਚ ਦਿਮਾਗੀ ਬੁਖਾਰ ਜਿਹੀਆਂ ਬੀਮਾਰੀਆਂ, ਸਵੱਛ ਊਰਜਾ, ਸਵੱਛ ਪੀਣ ਵਾਲਾ ਪਾਣੀ ਅਤੇ ਸਾਈਬਰ ਸੁਰੱਖਿਆ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਇਨ੍ਹਾਂ ਖੇਤਰਾਂ ਵਿੱਚ ਖੋਜ ਰਾਹੀਂ ਸਮਾਂਬੱਧ ਹੱਲ ਲੱਭਣ ਲਈ ਕਿਹਾ।

ਪ੍ਰਧਾਨ ਮੰਤਰੀ ਨੇ 2018 ਵਿੱਚ ਭਾਰਤੀ ਵਿਗਿਆਨ ਦੀਆਂ ਪ੍ਰਮੁੱਖ ਪ੍ਰਾਪਤੀਆਂ ਦਾ ਉਲੇਖ ਕੀਤਾ, ਜਿਨ੍ਹਾਂ ਵਿੱਚ ਨਿਮਨਲਿਖਤ ਸ਼ਾਮਲ ਹਨ:

* ਜਹਾਜ਼ਾਂ ਵਿੱਚ ਇਸਤੇਮਾਲ ਕਰਨਯੋਗ ਜੈਵਿਕ ਈਂਧਣ ਦਾ ਉਤਪਾਦਨ

* ਦਿਵਯ ਨਯਨ – ਦ੍ਰਿਸ਼ਟੀਹੀਣਾਂ ਲਈ ਇੱਕ ਮਸ਼ੀਨ

* ਸਰਵਾਈਕਲ ਕੈਂਸਰ, ਟੀਬੀ ਅਤੇ ਡੇਂਗੂ ਦੀ ਜਾਂਚ ਕਰਨ ਲਈ ਸਸਤੇ ਯੰਤਰ

* ਸਿੱਕਮ- ਦਾਰਜੀਲਿੰਗ ਖੇਤਰ ਵਿੱਚ ਢਿੱਗਾਂ ਖਿਸਕਣ ਦੀ ਸਮੇਂ ਸਿਰ ਚੇਤਾਵਨੀ ਦਾ ਪ੍ਰਬੰਧ।

ਉਨਾਂ ਕਿਹਾ ਕਿ ਵਪਾਰੀਕਰਨ ਲਈ ਮਜ਼ਬੂਤ ਸਸਤੇ ਰਾਹ ਲੱਭਣ ਦੀ ਲੋੜ ਹੈ ਤਾਂ ਕਿ ਖੋਜ ਅਤੇ ਵਿਕਾਸ ਪ੍ਰਾਪਤੀਆਂ ਸਨਅਤੀ ਉਤਪਾਦਾਂ ਦੇ ਜਰੀਏ ਹਾਸਲ ਹੋ ਸਕਣ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਖੋਜ ਨੂੰ ਆਰਟਸ ਤੇ ਹਿਊਮੈਨਟੀਜ਼, ਸਮਾਜਿਕ ਵਿਗਿਆਨ, ਵਿਗਿਆਨ ਅਤੇ ਟੈਕਨੋਲੋਜੀ ਨਾਲ ਜੋੜਿਆ ਜਾਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਸਾਡੀਆਂ ਰਾਸ਼ਟਰੀ ਪ੍ਰੋਯਗਸ਼ਾਲਾਵਾਂ, ਕੇਂਦਰੀ ਯੂਨੀਵਰਸਿਟੀਆਂ, ਆਈਆਈਟੀਜ਼, ਆਈਆਈਐੱਸਸੀ, ਟੀਆਈਐੱਫਆਰ ਅਤੇ ਆਈਆਈਐੱਸਈਆਰਜ਼ ‘ਤੇ ਅਧਾਰਤ ਖੋਜ ਤੇ ਵਿਕਾਸ ਦੇ ਅਧਾਰ ‘ਤੇ ਦੇਸ਼ ਦੀ ਸ਼ਕਤੀ ਦਾ ਉਲੇਖ ਕਰਦਿਆਂ ਕਿਹਾ ਕਿ ਸਟੇਟੇ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਵੀ ਮਜ਼ਬੂਤ ਖੋਜ ਈਕੋਸਿਸਟਮ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਐਲਾਨ ਕੀਤਾ ਕਿ ਕੇਂਦਰ ਸਰਕਾਰ ਨੇ ਇੱਕ ਅੰਤਰ ਵਿਸ਼ਾ ਸਾਈਬਰ ਫਿਜ਼ੀਕਲ ਸਿਸਟਮਜ਼, 3600 ਕਰੋੜ ਰੁਪਏ ਦੇ ਨਿਵੇਸ਼ ਨਾਲ ਪ੍ਰਵਾਨ ਕੀਤਾ ਹੈ। ਇਸ ਮਿਸ਼ਨ ਵਿੱਚ ਸਹਿਜ ਢੰਗ ਨਾਲ, ਖੋਜ ਅਤੇ ਵਿਕਾਸ, ਟੈਕਨੋਲੋਜੀ ਵਿਕਾਸ, ਮਨੁੱਖੀ ਸੋਮੇ ਅਤੇ ਮੁਹਾਰਤ, ਇਨੋਵੇਸ਼ਨ, ਸਟਾਰਟ ਅੱਪ ਈਕੋਸਿਸਟਮ ਅਤੇ ਮਜ਼ਬੂਤ ਉਦਯੋਗ ਅਤੇ ਅੰਤਰਰਾਸ਼ਟਰੀ ਸਹਿਯੋਗ ਸ਼ਾਮਲ ਹੋਣਗੇ।

ਪੁਲਾੜ ਖੇਤਰ ਦੀਆਂ ਪ੍ਰਾਪਤੀਆਂ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਾਰਟੋਸੈਟ-2 ਅਤੇ ਹੋਰ ਉਪਗ੍ਰਹਿਆਂ ਦੀ ਸਫਲਤਾ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ 2022 ਵਿੱਚ ਗੰਗਾਯਾਨ ਰਾਹੀਂ 3 ਭਾਰਤੀਆਂ ਨੂੰ ਪੁਲਾੜ ਵਿੱਚ ਭੇਜਣ ਦੀ ਤਿਆਰੀ ਹੋ ਰਹੀ ਹੈ। ਉਨ੍ਹਾਂ ਇਸ ਗੱਲ ਤੇ ਖੁਸ਼ੀ ਪ੍ਰਗਟਾਈ ਕਿ ਸਿੱਕਲ ਸੈੱਲ ਅਨੀਮੀਆ (sickle cell anaemia) ਦਾ ਹੱਲ ਲੱਭਣ ਲਈ ਖੋਜ ਸ਼ੁਰੂ ਹੋ ਚੁੱਕੀ ਹੈ।

ਉਨ੍ਹਾਂ ਕਿਹਾ ਕਿ ”ਪ੍ਰਧਾਨ ਮੰਤਰੀ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਸਲਾਹਕਾਰ ਪਰਿਸ਼ਦ” ਉਚਿਤ ਵਿਗਿਆਨ ਅਤੇ ਟੈਕਨੋਲੋਜੀ ਦਖਲ ਤਿਆਰ ਕਰਨ, ਹਿਤਧਾਰਕ ਮੰਤਰਾਲਿਆਂ ਵਿੱਚ ਸਹਿਯੋਗ ਨੂੰ ਵਧਾਉਣ ਅਤੇ ਬਹੁ-ਹਿਤਧਾਰਕ ਨੀਤੀ ਪਹਿਲਕਦਮੀਆਂ ਤਿਆਰ ਕਰਨ ਵਿੱਚ ਮਦਦ ਕਰੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ”ਪ੍ਰਧਾਨ ਮੰਤਰੀ ਰਿਸਰਚ ਫੈਲੋਜ਼” ਸਕੀਮ ਦੀ ਸ਼ੁਰੂਆਤ ਕੀਤੀ ਹੈ ਜਿਸ ਅਧੀਨ ਦੇਸ਼ ਦੇ ਸਭ ਤੋਂ ਵਧੀਆ ਸੰਸਥਾਨਾਂ ਵਿੱਚੋਂ ਇੱਕ ਹਜ਼ਾਰ ਪ੍ਰਤਿਭਾਸ਼ਾਲੀ ਵਿਅਕਤੀਆਂ ਨੂੰ ਆਈਆਈਟੀਜ਼ ਅਤੇ ਆਈਆਈਐੱਸਸੀ ਵਿੱਚ ਸਿੱਧੇ ਪੀਐੱਚਡੀ ਪ੍ਰੋਗਰਾਮਾਂ ਵਿੱਚ ਦਾਖ਼ਲਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਕੀਮ ਨਾਲ ਗੁਣਵੱਤਾ ਭਰਪੂਰ ਖੋਜ ਦਾ ਰਾਹ ਖੁੱਲ੍ਹੇਗਾ ਅਤੇ ਪ੍ਰਮੁੱਖ ਵਿੱਦਿਅਕ ਸੰਸਥਾਵਾਂ ਵਿੱਚ ਸਟਾਫ ਦੀ ਕਮੀ ਦੂਰ ਹੋਵੇਗੀ।

***

ਐੱਸਪੀ /ਵੀਜੇ /ਐੱਸਕੇ