ਭਾਰਤ ਮਾਤਾ ਕੀ ਜੈ , ਭਾਰਤ ਮਾਤਾ ਕੀ ਜੈ , ਭਾਰਤ ਮਾਤਾ ਕੀ ਜੈ , ਮੈਂ ਇੱਕ ਨਾਅਰਾ ਬੁਲਵਾਊਂਗਾ ਤੁਹਾਨੂੰ ਸਾਰਿਆਂ ਨੂੰ ਮੇਰੇ ਨਾਲ ਬੋਲਣਾ ਹੋਵੇਗਾ – ਮੈਂ ਕਹਾਂਗਾ ਮਹਾਰਾਜਾ ਸੁਹੇਲਦੇਵ….. ਤੁਸੀਂ ਸਾਰੇ ਦੋਵੇਂ ਹੱਥ ਉਪਰ ਕਰਕੇ ਬੋਲੋਗੇ, ਦੋ ਵਾਰ ਬੋਲੋਗੇ ਅਮਰ ਰਹੇ ਅਮਰ ਰਹੇ , ਮਹਾਰਾਜਾ ਸੁਹੇਲਦੇਵ ਅਮਰ ਰਹੇ ਅਮਰ ਰਹੇ, ਮਹਾਰਾਜਾ ਸੁਹੇਲਦੇਵ ਅਮਰ ਰਹੇ ਅਮਰ ਰਹੇ , ਮਹਾਰਾਜਾ ਸੁਹੇਲਦੇਵ ਅਮਰ ਰਹੇ ਅਮਰ ਰਹੇ, ਮਹਾਰਾਜਾ ਸੁਹੇਲਦੇਵ ਅਮਰ ਰਹੇ ਅਮਰ ਰਹੇ ।
ਵਿਸ਼ਾਲ ਸੰਖਿਆ ਵਿੱਚ ਪਧਾਰੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ ।
ਦੇਸ਼ ਦੀ ਸੁਰੱਖਿਆ ਲਈ ਸੂਰਵੀਰ ਦੇਣ ਵਾਲੀ , ਵੀਰ ਸਪੁੱਤਰ ਦੇਣ ਵਾਲੀ , ਸੈਨਾਨੀਆਂ ਨੂੰ ਜਨਮ ਦੇਣ ਵਾਲੀ , ਇਹ ਧਰਤੀ ਜਿੱਥੇ ਰਿਸ਼ੀਆਂ , ਮੁਨੀਆਂ ਦੇ ਚਰਣ ਪਏ ਹਨ । ਅਜਿਹੇ ਗ਼ਾਜ਼ੀਪੁਰ ਵਿੱਚ ਇੱਕ ਵਾਰ ਫਿਰ ਆਉਣਾ ਮੇਰੇ ਲਈ ਬਹੁਤ ਹੀ ਸੁਖ਼ਦ ਹੈ ।
ਤੁਹਾਡਾ ਸਭ ਦਾ ਉਤਸ਼ਾਹ ਅਤੇ ਜੋਸ਼ ਹਮੇਸ਼ਾ ਤੋਂ ਮੇਰੀ ਊਰਜਾ ਦਾ ਸਰੋਤ ਰਿਹਾ ਹੈ । ਅੱਜ ਵੀ ਤੁਸੀਂ ਇੰਨੀ ਭਾਰੀ ਸੰਖਿਆ ਵਿੱਚ ਇੱਥੇ ਆਏ ਹੋ ਅਤੇ ਅਜਿਹੇ ਠੰਡ ਦੇ ਮਾਹੌਲ ਵਿੱਚ ਮੈਨੂੰ ਅਸ਼ੀਰਵਾਦ ਦੇਣ ਪਹੁੰਚੇ ਹੋ । ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਨਮਨ ਕਰਦਾ ਹਾਂ ।
ਸਾਥੀਓ , ਉੱਤਰ ਪ੍ਰਦੇਸ਼ ਵਿੱਚ ਮੇਰੇ ਅੱਜ ਦੇ ਪ੍ਰਵਾਸ ਦੌਰਾਨ ਅੱਜ ਪੂਰਵਾਂਚਲ ਨੂੰ ਦੇਸ਼ ਦਾ ਇੱਕ ਬਹੁਤ Medical Hub ਬਣਾਉਣ, ਖੇਤੀਬਾੜੀ ਨਾਲ ਜੁੜੀ ਖੋਜ ਦਾ ਮਹੱਤਵਪੂਰਨ ਸੈਂਟਰ ਬਣਾਉਣ ਅਤੇ ਯੂਪੀ ਦੇ ਲਘੂ ਉਦਯੋਗਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਅਨੇਕ ਮਹੱਤਵਪੂਰਣ ਕਦਮ ਉਠਾਏ ਜਾਣਗੇ । ਥੋੜ੍ਹੀ ਦੇਰ ਪਹਿਲਾਂ ਹੀ ਗ਼ਾਜ਼ੀਪੁਰ ਵਿੱਚ ਬਣਨ ਵਾਲੇ ਨਵੇਂ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਗਿਆ ਹੈ ।
ਅੱਜ ਇੱਥੇ ਪੂਰਵਾਂਚਲ ਅਤੇ ਪੂਰੇ ਉੱਤਰ ਪ੍ਰਦੇਸ਼ ਦਾ ਮਾਣ ਵਧਾਉਣ ਵਾਲਾ ਇੱਕ ਹੋਰ ਪਵਿੱਤਰ ਕਾਰਜ ਹੋਇਆ ਹੈ । ਪੂਰੇ ਦੇਸ਼ ਦੇ ਕੋਨੇ – ਕੋਨੇ ਦਾ ਇਹ ਮਾਣ ਵਧਾਉਣ ਵਾਲੇ ਮੌਕੇ ਹਨ । ਹਰ ਹਿੰਦੁਸਤਾਨੀ ਨੂੰ ਆਪਣੇ ਦੇਸ਼, ਆਪਣੀ ਸੰਸਕ੍ਰਿਤੀ, ਆਪਣੇ ਜੋਸ਼ ਅਤੇ ਵੀਰਤਾ ਨੂੰ ਫਿਰ : ਯਾਦ ਕਰਵਾਉਣ ਦਾ ਇੱਕ ਪਵਿੱਤਰ ਕਾਰਜ ਅੱਜ ਇੱਥੇ ਹੋਇਆ ਹੈ । ਮਹਾਰਾਜਾ ਸੁਹੇਲਦੇਵ ਦੀ ਬਹਾਦਰੀ ਦੀ ਗਾਥਾ, ਦੇਸ਼ ਲਈ ਉਨ੍ਹਾਂ ਦੇ ਯੋਗਦਾਨ ਨੂੰ ਨਮਨ ਕਰਦਿਆਂ ਥੋੜ੍ਹੀ ਦੇਰ ਪਹਿਲਾਂ ਉਨ੍ਹਾਂ ਦੀ ਯਾਦ ਵਿੱਚ Postal Stamp ਜਾਰੀ ਕੀਤਾ ਗਿਆ ਹੈ । ਪੰਜ ਰੁਪਏ ਦੀ ਕੀਮਤ ਦਾ ਇਹ ਡਾਕ ਟਿਕਟ ਲੱਖਾਂ ਦੀ ਸੰਖਿਆ ਵਿੱਚ ਦੇਸ਼ ਭਰ ਦੇ Post Office ਰਾਹੀਂ ਦੇਸ਼ ਦੇ ਘਰ – ਘਰ ਪਹੁੰਚਣ ਵਾਲਾ ਹੈ । ਮਹਾਰਾਜਾ ਸੁਹੇਲਦੇਵ ਨੂੰ – ਉਨ੍ਹਾਂ ਦੇ ਮਹਾਨ ਕੰਮਾਂ ਨੂੰ ਹਿੰਦੁਸਤਾਨ ਦੇ ਹਰ ਕੋਨੇ ਵਿੱਚ , ਹਰ ਘਰ ਵਿੱਚ ਪਹੁੰਚਾਉਣ ਦਾ ਇੱਕ ਨਿਮਰ ਯਤਨ ਇਸ postal stamp ਰਾਹੀਂ ਹੋਣ ਵਾਲਾ ਹੈ ।
ਸਾਥੀਓ, ਮਹਾਰਾਜਾ ਸੁਹੇਲਦੇਵ ਦੇਸ਼ ਦੇ ਉਨ੍ਹਾਂ ਵੀਰਾਂ ਵਿੱਚ ਰਹੇ ਹਨ ਜਿਨ੍ਹਾਂ ਨੇ ਮਾਂ ਭਾਰਤੀ ਦੇ ਸਨਮਾਨ ਲਈ ਸੰਘਰਸ਼ ਕੀਤਾ । ਮਹਾਰਾਜਾ ਸੁਹੇਲਦੇਵ ਵਰਗੇ ਨਾਇਕ ਜਿਨ੍ਹਾਂ ਤੋਂ ਹਰ ਵੰਚਿਤ, ਹਰ ਸ਼ੋਸ਼ਿਤ ਪ੍ਰੇਰਣਾ ਲੈਂਦਾ ਹੈ । ਉਨ੍ਹਾਂ ਦੀ ਯਾਦ ਵੀ ਤਾਂ ‘ਸਬਕਾ ਸਾਥ ਸਬਕਾ ਵਿਕਾਸ’ ਦੇ ਮੰਤਰ ਨੂੰ ਹੋਰ ਨਵੀਂ ਸ਼ਕਤੀ ਦਿੰਦੀ ਹੈ । ਅਜਿਹਾ ਕਹਿੰਦੇ ਹਨ ਕਿ ਜਦੋਂ ਮਹਾਰਾਜਾ ਸੁਹੇਲਦੇਵ ਦਾ ਰਾਜ ਸੀ ਤਾਂ ਲੋਕ ਘਰਾਂ ਵਿੱਚ ਤਾਲਾ ਲਗਾਉਣ ਦੀ ਵੀ ਜ਼ਰੂਰਤ ਨਹੀਂ ਸਮਝਦੇ ਸਨ । ਆਪਣੇ ਸ਼ਾਸਨ ਵਿੱਚ ਉਨ੍ਹਾਂ ਨੇ ਲੋਕਾਂ ਦੇ ਜੀਵਨ ਨੂੰ ਅਸਾਨ ਬਣਾਉਣ , ਗ਼ਰੀਬਾਂ ਨੂੰ ਸਸ਼ਕਤ ਕਰਨ ਲਈ ਅਨੇਕ ਕਾਰਜ ਕੀਤੇ ਹਨ । ਉਨ੍ਹਾਂ ਨੇ ਸੜਕਾਂ ਬਣਵਾਈਆਂ , ਬਗੀਚੇ ਲਗਵਾਏ , ਪਾਠਸ਼ਾਲਾ ਖੁੱਲ੍ਹਵਾਈਆਂ , ਮੰਦਰਾਂ ਦੀ ਸਥਾਪਨਾ ਕੀਤੀ ਅਤੇ ਆਪਣੇ ਰਾਜ ਨੂੰ ਬਹੁਤ ਹੀ ਸੁੰਦਰ ਰੂਪ ਦਿੱਤਾ । ਜਦੋਂ ਵਿਦੇਸ਼ੀ ਹਮਲਾਵਰਾਂ ਨੇ ਭਾਰਤ ਭੂਮੀ ‘ਤੇ ਅੱਖ ਉਠਾਈ ਤਾਂ ਮਹਾਰਾਜਾ ਸੁਹੇਲਦੇਵ ਉਨ੍ਹਾਂ ਮਹਾਵੀਰਾਂ ਵਿੱਚੋਂ ਸਨ ਜਿਨ੍ਹਾਂ ਨੇ ਉਨ੍ਹਾਂ ਦਾ ਡਟਕੇ ਮੁਕਾਬਲਾ ਕੀਤਾ ਅਤੇ ਦੁਸ਼ਮਣਾਂ ਨੂੰ ਹਰਾਇਆ। ਉਨ੍ਹਾਂ ਨੇ ਆਲ਼ੇ-ਦੁਆਲ਼ੇ ਦੇ ਹੋਰ ਰਾਜਿਆਂ ਨੂੰ ਜੋੜ ਕੇ ਅਜਿਹੀ ਸੰਗਠਨ ਸ਼ਕਤੀ ਉਤਪੰਨ ਕੀਤੀ , ਕਿ ਦੁਸ਼ਮਣ ਉਨ੍ਹਾਂ ਦੇ ਸਾਹਮਣੇ ਟਿਕ ਨਹੀਂ ਸਕੇ। ਮਹਾਰਾਜਾ ਸੁਹੇਲਦੇਵ ਦਾ ਜੀਵਨ ਇੱਕ ਬਿਹਤਰ ਯੋਧਾ, ਕੁਸ਼ਲ ਰਣਨੀਤੀਕਾਰ , ਸੰਗਠਨ ਸ਼ਕਤੀ ਦੇ ਨਿਰਮਾਤਾ ਜਿਹੀ ਅਨੇਕ ਪ੍ਰੇਰਣਾ ਦੀ ਉਹ ਮੂਰਤੀ ਰਹੇ ਹਨ । ਉਹ ਸਾਰਿਆ ਨੂੰ ਨਾਲ ਲੈਕੇ ਚਲਦੇ ਸਨ । ਮਹਾਰਾਜਾ ਸੁਹੇਲਦੇਵ ਸਭ ਦੇ ਸਨ ।
ਭਾਈਓ ਅਤੇ ਭੈਣੋਂ, ਦੇਸ਼ ਦੇ ਅਜਿਹੇ ਵੀਰ ਵੀਰਾਂਗਣਾਂ ਨੂੰ , ਜਿਨ੍ਹਾਂ ਨੂੰ ਪਹਿਲਾਂ ਦੀਆਂ ਸਰਕਾਰਾਂ ਨੇ ਇੱਕ ਤਰ੍ਹਾਂ ਨਾਲ ਭੁਲਾ ਦਿੱਤਾ , ਮਾਣ ਨਹੀਂ ਦਿੱਤਾ , ਉਨ੍ਹਾਂ ਨੂੰ ਨਮਨ ਕਰਨਾ ਇਹ ਸਾਡੀ ਸਰਕਾਰ ਨੇ ਆਪਣਾ ਫਰਜ਼ ਸਮਝਿਆ ਹੈ । ਅਸੀਂ ਆਪਣੀ ਜ਼ਿੰਮੇਵਾਰੀ ਸਮਝੀ ਹੈ ।
ਭਾਈਓ ਅਤੇ ਭੈਣੋਂ, ਉੱਤਰ ਪ੍ਰਦੇਸ਼ ਦੇ ਬਹਰਾਈਚ ਜ਼ਿਲ੍ਹੇ ਵਿੱਚ ਚਿਤੋਰਾ , ਜਦੋਂ ਵੀ ਅਸੀਂ ਮਹਾਰਾਜਾ ਸੁਹੇਲਦੇਵ ਨੂੰ ਯਾਦ ਕਰਦੇ ਹਾਂ ਤਾਂ ਬਹਰਾਈਚ ਜਨਪਦ ਦੇ ਚਿਤੋਰਾ ਨੂੰ ਕਦੇ ਭੁੱਲ ਨਹੀਂ ਸਕਦੇ । ਉਹੀ ਧਰਤੀ ਸੀ ਜਿੱਥੇ ਮਹਾਰਾਜਾ ਨੇ ਹਮਲਾਵਰਾਂ ਨੂੰ ਸਮਾਪਤ ਕੀਤਾ ਸੀ , ਹਰਾਇਆ ਸੀ । ਯੋਗੀ ਜੀ ਦੀ ਸਰਕਾਰ ਨੇ ਉਸ ਸਥਾਨ ‘ਤੇ ਜਿੱਥੇ ਮਹਾਰਾਜਾ ਸੁਹੇਲਦੇਵ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤਾ ਸੀ ਅਤੇ ਜਿਸ ਮਹਾਪੁਰਖ ਨੂੰ ਹਜ਼ਾਰ ਸਾਲ ਤੱਕ ਭੁਲਾ ਦਿੱਤਾ ਗਿਆ ਸੀ । ਉਨ੍ਹਾਂ ਦੀ ਯਾਦ ਵਿੱਚ ਉਸ ਜਿੱਤ ਨੂੰ ਯਾਦ ਕਰਵਾਉਣ ਲਈ ਪੀੜ੍ਹੀਆਂ ਦੇ ਲਈ ਇੱਕ ਸ਼ਾਨਦਾਰ ਯਾਦਗਾਰ ਬਣਾਉਣ ਦਾ ਵੀ ਅੱਜ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਫ਼ੈਸਲਾ ਕੀਤਾ ਹੈ । ਮੈਂ ਉੱਤਰ ਪ੍ਰਦੇਸ਼ ਸਰਕਾਰ ਨੂੰ ਮਹਾਰਾਜਾ ਸੁਹੇਲਦੇਵ ਦੀ ਯਾਦਗਾਰ ਲਈ , ਇਸ ਕਲਪਨਾ ਲਈ , ਇਤਿਹਾਸ ਨੂੰ ਪੁਰਨਜੀਵਿਤ ਕਰਨ ਲਈ ਹਿਰਦੇਪੂਰਵਕ ਬਹੁਤ – ਬਹੁਤ ਵਧਾਈ ਦਿੰਦਾ ਹਾਂ ਅਤੇ ਮਹਾਰਾਜਾ ਸੁਹੇਲਦੇਵ ਤੋਂ ਪ੍ਰੇਰਨਾ ਲੈਣ ਵਾਲੇ ਹਰ ਕਿਸੇ ਨੂੰ ਦੇਸ਼ ਦੇ ਕੋਨੇ – ਕੋਨੇ ਵਿੱਚ ਪ੍ਰੇਰਨਾ ਮਿਲਦੀ ਰਹੇ, ਇਸ ਦੇ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ ।
ਇਹ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਦ੍ਰਿੜ੍ਹ ਨਿਸ਼ਚਾ ਹੈ ਕਿ ਜਿਨ੍ਹਾਂ ਨੇ ਵੀ ਭਾਰਤ ਦੀ ਰੱਖਿਆ , ਸੁਰੱਖਿਆ , ਭਾਰਤ ਦੇ ਸਮਾਜਕ ਜੀਵਨ ਨੂੰ ਉਪਰ ਉਠਾਉਣ ਵਿੱਚ ਯੋਗਦਾਨ ਦਿੱਤਾ ਹੈ ਉਨ੍ਹਾਂ ਦੀ ਯਾਦ ਨੂੰ ਮਿਟਣ ਨਹੀਂ ਦਿੱਤਾ ਜਾਵੇਗਾ । ਆਪਣੇ ਇਤਿਹਾਸ , ਆਪਣੀ ਪੁਰਾਤਨ ਸੰਸਕ੍ਰਿਤੀ ਦੇ ਸੁਨਹਿਰੀ ਪੰਨਿਆਂ ‘ਤੇ ਧੂੜ ਜੰਮਣ ਨਹੀਂ ਦਿੱਤੀ ਜਾਵੇਗੀ ।
ਸਾਥੀਓ , ਮਹਾਰਾਜਾ ਸੁਹੇਲਦੇਵ ਜਿੰਨੇ ਵੱਡੇ ਵੀਰ ਸਨ ਓਨੇ ਹੀ ਵੱਡੇ ਦਿਆਲੂ ਅਤੇ ਸੰਵੇਦਨਸ਼ੀਲ ਸਨ । ਸੰਵੇਦਨਸ਼ੀਲਤਾ ਦੇ ਇਹੀ ਸੰਸਕਾਰ ਸਾਡੀ ਸਰਕਾਰ ਵਿੱਚ , ਵਿਵਸਥਾ ਵਿੱਚ ਲਿਆਉਣ ਦਾ ਭਰਪੂਰ ਯਤਨ ਕਰ ਰਹੇ ਹਨ । ਕੇਂਦਰ ਅਤੇ ਯੂਪੀ ਸਰਕਾਰ ਪੂਰੀ ਈਮਾਨਦਾਰੀ ਨਾਲ ਇਹ ਯਤਨ ਕਰ ਰਹੀ ਹੈ ਕਿ ਗ਼ਰੀਬ , ਪਛੜੇ , ਦਲਿਤ , ਸ਼ੋਸ਼ਿਤ , ਵੰਚਿਤ ਹਰ ਪ੍ਰਕਾਰ ਨਾਲ ਸਮਾਜ ਦਾ ਇਹ ਤਬਕਾ ਸਸ਼ਕਤ ਹੋਵੇ , ਸਮਰੱਥਾਵਾਨ ਹੋਵੇ , ਆਪਣੇ ਹੱਕਾਂ ਨੂੰ ਪ੍ਰਾਪਤ ਕਰਕੇ ਰਹੇ । ਇਹ ਸੁਪਨਾ ਲੈ ਕੇ ਅਸੀਂ ਕੰਮ ਕਰ ਰਹੇ ਹਾਂ । ਉਨ੍ਹਾਂ ਦੀ ਅਵਾਜ਼ ਵਿਵਸਥਾ ਤੱਕ ਅਸਾਨੀ ਨਾਲ ਪੁਹੁੰਚੇ ।
ਭਾਈਓ ਅਤੇ ਭੈਣੋਂ, ਅੱਜ ਸਰਕਾਰ ਆਮ ਜਨਤਾ ਲਈ ਸੁਲਭ ਵੀ ਹੈ ਅਤੇ ਅਨੇਕ ਸਮੱਸਿਆਵਾਂ ਦੇ ਸਥਾਈ ਸਮਾਧਾਨ ਦੀ ਕੋਸ਼ਿਸ਼ ਕਰ ਰਹੀ ਹੈ । ਵੋਟ ਲਈ ਤਤਕਾਲੀ ਐਲਾਨਾਂ, ਫ਼ੀਤੇ ਕੱਟਣ ਦੀ ਪਰੰਪਰਾ ਨੂੰ ਸਾਡੀ ਸਰਕਾਰ ਨੇ ਪੂਰੀ ਤਰ੍ਹਾਂ ਬਦਲਿਆ ਹੈ । ਸਰਕਾਰ ਦੇ ਸੰਸਕਾਰ ਅਤੇ ਵਿਵਹਾਰ ਵਿੱਚ ਪਰਿਵਰਤਨ ਦੇਖਣ ਨੂੰ ਮਿਲ ਰਿਹਾ ਹੈ । ਇਹੀ ਕਾਰਨ ਹੈ ਕਿ ਅੱਜ ਗ਼ਰੀਬ ਤੋਂ ਗ਼ਰੀਬ ਦੀ ਵੀ ਸੁਣਵਾਈ ਹੋਣ ਦਾ ਰਸਤਾ ਖੁੱਲ੍ਹਿਆ ਹੈ ।
ਸਾਥੀਓ , ਸਮਾਜ ਦੇ ਆਖਰੀ ਪਾਏਦਾਨ ‘ਤੇ ਖੜ੍ਹੇ ਵਿਅਕਤੀ ਨੂੰ ਗੌਰਵਸ਼ਾਲੀ ਜੀਵਨ ਦੇਣ ਦਾ ਇਹ ਅਭਿਆਨ ਅਜੇ ਸ਼ੁਰੂਆਤੀ ਦੌਰ ਵਿੱਚ ਹੈ । ਅਜੇ ਇੱਕ ਠੋਸ ਅਧਾਰ ਬਣਾਉਣ ਵਿੱਚ ਸਰਕਾਰ ਸਫ਼ਲ ਹੋਈ ਹੈ । ਇਸ ਨੀਂਹ ‘ਤੇ ਮਜ਼ਬੂਤ ਇਮਾਰਤ ਤਿਆਰ ਕਰਨ ਦਾ ਕੰਮ ਅਜੇ ਬਾਕੀ ਹੈ । ਪੂਰਵਾਂਚਲ ਵਿੱਚ ਸਿਹਤ ਸੇਵਾਵਾਂ ਦਾ ਵਿਸਤਾਰ ਇਸੇ ਦਿਸ਼ਾ ਵਿੱਚ ਉਠਾਇਆ ਗਿਆ ਕਦਮ ਹੈ । ਸਿਹਤ ਦੀ ਦ੍ਰਿਸ਼ਟੀ ਤੋਂ ਦੇਸ਼ ਵਿੱਚ ਸਭ ਤੋਂ ਘੱਟ ਵਿਕਸਿਤ ਖੇਤਰਾਂ ਵਿੱਚੋਂ ਇੱਕ ਪੂਰਵਾਂਚਲ ਨੂੰ Medical Hub ਬਣਾਉਣ ਦੀ ਦਿਸ਼ਾ ਵਿੱਚ ਲਗਾਤਾਰ ਤੇਜ਼ੀ ਲਿਆਂਦੀ ਜਾ ਰਹੀ ਹੈ ।
ਭਾਈਓ ਅਤੇ ਭੈਣੋਂ, ਥੋੜ੍ਹੀ ਦੇਰ ਪਹਿਲਾਂ ਜਿਸ medical college ਦਾ ਨੀਂਹ ਪੱਥਰ ਰੱਖਿਆ ਗਿਆ ਹੈ , ਉਸ ਤੋਂ ਇਸ ਖੇਤਰ ਨੂੰ ਆਧੁਨਿਕ ਚਿਕਿਤਸਾ ਸੁਵਿਧਾ ਤਾਂ ਮਿਲੇਗੀ ਹੀ ਗ਼ਾਜ਼ੀਪੁਰ ਵਿੱਚ ਨਵੇਂ ਅਤੇ ਪ੍ਰਤਿਭਾਸ਼ੀਲ ਡਾਕਟਰ ਵੀ ਤਿਆਰ ਹੋਣਗੇ । ਇੱਥੋਂ ਦੇ ਨੌਜਵਾਨਾਂ ਨੂੰ ਡਾਕਟਰ ਬਣਨ ਦਾ ਸੁਪਨਾ ਆਪਣੇ ਘਰ ਵਿੱਚ ਪੂਰਾ ਕਰਨ ਦਾ ਮੌਕਾ ਮਿਲੇਗਾ । ਕਰੀਬ ਢਾਈ ਸੌ ਕਰੋੜ ਦੀ ਲਾਗਤ ਨਾਲ ਜਦੋਂ ਇਹ ਕਾਲਜ ਬਣਕੇ ਤਿਆਰ ਹੋ ਜਾਵੇਗਾ ਤਾਂ ਗ਼ਾਜ਼ੀਪੁਰ ਦਾ ਜ਼ਿਲ੍ਹਾ ਹਸਪਤਾਲ 300 ਬੈੱਡ ਦਾ ਹੋ ਜਾਵੇਗਾ । ਇਸ ਹਸਪਤਾਲ ਤੋਂ ਗ਼ਾਜ਼ੀਪੁਰ ਦੇ ਨਾਲ – ਨਾਲ ਆਲ਼ੇ – ਦੁਆਲ਼ੇ ਦੇ ਹੋਰ ਜ਼ਿਲ੍ਹਿਆਂ ਦੇ ਲੋਕਾਂ ਨੂੰ ਵੀ ਲਾਭ ਹੋਵੇਗਾ । ਲੰਮੇ ਸਮੇਂ ਤੋਂ ਇਹ ਤੁਹਾਡੇ ਸਾਰਿਆਂ ਦੀ ਮੰਗ ਰਹੀ ਸੀ ਅਤੇ ਤੁਹਾਡੇ ਸਾਰਿਆਂ ਦੇ ਪਿਆਰੇ ਸਾਡੇ ਸਾਥੀ ਮਨੋਜ ਸਿਨਹਾ ਜੀ ਵੀ ਨਿਰੰਤਰ ਇਸ ਨੂੰ ਅਵਾਜ਼ ਦਿੰਦੇ ਰਹੇ ਹਨ । ਬਹੁਤ ਜਲਦੀ ਹੀ ਇਹ ਹਸਪਤਾਲ ਤੁਹਾਡੀ ਸਭ ਦੀ ਸੇਵਾ ਲਈ ਸਮਰਪਿਤ ਹੋਵੇਗਾ । ਇਸ ਦੇ ਇਲਾਵਾ ਗ਼ਾਜ਼ੀਪੁਰ ਵਿੱਚ 100 ਬਿਸਤਰਿਆਂ ਵਾਲੇ ਮੈਟਰਨਿਟੀ ਹਸਪਤਾਲ ਦੀ ਸੁਵਿਧਾ ਵੀ ਜੁੜ ਚੁੱਕੀ ਹੈ । ਜ਼ਿਲ੍ਹਾ ਹਸਪਤਾਲ ਵਿੱਚ ਆਧੁਨਿਕ ਐਂਬੂਲੈਂਸ ਦੀ ਸੁਵਿਧਾ ਦਿੱਤੀ ਗਈ ਹੈ । ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਸੁਵਿਧਾਵਾਂ ਨੂੰ ਹੋਰ ਵਿਸਤਾਰ ਦਿੱਤਾ ਜਾਵੇਗਾ ।
ਭਾਈਓ ਅਤੇ ਭੈਣੋਂ ਗ਼ਾਜ਼ੀਪੁਰ ਦਾ ਨਵਾਂ ਮੈਡੀਕਲ ਕਾਲਜ ਹੋਵੇ , ਗੋਰਖਪੁਰ ਦਾ ਏਮਸ ਹੋਵੇ , ਵਾਰਾਣਸੀ ਵਿੱਚ ਬਣ ਰਹੇ ਅਨੇਕ ਆਧੁਨਿਕ ਹਸਪਤਾਲ ਹੋਣ , ਪੁਰਾਣੇ ਹਸਪਤਾਲਾਂ ਦਾ ਵਿਸਤਾਰ ਹੋਵੇ , ਪੂਰਵਾਂਚਲ ਵਿੱਚ ਹਜ਼ਾਰਾਂ ਕਰੋੜਾਂ ਦੀਆਂ ਸਿਹਤ ਸੁਵਿਧਾਵਾਂ ਤਿਆਰ ਹੋ ਰਹੀਆਂ ਹਨ ।
ਸਾਥੀਓ , ਗ਼ਰੀਬ ਅਤੇ ਮੱਧ ਵਰਗ ਦੀ ਸਿਹਤ ਨੂੰ ਅਜ਼ਾਦੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੰਨੀ ਪਹਿਲ ਦਿੱਤੀ ਜਾ ਰਹੀ ਹੈ । ਆਯੁਸ਼ਮਾਨ ਭਾਰਤ ਯੋਜਨਾ , PMJAY ਲੋਕ ਉਸ ਨੂੰ ਮੋਦੀਕੇਅਰ ਵੀ ਕਹਿੰਦੇ ਹਨ । ਇਸ PMJAY ਆਯੁਸ਼ਮਾਨ ਯੋਜਨਾ ਦਾ ਲਾਭ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚੇ, ਇਸ ਦਾ ਯਤਨ ਕੀਤਾ ਜਾ ਰਿਹਾ ਹੈ । ਇਸ ਯੋਜਨਾ ਨਾਲ ਕੈਂਸਰ ਵਰਗੀਆਂ ਸੈਂਕੜੇ ਗੰਭੀਰ ਬਿਮਾਰੀਆਂ ਦੀ ਸਥਿਤੀ ਵਿੱਚ ਪੰਜ ਲੱਖ ਰੁਪਏ ਤੱਕ ਮੁਫ਼ਤ ਇਲਾਜ ਸੁਨਿਸ਼ਚਿਤ ਹੋਇਆ ਹੈ । ਸਿਰਫ 100 ਦਿਨ ਦੇ ਅੰਦਰ ਹੀ ਦੇਸ਼ ਭਰ ਦੇ ਕਰੀਬ ਸਾਢੇ ਛੇ ਲੱਖ ਗ਼ਰੀਬ ਭੈਣਾਂ – ਭਾਈਆਂ ਦਾ ਮੁਫ਼ਤ ਇਲਾਜ ਜਾਂ ਤਾਂ ਹੋ ਚੁੱਕਿਆ ਹੈ ਜਾਂ ਫਿਰ ਅਜੇ ਹਸਪਤਾਲ ਵਿੱਚ ਇਲਾਜ ਚਲ ਰਿਹਾ ਹੈ । ਇਸ ਵਿੱਚ ਸਾਡੇ ਉੱਤਰ ਪ੍ਰਦੇਸ਼ ਦੇ ਵੀ 14 ਹਜ਼ਾਰ ਤੋਂ ਜ਼ਿਆਦਾ ਭੈਣਾਂ – ਭਾਈਆਂ ਨੂੰ ਇਸ ਦਾ ਲਾਭ ਮਿਲਿਆ ਹੈ । ਅਤੇ ਇਹ ਉਹ ਲੋਕ ਹਨ ਦੋ – ਦੋ , ਚਾਰ – ਚਾਰ , ਪੰਜ – ਪੰਜ ਸਾਲ ਤੋਂ ਗੰਭੀਰ ਬਿਮਾਰੀ ਦੇ ਨਾਲ ਮੌਤ ਦਾ ਇੰਤਜ਼ਾਰ ਕਰ ਰਹੇ ਸਨ । ਡਰ ਲਗ ਰਿਹਾ ਸੀ ਜੇਕਰ ਇਲਾਜ ਕਰਵਾਊਂਗਾ ਤਾਂ ਪੂਰਾ ਪਰਿਵਾਰ ਕਰਜ਼ ਵਿੱਚ ਡੁੱਬ ਜਾਵੇਗਾ । ਉਹ ਦਵਾਈ ਨਹੀਂ ਕਰਵਾਉਂਦੇ ਸਨ ਮੁਸੀਬਤ ਝੱਲਦੇ ਸਨ , ਆਯੁਸ਼ਮਾਨ ਭਾਰਤ ਯੋਜਨਾ ਨੇ ਅਜਿਹੇ ਲੋਕਾਂ ਨੂੰ ਤਾਕਤ ਦਿੱਤੀ , ਹੌਸਲਾ ਦਿੱਤਾ , ਹੁਣ ਉਹ ਹਸਪਤਾਲ ਆਏ ਹਨ ਉਨ੍ਹਾਂ ਦੇ ਅਪਰੇਸ਼ਨ ਹੋ ਰਹੇ ਹਨ ਅਤੇ ਹੱਸਦੇ – ਖੇਡਦੇ ਆਪਣੇ ਘਰ ਪਰਤ ਰਹੇ ਹਨ । ਇੰਨਾ ਹੀ ਨਹੀਂ ਸਰਕਾਰ ਦੇਸ਼ ਦੇ ਹਰ ਪਰਿਵਾਰ ਨੂੰ ਪ੍ਰਧਾਨ ਮੰਤਰੀ ਜੀਵਨ ਜਯੋਤੀ ਹੋਰ ਸੁਰਕਸ਼ਾ ਬੀਮਾ ਵਰਗੀਆਂ ਯੋਜਨਾਵਾਂ ਨਾਲ ਜੋੜਨ ਦਾ ਵੀ ਯਤਨ ਕਰ ਰਹੀ ਹੈ । ਮੁਸ਼ਕਲ ਸਮੇਂ ਵਿੱਚ 2 ਲੱਖ ਰੁਪਏ ਤੱਕ ਦੀ ਮਦਦ ਮਿਲ ਸਕੇ ਇਸ ਦੇ ਲਈ ਸਿਰਫ 90 ਪੈਸੇ ਪ੍ਰਤੀਦਿਨ ਅਤੇ 1 ਰੁਪਏ ਮਹੀਨੇ ਦੇ ਥੋੜ੍ਹੇ ਜਿਹੇ ਪ੍ਰੀਮੀਅਮ ‘ਤੇ ਇਹ ਯੋਜਨਾਵਾਂ ਚਲ ਰਹੀਆਂ ਹਨ । ਇਨ੍ਹਾਂ ਦੋਵਾਂ ਯੋਜਨਾਵਾਂ ਨਾਲ ਦੇਸ਼ ਭਰ ਵਿੱਚ 20 ਕਰੋੜ ਤੋਂ ਜ਼ਿਆਦਾ ਲੋਕ ਜੁੜ ਚੁਕੇ ਹਨ ਇਸ ਵਿੱਚ ਕਰੀਬ ਪੌਣੇ ਦੋ ਕਰੋੜ ਲੋਕ ਸਾਡੇ ਉੱਤਰ ਪ੍ਰਦੇਸ਼ ਦੇ ਵੀ ਹਨ ਜਿਸ ਦੇ ਤਹਿਤ 3 ਹਜਾਰ ਕਰੋੜ ਰੁਪਏ ਤੋਂ ਜ਼ਿਆਦਾ ਜ਼ਰੂਰਤਮੰਦ ਪਰਿਵਾਰਾਂ ਤੱਕ ਇਹ ਰਕਮ ਪਹੁੰਚ ਚੁੱਕੀ ਹੈ ਅਤੇ ਜਿਸ ਵਿੱਚੋਂ ਕਰੀਬ 4 ਸੌ ਕਰੋੜ ਰੁਪਏ ਦਾ ਕਲੇਮ ਉੱਤਰ ਪ੍ਰਦੇਸ਼ ਦੇ ਅਜਿਹੇ ਪਰਿਵਾਰਾਂ ਦੇ ਘਰ ਪਹੁੰਚ ਚੁੱਕਿਆ ਹੈ ।
ਸਾਥੀਓ , 4 ਸੌ ਕਰੋੜ ਰੁਪਏ 90 ਪੈਸੇ ਦੇ ਬੀਮੇ ਨਾਲ ਇਨ੍ਹਾਂ ਪਰਿਵਾਰਾਂ ਤੱਕ ਪਹੁੰਚਾ ਕੇ , ਉਨ੍ਹਾਂ ਦੇ ਪਰਿਵਾਰਾਂ ਨੂੰ ਕਿੰਨੀ ਤਾਕਤ ਮਿਲੀ ਹੋਵੇਗੀ ।
ਸਾਥੀਓ , ਜਦੋਂ ਸਰਕਾਰਾਂ ਪਾਰਦਰਸ਼ਿਤਾ ਦੇ ਨਾਲ ਕੰਮ ਕਰਦੀਆਂ ਹਨ , ਜਦੋਂ ਜਨਹਿਤ ਸਵੈ:ਹਿਤ ਤੋਂ ਉੱਪਰ ਰੱਖਿਆ ਜਾਂਦਾ ਹੈ , ਸੰਵੇਦਨਸ਼ੀਲਤਾ ਜਦੋਂ ਸਾਧਨ ਦਾ ਸੁਭਾਅ ਹੁੰਦਾ ਹੈ ਤਾਂ ਅਜਿਹੇ ਵੱਡੇ ਕੰਮ ਸੁਭਾਵਿਕ ਤੌਰ ‘ਤੇ ਹੁੰਦੇ ਹਨ । ਜਦੋਂ ਟੀਚਾ ਵਿਵਸਥਾ ਵਿੱਚ ਸਥਾਈ ਪਰਿਵਰਤਨ ਹੁੰਦਾ ਹੈ ਉੱਦੋਂ ਅਜਿਹੇ ਵੱਡੇ ਕੰਮ ਹੁੰਦੇ ਹਨ । ਉੱਦੋਂ ਦੂਰ ਦੀ ਸੋਚ ਨਾਲ ਸਥਾਈ ਅਤੇ ਈਮਾਨਦਾਰ ਯਤਨ ਕੀਤੇ ਜਾਂਦੇ ਹਨ ।
ਸਾਥੀਓ , ਕਾਸ਼ੀ ਦਾ Rice Research Institute ਹੋਵੇ ਵਾਰਾਣਸੀ ਅਤੇ ਗ਼ਾਜ਼ੀਪੁਰ ਵਿੱਚ ਬਣੇ Cargo Centre ਹੋਣ , ਗੋਰਖਪੁਰ ਵਿੱਚ ਬਣ ਰਿਹਾ ਖ਼ੁਰਾਕ ਵਸਤਾਂ ਦਾ ਕਾਰਖ਼ਾਨਾ ਹੋਵੇ , ਬਾਣਸਾਗਰ ਵਰਗੇ ਸਿੰਚਾਈ ਪ੍ਰੋਜੈਕਟ ਹੋਣ , ਬੀਜ ਤੋਂ ਬਜ਼ਾਰ ਤੱਕ ਦੀਆਂ ਅਨੇਕ ਵਿਵਸਥਾਵਾਂ ਦੇਸ਼ ਭਰ ਵਿੱਚ ਤਿਆਰ ਹੋ ਰਹੀਆਂ ਹਨ । ਮੈਨੂੰ ਦੱਸਿਆ ਗਿਆ ਹੈ ਕਿ ਗ਼ਾਜ਼ੀਪੁਰ ਵਿੱਚ ਜੋ Perishable Cargo Centre ਬਣਿਆ ਹੈ ਉਸ ਤੋਂ ਇੱਥੋਂ ਦੀ ਹਰੀ ਮਿਰਚ ਅਤੇ ਹਰੀ ਮਟਰ… ਸਾਡੇ ਮਨੋਜ ਜੀ ਦੱਸ ਰਹੇ ਸਨ ਦੁਬਈ ਦੇ ਬਜ਼ਾਰ ਵਿੱਚ ਵਿਕ ਰਹੀ ਹੈ । ਕਿਸਾਨਾਂ ਨੂੰ ਪਹਿਲਾਂ ਦੀ ਤੁਲਨਾ ਵਿੱਚ ਹੁਣ ਬਿਹਤਰ ਮੁੱਲ ਮਿਲ ਰਹੇ ਹਨ ।
ਅੱਜ ਜੋ ਵੀ ਕੰਮ ਹੋ ਰਿਹਾ ਹੈ ਪੂਰੀ ਪ੍ਰਮਾਣਿਕਤਾ ਨਾਲ ਈਮਾਨਦਾਰੀ ਨਾਲ ਕਿਸਾਨਾਂ ਦੀ ਕਮਾਈ ਦੁੱਗਣਾ ਕਰਨ ਲਈ ਹੋ ਰਿਹਾ ਹੈ । ਘੱਟ ਲਾਗਤ ਵਿੱਚ ਜ਼ਿਆਦਾ ਲਾਭ ਕਿਸਾਨਾਂ ਨੂੰ ਮਿਲੇ ਇਸ ਦਿਸ਼ਾ ਵਿੱਚ ਪੂਰੀ ਲਗਨ ਨਾਲ ਕੰਮ ਕੀਤਾ ਜਾ ਰਿਹਾ ਹੈ ।
ਭਾਈਓ ਅਤੇ ਭੈਣੋਂ ਵੋਟ ਬਟੋਰਨ ਲਈ ਲੁਭਾਵਣੇ ਉਪਰਾਲਿਆਂ ਦਾ ਹਸ਼ਰ ਕੀ ਹੁੰਦਾ ਹੈ ਉਹ ਹੁਣੇ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਦਿਖ ਰਿਹਾ ਹੈ । ਸਰਕਾਰ ਬਦਲਦੇ ਹੀ ਹੁਣ ਉੱਥੇ ਖ਼ੁਰਾਕ ਦੇ ਲਈ , ਯੂਰੀਆ ਲਈ ਲਾਈਨਾਂ ਲੱਗਣ ਲੱਗੀਆਂ , ਲਾਠੀਆਂ ਚੱਲਣ ਲੱਗੀਆਂ । ਕਾਲ਼ਾ ਬਜ਼ਾਰ ਕਰਨ ਵਾਲੇ ਮੈਦਾਨ ਵਿੱਚ ਆ ਗਏ । ਕਰਨਾਟਕ ਵਿੱਚ ਲੱਖਾਂ ਕਿਸਾਨਾਂ ਦੀ ਕਰਜ਼ ਮਾਫੀ ਦਾ ਵਾਅਦਾ ਕੀਤਾ ਗਿਆ ਸੀ ।
ਭਾਈਓ ਅਤੇ ਭੈਣੋਂ, ਇਹ ਸਚਾਈ ਸਮਝੋ ਕਰਨਾਟਕ ਵਿੱਚ ਹੁਣੇ-ਹੁਣੇ ਕਾਂਗਰਸ ਨੇ ਪਿਛਲੇ ਦਰਵਾਜ਼ੇ ਤੋਂ ਸਰਕਾਰ ਬਣਾਈ ਅਤੇ ਕਰਜ਼ ਮਾਫੀ ਦਾ ਕਿਸਾਨਾਂ ਨੂੰ ਵਾਅਦਾ ਕੀਤਾ ਸੀ । ਲੌਲੀਪੋਪ ਪਕੜਾ ਦਿੱਤਾ ਸੀ । ਲੱਖਾਂ ਕਿਸਾਨਾਂ ਦਾ ਕਰਜ਼ ਮਾਫ ਹੋਣਾ ਸੀ ਅਤੇ ਕੀਤਾ ਕਿੰਨਾ ਦੱਸਾਂ …… ਦੱਸਾਂ ….. ਕਿੰਨਾ ਕੀਤਾ ….. ਕਿੰਨੇ ਕਿਸਾਨਾਂ ਨੂੰ ਲਾਭ ਮਿਲਿਆ ਦੱਸਾਂ …. ਤੁਸੀ ਹੈਰਾਨ ਹੋ ਜਾਓਗੇ । ਦੱਸਾਂ….. ਲੱਖਾਂ ਕਿਸਾਨਾਂ ਦੀ ਕਰਜ਼ ਮਾਫੀ ਦਾ ਵਾਅਦਾ ਕੀਤਾ ਗਿਆ ਸੀ , ਵੋਟ ਚੁਰਾ ਲਏ ਗਏ । ਪਿਛਲੇ ਦਰਵਾਜੇ ਤੋਂ ਚੋਰ ਰਸਤੇ ਤੋਂ ਸਰਕਾਰ ਬਣਾ ਦਿੱਤੀ ਗਈ ਅਤੇ ਦਿੱਤਾ ਕਿੰਨੇ ਲੋਕਾਂ ਨੂੰ ਸਿਰਫ਼ ……..ਸਿਰਫ਼ ………ਸਿਰਫ਼ ………ਸਿਰਫ਼ ……….800 ਲੋਕਾਂ ਨੂੰ ।
ਤੁਸੀਂ ਮੈਨੂੰ ਦੱਸੋ ਇਹ ਕਿਹੋ ਜਿਹੇ ਵਾਅਦੇ ਇਹ ਕਿਹੋ ਜਿਹੀ ਖੇਡ…….. ਇਹ ਕਿਸਾਨਾਂ ਨਾਲ ਕੈਸਾ ਧੋਖਾ ਹੋ ਰਿਹਾ ਹੈ ਇਸ ਨੂੰ ਤੁਸੀਂ ਸਮਝੋ ਭਾਈਓ ਅਤੇ ਭੈਣੋਂ । ਜਿਨ੍ਹਾਂ ਦਾ ਨਹੀਂ ਹੋਇਆ ਕਰਜ਼ ਮਾਫ ਤਾਂ ਨਹੀਂ ਹੋਇਆ ਲੇਕਿਨ ਹੁਣ ਉਨ੍ਹਾਂ ਦੇ ਪਿੱਛੇ ਪੁਲਿਸ ਛੱਡ ਦਿੱਤੀ ਗਈ ਹੈ …..ਜਾਓ ਪੈਸੇ ਜਮ੍ਹਾਂ ਕਰਵਾਓ।
ਸਾਥੀਓ , ਤਤਕਾਲੀ ਰਾਜਨੀਤਕ ਲਾਭ ਲਈ ਜੋ ਵਾਅਦੇ ਕੀਤੇ ਜਾਂਦੇ ਹਨ , ਜੋ ਫੈਸਲੇ ਲਏ ਜਾਂਦੇ ਹਨ ਉਨ੍ਹਾਂ ਤੋਂ ਦੇਸ਼ ਦੀਆਂ ਸਮੱਸਿਆਵਾਂ ਦਾ ਸਥਾਈ ਸਮਾਧਾਨ ਨਹੀਂ ਹੋ ਸਕਦਾ ।
2009 ਦੀਆਂ ਚੋਣਾਂ ਤੋਂ ਪਹਿਲਾਂ ਕੀ ਹੋਇਆ ਤੁਸੀਂ ਸਾਰੇ ਉਸ ਦੇ ਗਵਾਹ ਹੋ , 2009 ਦੀ ਚੋਣ ਤੋਂ ਪਹਿਲਾਂ ਵੀ ਇਹ ਅਜਿਹੇ ਹੀ ਲੌਲੀਪੋਪ ਪਕੜਾਉਣ ਵਾਲਿਆਂ ਨੇ ਕਰਜ਼ ਮਾਫੀ ਦਾ ਵਾਅਦਾ ਕੀਤਾ ਸੀ । ਦੇਸ਼ ਭਰ ਦੇ ਕਿਸਾਨਾਂ ਨਾਲ ਕਰਜ਼ਮਾਫੀ ਦਾ ਵਾਅਦਾ ਕੀਤਾ ਸੀ । ਮੈਂ ਇੱਥੇ ਜੋ ਕਿਸਾਨ ਹਨ ਮੈਂ ਜ਼ਰਾ ਪੁੱਛਣਾ ਚਾਹੁੰਦਾ ਹਾਂ 10 ਸਾਲ ਪਹਿਲਾਂ 2009 ਵਿੱਚ ਕੀ ਤੁਹਾਡਾ ਕਰਜ਼ ਮਾਫ਼ ਹੋਇਆ ਸੀ ਕੀ , ਮਾਫ਼ ਹੋਇਆ ਸੀ ਕੀ , ਤੁਹਾਡੇ ਖਾਤੇ ਵਿੱਚ ਪੈਸਾ ਆਇਆ ਕੀ, ਤੁਹਾਨੂੰ ਕੋਈ ਮਦਦ ਮਿਲੀ ਕੀ । ਵਾਅਦਾ ਹੋਇਆ ਸੀ ਕਿ ਨਹੀਂ ਹੋਇਆ ਸੀ । ਸਰਕਾਰ ਬਣੀ ਸੀ ਕਿ ਨਹੀਂ ਬਣੀ ਸੀ ਅਤੇ ਤੁਹਾਨੂੰ ਭੁਲਾ ਦਿੱਤਾ ਗਿਆ ਸੀ ਕਿ ਨਹੀਂ ਭੁਲਾ ਦਿੱਤਾ ਗਿਆ ਸੀ । ਅਜਿਹੇ ਲੋਕਾਂ ‘ਤੇ ਭਰੋਸਾ ਕਰੋਗੇ ਕੀ….. ਇਹ ਲੌਲੀਪੋਪ ਕੰਪਨੀ ‘ਤੇ ਭਰੋਸਾ ਕਰੋਗੇ ਕੀ ….ਇਹ ਝੂਠ ਬੋਲਣ ਵਾਲਿਆਂ ‘ਤੇ ਭਰੋਸਾ ਕਰੋਗੇ ਕੀ…..ਇਹ ਜਨਤਾ ਨੂੰ ਧੋਖਾ ਦੇਣ ਵਾਲਿਆਂ ‘ਤੇ ਭਰੋਸਾ ਕਰੋਗੇ ਕੀ ……
ਭਾਈਓ ਅਤੇ ਭੈਣੋਂ ਤੁਹਾਨੂੰ ਹੈਰਾਨੀ ਹੋਵੇਗੀ ਉੱਦੋਂ ਛੇ ਲੱਖ ਕਰੋੜ ਰੁਪਏ ਦਾ ਕਰਜ਼ ਕਿਸਾਨਾਂ ‘ਤੇ ਸੀ ਪੂਰੇ ਦੇਸ਼ ਵਿੱਚ ਛੇ ਲੱਖ ਕਰੋੜ ਰੁਪਏ ਦਾ ਲੇਕਿਨ ਮਾਫ ਕਰਨ ਦਾ ਐਲਾਨ ਕੀਤਾ ਗਿਆ ਉਹ ਕਿੰਨੇ ਦਾ ਹੋਇਆ ਤੁਹਾਨੂੰ ਪਤਾ ਹੈ …….ਛੇ ਲੱਖ ਕਰੋੜ ਦਾ ਕਰਜ਼ ਸੀ ਅਤੇ ਚੋਣਾਂ ਦੇ ਬਾਅਦ , ਸਰਕਾਰ ਬਣਨ ਦੇ ਬਾਅਦ ਕੈਸੀ ਡਰਾਮੇਬਾਜ਼ੀ ਕੀਤੀ ਗਈ , ਕਿਵੇਂ ਕਿਸਾਨਾਂ ਦੀ ਅੱਖ ਵਿੱਚ ਧੂੜ ਝੋਂਕੀ ਗਈ ਇਹ ਅੰਕੜਾ ਖੁਦ ਬੋਲ ਦਿੰਦਾ ਹੈ । ਛੇ ਲੱਖ ਕਰੋੜ ਦੇ ਸਾਹਮਣੇ ਕਿੰਨੇ ਰੁਪਿਆਂ ਦਾ ਕਰਜ਼ ਮਾਫ ਕਰ ਦਿੱਤਾ ਗਿਆ ਪਤਾ ਹੈ ਤੁਹਾਨੂੰ ਮੈਂ ਦੱਸਾਂ…… ਯਾਦ ਰੱਖੋਗੇ…..ਯਾਦ ਰੱਖੋਗੇ ਇਹ ਲੋਕ ਆ ਜਾਣ ਲੌਲੀਪੋਪ ਪਕੜਾਉਣ , ਦੁਬਾਰਾ ਯਾਦ ਕਰਾਉਗੇ , ਪੱਕਾ . ਕਰਾਉਗੇ …..ਛੇ ਲੱਖ ਕਰੋੜ ਰੁਪਏ ਦਾ ਕਰਜ਼ ਕਿਸਾਨਾਂ ਦਾ ਅਤੇ ਦਿੱਤੇ ਕਿੰਨੇ ਸਿਰਫ਼ ……ਸਿਰਫ਼ …….ਸਿਰਫ਼ ……60 ਹਜ਼ਾਰ ਕਰੋੜ , ਕਿੱਥੇ ਛੇ ਲੱਖ ਕਰੋੜ ਅਤੇ ਕਿੱਥੇ 60 ਹਜ਼ਾਰ ਕਰੋੜ ….ਇੰਨਾ ਹੀ ਨਹੀਂ …ਦਿੱਤਾ ਉਹ ਵੀ ਕਿਸ ਨੂੰ ਦਿੱਤਾ ਜਦੋਂ CAG ਦੀ ਰਿਪੋਰਟ ਆਈ ਤਾਂ ਪਤਾ ਚੱਲਿਆ ਕਿ ਉਸ ਵਿੱਚ 35 ਲੱਖ ਬਹੁਤ ਵੱਡੀ ਰਕਮ ਇਨ੍ਹਾਂ 35 ਲੱਖ ਲੋਕਾਂ ਦੇ ਘਰ ਵਿੱਚ ਹੀ ਗਈ ਅਤੇ ਉਹ ਨਾ ਕਿਸਾਨ ਸਨ , ਨਾ ਕਰਜ਼ ਸੀ , ਨਾ ਕਰਜ਼ਮਾਫੀ ਦੇ ਹਕਦਾਰ ਸਨ । ਇਹ ਰੁਪਿਆ ਤੁਹਾਡਾ ਗਿਆ ਕਿ ਨਹੀਂ ਗਿਆ , ਇਹ ਚੋਰੀ ਹੋਈ ਕਿ ਨਹੀਂ ਹੋਈ। ਜਿਨ੍ਹਾਂ ਦਾ ਕਰਜ਼ ਮਾਫ ਹੋਇਆ ਵੀ ਉਨ੍ਹਾਂ ਵਿਚੋਂ ਵੀ ਲੱਖਾਂ ਨੂੰ ਸਰਟੀਫਿਕੇਟ ਹੀ ਨਹੀਂ ਦਿੱਤਾ ਗਿਆ । ਜਿਸ ਦੇ ਚਲਦੇ ਉਸ ਦਾ ਵਿਆਜ ਚੜ੍ਹਦਾ ਗਿਆ ਅਤੇ ਬਾਅਦ ਵਿੱਚ ਉਸ ਵਿਚਾਰੇ ਕਿਸਾਨ ਨੂੰ ਕਰਜ਼ ਵਿਆਜ ਸਮੇਤ extra ਦੇਣਾ ਪਿਆ । ਇਹ ਪਾਪ ਇਨ੍ਹਾਂ ਲੋਕਾਂ ਨੇ ਕੀਤਾ ਹੈ ।
ਭਾਈਓ ਅਤੇ ਭੈਣੋਂ, ਇਹ ਲੋਕ ਦੁਬਾਰਾ ਵੀ ਕਰਜ਼ ਲੈਣ ਦੇ ਲਾਇਕ ਨਹੀਂ ਰਹੇ । ਉਨ੍ਹਾਂ ਨੂੰ ਸ਼ਰਾਬ ਦੇ ਕੋਲ ਜਾਣਾ ਪਿਆ , ਉਨ੍ਹਾਂ ਨੂੰ ਪ੍ਰਾਈਵੇਟ ਕਰਜ਼ ਲੈਣ ਜਾਣਾ ਪਿਆ । ਮਹਿੰਗੇ ਕਰਜ਼ੇ ਲੈਣੇ ਪਏ ।
ਸਾਥੀਓ , ਇਸ ਪ੍ਰਕਾਰ ਦੀ ਕਰਜ਼ਮਾਫੀ ਦਾ ਲਾਭ ਕਿਸ ਨੂੰ ਹੋਇਆ ਘੱਟ – ਤੋਂ – ਘੱਟ ਕਿਸਾਨ ਨੂੰ ਤਾਂ ਨਹੀਂ ਹੋਇਆ । ਇਸ ਲਈ ਮੇਰੀ ਤਾਕੀਦ ਹੋਵੇਗੀ ਕਿ ਕਾਂਗਰਸ ਦੇ ਇਸ ਝੂਠ ਅਤੇ ਬੇਈਮਾਨੀ ਤੋਂ ਚੌਕੰਨੇ ਰਹੋ । ਯਾਦ ਰੱਖੋ ਕਿ ਕਾਂਗਰਸ ਦੀ ਸਰਕਾਰ ਨੇ ਤਾਂ ਸਵਾਮੀਨਾਥਨ ਆਯੋਗ ਦੀ ਸਿਫਾਰਸ਼ ਤੱਕ ਨੂੰ ਲਾਗੂ ਨਹੀਂ ਕੀਤਾ ਸੀ । ਕਾਂਗਰਸ ਦੇ ਚਲਦੇ ਹੀ ਕਿਸਾਨਾਂ ਨੂੰ ਲਾਗਤ ਦਾ ਡੇਢ ਗੁਣਾ ਮੁੱਲ ਦੇਣ ਦੀ ਸਿਫਾਰਸ਼ ਵਾਲੀ ਫਾਈਲ ਵਰ੍ਹਿਆਂ ਤੱਕ ਇਹ ਕਾਂਗਰਸ ਵਾਲੇ ਉਸ ‘ਤੇ ਬੈਠ ਰਹੇ ਸਨ , ਬੈਠੇ ਹੋਏ ਸਨ । ਕਢਦੇ ਨਹੀਂ ਸਨ , ਜੇਕਰ ਕਾਂਗਰਸ ਨੇ ਆਪਣੇ ਜ਼ਮਾਨੇ ਵਿੱਚ ਅੱਜ ਤੋਂ 11 ਸਾਲ ਪਹਿਲਾਂ ਸਵਾਮੀਨਾਥਨ ਕਮੀਸ਼ਨ ਨੂੰ ਸਵੀਕਾਰ ਕੀਤਾ ਹੁੰਦਾ , ਲਾਗੂ ਕੀਤਾ ਹੁੰਦਾ , ਲਾਗਤ ਦਾ ਡੇਢ ਗੁਣਾਂ ਮੁੱਲ ਕਿਸਾਨਾਂ ਨੂੰ ਦੇਣਾ ਤੈਅ ਕੀਤਾ ਹੁੰਦਾ ਤਾਂ ਅੱਜ ਮੇਰਾ ਕਿਸਾਨ ਕਰਜ਼ਦਾਰ ਹੁੰਦਾ ਹੀ ਨਹੀਂ , ਉਹ ਨੂੰ ਕਰਜ਼ ਦੀ ਜ਼ਰੂਰਤ ਹੀ ਨਹੀਂ ਪੈਂਦੀ । ਲੇਕਿਨ ਤੁਹਾਡਾ ਪਾਪ , ਤੁਸੀਂ ਉਸ ਫਾਈਲ ਨੂੰ ਦਬਾ ਕੇ ਰੱਖਿਆ , ਕਿਸਾਨ ਨੂੰ ਮੁੱਲ ਨਹੀਂ ਦਿੱਤਾ , ਐੱਮਐੱਸਪੀ ਨਹੀਂ ਦਿੱਤਾ , ਕਿਸਾਨ ਬਰਬਾਦ ਹੋ ਗਿਆ , ਕਰਜ਼ਦਾਰ ਹੋ ਗਿਆ । ਇਹ ਤੁਹਾਡੇ ਪਾਪਾਂ ਦਾ ਨਤੀਜਾ ਹੈ । ਇਸ ਫਾਈਲ ਨੂੰ ਭਾਜਪਾ ਸਰਕਾਰ ਨੇ ਬਾਹਰ ਕੱਢਿਆ ਅਤੇ ਮੁੱਲ ਸਮੇਤ 22 ਫ਼ਸਲਾਂ ਦਾ ਐੱਮਐੱਸਪੀ ਲਾਗਤ ਦਾ ਡੇਢ ਗੁਣਾ ਤੈਅ ਕੀਤਾ ਗਿਆ ।
ਭਾਈਓ ਅਤੇ ਭੈਣੋਂ ਅਜਿਹੇ ਅਨੇਕ ਕੰਮ ਹਨ ਜੋ ਬੀਤੇ ਚਾਰ ਸਾਲਾਂ ਤੋਂ ਕੀਤੇ ਜਾ ਰਹੇ ਹਨ । ਜੋ ਛੋਟਾ ਕਿਸਾਨ ਹੈ ਉਸ ਨੂੰ ਵੀ ਸਾਡੀ ਸਰਕਾਰ ਬੈਂਕਾਂ ਨਾਲ ਜੋੜ ਰਹੀ ਹੈ । ਮੰਡੀਆਂ ਵਿੱਚ ਨਵਾਂ Infrastructure ਨਵੀਆਂ ਸੁਵਿਧਾਵਾਂ ਹੁਣ ਤਿਆਰ ਹੋ ਰਹੀਆਂ ਹਨ । ਟੈਕਨੋਲੋਜੀ ਰਾਹੀਂ ਮੰਡੀਆਂ ਨੂੰ ਹੁਣ ਤਿਆਰ ਕੀਤਾ ਜਾ ਰਿਹਾ ਹੈ । ਨਵੇਂ cold storage , mega food park ਉਸ ਦੀ ਵੀ ਚੇਨ ਹੁਣ ਤਿਆਰ ਹੋ ਰਹੀ ਹੈ ।
ਸਾਥੀਓ , ਕਿਸਾਨ ਦੀ ਫ਼ਸਲ ਤੋਂ ਲੈ ਕੇ ਉਦਯੋਗਾਂ ਲਈ ਜ਼ਰੂਰੀ ਆਧੁਨਿਕ Infrastructure ਵੀ ਇਹੀ ਸਰਕਾਰ ਤਿਆਰ ਕਰ ਰਹੀ ਹੈ । ਪੂਰਵਾਂਚਲ ਦੀ ਬਿਹਤਰ connectivity ਲਈ ਬੀਤੇ ਸਾਢੇ ਚਾਰ ਸਾਲ ਵਿੱਚ ਅਨੇਕ ਕੰਮ ਪੂਰੇ ਹੋ ਚੁੱਕੇ ਹਨ ਅਤੇ ਅਨੇਕ ਪ੍ਰੋਜੈਕਟਸ ਆਉਣ ਵਾਲੇ ਸਮੇਂ ਵਿੱਚ ਪੂਰੇ ਹੋਣ ਵਾਲੇ ਹਨ । ਪੂਰਵਾਂਚਲ expressway ‘ਤੇ ਕੰਮ ਤੇਜ਼ ਗਤੀ ਨਾਲ ਚਲ ਰਿਹਾ ਹੈ ।
ਪਿਛਲੀ ਵਾਰ ਜਦੋਂ ਮੈਂ ਗ਼ਾਜ਼ੀਪੁਰ ਆਇਆ ਸੀ ਤਾਂ ਤਾੜੀਘਾਟ ਗ਼ਾਜ਼ੀਪੁਰ ਰੇਲ ਰੋਡ ਪੁਲ਼ ਦਾ ਨੀਂਹ ਪੱਥਰ ਰੱਖਿਆ ਗਿਆ ਸੀ । ਮੈਨੂੰ ਦੱਸਿਆ ਗਿਆ ਹੈ ਕਿ ਜਲਦੀ ਹੀ ਇਹ ਵੀ ਸੇਵਾ ਲਈ ਤਿਆਰ ਹੋ ਜਾਵੇਗਾ । ਇਸ ਤੋਂ ਪੂਰਵਾਂਚਲ ਦੇ ਲੋਕਾਂ ਨੂੰ ਦਿੱਲੀ ਅਤੇ ਹਾਵੜਾ ਜਾਣ ਲਈ ਇੱਕ ਵਿਕਲਪਿਕ ਰਸਤਾ ਮਿਲੇਗਾ ।
ਸਾਥੀਓ , ਬੀਤੇ ਸਾਢੇ ਚਾਰ ਸਾਲਾਂ ਵਿੱਚ ਪੂਰਵੀ ਉੱਤਰ ਪ੍ਰਦੇਸ਼ ਵਿੱਚ ਰੇਲਵੇ ਦੇ ਮਹੱਤਵਪੂਰਨ ਕੰਮ ਹੋਏ ਹਨ । ਸਟੇਸ਼ਨ ਆਧੁਨਿਕ ਹੋ ਰਹੇ ਹਨ , ਲਾਈਨਾਂ ਦਾ ਦੋਹਰੀਕਰਨ ਅਤੇ ਬਿਜਲੀਕਰਨ ਹੋ ਰਿਹਾ ਹੈ । ਕਈ ਨਵੀਆਂ ਟ੍ਰੇਨਾਂ ਸ਼ੁਰੂ ਹੋਈਆਂ ਹਨ । ਪਿੰਡਾਂ ਦੀਆਂ ਸੜਕਾਂ ਹੋਣ , ਨੇਸ਼ਨਲ ਹਾਈਵੇ ਹੋਵੇ , ਜਾਂ ਫਿਰ ਪੂਰਵਾਂਚਲ ਐਕਸਪ੍ਰੈੱਸ ਵੇਅ ਉਹ ……ਜਦੋਂ ਇਹ ਤਮਾਮ ਪ੍ਰੋਜੈਕਟ ਪੂਰੇ ਹੋ ਜਾਣਗੇ ਤਾਂ ਇਸ ਖੇਤਰ ਦੀ ਤਸਵੀਰ ਹੀ ਬਦਲਣ ਵਾਲੀ ਹੈ । ਹਾਲ ਵਿੱਚ ਜੋ ਵਾਰਾਣਸੀ ਤੋਂ ਲੈਕੇ ਕੋਲਕੱਤਾ ਤੱਕ ਨਦੀ ਮਾਰਗ ਦੀ ਸ਼ੁਰੂਆਤ ਕੀਤੀ ਗਈ ਹੈ ਉਸ ਦਾ ਵੀ ਲਾਭ ਗ਼ਾਜ਼ੀਪੁਰ ਨੂੰ ਮਿਲਣਾ ਤੈਅ ਹੈ । ਇੱਥੋ ਜੇਟੀ ਬਣਨ ਵਾਲੀ ਹੈ ਜਿਸ ਦਾ ਨੀਂਹ ਪੱਥਰ ਰੱਖਿਆ ਜਾ ਚੁੱਕਿਆ ਹੈ। ਇਨ੍ਹਾਂ ਤਮਾਮ ਸੁਵਿਧਾਵਾਂ ਦੇ ਬਣਨ ਨਾਲ ਇਹ ਪੂਰਾ ਖੇਤਰ ਵਪਾਰ ਅਤੇ ਕੰਮ-ਕਾਜ ਦਾ ਸੈਂਟਰ ਬਣੇਗਾ , ਇੱਥੇ ਉਦਯੋਗ ਧੰਦੇ ਲੱਗਣਗੇ , ਯੁਵਾਵਾਂ ਨੂੰ ਰੋਜਗਾਰ ਦੇ ਨਵੇਂ ਮੌਕੇ ਮਿਲਣਗੇ ।
ਸਾਥੀਓ , ਸਵਰਾਜ ਦੇ ਇਸ ਸੰਕਲਪ ਵੱਲ ਅਸੀ ਲਗਾਤਾਰ ਕਦਮ ਉਠਾ ਰਹੇ ਹਾਂ । ਪ੍ਰਧਾਨ ਮੰਤਰੀ ਆਵਾਸ ਯੋਜਨਾ ਹੋਵੇ , ਸਵੱਛ ਭਾਰਤ ਅਭਿਆਨ ਹੋਵੇ , ਉੱਜਵਲਾ ਯੋਜਨਾ ਹੋਵੇ , ਆਯੂਸ਼ਮਾਨ ਭਾਰਤ ਯੋਜਨਾ ਹੋਵੇ , ਮੁਦਰਾ ਯੋਜਨਾ ਹੋਵੇ , ਸੌਭਾਗਯ ਯੋਜਨਾ ਹੋਵੇ , ਇਹ ਸਿਰਫ ਯੋਜਨਾਵਾਂ ਨਹੀਂ ਬਲਕਿ ਸਸ਼ਕਤੀਕਰਨ ਦੇ ਮਾਧਿਅਮ ਹਨ । ਵਿਕਾਸ ਦੀ ਪੰਚਧਾਰਾ ਬੱਚਿਆਂ ਨੂੰ ਪੜ੍ਹਾਈ , ਯੁਵਾਵਾਂ ਨੂੰ ਕਮਾਈ , ਬਜ਼ੁਰਗਾਂ ਨੂੰ ਦਵਾਈ , ਕਿਸਾਨ ਨੂੰ ਸਿੰਚਾਈ ਅਤੇ ਜਨ-ਜਨ ਦੀ ਸੁਣਵਾਈ ਲਈ ਇਹ ਮਜ਼ਬੂਤ ਕੜੀ ਹੈ ।
ਭਾਈਓ ਅਤੇ ਭੈਣੋਂ ਆਉਣ ਵਾਲਾ ਸਮਾਂ ਤੁਹਾਡਾ ਹੈ , ਤੁਹਾਡੇ ਬੱਚਿਆਂ ਦਾ ਹੈ , ਯੁਵਾ ਪੀੜ੍ਹੀ ਦਾ ਹੈ । ਤੁਹਾਡੇ ਭਵਿੱਖ ਨੂੰ ਸੰਵਾਰਨ ਲਈ ਤੁਹਾਡੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਤੁਹਾਡਾ ਇਹ ਚੌਕੀਦਾਰ ਬਹੁਤ ਇਮਾਨਦਾਰੀ ਨਾਲ ਬਹੁਤ ਲਗਨ ਦੇ ਨਾਲ ਦਿਨ – ਰਾਤ ਇੱਕ ਕਰ ਰਿਹਾ ਹੈ । ਤੁਸੀਂ ਆਪਣਾ ਵਿਸ਼ਵਾਸ ਅਤੇ ਅਸ਼ੀਰਵਾਦ ਇਸੇ ਤਰ੍ਹਾਂ ਬਣਾਈ ਰੱਖੋ ਕਿਉਂਕਿ ਚੌਂਕੀਦਾਰ ਦੀ ਵਜ੍ਹਾ ਨਾਲ ਕੁਝ ਚੋਰਾਂ ਦੀ ਰਾਤਾਂ ਦੀ ਨੀਂਦ ਉੱਡ ਗਈ ਹੈ । ਮੇਰੇ ‘ਤੇ ਤੁਹਾਡਾ ਵਿਸ਼ਵਾਸ ਅਤੇ ਅਸ਼ੀਰਵਾਦ ਹੀ ਇੱਕ ਦਿਨ …….. ਇੱਕ ਦਿਨ ਅਜਿਹਾ ਆਵੇਗਾ ਇਨ੍ਹਾਂ ਚੋਰਾਂ ਨੂੰ ਸਹੀ ਜਗ੍ਹਾ ਤੱਕ ਲੈ ਜਾਵੇਗਾ ।
ਇੱਕ ਵਾਰ ਫਿਰ ਤੁਹਾਨੂੰ ਨਵੇਂ ਮੈਡੀਕਲ ਕਾਲਜ ਲਈ ਬਹੁਤ – ਬਹੁਤ ਵਧਾਈ ਦੇ ਨਾਲ ਫਿਰ ਇੱਕ ਵਾਰ ਮਹਾਰਾਜਾ ਸੁਹੇਲਦੇਵ ਦੇ ਮਹਾਨ ਪਰਾਕ੍ਰਮਾਂ ਨੂੰ ਪ੍ਰਣਾਮ ਕਰਦਿਆਂ, ਮੈਂ ਆਪਣੀ ਗੱਲ ਨੂੰ ਸਮਾਪਤ ਕਰਦਾ ਹਾਂ । ਦੋ ਦਿਨ ਬਾਅਦ 2019 ਦਾ ਸਾਲ ਸ਼ੁਰੂ ਹੋਵੇਗਾ ਇਸ ਨਵੇਂ ਸਾਲ ਲਈ ਵੀ ਮੈਂ ਤੁਹਾਨੂੰ ਬਹੁਤ – ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ।
ਭਾਰਤ ਮਾਤਾ ਕੀ ਜੈ …….ਭਾਰਤ ਮਾਤਾ ਕੀ ਜੈ
***
ਅਤੁਲ ਕੁਮਾਰ ਤਿਵਾਰੀ / ਸ਼ਾਹਬਾਜ ਹਸੀਬੀ /ਮਮਤਾ
उत्तर प्रदेश में मेरे आज के प्रवास के दौरान,
— PMO India (@PMOIndia) December 29, 2018
आज पूर्वांचल को देश का एक बड़ा मेडिकल हब बनाने,
कृषि से जुड़े शोध का महत्वपूर्ण सेंटर बनाने और
यूपी के लघु उद्योगों को मजबूत करने की दिशा में अनेक महत्वपूर्ण कदम उठाए जाएंगे: PM
आज पूर्वांचल और पूरे उत्तर प्रदेश का गौरव बढ़ाने वाला एक और पुण्य कार्य हुआ है।
— PMO India (@PMOIndia) December 29, 2018
महाराज सुहैलदेव की के योगदान को नमन करते हुए उनकी स्मृति में पोस्टल स्टैंप जारी किया गया है।
ये डाक टिकट लाखों की संख्या में देशभर के पोस्ट ऑफिस के माध्यम से देश के घर-घर में पहुंचेगा: PM
महाराज सुहैलदेव देश के उन वीरों में रहे हैं, जिन्होंने मां-भारती के सम्मान के लिए संघर्ष किया।
— PMO India (@PMOIndia) December 29, 2018
महाराज सुहैलदेव जैसे नायक जिनसे हर वंचित, हर शोषित, प्रेरणा लेता है, उनका स्मरण भी तो सबका साथ, सबका विकास के मंत्र को और शक्ति देता है: PM
देश के ऐसे हर वीर-वीरांगनाओं को, जिन्हें पहले की सरकारों ने पूरा मान नहीं दिया,
— PMO India (@PMOIndia) December 29, 2018
उनको नमन करने का काम हमारी सरकार कर रही है।
केंद्र सरकार का दृढ़ निश्चय है कि जिन्होंने भी भारत की रक्षा, सामाजिक जीवन को ऊपर उठाने में योगदान दिया है, उनकी स्मृति को मिटने नहीं दिया जाएगा: PM
आज गरीब से गरीब की भी सुनवाई होने का मार्ग खुला है।
— PMO India (@PMOIndia) December 29, 2018
समाज के आखिरी पायदान पर खड़े व्यक्ति को गरिमापूर्ण जीवन देने का ये अभियान अभी शुरुआती दौर में है।
अभी एक ठोस आधार बनाने में सरकार सफल हुई है।
इस नींव पर मजबूत इमारत तैयार करने का काम अभी बाकी है: PM
थोड़ी देर पहले जिस मेडिकल कॉलेज का शिलान्यास किया गया है उससे इस क्षेत्र को आधुनिक चिकित्सा सुविधा तो मिलेगी ही, गाजीपुर में नए और मेधावी डॉक्टर भी तैयार होंगे।
— PMO India (@PMOIndia) December 29, 2018
करीब 250 करोड़ की लागत से जब ये कॉलेज बनकर तैयार हो जाएगा तो, गाज़ीपुर का जिला अस्पताल 300 बेड का हो जाएगा: PM
गाज़ीपुर का नया मेडिकल कॉलेज हो,
— PMO India (@PMOIndia) December 29, 2018
गोरखपुर का AIIMS हो,
वाराणसी में बन रहे अनेक आधुनिक अस्पताल हों,
पुराने अस्पतालों का विस्तार हों,
पूर्वांचल में हज़ारों करोड़ की स्वास्थ्य सुविधाएं तैयार हो रही हैं: PM
जब सरकारें पारदर्शिता के साथ काम करती हैं,
— PMO India (@PMOIndia) December 29, 2018
जब जनहित स्वहित से ऊपर रखा जाता है,
संवेदनशीलता जब शासन का हिस्सा बनने लगती हैं,तब बड़े काम होते हैं,
जब लक्ष्य व्यवस्था में स्थाई परिवर्तन होता है, तब बड़े काम होते हैं,
तब दूर की सोच के साथ स्थाई और ईमानदार प्रयास किए जाते हैं: PM
अनेक काम हैं जो बीते 4 वर्षों से किए जा रहे हैं।
— PMO India (@PMOIndia) December 29, 2018
जो छोटा किसान है उसको भी हमारी सरकार बैंकों से जोड़ रही है।
मंडियों में नया इंफ्रास्ट्रक्चर, नई सुविधाएं अब तैयार हो रही हैं।
नए कोल्ड स्टोरेज, मेगा फूड पार्क की चेन भी अब तैयार हो रही है: PM
पूर्वी उत्तर प्रदेश में रेलवे के महत्वपूर्ण काम हुए हैं। स्टेशन आधुनिक हो रहे हैं, लाइनों का दोहरीकरण हो रहा है, नई ट्रेनें शुरु हुई हैं।
— PMO India (@PMOIndia) December 29, 2018
गांव की सड़कें हों, नेशनल हाइवे हों या फिर पूर्वांचल एक्सप्रेसवे, जब तमाम प्रोजेक्ट पूरे हो जाएंगे तो क्षेत्र की तस्वीर बदलने वाली है: PM
आने वाला समय आपका है, आपके बच्चों का है।
— PMO India (@PMOIndia) December 29, 2018
आपके भविष्य को संवारने के लिए, आपके बच्चों का भविष्य बनाने के लिए,
आपका ये चौकीदार, बहुत ईमानदारी से, बहुत लगन के साथ, दिन-रात एक कर रहा है: PM
आप अपना विश्वास और आशीर्वाद इसी तरह बनाए रखिए।
— PMO India (@PMOIndia) December 29, 2018
क्योंकि चौकीदार की वजह से कुछ चोरों की रातों की नींद उड़ी हुई है।
मुझ पर आपका विश्वास और आशीर्वाद ही एक दिन इन चोरों को सही जगह तक लेकर जाएगा: PM
आज गाजीपुर में महाराजा सुहेलदेव के सम्मान में डाक टिकट जारी करने का सौभाग्य मिला।
— Narendra Modi (@narendramodi) December 29, 2018
पीढ़ी दर पीढ़ी हम महाराजा सुहेलदेव के साहस और उनके दयालु स्वभाव को याद करते आ रहे हैं। उनका पूरा जीवन लोककल्याण को समर्पित रहा। विशेषकर गरीब से गरीब लोगों का उन्होंने सबसे अधिक ध्यान रखा। pic.twitter.com/SyH6CdT0zK
गाजीपुर में बन रहा मेडिकल कॉलेज, पूर्वांचल को हेल्थकेयर हब बनाने की दिशा में एक बड़ा प्रयास है।
— Narendra Modi (@narendramodi) December 29, 2018
हमारी कोशिश है कि पूर्वांचल के हमारे भाई-बहनों को उसी क्षेत्र में गुणवत्तापूर्ण और सस्ते से सस्ता उपचार मिले। pic.twitter.com/Z4K8DwlCfR
The moment Governments changed in MP and Rajasthan, urea shortages began and so have Lathis on farmers.
— Narendra Modi (@narendramodi) December 29, 2018
In Karnataka, farmers are suffering.
On what basis is Congress talking about farmer welfare?
The NDA govt. is taking many steps for a robust agriculture sector. pic.twitter.com/RCMgJ31M50