1 . ਮਾਲਦੀਵ ਗਣਰਾਜ ਦੇ ਰਾਸ਼ਟਰਪਤੀ,ਸ਼੍ਰੀ ਇਬਰਾਹਿਮ ਮੁਹੰਮਦ ਸਾਲੇਹ ਭਾਰਤ ਗਣਰਾਜ ਦੇ ਪ੍ਰਧਾਨਮੰਤਰੀ,ਸ਼੍ਰੀ ਨਰੇਂਦਰ ਮੋਦੀ ਦੇ ਸੱਦੇ ‘ਤੇ 16-18 ਦਸੰਬਰ , 2018 ਤੱਕ ਭਾਰਤ ਦੀ ਸਰਕਾਰੀ ਯਾਤਰਾ ‘ਤੇ ਹਨ ।
2 . 17 ਨਵੰਬਰ , 2018 ਨੂੰ ਮਾਲਦੀਵ ਗਣਰਾਜ ਦੇ ਰਾਸ਼ਟਰਪਤੀ ਦਾ ਪਦ ਗ੍ਰਹਿਣ ਕਰਨਤੋਂ ਬਾਅਦ ਰਾਸ਼ਟਰਪਤੀ ਸਾਲੇਹ ਦੀ ਇਹ ਪਹਿਲੀ ਵਿਦੇਸ਼ ਯਾਤਰਾ ਹੈ । ਮਾਲਦੀਵ ਦੇ ਰਾਸ਼ਟਰਪਤੀ ਦੇ ਨਾਲ ਉਨ੍ਹਾਂ ਦੀ ਪਤਨੀ ਪਹਿਲੀਮਹਿਲਾ (ਫਸਟ ਲੇਡੀ) ਫਜਨਾ ਅਹਿਮਦ ਅਤੇ ਵਿਦੇਸ਼ ਮੰਤਰੀ ਅਬਦੁਤਲਾ ਸ਼ਾਹਿਦ , ਵਿੱਤ ਮੰਤਰੀ ਇਬਰਾਹਿਮ ਅਮੀਰ , ਰਾਸ਼ਟਰੀ ਨਿਯੋਜਨ ਅਤੇ ਸੰਰਚਨਾ ਮੰਤਰੀ ਮੁਹੰਮਦ ਅਸਲਮ , ਟ੍ਰਾਂਸਪੋਰਟ ਅਤੇ ਸ਼ਹਿਰੀਹਵਾਬਾਜ਼ੀ ਮੰਤਰੀ ਐਸ਼ਥ ਨਾਹੂਲਾ , ਆਰਥਕ ਵਿਕਾਸ ਮੰਤਰੀ ਉਜ ਫੈਈਯਾਜ ਇਸਮਾਇਲ , ਸੀਨੀਅਰ ਸਰਕਾਰੀ ਅਧਿਕਾਰੀਆਂ ਅਤੇ ਕਾਰੋਬਾਰੀਆਂਦਾ ਵਫ਼ਦ ਵੀ ਆਇਆ ਹੈ ।
3 . ਮਹੱਤਵਪੂਰਨ ਸੰਕੇਤ ਵਿੱਚ ਰਾਸ਼ਟਰਪਤੀ ਜੀ ਦੇ ਵਿਸ਼ੇਸ਼ ਮਹਿਮਾਨ ਦੇ ਤੌਰ‘ਤੇ ਰਾਸ਼ਟਰਪਤੀ ਸਾਲੇਹ ਰਾਸ਼ਟਰਪਤੀ ਭਵਨ ਵਿੱਚ ਠਹਿਰੇ ਹਨ । ਇਹ ਭਾਰਤ ਅਤੇ ਮਾਲਦੀਵ ਦਰਮਿਆਨ ਗੂੜ੍ਹੇ ਸਬੰਧਾਂ ਅਤੇ ਦੋਵਾਂ ਸਰਕਾਰਾਂ ਦਰਮਿਆਨ ਆਪਸੀ ਸਨਮਾਨ ਦੇ ਭਾਵ ਨੂੰ ਦਿਖਾਉਂਦਾ ਹੈ ।
4 . ਭਾਰਤ ਦੇ ਰਾਸ਼ਟਰਪਤੀ 17 ਦਸੰਬਰ , 2018 ਨੂੰ ਮਾਲਦੀਵ ਦੇ ਰਾਸ਼ਟਰਪਤੀ ਨੂੰ ਮਿਲੇ ਅਤੇ ਸ਼ਾਮ ਨੂੰ ਰਾਸ਼ਟਰਪਤੀ ਸਾਲੇਹ ਦੇ ਸਨਮਾਨ ਵਿੱਚ ਰਾਤ ਦੇ ਭੋਜਨ ਦਾ ਆਯੋਜਨ ਕੀਤਾ । ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਵੈਂਕਈਆ ਨਾਇਡੂ ਅਤੇ ਵਿਦੇਸ਼ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ ਨੇ ਮਾਲਦੀਵ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ।
5 . ਭਾਰਤ ਦੇ ਪ੍ਰਧਾਨਮੰਤਰੀ ਅਤੇ ਮਾਲਦੀਵ ਦੇ ਰਾਸ਼ਟਰਪਤੀ ਨੇ 17 ਦਸੰਬਰ , 2018 ਨੂੰ ਸਦਭਾਵ ਅਤੇ ਮਿੱਤਰਤਾਪੂਰਨ ਮਾਹੌਲ ਵਿੱਚ ਅਧਿਕਾਰਿਕ ਗੱਲਬਾਤ ਕੀਤੀ । ਦੋਵੇਂ ਨੇਤਾਵਾਂ ਦੀ ਇਹ ਗੱਲਬਾਤ ਦੋਵਾਂ ਦੇਸ਼ਾਂ ਦਰਮਿਆਨ ਵਿਸ਼ੇਸ਼ ਸਬੰਧ ਨੂੰ ਦਿਖਾਉਂਦੀ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸਾਲੇਹ ਅਤੇ ਉਨ੍ਹਾਂ ਦੇ ਵਫ਼ਦ ਲਈ ਦੁਪਹਿਰ ਦੇ ਭੋਜ ਦਾ ਆਯੋਜਨ ਕੀਤਾ ।
6 . ਦੋਵੇਂ ਪੱਖਾਂ ਨੇ ਨਿਮਨਲਿਖਿਤ ਸਮਝੌਤਿਆਂ / ਸਮਝੌਤਾ ਪੱਤਰਾਂ ਅਤੇ ਉਦੇਸ਼ਾਂ ਦੀ ਸੰਯੁਕਤ ਘੋਸ਼ਣਾ ‘ਤੇ ਦਸਤਖ਼ਤ ਕੀਤੇ :
• ਵੀਜਾ ਪ੍ਰਬੰਧਨ ਸਹਾਇਤਾ ‘ਤੇ ਸਮਝੌਤਾ
• ਸੱਭਿਆਚਾਰਕ ਸਹਿਯੋਗ ‘ਤੇ ਸਹਿਮਤੀਪੱਤਰ
• ਖੇਤੀਬਾੜੀ ਵਪਾਰ ਵਿਵਸਥਾ ਵਿੱਚ ਸੁਧਾਰ ਲਈ ਆਪਸੀ ਸਹਿਯੋਗ ਲਈ ਸਹਿਮਤੀਪੱਤਰ
• ਸੂਚਨਾ ਅਤੇ ਸੰਚਾਰ ਟੈਕਨੋਲੋਜੀ ਅਤੇ ਇਲੈਕਟ੍ਰੌਨਿਕਸ ਦੇ ਖੇਤਰ ਵਿੱਚ ਸਹਿਯੋਗ ‘ਤੇ ਉਦੇਸ਼ਾਂ ਦਾ ਸੰਯੁਕਤਐਲਾਨ
ਦੋਵੇਂ ਦੇਸ਼ਾਂ ਨੇ ਸੰਸਥਾਗਤ ਸੰਪਰਕ ਬਣਾਉਣ ਅਤੇ ਨਿਮਨਲਿਖਿਤ ਖੇਤਰਾਂ ਵਿੱਚ ਸਹਿਯੋਗ ਦੀ ਰੂਪ-ਰੇਖਾ ਸਥਾਪਿਤ ਕਰਨ‘ਤੇ ਸਹਿਮਤੀ ਪ੍ਰਗਟਾਈ।
• ਸਿਹਤ ਖਾਸ ਤੌਰ ‘ਤੇ ਕੈਂਸਰ ਦੇ ਇਲਾਜ‘ਤੇ ਸਹਿਯੋਗ
• ਆਪਰਾਧਿਕ ਮਾਮਲਿਆਂ ‘ਤੇ ਆਪਸੀ ਕਾਨੂੰਨੀ ਸਹਾਇਤਾ
• ਮਨਾਵ ਸੰਸਾਧਨ ਵਿਕਾਸ
• ਸੈਰ-ਸਪਾਟਾ
7 . ਪ੍ਰਧਾਨਮੰਤਰੀ ਮੋਦੀ ਨੇ ਰਾਸ਼ਟਰਪਤੀ ਸਾਲੇਹ ਦੇ ਸਹੁੰ ਚੁੱਕ ਸਮਾਰੋਹ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਮਾਲਦੀਵ ਦੀ ਆਪਣੀ ਹਾਲ ਦੀ ਯਾਤਰਾ ਦੀ ਯਾਦ ਦਿਵਾਈ । ਉਨ੍ਹਾਂ ਨੇ ਦੁਹਰਾਇਆ ਕਿ ਭਾਰਤ ਮਾਲਦੀਵ ਨਾਲ ਆਪਣੇ ਸਬੰਧਾਂ ਨੂੰ ਸਭ ਤੋਂ ਜ਼ਿਆਦਾ ਮਹੱਤਵ ਦਿੰਦਾ ਹੈ ।
8 . ਦੋਵੇਂ ਨੇਤਾਵਾਂ ਨੇ ਭਾਰਤ ਅਤੇ ਮਾਲਦੀਵ ਦਰਮਿਆਨ ਪਰੰਪਰਾਗਤ ਰੂਪ ਨਾਲ ਮਜ਼ਬੂਤ ਹੋਰ ਮੈਤਰੀਪੂਰਨ (ਮਿੱਤਰਤਾਪੂਰਨ) ਸਬੰਧਾਂ ਨੂੰ ਮਜ਼ਬੂਤ ਅਤੇ ਜੀਵੰਤ ਬਣਾਉਣ ਦਾ ਸੰਕਲਪ ਦੁਹਰਾਇਆ । ਭਾਰਤ ਅਤੇ ਮਾਲਦੀਵ ਦਰਮਿਆਨ ਸਬੰਧ ਭੂਗੋਲਿਕ ਨਜ਼ਦੀਕੀ , ਨਸਲੀ, ਇਤਿਹਾਸਿਕ , ਸਮਾਜਕ ਆਰਥਕ ਅਤੇ ਦੋਵੇਂ ਦੇਸ਼ਾਂ ਦੀ ਜਨਤਾ ਦਰਮਿਆਨਸੱਭਿਆਚਾਰਕ ਸਬੰਧਾਂ ਨਾਲ ਮਜ਼ਬੂਤ ਹੋਏ ਹਨ । ਦੋਵੇਂ ਨੇਤਾਵਾਂਨੇ ਲੋਕਤੰਤਰ , ਵਿਕਾਸ ਅਤੇ ਸ਼ਾਂਤੀਪੂਰਨ ਸਹਿਹੋਂਦਾ ਵਿੱਚ ਆਪਣੇ ਵਿਸ਼ਵਾਸ ਨੂੰ ਦੁਹਰਾਇਆ ।
9 . ਭਾਰਤ ਦੇ ਪ੍ਰਧਾਨਮੰਤਰੀ ਨੇ ਸਫਲਤਾਪੂਰਵਕ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਲੋਕਤੰਤਰ ਸਥਾਪਿਤ ਕਰਨ ਲਈ ਮਾਲਦੀਵ ਦੀ ਜਨਤਾ ਨੂੰ ਵਧਾਈ ਦਿੱਤੀ । ਉਨ੍ਹਾਂ ਨੇ ਸਮਾਵੇਸ਼ੀ , ਵਿਕੇਂਦਰਿਤ , ਵਿਅਕਤੀ ਕੇਂਦਰਿਤ ਸ਼ਾਸਨ ਅਤੇ ਨਿਰੰਤਰ ਵਿਕਾਸ ਲਈ ਮਾਲਦੀਵ ਦੇ ਰਾਸ਼ਟਰਪਤੀ ਦੇ ਵਿਜ਼ਨ ਦੀ ਪ੍ਰਸ਼ੰਸਾ ਕੀਤੀ । ਪ੍ਰਧਾਨਮੰਤਰੀ ਮੋਦੀ ਨੇ ਆਪਣੀ ਸਰਕਾਰ ਦੀ ‘ਗੁਆਂਢੀ ਪਹਿਲੇ’ ਨੀਤੀ ਨੂੰਯਾਦ ਕਰਦਿਆਂਮਾਲਦੀਵ ਦੇ ਸਮਾਜਕ – ਆਰਥਕ ਵਿਕਾਸ ਅਤੇ ਲੋਕਤੰਤਰ ਦੀ ਮਜ਼ਬੂਤੀ ਅਤੇ ਸੁਤੰਤਰ ਸੰਸਥਾਨਾਂ ਦੀ ਆਕਾਂਖਿਆ ਪੂਰੀ ਕਰਨ ਵਿੱਚ ਭਾਰਤ ਦੇ ਸਾਰੇ ਸੰਭਵ ਸਹਿਯੋਗ ਦਾ ਫਿਰ ਤੋਂਭਰੋਸਾ ਦਿੱਤਾ।
10 . ਪ੍ਰਧਾਨਮੰਤਰੀ ਨੇ ਇਸ ਸਬੰਧ ਵਿੱਚ ਬਜਟ ਸਮਰਥਨ , ਮੁਦਰਾ ਅਦਲਾ – ਬਦਲੀ ਦੇ ਰੂਪ ਵਿੱਚ 1.4 ਬਿਲੀਅਨ ਅਮਰੀਕੀ ਡਾਲਰ ਦੀ ਵਿੱਤੀ ਸਹਾਇਤਾ ਅਤੇ ਮਾਲਦੀਵ ਦੇ ਸਮਾਜਕ ਆਰਥਕ ਵਿਕਾਸ ਪ੍ਰੋਗਰਾਮਾਂ ਨੂੰ ਪੂਰਾ ਕਰਨ ਲਈ ਰਿਆਇਤੀ ਕਰਜ਼ੇ ਦੀਵਿਵਸਥਾ ਦਾ ਐਲਾਨ ਕੀਤਾ ।
11 . ਰਾਸ਼ਟਰਪਤੀ ਸਾਲੇਹ ਨੇ ਆਪਣੀ ਸਰਕਾਰ ਦੀ ‘ਭਾਰਤ ਪਹਿਲਾਂ’ ਨੀਤੀ ਦੀ ਪੁਸ਼ਟੀ ਕੀਤੀ ਅਤੇ ਭਾਰਤ ਦੇ ਨਾਲ ਮਿਲਜੁਲ ਕੇ ਕੰਮ ਕਰਨ ਦਾ ਸੰਕਲਪ ਪ੍ਰਗਟ ਕੀਤਾ । ਉਨ੍ਹਾਂ ਨੇ ਭਾਰਤ ਸਰਕਾਰ ਵੱਲੋਂ ਮਾਲਦੀਵ ਨੂੰ ਦਿੱਤੀ ਗਈ ਉਦਾਰ ਸਹਾਇਤਾ ਦੀ ਸ਼ਲਾਘਾ ਕੀਤੀ ਅਤੇ ਆਵਾਸ ਅਤੇ ਸੰਰਚਨਾ , ਜਲ, ਸੀਵਰ ਪ੍ਰਣਾਲੀ , ਸਿਹਤ ਦੇਖਭਾਲ , ਸਿੱਖਿਆ ਅਤੇ ਸੈਰ-ਸਪਾਟਾ ਵਿੱਚ ਨਿਜੀ ਹਿੱਸੇਦਾਰੀ ਸਮੇਤ ਸਹਿਯੋਗ ਵਿਕਾਸ ਲਈ ਕਈ ਖੇਤਰਾਂ ਦੀ ਪਹਿਚਾਣ ਕੀਤੀ ।
12. ਦੋਹਾਂ ਨੇਤਾਵਾਂ ਨੇ ਮਾਲ ਅਤੇ ਸਰਵਿਸ, ਸੂਚਨਾ, ਵਿਚਾਰ, ਸੱਭਿਆਚਾਰ ਅਤੇ ਜਨਤਾ ਦੇ ਅਦਾਨ-ਪ੍ਰਦਾਨ ਨੂੰ ਪ੍ਰੋਤਸਾਹਿਤ ਕਰਨ ਵਾਲੀ ਸੰਰਚਨਾ ਸਥਾਪਨਾ ਰਾਹੀਂ ਦੋਹਾਂ ਦੇਸ਼ਾਂ ਦਰਮਿਆਨ ਸੰਪਰਕ ਵਿੱਚ ਸੁਧਾਰ ਦੀ ਜ਼ਰੂਰਤ ’ਤੇ ਬਲ ਦਿੱਤਾ।
13. ਪ੍ਰਧਾਨ ਮੰਤਰੀ ਨੇ ਨਿਆਇਕ ਪੁਲਿਸ ਅਤੇ ਕਾਨੂੰਨ ਪਰਿਵਰਤਨ, ਲੇਖਾ ਅਤੇ ਵਿੱਤੀ ਪ੍ਰਬੰਧਨ, ਸਥਾਨਕ ਸੁਸ਼ਾਸਨ, ਸਮੁਦਾਇਕ ਵਿਕਾਸ, ਸੂਚਨਾ ਟੈਕਨੋਲੋਜੀ, ਈ-ਗਵਰਨੈਂਸ, ਖੇਡ, ਮੀਡੀਆ ਅਤੇ ਯੁਵਾ ਸਸ਼ਕਤੀਕਰਨ, ਅਗਵਾਈ, ਇਨੋਵੇਸ਼ਨ ਅਤੇ ਉੱਦਮਤਾ, ਕਲਾ ਅਤੇ ਸੱਭਿਆਚਾਰ ਸਮੇਤ ਵੱਖ-ਵੱਖ ਖੇਤਰਾਂ ਵਿੱਚ ਸਿਖਲਾਈ ਅਤੇ ਸਮਰੱਥਾ ਸਿਰਜਣ ਲਈ ਅਗਲੇ ਪੰਜ ਵਰ੍ਹਿਆਂ ਵਿੱਚ ਇੱਕ ਹਜ਼ਾਰ ਵਧੇਰੇ ਸਲਾਟ ਉਪਲੱਬਧ ਕਰਵਾਉਣ ਦੇ ਭਾਰਤ ਸਰਕਾਰ ਦੇ ਫੈਸਲੇ ਦੀ ਜਾਣਕਾਰੀ ਦਿੱਤੀ।
14. ਦੋਹਾਂ ਨੇਤਾਵਾਂ ਨੇ ਜਨ-ਜਨ ਦੇ ਅਦਾਨ-ਪ੍ਰਦਾਨ ਅਤੇ ਯਾਤਰੀ ਸਹਾਇਤਾ ਦੇ ਮਹੱਤਵ ਨੂੰ ਮੰਨਦੇ ਹੋਏ ਅੱਜ ਵੀਜ਼ਾ ਸਹਾਇਤਾ ’ਤੇ ਹੋਏ ਨਵੇਂ ਸਮਝੌਤੇ ਦਾ ਸੁਆਗਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵਾਂ ਸਮਝੌਤਾ ਸਮਾਨ ਸਾਂਝੀਆਂ ਚਿੰਤਾਵਾਂ ਦਾ ਸਮਾਧਾਨ ਕਰੇਗਾ ਅਤੇ ਦੋਹਾਂ ਦੇਸ਼ਾਂ ਦੀ ਜਨਤਾ ਦਰਮਿਆਨ ਸੰਪਰਕ ਵਧੇਗਾ। ਮਾਲਦੀਵ ਉਨ੍ਹਾਂ ਗਿਣੇ ਚੁਣੇ ਦੇਸ਼ਾਂ ਵਿੱਚੋਂ ਹੈ ਜਿਨ੍ਹਾਂ ਨਾਲ ਭਾਰਤ ਦਾ ਵੀਜ਼ਾ ਮੁਕਤ ਪ੍ਰਬੰਧਨ ਹੈ।
15. ਰਾਸ਼ਟਰਪਤੀ ਸੋਲਿਹ ਨੇ ਇਸ ਸਮਝੌਤੇ ’ਤੇ ਹਸਤਾਖ਼ਰ ’ਤੇ ਪ੍ਰਸੰਨਤਾ ਵਿਅਕਤ ਕੀਤੀ ਕਿਉਂਕਿ ਇਹ ਸਮਝੌਤਾ ਮਾਲਦੀਵ ਦੇ ਅਨੇਕ ਲੋਕਾਂ ਲਈ ਸਹਾਈ ਹੋਵੇਗਾ ਜੋ ਆਪਣੇ ਬੱਚਿਆਂ ਨੂੰ ਸਿੱਖਿਆ ਲਈ ਭਾਰਤ ਦੇ ਸਕੂਲਾਂ ਵਿੱਚ ਭੇਜਦੇ ਹਨ। ਇਸ ਸਮਝੌਤੇ ਨਾਲ ਭਾਰਤ ਵਿੱਚ ਇਲਾਜ ਲਈ ਆਉਣ ਵਾਲੇ ਮਾਲਦੀਵ ਦੇ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਅਸਾਨੀ ਨਾਲ ਵੀਜ਼ਾ ਪ੍ਰਾਪਤੀ ਵਿੱਚ ਸਹਾਇਤਾ ਮਿਲੇਗੀ। ਦੋਹਾਂ ਨੇਤਾਵਾਂ ਨੇ ਦੋਹਾਂ ਦੇਸ਼ਾ ਦਰਮਿਆਨ ਜਨਤਾ ਦੀ ਨਿਰੰਤਰ ਆਵਾਜਾਈ ਸੁਨਿਸ਼ਚਿਤ ਕਰਨ ਦੀ ਜ਼ਰੂਰਤ ’ਤੇ ਬਲ ਦਿੱਤਾ।
16. ਦੋਹਾਂ ਨੇਤਾਵਾਂ ਨੇ ਹਿੰਦ ਮਹਾਸਾਗਰ ਖੇਤਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਬਣਾਏ ਰੱਖਣ ਦੇ ਮਹੱਤਵ ’ਤੇ ਸਹਿਮਤੀ ਵਿਅਕਤ ਕੀਤੀ। ਦੋਹਾਂ ਦੇਸ਼ਾਂ ਦੇ ਆਪਸ ਵਿੱਚ ਜੁੜੇ ਹੋਏ ਸੁਰੱਖਿਆ ਹਿਤਾਂ ਨੂੰ ਅੱਗੇ ਵਧਾਉਣ ਲਈ ਦੋਹਾਂ ਨੇਤਾਵਾਂ ਨੇ ਇੱਕ ਦੂਜੇ ਦੀਆਂ ਚਿੰਤਾਵਾਂ ਅਤੇ ਖੇਤਰ ਦੇ ਸਥਾਈਤਵ ਲਈ ਅਕਾਂਖਿਆਵਾਂ ਨੂੰ ਧਿਆਨ ਵਿੱਚ ਰੱਖਣ ਦੇ ਭਰੋਸੇ ਨੂੰ ਦੁਹਰਾਇਆ ਅਤੇ ਇੱਕ ਦੂਜੇ ਦੇ ਭੂ-ਭਾਗ ਦੀਵਰਤੋਂ ਦੀ ਅਨੁਮਤੀ ਨੁਕਸਾਨਦੇਹ ਗਤੀਵਿਧੀਆਂ ਲਈ ਨਾ ਦੇਣ ਦੇ ਸੰਕਲਪ ਨੂੰ ਦੁਹਰਾਇਆ। ਦੋਹਾਂ ਨੇਤਾਵਾਂ ਨੇ ਇੱਕ ਦੂਜੇ ਦੇ ਤਾਲਮੇਲ ਨਾਲ ਅਤੇ ਹਵਾਈ ਨਿਗਰਾਨੀ, ਸੂਚਨਾ ਅਦਾਨ-ਪ੍ਰਦਾਨ ਅਤੇ ਸਮਰੱਥਾ ਸਿਰਜਣ ਨਾਲ ਹਿੰਦ ਮਹਾਸਾਗਰ ਖੇਤਰ ਵਿੱਚ ਸਮੁੰਦਰੀ ਸੁਰੱਖਿਆ ’ਤੇ ਸਹਿਯੋਗ ਨੂੰ ਮਜ਼ਬੂਤ ਬਣਾਉਣ ’ਤੇ ਸਹਿਮਤੀ ਵਿਅਕਤ ਕੀਤੀ।
17. ਦੋਹਾਂ ਨੇਤਾਵਾਂ ਨੇ ਖੇਤਰ ਦੇ ਅੰਦਰ ਅਤੇ ਬਾਹਰ ਸਾਰੇ ਤਰ੍ਹਾਂ ਦੇ ਆਤੰਕਵਾਦ ਦਾ ਮੁਕਾਬਲਾ ਕਰਨ ਵਿੱਚ ਸਹਿਯੋਗ ਵਧਾਉਣ ਲਈ ਆਪਣੇ ਸੰਕਲਪਾਂ ਦੀ ਪੁਸ਼ਟੀ ਕੀਤੀ। ਦੋਵੇਂ ਪੱਖ ਪਾਇਰੇਸੀ, ਆਤੰਕਵਾਦ, ਸੰਗਠਿਤ ਅਪਰਾਧ, ਮਾਦਕ ਤਰਲ ਪਦਾਰਥਾਂ ਅਤੇ ਮਾਨਵ ਤਸਕਰੀ ਸਮੇਤ ਸਮਾਨ ਚਿੰਤਾ ਦੇ ਵਿਸ਼ਿਆਂ ’ਤੇ ਦੁਵੱਲੇ ਸਹਿਯੋਗ ਵਧਾਉਣ ’ਤੇ ਸਹਿਮਤੀ ਪ੍ਰਗਟਾਈ। ਮਾਲਦੀਵ ਦੀ ਪੁਲਿਸ ਸੇਵਾ ਅਤੇ ਮਾਲਦੀਵ ਦੇ ਰਾਸ਼ਟਰੀ ਸੁਰੱਖਿਆ ਬਲ ਦੇ ਸਿਖਲਾਈ ਅਤੇ ਸਮਰੱਥਾ ਸਿਰਜਣ ਦੇ ਖੇਤਰ ਵਿੱਚ ਸਹਿਯੋਗ ਵਧਾਉਣ ’ਤੇ ਸਹਿਮਤੀ ਵਿਅਕਤ ਕੀਤੀ ਗਈ।
18. ਦੋਵਾਂ ਨੇਤਾਵਾਂ ਨੇ ਦੋਵਾਂ ਦੇਸ਼ਾਂ ਦਰਮਿਆਨਦੁਵੱਲੇਵਪਾਰ ਅਤੇ ਨਿਵੇਸ਼ ਨੂੰ ਵਧਾਉਣ ਦੇਯਤਨਾਂ ਦੀ ਸਮੀਖੀਆ ਕੀਤੀ । ਭਾਰਤ ਦੇ ਪ੍ਰਧਾਨਮੰਤਰੀ ਨੇ ਦੋਨਾਂ ਦੇਸ਼ਾਂ ਦੇ ਆਪਸੀ ਲਾਭ ਦੇ ਵੱਖਰੇ ਖੇਤਰਾਂ ਵਿੱਚ ਮਾਲਦੀਵ ਵਿੱਚ ਭਾਰਤੀ ਕੰਪਨੀਆਂ ਦੇ ਨਿਵੇਸ਼ ਦੇ ਵਧਦੇ ਅਵਸਰਾਂ ਦਾ ਸੁਆਗਤ ਕੀਤਾ । ਪ੍ਰਧਾਨਮੰਤਰੀ ਨੇ ਕਿਹਾ ਕਿ ਮਾਲਦੀਵ ਦੀ ਸਰਕਾਰ ਦੇ ਪਾਰਦਰਸ਼ੀ ਉੱਤਰਦਾਈ ਅਤੇ ਨਿਯਮ ਅਧਾਰਤ ਪ੍ਰਸ਼ਾਸਨ ਦਾ ਵਿਜ਼ਨ ਭਾਰਤੀ ਕਿੱਤਿਆਂ ਦੇ ਵਿਸ਼ਵਾਸ ਨੂੰ ਦੁਬਾਰਾ ਪ੍ਰਾਪਤੀ ਦਾ ਸੰਦੇਸ਼ ਦਿੰਦਾ ਹੈ। ਦੋਹਾਂ ਨੇਤਾਵਾਂ ਨੇ ਮੱਛੀ ਪਾਲਣ ਵਿਕਾਸ,ਸੈਰ-ਸਪਾਟਾ, ਟ੍ਰਾਂਸਪੋਰਟ, ਕਨੈਕਟਿਵਿਟੀ, ਸਿਹਤ, ਸਿੱਖਿਆ, ਸੂਚਨਾ ਟੈਕਨੋਲੋਜੀ, ਨਵੀ ਅਤੇ ਅਖੁੱਟ ਊਰਜਾ ਅਤੇ ਸੰਚਾਰ ਜਿਹੇ ਖੇਤਰਾਂ ਵਿੱਚ ਗੂੜ੍ਹੇ ਆਰਥਕ ਸਹਿਯੋਗ ਨੂੰ ਪ੍ਰੋਤਸਾਹਿਤ ਕਰਨ’ਤੇ ਸਹਿਮਤੀ ਵਿਅਕਤ ਕੀਤੀ ।
19. ਦੋਹਾਂ ਨੇਤਾਵਾਂ ਨੇ ਗਲੋਬਲ ਚੁਣੌਤੀਆਂ ਨਾਲ ਨਿਪਟਣ ਵਿੱਚ ਕਾਰਗਰ ਬਹੁਪੱਖੀ ਵਿਵਸਥਾ ਦੇ ਮਹੱਤਵ ਨੂੰ ਦੁਹਰਾਇਆ। ਇਸ ਸੰਦਰਭ ਵਿੱਚ ਦੋਹਾਂ ਨੇਤਾਵਾਂ ਨੇ ਸੰਯੁਕਤ ਰਾਸ਼ਟਰ ਦੀਆਂ ਸੰਸਥਾਵਾਂ ਯਾਨੀ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਸੁਧਾਰ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਵਿਸਤਾਰ ਦੇ ਮਹੱਤਵ ਨੂੰ ਮਾਨਤਾ ਦਿੱਤੀ।
20. ਮਾਲਦੀਵ ਦੇ ਰਾਸ਼ਟਰਪਤੀ ਨੇ ਵਿਸਤ੍ਰਿਤ ਅਤੇ ਸੋਧੀ ਗਈ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸਥਾਈ ਮੈਂਬਰ ਲਈ ਭਾਰਤ ਦੀ ਉਮੀਦਵਾਰੀ ਲਈ ਆਪਣੇ ਦੇਸ਼ ਦੇ ਸਮਰਥਨ ਨੂੰ ਦੁਹਰਾਇਆ। ਮਾਲਦੀਵ ਨੇ ਵੀ 2020-2021 ਲਈ ਅਸਥਾਈ ਸੀਟ ਲਈ ਭਾਰਤ ਦੀ ਉਮੀਦਵਾਰੀ ਪ੍ਰਤੀ ਆਪਣੇ ਸਮਰਥਨ ਨੂੰ ਦੁਹਰਾਇਆ।
21. ਭਾਰਤ ਦੇ ਪ੍ਰਧਾਨ ਮੰਤਰੀ ਨੇ ਰਾਸ਼ਟਰਮੰਡਲ ਵਿੱਚ ਫਿਰ ਤੋਂ ਸ਼ਾਮਲ ਹੋਣ ਦੇ ਮਾਲਦੀਵ ਦੇ ਫੈਸਲੇ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਹਿੰਦ ਮਹਾਸਾਗਰ ਰਿਮ ਐਸੋਸੀਏਸ਼ਨ ਦੇ ਨਵੇਂ ਮੈਂਬਰ ਵਜੋਂ ਮਾਲਦੀਵ ਦਾ ਸੁਆਗਤ ਕੀਤਾ।
22. ਦੋਹਾਂ ਨੇਤਾਵਾਂ ਨੇ ਜਲਵਾਯੂ ਪਰਿਵਰਤਨ ਦੇ ਦੁਸ਼ਪ੍ਰਭਾਵਾਂ ਵਿਸ਼ੇਸ਼ ਕਰਕੇ ਵਿਕਾਸਸ਼ੀਲ ਦੇਸ਼ਾਂ ਅਤੇ ਛੋਟੇ ਦੀਪ ਦੇਸ਼ਾਂ ਦੇ ਤੇਜ਼ ਵਿਕਾਸ ਲਈ ਜਲਵਾਯੂ ਪਰਿਵਰਤਨ ਦੀ ਸਮੱਸਿਆ ਤੋਂ ਨਿਪਟਣ ਦੇ ਮਹੱਤਵ ਅਤੇ ਯੂਐੱਨਐੱਫਸੀਸੀਸੀ ਅਤੇ ਪੈਰਿਸ ਸਮਝੌਤੇ ਰਾਹੀਂ ਜਲਵਾਯੂ ਸਮੱਸਿਆ ਨਾਲ ਨਿਪਟਣ ਦੇ ਗਲੋਬਲ ਯਤਨ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨ ਦੀ ਜ਼ਰੂਰਤ ’ਤੇ ਸਹਿਮਤੀ ਵਿਅਕਤ ਕੀਤੀ।
23. ਦੋਹਾਂ ਨੇਤਾਵਾਂ ਨੇ ਬਹੁਪੱਖੀ ਵਿੱਤੀ ਸੰਸਥਾਨਾਂ ਨੂੰ ਮਜਬੂਤ ਬਣਾਉਣ ਅਤੇ ਉਨ੍ਹਾਂ ਵਿੱਚ ਸੁਧਾਰ ਅਤੇ ਅੰਤਰਰਾਸ਼ਟਰੀ ਆਰਥਕ ਫੈਸਲਿਆਂ ਵਿੱਚ ਵਿਕਾਸਸ਼ੀਲ ਦੇਸ਼ਾਂ ਦੇ ਸੁਰ ਅਤੇ ਭਾਗੀਦਾਰੀ ਨੂੰ ਵਧਾਉਣ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ।
24. ਮਾਲਦੀਵ ਦੇ ਰਾਸ਼ਟਰਪਤੀ ਨੇ ਆਪਣੇ ਅਤੇ ਸ਼ਿਸ਼ਟਮੰਡਲ ਦੇ ਮੈਂਬਰਾਂ ਦੀ ਸਦਭਾਵਨਾਪੂਰਨ ਅਤੇ ਸਤਿਕਾਰ ਲਈ ਭਾਰਤ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।
25. ਮਾਲਦੀਵ ਦੇ ਰਾਸ਼ਟਰਪਤੀ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਮਾਲਦੀਵ ਦੀ ਸਰਕਾਰੀ ਯਾਤਰਾ ’ਤੇ ਆਉਣ ਦਾ ਸੱਦਾ ਦਿੱਤਾ। ਮਾਲਦੀਵ ਦੇ ਰਾਸ਼ਟਰਪਤੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਵੀ ਮਾਲਦੀਵ ਦੀ ਸਰਕਾਰੀ ਯਾਤਰਾ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਇਸ ਸੱਦੇ ਨੂੰ ਸਵੀਕਾਰ ਕੀਤਾ।
***
ਏਕੇਟੀ/ਐੱਸਐੱਚ/ਵੀਕੇ