ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੂੰ ਅੱਜ ‘ਮਹਾਤਮਾ ਗਾਂਧੀ ਦੀ ਪੀਟਰਮਾਰਟਿਜ਼ਬਰਗ ਸਟੇਸ਼ਨ ਦੀ ਘਟਨਾ ਦੇ 125ਵੇਂ ਸਾਲ ਅਤੇ ਨੈਲਸਨ ਮੰਡੇਲਾ ਦੀ ਜਨਮ ਸ਼ਤਾਬਦੀ’ ਦੇ ਵਿਸ਼ੇ ‘ਤੇ ਭਾਰਤ ਅਤੇ ਦੱਖਣੀ ਅਫਰੀਕਾ ਵੱਲੋਂ ਸੰਯੁਕਤ ਰੂਪ ਨਾਲ ਡਾਕ-ਟਿਕਟ ਜਾਰੀ ਕਰਨ ਦੇ ਬਾਰੇ ਵਿੱਚ ਜਾਣੂ ਕਰਵਾਇਆ ਗਿਆ।
ਭਾਰਤ ਅਤੇ ਦੱਖਣੀ ਅਫਰੀਕਾ ਆਪਸ ਵਿੱਚ ਭਾਰਤ ਅਤੇ ਦੱਖਣੀ ਅਫਰੀਕਾ ਬਾਰੇ ਸੰਯੁਕਤ ਰੂਪ ਨਾਲ ਡਾਕ ਟਿਕਟ ਜਾਰੀ ਕਰਨ ਲਈ ਸਹਿਮਤ ਹੋਏ ਸਨ। ਇਨ੍ਹਾਂ ਡਾਕ ਟਿਕਟਾਂ ਨੂੰ ‘ਮਹਾਤਮਾ ਗਾਂਧੀ ਦੀ ਪੀਟਰਮਾਰਟਿਜ਼ਬਰਗ ਸਟੇਸ਼ਨ ਦੀ ਘਟਨਾ ਦੇ 125ਵੇਂ ਸਾਲ ਅਤੇ ਨੈਲਸਨ ਮੰਡੇਲਾ ਦੀ ਜਨਮ ਸ਼ਤਾਬਦੀ’ ਦੇ ਵਿਸ਼ੇ ‘ਤੇ ਜਾਰੀ ਕੀਤਾ ਗਿਆ ਹੈ। ਇਹ ਸੰਯੁਕਤ ਡਾਕ ਟਿਕਟ 26 ਜੁਲਾਈ,2018 ਨੂੰ ਜਾਰੀ ਕੀਤੇ ਗਏ ਸਨ।
ਉਪਰੋਕਤ ਵਿਸ਼ੇ ‘ਤੇ ਜਾਰੀ ਯਾਦਗਾਰੀ ਟਿਕਟਾਂ ‘ਤੇ ਭਾਰਤ ਦੇ “ਮਹਾਤਮਾ ਗਾਂਧੀ” ਅਤੇ ਦੱਖਣੀ ਅਫਰੀਕਾ ਦੇ “ਨੈਲਸਨ ਮੰਡੇਲਾ” ਦੀਆਂ ਤਸਵੀਰਾਂ ਨੂੰ ਦਰਸਾਇਆ ਗਿਆ ਹੈ।
***
ਏਕੇਟੀ/ਐੱਸਐੱਚ