ਵਿੱਤੀ ਦੁਨੀਆ ਵਿੱਚ ਪ੍ਰਭਾਵਸ਼ਾਲੀ ਅਵਾਜ਼ ਸਿੰਗਾਪੁਰ ਦੇ ਉਪ-ਪ੍ਰਧਾਨ ਮੰਤਰੀ ਥਰਮਨ ਸ਼ਨਮੁਗਰਤਨਮ, ਫਿਨਟੈੱਕ ਵਿੱਚ ਇੱਕ ਉੱਘੇ ਸੰਸਥਾਨ, ਮੋਨੇਟਰੀ ਅਥਾਰਟੀ ਆਵ੍ ਸਿੰਗਾਪੁਰ ਦੇ ਪ੍ਰਬੰਧ ਨਿਰਦੇਸ਼ਕ ਸ਼੍ਰੀ ਰਵੀ ਮੈਨਨ, ਸੌ ਤੋਂ ਜ਼ਿਆਦਾ ਦੇਸ਼ਾਂ ਦੇ ਹਜ਼ਾਰਾਂ ਸਹਿਭਾਗੀ,
ਨਮਸਕਾਰ!
ਸਰਕਾਰ ਦੇ ਪਹਿਲੇ ਮੁੱਖੀ ਵਜੋਂ ਸਿੰਗਾਪੁਰ ਫਿਨਟੈੱਕ ਉਤਸਵ ਵਿੱਚ ਮੁੱਖ ਭਾਸ਼ਣ ਦੇਣਾ ਬਹੁਤ ਸਨਮਾਨ ਦੀ ਗੱਲ ਹੈ
ਇਹ ਭਵਿੱਖ ’ਤੇ ਨਜ਼ਰਾਂ ਟਿਕਾਈ ਬੈਠੇ ਭਾਰਤੀ ਨੌਜਵਾਨਾਂ ਦਾ ਸਨਮਾਨ ਹੈ।
ਇਹ ਭਾਰਤ ਵਿੱਚ ਚਲ ਰਹੀ ਵਿੱਤੀ ਕ੍ਰਾਂਤੀ ਅਤੇ 1.3 ਬਿਲੀਅਨ ਲੋਕਾਂ ਦੇ ਜੀਵਨ ਵਿੱਚ ਪਰਿਵਰਤਨ ਨੂੰ ਮਾਨਤਾ ਹੈ।
ਇਹ ਆਯੋਜਨ ਵਿਤ ਅਤੇ ਟੈਕਨੋਲੋਜੀ ਦਾ ਹੈ, ਇਹ ਇੱਕ ਸਮਾਰੋਹ ਵੀ ਹੈ।
ਇਹ ਪ੍ਰਕਾਸ਼ ਪਰਵ-ਦਿਵਾਲੀ ਦਾ ਸਮਾਂ ਹੈ। ਇਹ ਤਿਉਹਾਰ ਗੁਣ, ਆਸ਼ਾ, ਗਿਆਨ ਅਤੇ ਖੁਸ਼ਹਾਲੀ ਦੀ ਜਿੱਤ ਵਜੋਂ ਪੂਰੇ ਵਿਸ਼ਵ ਵਿੱਚ ਮਨਾਇਆ ਜਾਂਦਾ ਹੈ। ਸਿੰਗਾਪੁਰ ’ਤੇ ਅਜੇ ਵੀ ਦਿਵਾਲੀ ਦਾ ਪ੍ਰਕਾਸ਼ ਹੈ।
ਫਿਨਟੈੱਕ ਸਮਾਰੋਹ ਵਿਸ਼ਵਾਸ ਦਾ ਉਤਸਵ ਹੈ।
ਇਨੋਵੇਸ਼ਨ ਅਤੇ ਕਲਪਨਾ ਦੀ ਸ਼ਕਤੀ ਵਿੱਚ ਵਿਸ਼ਵਾਸ ਦਾ।
ਨੌਜਵਾਨਾਂ ਦੀ ਊਰਜਾ ਅਤੇ ਪਰਿਵਰਤਨ ਲਈ ਉਨ੍ਹਾਂ ਦੀ ਲਾਲਸਾ ਦੇ ਵਿਸ਼ਵਾਸ ਦਾ।
ਵਿਸ਼ਵ ਨੂੰ ਬਿਹਤਰ ਸਥਾਨ ਬਣਾਉਣ ਦੇ ਵਿਸ਼ਵਾਸ ਦਾ।
ਅਤੇ ਇਹ ਅਸਚਰਜ ਨਹੀਂ ਕਿ ਕੇਵਲ ਤਿੰਨ ਸਾਲ ਵਿੱਚ ਇਹ ਸਮਾਰੋਹ ਵਿਸ਼ਵ ਦਾ ਸਭ ਤੋਂ ਵੱਡਾ ਸਮਾਰੋਹ ਬਣ ਗਿਆ ਹੈ।
ਸਿੰਗਾਪੁਰ, ਵਿੱਤ ਦੇ ਲਈ ਗਲੋਬਲ ਹੱਬ ਹੈ ਅਤੇ ਹੁਣ ਇਹ ਵਿੱਤ ਦੇ ਡਿਜੀਟਲ ਭਵਿੱਖ ਵਿੱਚ ਛਲਾਂਗ ਲਗਾ ਰਿਹਾ ਹੈ।
ਮੈਂ ਇੱਥੇ ਹੀ ਇਸ ਸਾਲ ਜੂਨ ਵਿੱਚ ਭਾਰਤ ਦਾ ਰੂਪੇ ਕਾਰਡ ਅਤੇ ਭਾਰਤ ਦੇ ਵਿਸ਼ਵ ਪੱਧਰੀ ਯੂਨੀਫਾਈਡ ਪੇਮੈਂਟ ਇੰਟਰਫੇਸ ਜਾਂ ਯੂਪੀਆਈ ਦੀ ਵਰਤੋਂ ਨਾਲ ਰਕਮ ਭੇਜਣ ਵਾਲੇ ਵਿਸ਼ਵ ਦੇ ਪਹਿਲੇ ਅੰਤਰਰਾਸ਼ਟਰੀ ਮੋਬਾਇਲ ਐਪ ਨੂੰ ਲਾਂਚ ਕੀਤਾ ਸੀ।
ਅੱਜ ਮੈਨੂੰ ਫਿਨਟੈੱਕ ਕੰਪਨੀਆਂ ਅਤੇ ਵਿੱਤੀ ਸੰਸਥਾਨਾਂ ਨੂੰ ਜੋੜਣ ਵਾਲੇ ਗਲੋਬਲ ਪਲੇਟਫਾਰਮ ਨੂੰ ਲਾਂਚ ਕਰਨ ਦਾ ਸਨਮਾਨ ਪ੍ਰਾਪਤ ਹੋਵੇਗਾ। ਇਸਦਾ ਆਰੰਭ ਆਸਿਆਨ ਅਤੇ ਭਾਰਤੀ ਬੈਂਕਾਂ ਤੇ ਫਿਨਟੈੱਕ ਕੰਪਨੀਆਂ ਨਾਲ ਹੋਵੇਗਾ।
ਭਾਰਤ ਅਤੇ ਸਿੰਗਾਪੁਰ, ਭਾਰਤ ਅਤੇ ਆਸਿਆਨ ਦੇਸ਼ਾਂ ਦੇ ਲਘੂ ਅਤੇ ਦਰਮਿਆਨੇ ਉੱਦਮਾਂ ਨੂੰ ਜੋੜਨ ’ਤੇ ਕੰਮ ਕਰ ਰਹੇ ਹਨ । ਹਾਲੇ ਇਹ ਕੰਮ ਭਾਰਤੀ ਪਲੇਟਫਾਰਮ ’ਤੇ ਹੋਵੇਗਾ ਅਤੇ ਇਸਦਾ ਗਲੋਬਲ ਵਿਸਤਾਰ ਕੀਤਾ ਜਾਵੇਗਾ।
ਮਿੱਤਰੋ,
ਮੈਂ ਸਟਾਰਟ ਅੱਪ ਸਰਕਲ ਵਿੱਚ ਦਿੱਤੀ ਗਈ ਸਲਾਹ ਸੁਣੀ ਹੈ।
· ਆਪਣੀ ਉੱਦਮ ਪੂੰਜੀ ਅਤੇ ਉੱਦਮ ਪੂੰਜੀ ਫੰਡਿੰਗ ਨੂੰ 10% ਤੱਕ ਵਧਾਉਣਾ ਹੈ ਤਾਂ ਨਿਵੇਸ਼ਕਾਂ ਨੂੰ ਇਹ ਦੱਸਣਾ ਹੋਵੇਗਾ ਕਿ ਤੁਸੀਂ ਇੱਕ ‘ਪਲੇਟਫਾਰਮ’ ਚਲਾਉਂਦੇ ਹੋ, ਕੋਈ ਰੈਗੂਲਰ ਕਾਰੋਬਾਰ ਨਹੀਂ।
· ਜੇਕਰ ਤੁਸੀਂ ਉੱਦਮ ਪੂੰਜੀ ਫੰਡਿੰਗ ਨੂੰ 20% ਤੱਕ ਵਧਾਉਣਾ ਚਾਹੁੰਦੇ ਹੋ ਤਾਂ ਨਿਵੇਸ਼ਕਾਂ ਨੂੰ ਦੱਸੋ ਕਿ ਤੁਸੀਂ ‘ਫਿਨਟੈੱਕ ਸਥਾਨ’ ਵਿੱਚ ਕੰਮ ਕਰ ਰਹੇ ਹੋ।
· ਲੇਕਿਨ ਤੁਸੀਂ ਜੇਕਰ ਸੱਚਮੁੱਚ ਇਹ ਚਾਹੁੰਦੇ ਹੋ ਕਿ ਨਿਵੇਸ਼ਕ ਆਪਣੀ ਜੇਬ ਖਾਲੀ ਕਰ ਦੇਵੇ ਤਾਂ ਉਨ੍ਹਾਂ ਨੂੰ ਦੱਸੋ ਕਿ ਤੁਸੀਂ ‘ਬਲੌਕਚੇਨ’ ਦਾ ਇਸਤੇਮਾਲ ਕਰ ਰਹੇ ਹੋ।
ਇਹ ਗੱਲਾਂ ਤੁਹਾਨੂੰ ਵਿੱਤੀ ਦੁਨੀਆ ਨੂੰ ਬਦਲਣ ਵਿੱਚ ਉਭਰਦੀ ਟੈਕਨੋਲੋਜੀ ਪ੍ਰਤੀ ਉਤਸ਼ਾਹਿਤ ਕਰਦੀਆਂ ਹਨ।
ਅਸਲ ਵਿੱਚ ਇਤਿਹਾਸ ਨੇ ਦਿਖਾਇਆ ਹੈ ਕਿ ਵਿੱਤੀ ਖੇਤਰ ਨਵੀਂ ਟੈਕਨੋਲੋਜੀ ਅਤੇ ਕਨੈਕਟੀਵਿਟੀ ਨੂੰ ਅਪਣਾਉਣ ਵਿੱਚ ਅਕਸਰ ਅੱਗੇ ਰਹਿੰਦਾ ਹੈ।
ਮਿੱਤਰੋ,
ਅਸੀਂ ਟੈਕਨੋਲੋਜੀ ਰਾਹੀਂ ਲਿਆਂਦੇ ਗਏ ਇਤਿਹਾਸਕ ਪਰਿਵਰਤਨ ਦੇ ਯੁੱਗ ਵਿੱਚ ਹਾਂ।
ਡੈਸਕ-ਟੋਪ ਤੋਂ ਕਲਾਊਡ ਤੱਕ, ਇੰਟਰਨੈੱਟ ਤੋਂ ਸੋਸ਼ਲ ਮੀਡੀਆ, ਆਈਟੀ ਸੇਵਾਵਾਂ ਤੋਂ ਇੰਟਰਨੈੱਟ ਆਵ੍ ਥਿੰਗਸ ਤੱਕ ਦੀ ਯਾਤਰਾ ਅਸੀਂ ਘੱਟ ਸਮੇਂ ਵਿੱਚ ਪੂਰੀ ਕੀਤੀ ਹੈ। ਕਾਰੋਬਾਰਾਂ ਵਿੱਚ ਰੋਜ਼ ਰੁਕਾਵਟ ਹੋ ਰਹੀ ਹੈ।
ਗਲੋਬਲ ਅਰਥਵਿਵਸਥਾ ਦਾ ਸੁਭਾਅ ਬਦਲ ਰਿਹਾ ਹੈ।
ਟੈਕਨੋਲੋਜੀ ਨਵੇਂ ਵਿਸ਼ਵ ਵਿੱਚ ਮੁਕਾਬਲੇ ਅਤੇ ਸ਼ਕਤੀ ਨੂੰ ਪਰਿਭਾਸ਼ਿਤ ਕਰ ਰਹੀ ਹੈ।
ਅਤੇ ਇਹ ਜੀਵਨ ਵਿੱਚ ਪਰਿਵਰਤਨ ਦੇ ਅਪਾਰ ਮੌਕੇ ਪ੍ਰਦਾਨ ਕਰ ਰਹੀ ਹੈ।
ਮੈਂ 2014 ਵਿੱਚ ਸੰਯੁਕਤ ਰਾਸ਼ਟਰ ਵਿੱਚ ਕਿਹਾ ਸੀ ਕਿ ਸਾਨੂੰ ਮੰਨਣਾ ਹੋਵੇਗਾ ਕਿ ਵਿਕਾਸ ਅਤੇ ਸਸ਼ਕਤੀਕਰਨ ਦਾ ਵਿਸਤਾਰ ਫੇਸਬੁੱਕ, ਟਵਿੱਟਰ ਜਾਂ ਮੋਬਾਇਲ ਫੋਨ ਦੀ ਗਤੀ ਨਾਲ ਹੀ ਹੋਵੇਗਾ।
ਪੂਰੇ ਵਿਸ਼ਵ ਵਿੱਚ ਉਹ ਵਿਜਨ ਤੇਜ਼ੀ ਨਾਲ, ਵਾਸਤਵਿਕਤਾ ਵਿੱਚ ਬਦਲ ਰਿਹਾ ਹੈ।
ਭਾਰਤ ਵਿੱਚ ਇਸਨੇ ਸ਼ਾਸਨ ਸੰਚਾਲਨ ਅਤੇ ਜਨਤਕ ਸੇਵਾਵਾਂ ਦੀ ਡਿਲੀਵਰੀ ਵਿੱਚ ਬਦਲਾਅ ਲਿਆ ਦਿੱਤਾ ਹੈ। ਇਨੋਵੇਸ਼ਨ, ਆਸ਼ਾ ਅਤੇ ਮੌਕਿਆਂ ਦੀ ਭਰਮਾਰ ਹੋ ਗਈ ਹੈ। ਇਸਨੇ ਕਮਜ਼ੋਰ ਨੂੰ ਸਸ਼ਕਤ ਬਣਾਇਆ ਹੈ ਅਤੇ ਹਾਸ਼ੀਏ ’ਤੇ ਰਹਿ ਰਹੇ ਲੋਕਾਂ ਨੂੰ ਮੁੱਖਧਾਰਾ ਵਿੱਚ ਲਿਆਂਦਾ ਹੈ। ਇਸ ਨੇ ਆਰਥਕ ਪਹੁੰਚ ਨੂੰ ਪਹਿਲਾਂ ਤੋਂ ਅਧਿਕ ਲੋਕਤਾਂਤਰਿਕ ਬਣਾ ਦਿੱਤਾ ਹੈ।
ਮੇਰੀ ਸਰਕਾਰ ਨੇ 2014 ਵਿੱਚ ਹਰੇਕ ਨਾਗਰਿਕ, ਦੂਰਦਰਾਜ ਦੇ ਪਿੰਡਾਂ ਵਿੱਚ ਗ਼ਰੀਬ ਵਿਅਕਤੀ ਨੂੰ ਪ੍ਰਭਾਵਿਤ ਕਰਨ ਵਾਲੇ ਸਮਾਵੇਸ਼ੀ ਵਿਕਾਸ ਦੇ ਮਿਸ਼ਨ ਨਾਲ ਕਾਰਜਭਾਰ ਸੰਭਾਲਿਆ।
ਮਿਸ਼ਨ ਨੂੰ ਵਿੱਤੀ ਸ਼ਮੂਲੀਅਤ ਦਾ ਠੋਸ ਅਧਾਰ ਚਾਹੀਦਾ ਸੀ- ਭਾਰਤ ਜਿੱਡੇ ਦੇਸ਼ ਲਈ ਇਹ ਕੋਈ ਅਸਾਨ ਕੰਮ ਨਹੀਂ ਸੀ।
ਫਿਰ ਵੀ ਅਸੀਂ ਇਸਨੂੰ ਮਹੀਨਿਆਂ ਵਿੱਚ ਹਾਸਲ ਕਰਨਾ ਚਾਹੁੰਦੇ ਸਾਂ ਨਾ ਕਿ ਸਾਲਾਂ ਵਿੱਚ।
ਫਿਨਟੈੱਕ ਦੀ ਸ਼ਕਤੀ ਅਤੇ ਡਿਜੀਟਲ ਕਨੈਕਟੀਵਿਟੀ ਦੀ ਪਹੁੰਚ ਦੇ ਨਾਲ ਅਸੀਂ ਅਚਾਨਕ ਗਤੀ ਅਤੇ ਪੈਮਾਨੇ ਦੀ ਕ੍ਰਾਂਤੀ ਸ਼ੁਰੂ ਕੀਤੀ ਹੈ।
ਵਿੱਤੀ ਸਮਾਵੇਸ਼ਨ 1.3 ਬਿਲੀਅਨ ਭਾਰਤੀਆਂ ਲਈ ਇੱਕ ਅਸਲੀਅਤ ਬਣ ਗਿਆ ਹੈ। ਅਸੀਂ 1.2 ਬਿਲੀਅਨ ਬਾਇਓਮੀਟ੍ਰਿਕ ਪਹਿਚਾਣ ਆਧਾਰ ਮਹਿਜ ਕੁੱਝ ਸਾਲਾਂ ਵਿੱਚ ਬਣਾ ਲਏ ਹਨ।
ਜਨ-ਧਨ ਯੋਜਨਾ ਨਾਲ ਸਾਡਾ ਉਦੇਸ਼ ਹਰੇਕ ਭਾਰਤੀ ਨੂੰ ਬੈਂਕ ਖਾਤਾ ਦੇਣਾ ਹੈ। ਤਿੰਨ ਸਾਲ ਵਿੱਚ ਅਸੀਂ 300 ਮਿਲੀਅਨ ਨਵੇਂ ਬੈਂਕ ਖਾਤੇ ਖੋਲ੍ਹੇ ਹਨ। ਇਹ ਪਹਿਚਾਣ, ਸਨਮਾਨ ਅਤੇ ਅਵਸਰ ਦੇ 330 ਮਿਲੀਅਨ ਸਰੋਤ ਹਨ। 2014 ਵਿੱਚ 50% ਤੋਂ ਵੀ ਘੱਟ ਭਾਰਤੀਆਂ ਦੇ ਕੋਲ ਬੈਂਕ ਖਾਤੇ ਸਨ। ਹੁਣ ਇਹ ਯੂਨੀਵਰਸਲ ਹੋ ਗਿਆ ਹੈ। ਅੱਜ ਬਿਲੀਅਨ ਤੋਂ ਅਧਿਕ ਬਾਇਓਮੀਟ੍ਰਿਕ ਪਹਿਚਾਣ, ਬਿਲੀਅਨ ਤੋਂ ਅਧਿਕ ਬੈਂਕ ਖਾਤੇ ਅਤੇ ਬਿਲੀਅਨ ਤੋਂ ਅਧਿਕ ਸੈੱਲ ਫੋਨਾਂ ਨਾਲ ਭਾਰਤ, ਵਿਸ਼ਵ ਦਾ ਸਭ ਤੋਂ ਵੱਡਾ ਜਨਤਕ ਬੁਨਿਆਦੀ ਢਾਂਚੇ ਵਾਲਾ ਦੇਸ਼ ਹੋ ਗਿਆ ਹੈ।
3.6 ਲੱਖ ਕਰੋੜ ਤੋਂ ਅਧਿਕ ਜਾਂ 50 ਬਿਲੀਅਨ ਡਾਲਰ ਦੇ ਸਰਕਾਰੀ ਲਾਭ ਲੋਕਾਂ ਤੱਕ ਸਿੱਧੇ ਪਹੁੰਚ ਰਹੇ ਹਨ। ਹੁਣ ਦੂਰਦਰਾਜ ਦੇ ਪਿੰਡਾਂ ਵਿੱਚ ਬੈਠੇ ਗ਼ਰੀਬ ਨਾਗਰਿਕ ਨੂੰ ਲੰਮੀ ਦੂਰੀ ਤੈਅ ਨਹੀਂ ਕਰਨੀ ਪੈਂਦੀ ਜਾਂ ਆਪਣੇ ਅਧਿਕਾਰਾਂ ਲਈ ਵਿਚੋਲਿਆਂ ਦੀ ਮੁੱਠੀ ਨਹੀਂ ਗਰਮ ਕਰਨੀ ਪੈਂਦੀ ਹੈ।
ਹੁਣ ਜਾਲ੍ਹੀ ਅਤੇ ਨਕਲੀ ਖਾਤੇ ਸਰਕਾਰੀ ਵਿੱਤ ਦਾ ਖੂਨ ਨਹੀਂ ਚੂਸਦੇ। ਅਸੀਂ ਚੋਰੀ ਰੋਕ ਕੇ 80,000 ਕਰੋੜ ਰੁਪਏ ਜਾਂ 12 ਬਿਲੀਅਨ ਡਾਲਰ ਤੋਂ ਅਧਿਕ ਦੀ ਬਚਤ ਕੀਤੀ ਹੈ। ਹੁਣ ਅਨਿਸ਼ਚਿਤਤਾ ਦੇ ਕਗਾਰ ’ਤੇ ਬੈਠੇ ਲੱਖਾਂ ਲੋਕ ਆਪਣੇ ਖਾਤਿਆਂ ਵਿੱਚ ਬੀਮਾ ਪ੍ਰਾਪਤ ਕਰਦੇ ਹਨ ਅਤੇ ਉਨ੍ਹਾਂ ਨੂੰ ਬੁਢਾਪੇ ਵਿੱਚ ਪੈਨਸ਼ਨ ਸੁਰੱਖਿਆ ਦੀ ਪਹੁੰਚ ਹੈ। ਆਧਾਰ ਅਧਾਰਤ 400,000 ਮਾਈਕਰੋ ਏਟੀਐੱਮ ਰਾਹੀਂ ਦੂਰਦਰਾਜ ਦੇ ਪਿੰਡਾਂ ਵਿੱਚ ਵੀ ਬੈਂਕਿੰਗ ਪ੍ਰਣਾਲੀ ਦਰਵਾਜ਼ੇ ’ਤੇ ਪਹੁੰਚ ਗਈ ਹੈ। ਇਸ ਡਿਜੀਟਲ ਬੁਨਿਆਦੀ ਢਾਂਚੇ ਨੇ ਵਿਸ਼ਵ ਦੀ ਸਭ ਤੋਂ ਵੱਡੀ ਸਿਹਤ ਯੋਜਨਾ ਆਯੁਸ਼ਮਾਨ ਲਾਂਚ ਕਰਨ ਵਿੱਚ ਮਦਦ ਕੀਤੀ ਹੈ। ਇਹ ਯੋਜਨਾ 500 ਮਿਲੀਅਨ ਭਾਰਤੀਆਂ ਨੂੰ ਕਿਫ਼ਾਇਤੀ ਸਿਹਤ ਬੀਮਾ ਪ੍ਰਦਾਨ ਕਰੇਗੀ।
ਡਿਜੀਟਲ ਬੁਨਿਆਦੀ ਢਾਂਚੇ ਨੇ ਮੁਦਰਾ ਯੋਜਨਾ ਰਾਹੀਂ ਛੋਟੇ ਉੱਦਮੀਆਂ ਲਈ 145 ਮਿਲੀਅਨ ਦੇ ਕਰਜ਼ੇ ਪ੍ਰਦਾਨ ਕਰਨ ਵਿੱਚ ਮਦਦ ਦਿੱਤੀ ਹੈ। ਚਾਰ ਸਾਲ ਵਿੱਚ 6.5 ਲੱਖ ਕਰੋੜ ਰੁਪਏ ਜਾਂ 90 ਬਿਲੀਅਨ ਡਾਲਰ ਦੇ ਕਰਜ਼ੇ ਦਿੱਤੇ ਗਏ ਹਨ। ਲਗਭਗ 75% ਕਰਜ਼ੇ ਮਹਿਲਾਵਾਂ ਨੂੰ ਪ੍ਰਦਾਨ ਕੀਤੇ ਗਏ ਹਨ।
ਕੁੱਝ ਹਫ਼ਤੇ ਪਹਿਲਾਂ ਹੀ ਅਸੀਂ ਇੰਡੀਆ ਪੋਸਟ ਪੇਮੈਂਟ ਬੈਂਕ ਲਾਂਚ ਕੀਤਾ। 150 ਹਜ਼ਾਰ ਤੋਂ ਅਧਿਕ ਡਾਕ ਘਰ ਅਤੇ 300,000 ਡਾਕ ਸੇਵਾ ਕਰਮਚਾਰੀ ਟੈਕਨੋਲੋਜੀ ਦਾ ਇਸਤੇਮਾਲ ਕਰਦਿਆਂ ਘਰ-ਘਰ ਬੈਂਕਿੰਗ ਸੁਵਿਧਾ ਦੇ ਰਹੇ ਹਨ।
ਨਿਸ਼ਚਿਤ ਰੂਪ ਵਿੱਚ ਵਿੱਤੀ ਸ਼ਮੂਲੀਅਤ ਨੂੰ ਡਿਜੀਟਲ ਕਨੈਕਟੀਵਿਟੀ ਦੀ ਜ਼ਰੂਰਤ ਹੈ।
ਭਾਰਤ ਵਿੱਚ 120,000 ਗ੍ਰਾਮ ਪਰਿਸ਼ਦਾਂ ਨੂੰ ਲਗਭਗ 300,000 ਕਿਲੋਮੀਟਰ ਦੇ ਫਾਈਬਰ ਔਪਟਿਕ ਕੇਬਲ ਨਾਲ ਜੋੜ ਲਿਆ ਗਿਆ ਹੈ।
300,000 ਤੋਂ ਅਧਿਕ ਸਾਂਝੇ ਸੇਵਾ ਕੇਂਦਰਾਂ ਨੇ ਪਿੰਡ ਤੱਕ ਡਿਜੀਟਲ ਪਹੁੰਚ ਬਣਾ ਦਿੱਤੀ ਹੈ। ਇਹ ਕੇਂਦਰ ਭੂਮੀ ਰਿਕਾਰਡ, ਕਰਜ਼ਾ, ਬੀਮਾ, ਬਜ਼ਾਰ ਅਤੇ ਬੇਹਤਰੀਨ ਮੁੱਲ ਲਈ ਕਿਸਾਨਾਂ ਨੂੰ ਬਿਹਤਰ ਪਹੁੰਚ ਪ੍ਰਦਾਨ ਕਰ ਰਹੇ ਹਨ। ਇਹ ਕੇਂਦਰ ਸਿਹਤ ਸੇਵਾਵਾਂ ਅਤੇ ਮਹਿਲਾਵਾਂ ਨੂੰ ਸਫਾਈ ਉਤਪਾਦ ਪ੍ਰਦਾਨ ਕਰ ਰਹੇ ਹਨ।
ਫਿਨਟੈੱਕ ਵੱਲੋਂ ਭਾਰਤ ਵਿੱਚ ਭੁਗਤਾਨਾਂ ਅਤੇ ਲੈਣ-ਦੇਣ ਦੇ ਡਿਜੀਟਲੀਕਰਨ ਦਾ ਪਰਿਵਰਤਨ ਲਿਆਉਣ ਬਿਨਾ ਕੋਈ ਵੀ ਕੰਮ ਪ੍ਰਭਾਵਸ਼ਾਲੀ ਨਹੀਂ ਹੋ ਸਕਦਾ ਸੀ।
ਭਾਰਤ ਵਿਭਿੰਨ ਪਰਿਸਥਿਤੀਆਂ ਅਤੇ ਚੁਣੌਤੀਆਂ ਵਾਲਾ ਦੇਸ਼ ਹੈ। ਸਾਡੇ ਸਮਾਧਾਨ ਵੀ ਵਿਭਿੰਨ ਹੋਣੇ ਚਾਹੀਦੇ ਹਨ। ਸਾਡਾ ਡਿਜੀਟਲੀਕਰਨ ਸਫ਼ਲ ਹੈ ਕਿਉਂਕਿ ਸਾਡੇ ਭੁਗਤਾਨ ਉਤਪਾਦ ਸਾਰਿਆਂ ਦੀ ਜ਼ਰੂਰਤ ਪੂਰੀ ਕਰਦੇ ਹਨ।
ਮੋਬਾਇਲ ਅਤੇ ਇੰਟਰਨੈੱਟ ਵਾਲੇ ਲੋਕਾਂ ਲਈ, ਭੀਮ-ਯੂਪੀਆਈ, ਵਰਚੁਅਲ ਭੁਗਤਾਨ ਅਡਰੈੱਸ ਦਾ ਉਪਯੋਗ ਕਰਕੇ ਅਨੇਕ ਖਾਤਿਆਂ ਦਰਮਿਆਨ ਭੁਗਤਾਨਾਂ ਦੇ ਲਈ ਵਿਸ਼ਵ ਦਾ ਸਭ ਤੋਂ ਅਧਿਕ ਸੂਖਮ, ਸਰਲ ਅਤੇ ਰੁਕਾਵਟ ਰਹਿਤ ਪਲੇਟਫਾਰਮ ਹੈ।
ਜਿਨ੍ਹਾਂ ਦੇ ਕੋਲ ਮੋਬਾਇਲ ਅਤੇ ਇੰਟਰਨੈੱਟ ਨਹੀਂ ਹੈ, ਉਨ੍ਹਾਂ ਲਈ 12 ਭਾਸ਼ਾਵਾਂ ਵਿੱਚ ਯੂਐੱਸਐੱਸਡੀ ਪ੍ਰਣਾਲੀ ਹੈ।
ਅਤੇ ਜਿਨ੍ਹਾਂ ਦੇ ਕੋਲ ਨਾ ਮੋਬਾਇਲ ਹੈ ਅਤੇ ਨਾ ਇੰਟਰਨੈੱਟ, ਉਨ੍ਹਾਂ ਲਈ ਆਧਾਰ ਸਮਰੱਥ ਭੁਗਤਾਨ ਪ੍ਰਣਾਲੀ ਹੈ ਜੋ ਬਾਇਓਮੀਟ੍ਰਿਕ ਦਾ ਉਪਯੋਗ ਕਰਦੀ ਹੈ। ਇਸ ਪ੍ਰਣਾਲੀ ਨਾਲ ਇੱਕ ਬਿਲੀਅਨ ਲੈਣ-ਦੇਣ ਹੋਏ ਹਨ ਅਤੇ ਦੋ ਸਾਲਾਂ ਵਿੱਚ ਇਸਦਾ 6 ਗੁਣਾ ਵਿਕਾਸ ਹੋਇਆ ਹੈ।
ਰੂਪੇ, ਭੁਗਤਾਨ ਕਾਰਡਾਂ ਨੂੰ ਸਾਰਿਆਂ ਦੀ ਪਹੁੰਚ ਦੇ ਅੰਦਰ ਲਿਆ ਰਿਹਾ ਹੈ। ਰੂਪੇ 250 ਮਿਲੀਅਨ ਤੋਂ ਅਧਿਕ ਲੋਕਾਂ ਤੱਕ ਪਹੁੰਚਿਆ ਹੈ, ਜਿਨ੍ਹਾਂ ਦੇ ਕੋਲ ਚਾਰ ਸਾਲ ਪਹਿਲੇ ਕੋਈ ਬੈਂਕ ਖਾਤਾ ਨਹੀਂ ਸੀ।
ਕਾਰਡ ਤੋਂ ਕਯੂਆਰ ਅਤੇ ਵੈਲੇਟ ਨਾਲ ਭਾਰਤ ਵਿੱਚ ਤੇਜ਼ੀ ਨਾਲ ਡਿਜੀਟਲ ਲੈਣ-ਦੇਣ ਦਾ ਵਿਕਾਸ ਹੋਇਆ ਹੈ। ਅੱਜ ਭਾਰਤ ਵਿੱਚ 128 ਬੈਂਕ ਯੂਪੀਆਈ ਨਾਲ ਜੁੜੇ ਹੋਏ ਹਨ।
ਪਿਛਲੇ 24 ਮਹੀਨਿਆਂ ਵਿੱਚ ਯੂਪੀਆਈ ‘ਤੇ ਲੈਣ-ਦੇਣ 1500 ਗੁਣਾ ਵਧਿਆ ਹੈ। ਹਰ ਮਹੀਨੇ ਲੈਣ-ਦੇਣ ਦੇ ਮੁੱਲ ਵਿੱਚ 30% ਤੋਂ ਵੱਧ ਦਾ ਵਾਧਾ ਹੋ ਰਿਹਾ ਹੈ।
ਲੇਕਿਨ ਮੈਂ ਗਤੀ ਤੋਂ ਵੱਧ ਡਿਜੀਟਲ ਭੁਗਤਾਨ ਰਾਹੀਂ ਪ੍ਰਦਾਨ ਕੀਤੇ ਗਏ ਮੌਕਿਆਂ, ਸਮਰੱਥਾ, ਪਾਰਦਰਸ਼ਿਤਾ ਅਤੇ ਸਹਿਜਤਾ ਤੋਂ ਪ੍ਰੇਰਿਤ ਹਾਂ।
ਇੱਕ ਦੁਕਾਨਦਾਰ ਔਨਲਾਈਨ ਰੂਪ ਵਿੱਚ ਆਪਣੀ ਇਨਵੈਂਟਰੀ ਵਿੱਚ ਕਮੀ ਲਿਆ ਸਕਦਾ ਹੈ ਅਤੇ ਤੇਜ਼ੀ ਨਾਲ ਵਸੂਲੀ ਕਰ ਸਕਦਾ ਹੈ।
ਫਲ ਉਤਪਾਦਨ ਵਾਲੇ, ਕਿਸਾਨ ਜਾਂ ਇੱਕ ਗ੍ਰਾਮੀਣ ਦਸਤਕਾਰ ਲਈ ਬਾਜ਼ਾਰ ਪ੍ਰਤੱਖ ਅਤੇ ਨਜ਼ਦੀਕ ਹੋ ਗਏ ਹਨ। ਆਮਦਨ ਅਧਿਕ ਹੋ ਗਈ ਹੈ ਤੇ ਭੁਗਤਾਨ ਵਿੱਚ ਤੇਜ਼ੀ ਆਈ ਹੈ।
ਇੱਕ ਸ਼੍ਰਮਕ ਆਪਣਾ ਮਿਹਨਤਾਨਾ ਪ੍ਰਾਪਤ ਕਰਦਾ ਹੈ ਅਤੇ ਇੱਕ ਦਿਨ ਦਾ ਕੰਮ ਛੱਡੇ ਬਿਨਾ ਰਕਮ ਫੌਰਨ ਆਪਣੇ ਘਰ ਭੇਜ ਦਿੰਦਾ ਹੈ।
ਹਰੇਕ ਡਿਜੀਟਲ ਭੁਗਤਾਨ ਨਾਲ ਸਮੇਂ ਦੀ ਬਚਤ ਹੁੰਦੀ ਹੈ। ਇਸ ਨਾਲ ਵਿਸ਼ਾਲ ਰਾਸ਼ਟਰੀ ਬਚਤ ਹੁੰਦੀ ਹੈ। ਇਹ ਵਿਅਕਤੀ ਅਤੇ ਆਪਣੇ ਦੇਸ਼ ਦੀ ਉਤਪਾਦਕਤਾ ਨੂੰ ਵਧਾ ਰਿਹਾ ਹੈ।
ਇਸ ਨਾਲ ਟੈਕਸ ਵਸੂਲੀ ਵਿੱਚ ਸੁਧਾਰ ਅਤੇ ਅਰਥਵਿਵਸਥਾ ਵਿੱਚ ਨਿਰਪੱਖਤਾ ਲਿਆਉਣ ਵਿੱਚ ਮਦਦ ਮਿਲੀ ਹੈ।
ਇਸ ਨਾਲੋਂ ਵੀ ਅਧਿਕ, ਡਿਜੀਟਲ ਭੁਗਤਾਨ, ਸੰਭਾਵਨਾਵਾਂ ਦੀ ਦੁਨੀਆ ਦਾ ਪ੍ਰਵੇਸ਼ ਦੁਆਰ ਹਨ।
ਡੇਟਾ ਐਨਾਲਿਟਿਕਸ ਅਤੇ ਆਰਟੀਫੀਸ਼ਲ ਇੰਟੈਲੀਜੈਂਸ ਲੋਕਾਂ ਲਈ ਅਨੇਕ ਮੁੱਲਵਾਨ ਸੇਵਾਵਾਂ ਦੇਣ ਵਿੱਚ ਸਹਾਇਤਾ ਕਰ ਰਹੇ ਹਨ। ਇਸ ਵਿੱਚ ਉਨ੍ਹਾਂ ਲੋਕਾਂ ਲਈ ਕਰਜ਼ਾ ਵੀ ਸ਼ਾਮਲ ਹੈ ਜਿਨ੍ਹਾਂ ਦਾ ਬਹੁਤ ਘੱਟ ਕਰਜ਼ਾ ਲੈਣ ਜਾਂ ਕਰਜ਼ਾ ਨਹੀਂ ਲੈਣ ਦਾ ਇਤਿਹਾਸ ਰਿਹਾ ਹੈ।
ਵਿੱਤੀ ਸਮਾਵੇਸ਼ਨ ਦਾ ਵਿਸਤਾਰ ਸੂਖ਼ਮ, ਲਘੂ ਅਤੇ ਦਰਮਿਆਨੇ ਉੱਦਮਾਂ ਤੱਕ ਹੋਇਆ ਹੈ।
ਉਹ ਸਿਰਫ ਇੱਕ ਸਾਲ ਪਹਿਲਾਂ ਲਾਂਚ ਕੀਤੇ ਗਏ ਰਾਸ਼ਟਰ-ਵਿਆਪੀ ਵਸਤੂ ਅਤੇ ਸੇਵਾ ਕਰ ਡਿਜੀਟਲ ਨੈੱਟਵਰਕ ‘ਤੇ ਆ ਰਹੇ ਹਨ।
ਬੈਂਕ ਉਨ੍ਹਾਂ ਕੋਲ ਕਰਜ਼ਾ ਦੇਣ ਲਈ ਪਹੁੰਚ ਰਹੇ ਹਨ। ਵਿਕਲਪਿਕ ਕਰਜ਼ਾ ਪ੍ਰਦਾਤਾ ਪਲੇਟਫਾਰਮ, ਇਨੋਵੇਟਿਵ ਵਿੱਤੀ ਮਾਡਲ ਪੇਸ਼ ਕਰ ਰਹੇ ਹਨ। ਉਨ੍ਹਾਂ ਨੂੰ ਉੱਚੀ ਵਿਆਜ ਦਰ ‘ਤੇ ਕਰਜ਼ਾ ਲੈਣ ਲਈ ਰਸਮੀ ਬਜ਼ਾਰਾਂ ਵੱਲ ਨਹੀਂ ਦੇਖਣਾ ਪੈ ਰਿਹਾ ਹੈ।
ਅਤੇ ਇਸ ਮਹੀਨੇ ਅਸੀਂ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਲਈ ਬੈਂਕ ਗਏ ਬਿਨਾ 59 ਮਿੰਟ ਦੇ ਅੰਦਰ ਇੱਕ ਕਰੋੜ ਰੁਪਏ ਜਾਂ 150,000 ਡਾਲਰ ਤੱਕ ਦੇ ਕਰਜ਼ੇ ਪ੍ਰਵਾਨ ਕਰਨ ਦਾ ਸੰਕਲਪ ਲਾ ਹੈ। ਇਹ ਐਲਗੋਰਿਧਮ ਤੋਂ ਪ੍ਰੇਰਤ ਹਨ ਜੋ ਕਰਜ਼ਾ ਸਬੰਧੀ ਨਿਰਣਾ ਲੈਣ ਲਈ ਜੀਐੱਸਟੀ ਰਿਟਰਨ, ਇਨਕਮ ਟੈਕਸ ਰਿਟਰਨ ਅਤੇ ਬੈਂਕ ਸਟੇਟਮੈਂਟ ਦਾ ਉਪਯੋਗ ਕਰਦਾ ਹੈ। ਮਹਿਜ ਕੁਝ ਦਿਨਾਂ ਵਿੱਚ ਇਸ ਤਰ੍ਹਾਂ 150,000 ਉੱਦਮ ਕਰਜ਼ੇ ਲਈ ਅੱਗੇ ਆਏ ਹਨ।
ਇਹ ਫਿਨਟੈੱਕ ਦੀ ਉੱਦਮ, ਰੋਜ਼ਗਾਰ ਅਤੇ ਸਮ੍ਰਿੱਧੀ ਨੂੰ ਪ੍ਰੇਰਿਤ ਕਰਨ ਦੀ ਸ਼ਕਤੀ ਹੈ।
ਡਿਜੀਟਲ ਟੈਕਨੋਲੋਜੀ ਪਾਰਦਰਸ਼ਿਤਾ ਲਿਆ ਰਹੀ ਹੈ ਤੇ ਸਰਕਾਰੀ ਈ-ਮਾਰਕੀਟ ਜਾਂ ਜੀਈਐੱਮ ਜਿਹੀਆਂ ਇਨੋਵੇਸ਼ਨਾਂ ਰਾਹੀਂ ਭ੍ਰਿਸ਼ਟਾਚਾਰ ਦੂਰ ਕਰ ਰਹੀ ਹੈ। ਇਹ ਸਰਕਾਰੀ ਏਜੰਸੀਆਂ ਰਾਹੀਂ ਖਰੀਦ ਲਈ ਏਕੀਕ੍ਰਿਤ ਪਲੇਟਫਾਰਮ ਹੈ।
ਇਹ ਪਲੇਟਫਾਰਮ ਸਭ ਕੁਝ ਭਾਵ ਖੋਜ ਅਤੇ ਤੁਲਨਾ, ਟੈਂਡਰ, ਔਨਲਾਈਨ ਆਰਡਰ, ਕਰਾਰ ਅਤੇ ਭੁਗਤਾਨ ਦੀ ਸੁਵਿਧਾ ਪ੍ਰਦਾਨ ਕਰਦਾ ਹੈ।
ਇਸ ਪਲੇਟਫਾਰਮ ਕੋਲ ਪਹਿਲਾਂ ਤੋਂ 600,000 ਉਤਪਾਦ ਹਨ। ਇਸ ਪਲੇਟਫਾਰਮ ‘ਤੇ ਲਗਭਗ 30,000 ਖਰੀਦਾਰ ਸੰਗਠਨ ਅਤੇ 150,000 ਤੋਂ ਵੱਧ ਵਿਕ੍ਰੇਤਾ ਅਤੇ ਸਰਵਿਸ ਪ੍ਰੋਵਾਈਡਰਜ਼ ਰਜਿਸਟ੍ਰਡ ਹਨ।
ਮਿੱਤਰੋ
ਭਾਰਤ ਵਿੱਚ ਫਿਨਟੈੱਕ ਇਨੋਵੇਸ਼ਨ ਅਤੇ ਉੱਦਮ ਦਾ ਕਾਫੀ ਅਧਿਕ ਵਿਸਤਾਰ ਹੋਇਆ ਹੈ। ਇਸ ਨੇ ਭਾਰਤ ਨੂੰ ਵਿਸ਼ਵ ਦਾ ਮੋਹਰੀ ਫਿਨਟੈੱਕ ਅਤੇ ਸਟਾਰਟ ਅੱਪ ਦੇਸ਼ ਬਣਾ ਦਿੱਤਾ ਹੈ। ਭਾਰਤ ਵਿੱਚ ਫਿਨਟੈੱਕ ਅਤੇ ਇੰਡਸਟਰੀ 4.0 ਦਾ ਭਵਿੱਖ ਨਿਖਰ ਰਿਹਾ ਹੈ।
ਸਾਡੇ ਨੌਜਵਾਨ ਅਜਿਹੇ ਐਪਸ ਵਿਕਸਤ ਕਰ ਰਹੇ ਹਨ ਜੋ ਸਾਰਿਆਂ ਲਈ ਕਾਗਜ਼ ਰਹਿਤ, ਨਕਦ ਰਹਿਤ, ਮੌਜੂਦਗੀ ਰਹਿਤ ਅਤੇ ਸੁਰੱਖਿਅਤ ਲੈਣ-ਦੇਣ ਨੂੰ ਸੰਭਵ ਬਣਾ ਰਹੇ ਹਨ। ਇਹ ਵਿਸ਼ਵ ਦਾ ਸਭ ਤੋਂ ਵੱਡਾ ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ ਸੈੱਟ, ਇੰਡੀਆ ਸਟੈਕ ਦਾ ਕਮਾਲ ਹੈ।
ਉਹ ਬੈਂਕਾਂ, ਨਿਆਮਕ ਸੰਸਥਾਨਾਂ ਅਤੇ ਉਪਭੋਗਤਾਵਾਂ ਲਈ ਸਮਾਧਾਨ ਸਿਰਜਣ ਦੇ ਉਦੇਸ਼ ਨਾਲ ਆਰਟੀਫੀਸ਼ਲ ਇੰਟੈਲੀਜੈਂਸ, ਬਲੌਕਚੇਨ ਅਤੇ ਮਸ਼ੀਨ ਲਰਨਿੰਗ ਦੀ ਵਰਤੋਂ ਕਰ ਰਹੇ ਹਨ।
ਅਤੇ ਨੌਜਵਾਨ, ਸਾਡੇ ਸਮਾਜਿਕ ਮਿਸ਼ਨਾਂ ਸਿਹਤ ਅਤੇ ਸਿੱਖਿਆ ਨੂੰ ਲੈ ਕੇ ਸੂਖਮ ਕਰਜ਼ਾ ਅਤੇ ਬੀਮਾ ਨੂੰ ਅਪਣਾ ਰਹੇ ਹਨ।
ਭਾਰਤ ਵਿੱਚ ਇਹ ਪ੍ਰਤਿਭਾ ਪੂਲ ਡਿਜੀਟਲ ਇੰਡੀਆ ਅਤੇ ਸਟਾਰਟ ਅੱਪ ਇੰਡੀਆ ਅਤੇ ਸਮਰਥਨਕਾਰੀ ਨੀਤੀਆਂ, ਪ੍ਰੋਤਸਾਹਨਾਂ ਅਤੇ ਵਿੱਤ ਪੋਸ਼ਣ ਪ੍ਰੋਗਰਾਮਾਂ ਦਾ ਲਾਭ ਉਠਾ ਰਿਹਾ ਹੈ।
ਵਿਸ਼ਵ ਵਿੱਚ ਸਭ ਤੋਂ ਵੱਧ ਡੇਟਾ ਖਪਤ, ਭਾਰਤ ਵਿੱਚ ਹੁੰਦੀ ਹੈ ਅਤੇ ਡੇਟਾ ਦੀਆਂ ਦਰਾਂ ਸਭ ਤੋਂ ਸਸਤੀਆਂ ਹਨ। ਭਾਰਤ ਫਿਨਟੈੱਕ ਅਪਣਾਉਣ ਵਾਲੇ ਬਾਕੀ ਦੇਸ਼ਾਂ ਵਿੱਚ ਇੱਕ ਹੈ। ਇਸ ਲਈ ਮੈਂ ਹੁਣ ਫਿਨਟੈੱਕ ਕੰਪਨੀਆਂ ਅਤੇ ਸਟਾਰਟ ਅੱਪ ਨੂੰ ਕਹਿੰਦਾ ਹਾਂ ਕਿ ਭਾਰਤ ਆਪ ਦੇ ਲਈ ਸਰਵਸ੍ਰੇਸ਼ਠ ਸਥਾਨ ਹੈ।
ਐੱਲਈਡੀ ਬਲਬ ਉਦਯੋਗ ਨਾਲ ਭਾਰਤ ਵਿੱਚ ਪ੍ਰਾਪਤ ਆਰਥਿਕ ਆਕਾਰ ਨੇ ਇਸ ਊਰਜਾ ਸਮਰੱਥ ਟੈਕਨੋਲੋਜੀ ਨੂੰ ਵਿਸ਼ਵ ਲਈ ਅਧਿਕ ਰਿਆਇਤੀ ਬਣਾ ਦਿੱਤਾ ਹੈ। ਇਸ ਤਰ੍ਹਾਂ ਭਾਰਤ ਦਾ ਵਿਸ਼ਾਲ ਬਜਾਰ ਫਿਨਟੈੱਕ ਉਤਪਾਦਾਂ ਨੂੰ ਪੈਮਾਨਾ ਹਾਸਲ ਕਰਨ, ਜੋਖ਼ਮ ਅਤੇ ਲਾਗਤ ਘਟਾਉਣ ਅਤੇ ਗਲੋਬਲ ਹੋਣ ਦੇ ਸਮਰੱਥ ਬਣਾਏਗਾ।
ਮਿੱਤਰੋ,
ਸੰਖੇਪ ਵਿੱਚ ਭਾਰਤੀ ਕਹਾਣੀ ਫਿਨਟੈੱਕ ਦੇ 6 ਵੱਡੇ ਲਾਭਾਂ- ਪਹੁੰਚ, ਸਮਾਵੇਸ਼ਨ, ਕਨੈਕਟੀਵਿਟੀ, ਜੀਵਨ ਦੀ ਸੁਗਮਤਾ, ਅਵਸਰ ਅਤੇ ਜ਼ਿੰਮੇਵਾਰੀ ਨੂੰ ਦਰਸਾਉਂਦੀ ਹੈ।
ਪੂਰੇ ਵਿਸ਼ਵ ਵਿੱਚ ਇੰਡੋ-ਪੈਸੀਫਿਕ ਤੋਂ ਲੈ ਕੇ ਅਫਰੀਕਾ ਅਤੇ ਲੈਟਿਨ ਅਮਰੀਕਾ ਤੱਕ ਅਸੀਂ ਜੀਵਨ ਨੂੰ ਬਦਲਣ ਵਾਲੀ ਅਸਧਾਰਣ ਇਨੋਵੇਸ਼ਨਾਂ ਦੀ ਪ੍ਰੇਰਕ ਕਹਾਣੀਆਂ ਨੂੰ ਦੇਖ ਰਹੇ ਹਾਂ।
ਲੇਕਿਨ ਹਾਲੀ ਬਹੁਤ ਕੁਝ ਕਰਨਾ ਬਾਕੀ ਹੈ।
ਸਾਡਾ ਫੋਕਸ, ਸਭ ਦੇ ਵਿਕਾਸ ਅਤੇ ਸਭ ਤੋਂ ਅਧਿਕ ਹਾਸ਼ੀਏ ‘ਤੇ ਖੜੇ ਵਿਅਕਤੀ ਦੇ ਵਿਕਾਸ ‘ਤੇ ਹੋਣਾ ਚਾਹੀਦਾ ਹੈ। ਸਾਨੂੰ ਬੈਂਕਿੰਗ ਸੁਵਿਧਾਵਾਂ ਤੋਂ ਵਾਂਝੇ ਵਿਸ਼ਵ ਦੇ 1.7 ਬਿਲੀਅਨ ਲੋਕਾਂ ਨੂੰ ਰਸਮੀ ਵਿੱਤੀ ਬਜ਼ਾਰ ਵਿੱਚ ਲਿਆਉਣਾ ਹੋਵੇਗਾ।
ਸਾਨੂੰ ਵਿਸ਼ਵ ਦੇ ਗੈਰ-ਰਸਮੀ ਖੇਤਰਾਂ ਵਿੱਚ ਕੰਮ ਕਰ ਰਹੇ ਇੱਕ ਬਿਲਿਅਨ ਤੋਂ ਵੱਧ ਵਰਕਰਾਂ ਨੂੰ ਬੀਮਾ ਅਤੇ ਪੈਂਸ਼ਨ ਸੁਰੱਖਿਆ ਦੇਣੀ ਹੋਵੇਗੀ।
ਅਸੀਂ ਇਹ ਸੁਨਿਸ਼ਚਿਤ ਕਰਨ ਲਈ ਫਿਨਟੈੱਕ ਦਾ ਉਪਯੋਗ ਕਰ ਸਕਦੇ ਹਾਂ ਕਿ ਕਿਸੇ ਦਾ ਵੀ ਸੁਪਨਾ ਅਧੂਰਾ ਨਾ ਰਹੇ ਤੇ ਕੋਈ ਵੀ ਉੱਦਮ, ਵਿੱਤੀ ਪਹੁੰਚ ਦੇ ਅਭਾਵ ਵਿੱਚ ਨਾ ਰਹੇ।
ਸਾਨੂੰ ਜੋਖ਼ਮ ਪ੍ਰਬੰਧਨ, ਜਾਲ੍ਹਸਾਜੀ ਰੋਕਣ ਅਤੇ ਪਰੰਪਾਰਿਕ ਮਾਡਲਾਂ ਵਿੱਚ ਰੁਕਾਵਟਾਂ ਨਾਲ ਨਜਿੱਠਣ ਵਿੱਚ ਬੈਂਕਾਂ ਅਤੇ ਵਿੱਤੀ ਸੰਸਥਾਨਾਂ ਨੂੰ ਹੋਰ ਲਚਕੀਲਾ ਬਣਾਉਣਾ ਹੋਵੇਗਾ।
ਸਾਨੂੰ ਫਰਮਾਬਰਦਾਰੀ, ਰੈਗੂਲੇਸ਼ਨ ਅਤੇ ਨਿਗਰਾਨੀ ਵਿੱਚ ਸੁਧਾਰ ਦੇ ਲਈ ਟੈਕਨੋਲੋਜੀ ਆਪਣਾਉਣੀ ਹੋਵੇਗੀ ਤਾਂ ਜੋ ਇਨੋਵੇਸ਼ਨ ਨੂੰ ਪ੍ਰੋਤਸਾਹਨ ਮਿਲੇ ਅਤੇ ਜੋਖ਼ਮ ਕਾਬੂ ਵਿੱਚ ਰਹੇ।
ਸਾਨੂੰ ਮਨੀਲਾਡ੍ਰਿੰਗ ਅਤੇ ਹੋਰ ਵਿੱਤੀ ਅਪਰਾਧਾਂ ਨਾਲ ਨਜਿੱਠਣ ਲਈ ਫਿਨਟੈੱਕ ਉਪਾਵਾਂ ਨੂੰ ਅਪਣਾਉਣਾ ਹੋਵੇਗਾ।
ਆਪਸ ਵਿੱਚ ਜੁੜੇ ਵਿਸ਼ਵ ਵਿੱਚ ਉੱਭਰ ਰਿਹਾ ਵਿੱਤੀ ਵਿਸ਼ਵ ਤਦ ਹੀ ਸਫ਼ਲ ਹੋਣਗੇ ਜਦੋਂ ਸਾਡੇ ਡੇਟਾ ਅਤੇ ਸਾਡੀਆਂ ਪ੍ਰਣਾਲੀਆਂ ਵਿਸ਼ਵਾਸ਼ਯੋਗ ਅਤੇ ਸੁਰੱਖਿਅਤ ਹੋਣਗੀਆਂ।
ਸਾਈਬਰ ਖਤਰਿਆਂ ਤੋਂ ਸਾਡੇ ਗਲੋਬਲੀ ਵਾਇਰ ਸਿਸਟਮ ਨੂੰ ਸੁਰੱਖਿਅਤ ਬਣਾਉਣਾ ਹੋਵੇਗਾ।
ਸਾਨੂੰ ਇਹ ਵੀ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਫਿਨਟੈੱਕ ਦੀ ਗਤੀ ਅਤੇ ਵਿਸਤਾਰ ਨਾਲ ਲੋਕਾਂ ਦਾ ਲਾਭ ਹੋਵੇ, ਉਨ੍ਹਾਂ ਦੀ ਕੋਈ ਹਾਨੀ ਨਾ ਹੋਵੇ। ਵਿੱਤੀ ਖੇਤਰ ਵਿੱਚ ਟੈਕਨੋਲੋਜੀ, ਮਨੁੱਖੀ ਸਥਿਤੀ ਵਿੱਚ ਸੁਧਾਰ ਸੁਨਿਸ਼ਚਿਤ ਕਰਦੀ ਹੈ।
ਸਾਨੂੰ ਸਮਾਵੇਸ਼ੀ ਨੀਤੀਆਂ ਅਤੇ ਟੈਕਨੋਲੋਜੀ ਦੇ ਉਪਯੋਗ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਲੋਕਾਂ ਨੂੰ ਸਿੱਖਿਅਤ ਕਰਨ ਦੀ ਜ਼ਰੂਰਤ ਹੈ।
ਇਸ ਲਈ ਫਿਨਟੈੱਕ ਨੂੰ ਨਾ ਕੇਵਲ ਇੱਕ ਵਿਵਸਥਾ ਬਲਕਿ ਇੱਕ ਅੰਦੋਲਨ ਬਣਾਉਣ ਦੀ ਜ਼ਰੂਰਤ ਹੋਵੇਗੀ।
ਅਤੇ ਸਾਨੂੰ ਡੇਟਾ ਮਲਕੀਅਤ ਅਤੇ ਪ੍ਰਵਾਹ, ਨਿੱਜਤਾ ਅਤੇ ਸਹਿਮਤੀ, ਨਿੱਜੀ ਅਤੇ ਜਨਤਕ ਹਿਤ, ਕਾਨੂੰਨ ਅਤੇ ਇਖ਼ਲਾਕ ਜਿਹੇ ਪੱਖਾਂ ਦਾ ਵੀ ਸਮਾਧਾਨ ਕਰਨਾ ਹੋਵੇਗਾ।
ਸਾਨੂੰ ਭਵਿੱਖ ਲਈ ਕੌਸ਼ਲ ਸਿਰਜਣ ਵਿੱਚ ਨਿਵੇਸ਼ ਕਰਨਾ ਹੋਵੇਗਾ ਅਤੇ ਵਿਚਾਰਾਂ ਅਤੇ ਦੀਰਘਕਾਲੀਨ ਨਿਵੇਸ਼ ਨੂੰ ਸਮਰਥਨ ਦੇਣ ਲਈ ਤਿਆਰ ਰਹਿਣਾ ਹੋਵੇਗਾ।
ਮਿੱਤਰੋ,
ਹਰੇਕ ਯੁੱਗ ਆਪਣੇ ਮੌਕਿਆਂ ਅਤੇ ਆਪਣੀਆਂ ਚੁਣੌਤੀਆਂ ਨਾਲ ਪਰਿਭਾਸ਼ਤ ਹੁੰਦਾ ਹੈ। ਭਵਿੱਖ ਸੰਵਾਰਨ ਦੀ ਜ਼ਿੰਮੇਵਾਰੀ ਹਰੇਕ ਪੀੜ੍ਹੀ ਦੀ ਹੁੰਦੀ ਹੈ।
ਇਹ ਪੀੜ੍ਹੀ ਵਿਸ਼ਵ ਵਿੱਚ ਸਾਰਿਆਂ ਲਈ ਭਵਿੱਖ ਸੰਵਾਰੇਗੀ।
ਇਤਿਹਾਸ ਵਿੱਚ ਕਿਸੇ ਵੀ ਸਮੇਂ ਸਾਨੂੰ ਇੰਨੀਆਂ ਜ਼ਿਆਦਾ ਸੰਭਾਵਨਾਵਾਂ ਪ੍ਰਾਪਤ ਨਹੀਂ ਹੋਈਆਂ, ਜੋ ਅਵਸਰਾਂ ਅਤੇ ਖੁਸ਼ਹਾਲੀ ਨੂੰ ਲੱਖਾਂ ਲੋਕਾਂ ਦੇ ਜੀਵਨਕਾਲ ਵਿੱਚ ਇੱਕ ਵਾਸਤਵਿਕਤਾ ਬਣਾ ਦੇਣ।
ਜੋ ਗ਼ਰੀਬ ਅਤੇ ਅਮੀਰ, ਸ਼ਹਿਰਾਂ ਅਤੇ ਪਿੰਡਾਂ, ਉਮੀਦਾਂ ਅਤੇ ਉਪਲੱਬਧੀਆਂ ਦਰਮਿਆਨ ਵਿਸ਼ਵ ਨੂੰ ਅਧਿਕ ਮਾਨਵੀ ਅਤੇ ਸਮਾਨ ਬਣਾ ਦੇਣ।
ਜਿਸ ਤਰ੍ਹਾਂ ਭਾਰਤ ਦੂਜਿਆਂ ਦੇ ਅਨੁਭਵਾਂ ਤੋਂ ਸਿੱਖ ਲਵੇਗਾ, ਉਸੇ ਤਰ੍ਹਾਂ ਅਸੀਂ ਆਪਣੇ ਅਨੁਭਵ ਅਤੇ ਮੁਹਾਰਤ ਨੂੰ ਵਿਸ਼ਵ ਨਾਲ ਸਾਂਝਾ ਕਰਾਂਗੇ।
ਕਿਉਂਕਿ ਜੋ ਭਾਰਤ ਨੂੰ ਪ੍ਰੇਰਿਤ ਕਰਦਾ ਹੈ, ਉਹ ਦੂਜਿਆਂ ਲਈ ਵੀ ਉਮੀਦ ਬਣਦਾ ਹੈ ਅਤੇ ਅਸੀਂ ਭਾਰਤ ਲਈ ਜੋ ਸੁਪਨਾ ਦੇਖਦੇ ਹਾਂ ਉਹੀ ਵਿਸ਼ਵ ਲਈ ਵੀ ਚਾਹੁੰਦੇ ਹਾਂ।
ਇਹ ਸਾਡੇ ਸਾਰਿਆਂ ਲਈ ਇੱਕ ਸਾਂਝੀ ਯਾਤਰਾ ਹੈ।
ਹਨ੍ਹੇਰੇ ਉੱਪਰ ਚਾਨਣ, ਨਿਰਾਸ਼ਾ ਉੱਪਰ ਆਸ਼ਾ ਅਤੇ ਖ਼ੁਸ਼ੀ ਫ਼ੈਲਾਉਣ ਵਾਲੇ ਪ੍ਰਕਾਸ਼ ਉਤਸਵ ਦੀ ਤਰ੍ਹਾਂ, ਇਹ ਸਮਾਰੋਹ ਮਾਨਵਤਾ ਦੇ ਬੇਹਤਰ ਭਵਿੱਖ ਦੀ ਚਾਹ ਵਿੱਚ ਸਾਨੂੰ ਇੱਕਠੇ ਆਉਣ ਲਈ ਉਤਸ਼ਾਹਿਤ ਕਰਦਾ ਹੈ।
ਧੰਨਵਾਦ।
*****
ਏਕੇਟੀ/ਐੱਸਐੱਚ
It is a great honour to be the first Head of Government to deliver the keynote address at Singapore Fintech Festival: PM pic.twitter.com/48PSYr7m46
— PMO India (@PMOIndia) November 14, 2018
The Fintech Festival is also a celebration of belief: PM pic.twitter.com/x7azo0chtb
— PMO India (@PMOIndia) November 14, 2018
We are in an age of a historic transition brought about by technology: PM pic.twitter.com/7XyV8R0xId
— PMO India (@PMOIndia) November 14, 2018
My government came to office in 2014 with a mission of inclusive development that would change the lives of every citizen, even the weakest in the remotest village: PM pic.twitter.com/tBgE2oIOpo
— PMO India (@PMOIndia) November 14, 2018
Financial inclusion has become a reality for 1.3 billion Indians: PM pic.twitter.com/FMqRSdqZOs
— PMO India (@PMOIndia) November 14, 2018
India is a nation of diverse circumstances and challenges.
— PMO India (@PMOIndia) November 14, 2018
Our solutions must also be diverse.
Our digitization is a success because our payment products cater to everyone: PM pic.twitter.com/5bYsSrVIPV
Rapidly rising Digital Transactions in India powered by Rupay & BHIM: PM pic.twitter.com/zK8f3rJuwm
— PMO India (@PMOIndia) November 14, 2018
Digital technology is also introducing transparency and eliminating corruption through innovation such as the @GeM_India : PM pic.twitter.com/pZTyWC1uPJ
— PMO India (@PMOIndia) November 14, 2018
There is an explosion of fintech innovation and enterprise in India: PM pic.twitter.com/wvbO2xP4Ci
— PMO India (@PMOIndia) November 14, 2018
i say this to all the fintech companies and startups – India is your best destination: PM pic.twitter.com/BXOpt7T32v
— PMO India (@PMOIndia) November 14, 2018
The Indian story shows six great benefits of fintech: PM pic.twitter.com/i33NgALjjZ
— PMO India (@PMOIndia) November 14, 2018
We see inspiring stories of extraordinary innovation changing ordinary lives.
— PMO India (@PMOIndia) November 14, 2018
But, there is much to be done.
Our focus should be on सर्वोदय through अन्तयोदय: PM pic.twitter.com/RDlpjMcA57
Fintech can be used to make the world a better place: PM pic.twitter.com/fzNUEaW3XO
— PMO India (@PMOIndia) November 14, 2018
At no time in history were we blessed with so many possibilities:
— PMO India (@PMOIndia) November 14, 2018
To make opportunities and prosperity a reality in a lifetime for billions.
To make the world more humane and equal –
between rich and poor,
between cities and villages,
between hopes and achievements: PM
The Singapore Fintech Festival celebrates the power of belief and showcases the wide range of opportunities in the Fintech world. pic.twitter.com/KiuVid0QG0
— Narendra Modi (@narendramodi) November 14, 2018
We live in an age where technology is bringing historic transitions.
— Narendra Modi (@narendramodi) November 14, 2018
In India, technology has helped ensure better service delivery. pic.twitter.com/Ab3KyWAdut
India's efforts towards digitisation are successful because the payment products cater to all sections of society.
— Narendra Modi (@narendramodi) November 14, 2018
Digital payments are increasing rapidly and so is efficiency as well as transparency. pic.twitter.com/Vt1ayA2ExW
In India, Fintech is driving enterprise, employment and prosperity. pic.twitter.com/pVdf8TawRH
— Narendra Modi (@narendramodi) November 14, 2018
The way ahead for the Fintech Sector. pic.twitter.com/8QmLEq7yLp
— Narendra Modi (@narendramodi) November 14, 2018