Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੇਂਦਰੀ ਮੰਤਰੀ ਮੰਡਲ ਨੇ ਦੁਸ਼ਮਣ ਦੇ ਸ਼ੇਅਰਾਂ ਦੀ ਵਿਕਰੀ ਲਈ ਤੈਅ ਪ੍ਰਕਿਰਿਆ ਅਤੇ ਕਾਰਜ ਪ੍ਰਣਾਲੀ ਨੂੰ ਪ੍ਰਵਾਨਗੀ ਦਿੱਤੀ


 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਦੁਸ਼ਮਾਣ ਦੇ ਸ਼ੇਅਰਾਂ ਦੀ ਵਿਕਰੀ ਲਈ ਪ੍ਰਕਿਰਿਆ ਅਤੇ ਕਾਰਜ ਪ੍ਰਣਾਲੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦਾ ਵੇਰਵਾ ਇਸ ਤਰ੍ਹਾਂ ਹੈ:

 

  1. ਦੁਸ਼ਮਣ ਸੰਪਤੀ ਐਕਟ 1968 ਦੀ ਧਾਰਾ 8-ਏ ਦੀ ਉਪਧਾਰਾ-1 ਦੇ ਅਨੁਸਾਰ ਗ੍ਰਹਿ ਮੰਤਰਾਲੇ ਦੀ ਕਸਟਡੀ/ਭਾਰਤ ਦੀ ਦੁਸ਼ਮਣ ਸੰਪਤੀ ਦੇ ਕਸਟੋਡੀਅਨ, ਅਧੀਨ ਦੁਸ਼ਮਣ ਸ਼ੇਅਰਾਂ ਦੀ ਵਿਕਰੀ ਲਈ ‘ਸਿਧਾਂਤਕ ਤੌਰ ‘ਤੇ’ਪ੍ਰਵਾਨਗੀ ਦਿੱਤੀ ਗਈ ਹੈ।
  2. ਇਨ੍ਹਾਂ ਨੂੰ ਵੇਚਣ ਲਈ ਦੁਸ਼ਮਣ ਸੰਪਤੀ ਐਕਟ 1968 ਦੀ ਧਾਰਾ 8-ਏ ਦੀ ਉਪਧਾਰਾ-7 ਦੇ ਪ੍ਰਸਤਾਵ ਅਧੀਨ, ਨਿਵੇਸ਼ ਅਤੇ ਜਨਤਕ ਅਸਾਸੇ ਪ੍ਰਬੰਧਨ ਨੂੰ ਅਧਿਕਾਰ ਦਿੱਤਾ ਗਿਆ ਹੈ।
  3. ਵਿਨਿਵੇਸ਼ ਲਾਭ ਦੇ ਰੂਪ ਵਿੱਚ ਵਿਕਰੀ ਲਾਭਾਂ ਨੂੰ ਵਿੱਤ ਮੰਤਰਾਲੇ ਵੱਲੋਂ ਚਲਾਏ ਜਾ ਰਹੇ ਸਰਕਾਰੀ ਖਾਤੇ ਵਿੱਚ ਜਮ੍ਹਾਂ ਕਰਵਾਇਆ ਜਾਵੇਗਾ।

ਵਿਵਰਣ:

  1. 20,323 ਸ਼ੇਅਰ ਧਾਰਕਾਂ ਦੇ 996 ਕੰਪਨੀਆਂ ਦੇ ਕੁੱਲ 6,50,75,877 ਸ਼ੇਅਰ ਸੀਈਪੀਆਈ ਦੀ ਕਸਟਡੀ ਅਧੀਨ ਹਨਇਨ੍ਹਾਂ 996 ਕੰਪਨੀਆਂ ਵਿੱਚੋਂ 588 ਕਾਰਜਸ਼ੀਲ ਕੰਪਨੀਆਂ ਹਨ। ਇਨ੍ਹਾਂ ਵਿੱਚੋਂ 139 ਕੰਪਨੀਆਂ ਸੂਚੀਬੱਧ ਹਨ ਅਤੇ ਬਾਕੀ ਕੰਪਨੀਆਂ ਗੈਰ- ਸੂਚੀਬੱਧ ਹਨ। ਇਨ੍ਹਾਂ ਸ਼ੇਅਰਾਂ ਨੂੰ ਵੇਚਣ ਦੀ ਪ੍ਰਕਿਰਿਆ ਲਈ ਸੜਕ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰੀ ਅਤੇ ਗ੍ਰਿਹ ਮੰਤਰੀ ਨੂੰ ਸ਼ਾਮਲ ਕਰਕੇ ਵਿੱਤ ਮੰਤਰੀ ਦੀ ਅਗਵਾਈ ਵਾਲੀ ਵਿਕਲਪਿਕ ਕਾਰਜ ਪ੍ਰਣਾਲੀ (ਏਐੱਮ) ਤੋਂ ਪ੍ਰਵਾਨਗੀ ਪ੍ਰਾਪਤ ਕਰਨੀ ਹੁੰਦੀ ਹੈ। ਏਐੱਮ ਦੀ ਸਹਾਇਤਾ, ਅਧਿਕਾਰੀਆਂ ਦੀ ਉੱਚ ਪੱਧਰੀ ਕਮੇਟੀ ਕਰੇਗੀ ਜਿਸ ਦੇ ਸਹਿਨਿਰਦੇਸ਼ਕ ਸਕੱਤਰ, ਡੀਆਈਪੀਏਐੱਮ ਅਤੇ ਗ੍ਰਿਹ ਮੰਤਰਾਲੇ ਦੇ ਸਕੱਤਰ (ਡੀਈਏ, ਡੀਐੱਲਏ, ਕਾਰਪੋਰੇਟ ਕਾਰਜ ਮੰਤਰਾਲਾ ਤੇ ਸੀਈਪੀਆਈ ਦੇ ਪ੍ਰਤੀਨਿਧੀਆਂ ਸਹਿਤ) ਹੋਣਗੇ। ਇਹ ਕਮੇਟੀ ਸ਼ੇਅਰਾਂ ਦੀ ਵਿਕਰੀ ਲਈ ਮਾਤਰਾ, ਮੁੱਲ/ਮੁੱਲ ਬੈਂਡ, ਸਿਧਾਂਤ ਤੇ ਕਾਰਜ ਪ੍ਰਣਾਲੀਆਂ ਦੇ ਸਬੰਧ ਵਿੱਚ ਆਪਣੀਆਂ ਸਿਫਾਰਸ਼ਾਂ ਕਰੇਗੀ।
  2. ਦੁਸ਼ਮਣ ਸ਼ੇਅਰਾਂ ਦੀ ਕੋਈ ਵੀ ਵਿਕਰੀ ਸ਼ੁਰੂ ਕਰਨ ਤੋਂ ਪਹਿਲਾਂ ਸੀਈਪੀਆਈ ਇਹ ਪ੍ਰਮਾਣਿਤ ਕਰੇਗੀ ਕਿ ਦੁਸ਼ਮਣ ਸ਼ੇਅਰਾਂ ਦੀ ਇਹ ਵਿਕਰੀ ਕਿਸੇ ਵੀ ਕੋਰਟ, ਟ੍ਰਿਬਿਊਨਲ ਜਾਂ ਕਿਸੇ ਵੀ ਅਧਿਕਾਰਤ ਜਾਂ ਵਰਤਮਾਨ ਵਿੱਚ ਲਾਗੂ ਕਿਸੇ ਕਾਨੂੰਨ ਰਾਹੀਂ ਪ੍ਰਤੀਬੰਧਤ ਨਹੀਂ ਹੈ ਅਤੇ ਇਸ ਦਾ ਸਰਕਾਰ ਰਾਹੀਂ ਨਿਪਟਾਰਾ ਕੀਤਾ ਜਾ ਸਕਦਾ ਹੈ।
  3. ਚਲ ਦੁਸ਼ਮਣ ਸੰਪਤੀ ਦੇ ਨਿਪਟਾਰੇ ਲਈ ਜ਼ਰੂਰਤ ਅਨੁਸਾਰ ਸਲਾਹਕਾਰ/ਮਰਚੈਂਟ, ਬੈਂਕਰ, ਕਾਨੂੰਨੀ ਸਲਾਹਕਾਰ, ਵਿਕਰੀ ਬ੍ਰੋਕਰ ਆਦਿ ਜਿਹੇ ਮੱਧਵਰਤੀਆਂ ਦੀ, ਖੁੱਲ੍ਹੀ ਬੋਲੀ/ਸੀਮਤ ਬੋਲੀ ਪ੍ਰਕਿਰਿਆ ਰਾਹੀਂ ਡੀਆਈਪੀਏਐੱਮ ਵੱਲੋਂ ਨਿਯੁਕਤੀ ਕੀਤੀ ਜਾਵੇਗੀ। ਅੰਤਰ ਮੰਤਰਾਲਾ ਸਮੂਹ (ਆਈਐੱਮਜੀ) ਵਿਕਰੀ ਪ੍ਰਕਿਰਿਆ ਦਾ ਮਾਰਗ ਦਰਸ਼ਨ ਕਰੇਗਾ।

1968 ਦੇ ਐਕਟ ਵਿੱਚ ‘ਦੁਸ਼ਮਣ’ ਦੀ ਪਰਿਭਾਸ਼ਾ ਇਸ ਤਰ੍ਹਾਂ ਸੀ: ‘ਦੁਸ਼ਮਣ’ ਜਾਂ ‘ਦੁਸ਼ਮਣ ਵਿਸ਼ਾ’ ਜਾਂ ‘ਦੁਸ਼ਮਣ ਫਰਮ’ ਦਾ ਭਾਵ ਉਸ ਵਿਅਕਤੀ ਜਾਂ ਦੇਸ਼ ਤੋਂ ਹੈ ਜੋ ਇੱਕ ਦੁਸ਼ਮਣ, ਦੁਸ਼ਮਣ ਵਿਸ਼ਾ ਜਾਂ ਇੱਕ ਦੁਸ਼ਮਣ ਫਰਮ ਸੀ ਭਾਰਤ ਰੱਖਿਆ ਐਕਟ ਅਤੇ ਨਿਯਮਾਂਵਲੀ ਤਹਿਤ ਜਿਵੇਂ ਦਾ ਵੀ ਮਾਮਲਾ ਹੋਵੇ, ਲੇਕਿਨ ਇਸ ਵਿੱਚ ਭਾਰਤ ਦੇ ਨਾਗਰਿਕ ਸ਼ਾਮਲ ਨਹੀਂ ਹੁੰਦੇ ਹਨ। 2017 ਦੀ ਸੋਧ ਰਾਹੀਂ ਇਸ ਵਿੱਚ ਉਸ ਦੇ ਕਾਨੂੰਨੀ ਉੱਤਰਾਧਿਕਾਰੀ ਜਾਂ ਵਾਰਸ, ਚਾਹੇ ਉਹ ਭਾਰਤ ਦਾ ਨਾਗਰਿਕ ਹੋਵੇ ਜਾਂ ਨਾ ਹੋਵੇ ਜਾਂ ਅਜਿਹੇ ਦੇਸ਼ ਦਾ ਨਾਗਰਿਕ ਹੋਵੇ ਜੋ ਭਾਰਤ ਦਾ ਦੁਸ਼ਮਣ ਹੋਵੇ ਜਾਂ ਨਾ ਹੋਵੇ ਅਤੇ ਜਿਸ ਨੇ ਆਪਣੀ ਰਾਸ਼ਟਰੀਅਤਾ ਬਦਲੀ ਹੋਵੇ, ਦਾ ਪ੍ਰਤੀਸਥਾਪਨ (Substituted) ਕੀਤਾ ਹੈ।

ਪ੍ਰਭਾਵ

  1. ਇਸ ਫੈਸਲੇ ਨਾਲ 1968 ਵਿੱਚ ਦੁਸ਼ਮਣ ਸੰਪਤੀ ਐਕਟ ਲਾਗੂ ਹੋਣ ਤੋਂ ਬਾਅਦ ਕਈ ਦਹਾਕਿਆਂ ਤੱਕ ਬੇਕਾਰ ਪਏ ਦੁਸ਼ਮਣ ਸ਼ੇਅਰ ਦਾ ਮੁਦਰੀਕਰਣ ਹੋਵੇਗਾ।
  2. 2017 ਵਿੱਚ ਸੰਸ਼ੋਧਨ ਨਾਲ ਦੁਸ਼ਮਣ ਸੰਪਤੀ ਦੇ ਨਿਪਟਾਰੇ ਲਈ ਇੱਕ ਵਿਧਾਨਕ ਵਿਵਸਥਾ ਤਿਆਰ ਕੀਤੀ ਗਈ ਸੀ।
  3. ਦੁਸ਼ਮਣ ਸ਼ੇਅਰਾਂ ਦੀ ਵਿਕਰੀ ਲਈ ਪ੍ਰਕਿਰਿਆ ਅਤੇ ਵਿਵਸਥਾ ਦੀ ਪ੍ਰਵਾਨਗੀ ਤੋਂ ਬਾਅਦ ਹੁਣ ਇਨ੍ਹਾਂ ਦੀ ਵਿਕਰੀ ਲਈ ਇੱਕ ਵਿਵਸਥਾ ਦਾ ਗਠਨ ਕੀਤਾ ਗਿਆ ਹੈ।

ਮਹੱਤਵਪੂਰਨ ਪ੍ਰਭਾਵ:

ਇਸ ਫੈਸਲੇ ਨਾਲ ਦਹਾਕਿਆਂ ਤੱਕ ਬੇਕਾਰ ਪਈ ਦੁਸ਼ਮਣ ਅਚਲ ਸੰਪਤੀ ਦਾ ਮੁਦਰੀਕਰਣ ਹੋ ਸਕੇਗਾ। ਇਨ੍ਹਾਂ ਦੀ ਵਿਕਰੀ ਨਾਲ ਮਿਲੇ ਧਨ ਦੀ ਵਰਤੋਂ ਵਿਕਾਸ ਅਤੇ ਸਮਾਜ ਭਲਾਈ ਪ੍ਰੋਗਰਾਮ ਵਿੱਚ ਕੀਤੀ ਜਾ ਸਕਦੀ ਹੈ।

******

ਏਕੇਟੀ/ਐੱਨਡਬਲਿਊ/ਐੱਸਐੱਚ