Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ”ਸਟੈਚੂ ਆਵ੍ ਯੂਨਿਟੀ” ਰਾਸ਼ਟਰ ਨੂੰ ਸਮਰਪਿਤ ਕੀਤੀ

ਪ੍ਰਧਾਨ ਮੰਤਰੀ ਨੇ ”ਸਟੈਚੂ ਆਵ੍ ਯੂਨਿਟੀ” ਰਾਸ਼ਟਰ ਨੂੰ ਸਮਰਪਿਤ ਕੀਤੀ

ਪ੍ਰਧਾਨ ਮੰਤਰੀ ਨੇ ”ਸਟੈਚੂ ਆਵ੍ ਯੂਨਿਟੀ” ਰਾਸ਼ਟਰ ਨੂੰ ਸਮਰਪਿਤ ਕੀਤੀ

ਪ੍ਰਧਾਨ ਮੰਤਰੀ ਨੇ ”ਸਟੈਚੂ ਆਵ੍ ਯੂਨਿਟੀ” ਰਾਸ਼ਟਰ ਨੂੰ ਸਮਰਪਿਤ ਕੀਤੀ


 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਸ਼ਵ ਦਾ ਸਭ ਤੋਂ ਉੱਚੀ ਪ੍ਰਤਿਮਾ ”ਸਟੈਚੂ ਆਵ੍ ਯੂਨਿਟੀ” (ਏਕਤਾ ਦੀ ਪ੍ਰਤਿਮਾ) ਰਾਸ਼ਟਰ ਨੂੰ ਸਮਰਪਿਤ ਕੀਤੀ

182 ਮੀਟਰ ਉੱਚੀ ਸਰਦਾਰ ਵੱਲਭਭਾਈ ਪਟੇਲ ਦੀ ਇਹ ਪ੍ਰਤਿਮਾ ਉਨ੍ਹਾਂ ਦੀ ਜਯੰਤੀ ਦੇ ਮੌਕੇ ਉੱਤੇ ਅੱਜ ਗੁਜਰਾਤ ਦੇ ਨਰਮਦਾ ਜ਼ਿਲ੍ਹੇ ਦੇ ਕੇਵਡੀਆ ਵਿਖੇ ਰਾਸ਼ਟਰ ਨੂੰ ਸਮਰਪਿਤ ਕੀਤੀ ਗਈ

 

ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਅਤੇ  ਹੋਰ ਉੱਘੀਆਂ ਸ਼ਖਸੀਅਤਾਂ ਨੇ ਮਿੱਟੀ ਅਤੇ ਨਰਮਦਾ ਨਦੀ ਦੇ ਪਾਣੀ ਨੂੰ ਕਲਸ਼ ਵਿੱਚ ਭਰ ਕੇ ‘ਸਟੈਚੂ ਆਵ੍ ਯੂਨਿਟੀ’ ਰਾਸ਼ਟਰ ਨੂੰ ਸਮਰਪਿਤ ਕੀਤੀ ਪ੍ਰਧਾਨ ਮੰਤਰੀ ਨੇ ਪ੍ਰਤਿਮਾ ਦਾ ਵਰਚੁਅਲ ਅਭਿਸ਼ੇਕ ਸ਼ੁਰੂ ਕਰਨ ਲਈ ਇੱਕ ਲੀਵਰ ਦਬਾਇਆ

 

ਪ੍ਰਧਾਨ ਮੰਤਰੀ ਨੇ ਵਾਲ ਆਵ੍ ਯੂਨਿਟੀ ਦਾ ਉਦਘਾਟਨ ਕੀਤਾ ਸਟੈਚੂ ਆਵ੍ ਯੂਨਿਟੀ ਦੇ ਚਰਨਾਂ ‘ਚ ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਪੂਜਾ ਕੀਤੀ ਉਨ੍ਹਾਂ ਨੇ ਮਿਊਜ਼ੀਅਮ ਤੇ ਪ੍ਰਦਰਸ਼ਨੀ, ਅਤੇ ਦਰਸ਼ਕ ਗੈਲਰੀ ਦਾ ਦੌਰਾ ਕੀਤਾ ਇਹ ਗੈਲਰੀ 153 ਮੀਟਰ ਉੱਚੀ ਹੈ ਅਤੇ ਇਸ ਵਿੱਚ ਇੱਕੋ ਸਮੇਂ 200 ਦਰਸ਼ਕ ਆ ਸਕਦੇ ਹਨ ਇੱਥੋਂ ਸਰਦਾਰ ਸਰੋਵਰ ਡੈਮ, ਇਸ ਦੇ ਜਲ-ਭੰਡਾਰ ਅਤੇ ਸਤਪੁੜਾ ਅਤੇ ਵਿੰਧੀਆ ਪਰਬਤ ਰੇਂਜਾਂ ਦਾ ਸ਼ਾਨਦਾਰ ਦ੍ਰਿਸ਼ ਦੇਖਿਆ ਜਾ ਸਕਦਾ ਹੈ

ਇਸ ਸਮਾਰੋਹ ਵਿੱਚ ਭਾਰਤੀ  ਹਵਾਈ ਫੌਜ ਦੇ ਜਹਾਜ਼ਾਂ ਨੇ ਫਲਾਈ ਪਾਸਟ ਕੀਤਾ ਅਤੇ ਸੱਭਿਆਚਾਰਕ ਦਸਤਿਆਂ ਨੇ ਆਪਣੇ ਕਰਤੱਬ ਦਿਖਾਏ

ਪ੍ਰਧਾਨ ਮੰਤਰੀ ਨੇ ਇਸ ਮੌਕੇ ਉੱਤੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਪੂਰਾ ਦੇਸ਼ ਰਾਸ਼ਟਰੀ ਏਕਤਾ ਦਿਵਸ ਮਨਾ ਰਿਹਾ ਹੈ

ਉਨ੍ਹਾਂ ਨੇ ਕਿਹਾ ਕਿ ਅੱਜ ਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਵਿਸ਼ੇਸ਼ ਮਹੱਤਵ ਦਾ ਦਿਨ ਹੈ ਸਟੈਚੂ ਆਵ੍ ਯੂਨਿਟੀ ਨੂੰ ਲੋਕਾਂ ਨੂੰ ਸਮਰਪਿਤ ਕਰਨ ਦੇ ਨਾਲ ਭਾਰਤ ਨੇ ਅੱਜ ਭਵਿੱਖ ਲਈ ਆਪਣੇ ਆਪ ਨੂੰ ਵਿਸ਼ਾਲ ਪ੍ਰੇਰਨਾ ਦਿੱਤੀ ਹੈ ਉਨ੍ਹਾਂ ਕਿਹਾ ਕਿ ਇਹ ਪ੍ਰਤਿਮਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਰਦਾਰ ਪਟੇਲ ਦੀ ਦਲੇਰੀ, ਸਮਰੱਥਾ ਅਤੇ ਸੰਕਲਪ ਦੀ ਯਾਦ ਦਿਵਾਉਂਦੀ ਰਹੇਗੀ ਉਨ੍ਹਾਂ ਕਿਹਾ ਕਿ ਸਰਦਾਰ ਪਟੇਲ ਵੱਲੋਂ ਭਾਰਤ ਦੇ ਏਕੀਕਰਨ ਕਾਰਨ ਅੱਜ ਭਾਰਤ ਇੱਕ ਵੱਡੀ ਆਰਥਕ ਅਤੇ ਰਣਨੀਤਕ ਸ਼ਕਤੀ ਬਣਨ ਵਾਲਾ ਹੈ

ਪ੍ਰਧਾਨ ਮੰਤਰੀ ਨੇ ਪ੍ਰਸ਼ਾਸਨਿਕ ਸੇਵਾਵਾਂ ਬਾਰੇ ਸਰਦਾਰ ਪਟੇਲ ਦੇ ਨਜ਼ਰੀਏ ਨੂੰ ਯਾਦ ਕੀਤਾ ਉਨ੍ਹਾਂ ਕਿਹਾ ਕਿ ਸਟੈਚੂ ਆਵ੍ ਯੂਨਿਟੀ ਉਨ੍ਹਾਂ  ਕਿਸਾਨਾਂ ਦੇ ਸਨਮਾਨ ਦਾ ਪ੍ਰਤੀਕ ਹੈ ਜਿਨ੍ਹਾਂ ਨੇ ਇਸ ਪ੍ਰਤਿਮਾ ਲਈ ਆਪਣੀ ਜ਼ਮੀਨ ਤੋਂ ਮਿੱਟੀ ਅਤੇ ਲੋਹਾ ਪ੍ਰਦਾਨ ਕੀਤਾ ਉਨ੍ਹਾਂ ਕਿਹਾ ਕਿ ‘ਏਕ ਭਾਰਤ, ਸ੍ਰੇਸ਼ਠ ਭਾਰਤ’ ਦੇ ਮੰਤਰ ਨਾਲ ਹੀ ਭਾਰਤ ਦੇ ਨੌਜਵਾਨ ਆਪਣੀਆਂ ਅਕਾਂਖਿਆਵਾਂ ਦੀ ਪੂਰਤੀ ਕਰ ਸਕਦੇ ਹਨ ਉਨ੍ਹਾਂ ਇਸ ਪ੍ਰਤਿਮਾ ਦੇ ਨਿਰਮਾਣ ਨਾਲ ਜੁੜੇ ਸਾਰੇ ਲੋਕਾਂ ਨੂੰ ਵਧਾਈ ਦਿੱਤੀ ਉਨ੍ਹਾਂ ਕਿਹਾ ਕਿ ਇਹ ਪ੍ਰਤਿਮਾ ਸੈਰ-ਸਪਾਟੇ ਦੇ ਅਪਾਰ ਮੌਕੇ ਪ੍ਰਦਾਨ ਕਰੇਗੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲ ਹੀ ਦੇ ਵਰ੍ਹਿਆਂ ਵਿੱਚ ਸੁਤੰਤਰਤਾ ਸੈਨਾਨੀਆਂ ਅਤੇ ਮਹਾਨ ਨੇਤਾਵਾਂ ਦੇ ਯੋਗਦਾਨ ਦੀ ਯਾਦ ਵਿੱਚ ਉਨ੍ਹਾਂ ਦੇ ਸਮਾਰਕ ਬਣਾਏ ਗਏ ਹਨ ਉਨ੍ਹਾਂ ਨੇ ਸਟੈਚੂ ਆਵ੍ ਯੂਨਿਟੀ ਤੋਂ ਇਲਾਵਾ ਨਵੀਂ ਦਿੱਲੀ ਵਿੱਚ ਸਰਦਾਰ ਪਟੇਲ ਨੂੰ ਸਮਰਪਿਤ ਮਿਊਜ਼ੀਅਮ, ਗਾਂਧੀ ਨਗਰ ਵਿੱਚ ਮਹਾਤਮਾ ਮੰਦਰ ਅਤੇ ਦਾਂਡੀ ਕੁਟੀਰ, ਬਾਬਾ ਸਾਹਿਬ ਭੀਮਰਾਓ ਅੰਬੇਡਕਰ ਨੂੰ ਸਮਰਪਿਤ ਪੰਚਤੀਰਥ, ਹਰਿਆਣਾ ਵਿੱਚ ਸਰ ਛੋਟੂ ਰਾਮ ਦੀ ਪ੍ਰਤਿਮਾ ਅਤੇ ਕੱਛ ਵਿੱਚ ਸ਼ਿਆਮ ਜੀ ਕ੍ਰਿਸ਼ਨ ਵਰਮਾ ਅਤੇ ਵੀਰ ਨਾਇਕ ਗੋਵਿੰਦ ਗੁਰੂ ਦੇ ਸਮਾਰਕਾਂ ਦੀ ਵੀ ਚਰਚਾ ਕੀਤੀ ਉਨ੍ਹਾਂ  ਦੱਸਿਆ ਕਿ ਦਿੱਲੀ ਵਿੱਚ ਸੁਭਾਸ਼ ਚੰਦਰ ਬੋਸ ਦੀ ਯਾਦ ਵਿੱਚ ਮਿਊਜ਼ੀਅਮ ਬਣਾਉਣ, ਮੁੰਬਈ ਵਿੱਚ ਸ਼ਿਵਾ ਜੀ ਦੀ ਪ੍ਰਤਿਮਾ ਅਤੇ ਦੇਸ਼ ਭਰ ਵਿੱਚ ਜਨਜਾਤੀ ਮਿਊਜ਼ੀਅਮਾਂ ਦੇ ਨਿਰਮਾਣ ਦਾ ਕੰਮ ਪ੍ਰਗਤੀ ‘ਤੇ ਹੈ

ਪ੍ਰਧਾਨ ਮੰਤਰੀ ਨੇ ਮਜ਼ਬੂਤ ਅਤੇ ਸਮਾਵੇਸ਼ੀ ਭਾਰਤ ਦੇ ਸਰਦਾਰ ਪਟੇਲ ਦੇ ਵਿਜ਼ਨ ਦੀ ਚਰਚਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਇਸ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ ਉਨ੍ਹਾਂ ਸਭ ਲਈ ਘਰ, ਬਿਜਲੀ, ਸੜਕ ਸੰਪਰਕ ਅਤੇ ਡਿਜੀਟਲ ਸੰਪਰਕ ਪ੍ਰਦਾਨ ਕਰਨ ਦੇ ਯਤਨਾਂ ਦੀ ਵੀ ਚਰਚਾ ਕੀਤੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਜਨ-ਆਰੋਗਯ ਯੋਜਨਾ ਦਾ ਵੀ ਜ਼ਿਕਰ ਕੀਤਾ ਪ੍ਰਧਾਨ ਮੰਤਰੀ ਨੇ ਜੀਐੱਸਟੀ, ਈ-ਨਾਮ ਅਤੇ ‘ਏਕ ਰਾਸ਼ਟਰ ਏਕ ਗ੍ਰਿੱਡ’ ਜਿਹੇ ਯਤਨਾਂ ਦੀ ਚਰਚਾ ਕਰਦਿਆਂ ਕਿਹਾ ਕਿ ਇਨ੍ਹਾਂ ਯਤਨਾਂ ਨੇ ਦੇਸ਼ ਦੀ ਏਕਤਾ ਵਿੱਚ ਯੋਗਦਾਨ ਦਿੱਤਾ ਹੈ

ਪ੍ਰਧਾਨ ਮੰਤਰੀ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਬਣਾਈ ਰੱਖਣ ਅਤੇ ਸਾਰੀਆਂ ਫੁੱਟਪਾਊ ਤਾਕਤਾਂ ਦਾ ਮੁਕਾਬਲਾ ਕਰਨ ਦੀ ਸਮੂਹਕ ਜ਼ਿੰਮੇਵਾਰੀ ਦੀ ਵੀ ਚਰਚਾ ਕੀਤੀ

****

 

ਏਕੇਟੀ /ਕੇਪੀ/ ਐੱਸਬੀਪੀ