ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀਮੰਡਲ ਨੇ ਭਾਰਤ ਅਤੇ ਸਿੰਗਾਪੁਰ ਦਰਮਿਆਨ ਫਿਨਟੈੱਕ ’ਤੇ ਸੰਯੁਕਤ ਕਾਰਜ ਸਮੂਹ (ਜੇਡਬਲਿਊਜੀ) ਗਠਿਤ ਕਰਨ ’ਤੇ ਜੂਨ, 2018 ਵਿੱਚ ਹਸਤਾਖ਼ਰ ਕੀਤੇ ਗਏ ਸਹਿਮਤੀ ਪੱਤਰ ਨੂੰ ਕਾਰਜ-ਉਪਰੰਤ ਪ੍ਰਵਾਨਗੀ ਦੇ ਦਿੱਤੀ ਹੈ।
ਲਾਭ:
ਭਾਰਤ ਅਤੇ ਸਿੰਗਾਪੁਰ ਦਰਮਿਆਨਫਿਨਟੈੱਕ ’ਤੇ ਸੰਯੁਕਤ ਕਾਰਜ ਸਮੂਹ ਦਾ ਗਠਨ ਦੋਹਾਂ ਦੇਸ਼ਾਂ ਦਰਮਿਆਨ ਫਿਨਟੈੱਕ ਦੇ ਖੇਤਰ ਵਿੱਚ ਸਹਿਯੋਗ ਲਈ ਕੀਤਾ ਗਿਆ ਹੈ। ਭਾਰਤ ਦੇ ਸਿੰਗਾਪੁਰ ਨਾਲ ਦਰਮਿਆਨ ਸਹਿਯੋਗ ਕਰਕੇ ਦੋਹਾਂ ਦੇਸ਼ਾਂ ਨੂੰ ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ(ਏਪੀਆਈ), ਰੈਗੂਲੇਟਰੀਸੈਂਡਬੌਕਸ, ਭੁਗਤਾਨ ਵਿੱਚ ਸੁਰੱਖਿਆ ਅਤੇ ਡਿਜ਼ੀਟਲਕੈਸ਼ਫਲੋ, ਇਲੈਕਟ੍ਰੌਨਿਕਟਰਾਂਸਫਰਲਈਰੂਪੇ-ਨੈੱਟਵਰਕ (ਐੱਨਈਟੀਐੱਸ) ਦੇ ਏਕੀਕਰਨ, ਯੂਪੀਆਈ ਫਾਸਟ ਪੇਮੈਂਟ ਲਿੰਕ, ਆਸੀਆਨ ਖੇਤਰ ਵਿੱਚ ਆਧਾਰ ਸਟੈਕ(stack) ਅਤੇ ਈ-ਕੇਵਾਈਸੀ ਅਤੇ ਨਿਯਮਾਂ ਰੈਗੂਲੇਸ਼ਨਜ਼ ਵਿੱਚ ਸਹਿਯੋਗ, ਵਿੱਤ ਬਜ਼ਾਰਾਂ,ਬੀਮਾ ਖੇਤਰ ਅਤੇ ਸੈਂਡਬੌਕਸ ਮਾਡਲਾਂ ਲਈ ਸਮਾਧਾਨਾਂ ਦੇ ਵਿਕਾਸ ਦੇ ਖੇਤਰ ਵਿੱਚ ਉੱਤਮਤਾ ਹਾਸਲ ਕਰਨ ਵਿੱਚ ਲਾਭ ਮਿਲੇਗਾ।
ਜੇਡਬਲਿਊਜੀ ਦਾ ਖੇਤਰ ਅਤੇ ਕਾਰਜ ਸੀਮਾਵਾਂ
1. ਸਰਬਸਰੇਸ਼ਠ ਕਾਰਜਪ੍ਰਣਾਲੀਆਂ (ਕਵਾਇਦਾਂ)ਅਦਾਨ-ਪ੍ਰਦਾਨ
ਵਧੀਆ ਕਾਰਜਪ੍ਰਣਾਲੀਆਂ (ਕਵਾਇਦਾਂ) ਦੇ ਅਦਨ-ਪ੍ਰਦਾਨ ਨਾਲ ਰੈਗੂਲੇਟਰੀ ਸੰਪਰਕ ਵਿੱਚ ਸੁਧਾਰ ਲਈ
i. ਫਿਨਟੈੱਕ ਨਾਲ ਜੁੜੀਆਂ ਨੀਤੀਆਂ ਅਤੇ ਨਿਯਮਾਂ ’ਤੇ ਅਨੁਭਵਾਂ ਦੇ ਅਦਾਨ-ਪ੍ਰਦਾਨ ਨੂੰ ਹੁਲਾਰਾ;
ii. ਫਿਨਟੈੱਕ ਫਰਮਾਂ ਅਤੇ ਇਕਾਈਆਂ ਵੱਲੋਂ ਬਿਨਾਂ ਕਿਸੇ ਭੇਦਭਾਵ ਦੇ, ਅੰਕੜਿਆਂ ਦੇ ਇਸਤੇਮਾਲ ਨਾਲ ਜੁੜੇ ਮਿਆਰ ਨੂੰ ਤਿਆਰ ਕਰਨ ਨੂੰ ਪ੍ਰੋਤਸਾਹਨ।
iii. ਸਾਈਬਰ ਸੁਰੱਖਿਆਦੇ ਨਵੇਂ ਖ਼ਤਰਿਆਂ ਦੀ ਦੁਨੀਆ, (ਵਿੱਤੀ ਜਾਲਸਾਜੀ) ਸਮੇਤ ਰੈਗੂਲੇਟਰੀ ਸੰਸਥਾਨਾਂ ਦੇ ਉਪਯੁਕਤ ਅਧਿਕਾਰੀਆਂ ਵਿੱਚ ਸਮਰੱਥਾ ਨਿਰਮਾਣ ਦੀ ਸ਼ੁਰੂਆਤ।
2. ਸਹਿਯੋਗ ਨੂੰ ਹੁਲਾਰਾ
ਭਾਰਤ ਅਤੇ ਸਿੰਗਾਪੁਰ ਵਿੱਚ ਵਿੱਤੀ ਟੈਕਨੋਲੋਜੀ ਉਦਯੋਗ ਦਰਮਿਆਨ ਸਹਿਯੋਗ ਨੂੰ ਹੁਲਾਰਾ ਦੇਣ ਲਈ
i. ਫਿਨਟੈੱਕ ਖੇਤਰ ਵਿੱਚ ਫਰਮਾਂ ਦਰਮਿਆਨ ਸਹਿਯੋਗ ਨੂੰ ਹੁਲਾਰਾ;
ii. ਬਿਜ਼ਨਸ/ਵਿੱਤੀ ਖੇਤਰ ਲਈ ਫਿਨਟੈੱਕ ਸਮਾਧਾਨ ਦੇ ਵਿਕਾਸ ਨੂੰ ਹੁਲਾਰਾ;
iii. ਦੋਹਾਂ ਦੇਸ਼ਾਂ ਦੀਆਂਉਚਿਤ ਨੀਤੀਆਂ ਦੇ ਅਨੁਸਾਰ, ਫਿਨਟੈੱਕ ਵਿੱਚ ਸਿੰਗਾਪੁਰ ਅਤੇ ਭਾਰਤ ਦਰਮਿਆਨ ਉੱਤਮਤਾ/ਸਟਾਰਟ-ਅੱਪ ਪ੍ਰਤਿਭਾ ਦੇ ਸਹਿਯੋਗ ਨੂੰ ਪ੍ਰੋਤਸਾਹਨ।
3. ਅੰਤਰਰਾਸ਼ਟਰੀ ਮਿਆਰਾਂ ਦਾ ਵਿਕਾਸ
(ਏ) ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ (ਏਪੀਆਈ) ਐਂਡ ਸਟੈਂਡਰਡ ਦੇ ਅੰਤਰਰਾਸ਼ਟਰੀ ਸੰਸਕਰਨ ਦੇ ਗਠਨ ਨੂੰ ਪ੍ਰੋਤਸਾਹਨ, ਜੋ ਭਾਰਤ ਅਤੇ ਸਿੰਗਾਪੁਰ ਵਿੱਚ ਜਨਤਕ ਪ੍ਰਣਾਲੀ ਵਿੱਚ ਤਿਆਰ ਏਪੀਆਈ ਦੇ ਨਾਲ ਅੰਤਰ ਸੰਚਾਲਿਤ ਹੈ।
i. ਡਿਜ਼ੀਟਲ ਪਹਿਚਾਣ ਦਾ ਇਸਤੇਮਾਲਕਰ ਰਹੇ ਨਿਵਾਸੀਆਂ ਦੀਕਰਾਸ ਬਾਰਡਰ ਪ੍ਰਮਾਣਿਕਤਾ ਅਤੇ ਇਲੈਕਟ੍ਰੌਨਿਕ ਨੋ-ਯੋਰ-ਕਸਟਮਰ (ਈ-ਕੇਵਾਈਸੀ) ਨੂੰ ਸਮਰੱਥ ਬਣਾਉਣਾ ;
ii. ਏਕੀਕ੍ਰਿਤ ਭੁਗਤਾਨ ਇੰਟਰਫੇਸ (ਡੀਪੀਆਈ) ਅਤੇ ਤੇਜ਼ ਨਾਲ ਤੇ ਸੁਰੱਖਿਅਤ ਟ੍ਰਾਂਸਫਰ (ਫਾਸਟ) ਡਿਜੀਟਲ ਫੰਡ ਟ੍ਰਾਂਸਫਰ ਮੰਚਾਂ ਦਰਮਿਆਨ ਭੁਗਤਾਨ ਸੰਪਰਕ-ਸਹਿਯੋਗ ਨੂੰ ਸਮਰੱਥ ਬਣਾਉਣਾ।
iii. ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (ਐੱਨਪੀਸੀਆਈ) ਅਤੇ ਇਲੈਕਟ੍ਰੌਨਿਕਟ੍ਰਾਂਸਫਰ ਨੈੱਟਵਰਕ (ਐੱਨਈਟੀਐੱਸ) ਜਿਹੇ ਭੁਗਤਾਨ ਨੈੱਟਵਰਕਾਂ ਦਰਮਿਆਨ ਸੰਪਰਕ ਦੇ ਜ਼ਰੀਏਰੂਪੇ ਕ੍ਰੈਡਿਟ/ਡੈਬਿਟ ਕਾਰਡਾਂ ’ਤੇ ਕ੍ਰਾਸ ਲਰਨਿੰਗ ਨੂੰ ਸਮਰੱਥ ਬਣਾਉਣਾ;
iv. ਡੀਪੀਆਈ ਅਤੇ ਤੇਜ਼ਹੁੰਗਾਰਾ (ਕਯੂਆਰ) ਕੋਡ ਅਧਾਰਤ ਭੁਗਤਾਨ ਮਨਜ਼ੂਰੀ ਨੂੰ ਸਮਰੱਥ ਬਣਾਉਣਾ ; ਅਤੇ
v. ਈ-ਹਸਤਾਖ਼ਰ, ਅਕ੍ਰਾਸ(across) ਬੋਰਡਰਜ਼ ਰਾਹੀਂ ਡਿਜੀਟਲ ਹਸਤਾਖ਼ਰ ਦੇ ਇਸਤੇਮਾਲ ਨੂੰ ਸਮਰੱਥ ਬਣਾਉਣਾ।
(ਬੀ) ਭਾਰਤ ਅਤੇ ਸਿੰਗਾਪੁਰ ਦਰਮਿਆਨ ਹੇਠ ਲਿਖੇ ਖੇਤਰਾਂ ਵਿੱਚ ਸਹਿਯੋਗ ਨੂੰ ਪ੍ਰੋਤਸਾਹਨ ;
*****
ਐੱਨਡਬਲਿਊ/ਏਕੇਟੀ/ਐੱਸਐੱਚ