Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਰੇਲਵੇ ਕਰਮਚਾਰੀਆਂ ਲਈ ਉਤਪਾਦਕਤਾ ਨਾਲ ਜੁੜੀ ਸਬੰਧਤ ਬੋਨਸ ਦੀ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਵਿੱਤੀ ਸਾਲ 2017-18 ਲਈ ਸਾਰੇ ਯੋਗ ਨਾਨ-ਗਜ਼ਟਿਡ ਰੇਲਵੇ ਕਰਮਚਾਰੀਆਂ (ਆਰਪੀਐੱਫ/ਆਰਪੀਐੱਸਐੱਫ ਅਮਲਿਆਂ ਨੂੰ ਛੱਡਕੇ) ਨੂੰ 78 ਦਿਨ ਦੀ ਤਨਖ਼ਾਹ ਦੇ ਬਰਾਬਰ ਉਤਪਾਦਕਤਾ ਨਾਲ ਜੁੜੀ ਬੋਨਸ (ਪੀਐੱਲਬੀ) ਦੇ ਭੁਗਤਾਨ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਰੇਲਵੇ ਕਰਮਚਾਰੀਆਂ ਦੇ 78 ਦਿਨਾਂ ਦੇ ਪੀਐੱਲਬੀ ਭੁਗਤਾਨ ‘ਤੇ 2044.31 ਕਰੋੜ ਰੁਪਏ ਖ਼ਰਚ ਹੋਣਗੇ । ਯੋਗ ਨਾਨ-ਗਜ਼ਟਿਡ ਰੇਲਵੇ ਕਰਮਚਾਰੀਆਂ ਨੂੰ ਪੀਐੱਲਬੀ ਭੁਗਤਾਨ ਲਈ ਤਨਖ਼ਾਹ ਗਣਨਾ ਸੀਮਾ 7000 ਰੁਪਏ ਪ੍ਰਤੀ ਮਹੀਨਾ ਨਿਰਧਾਰਿਤ ਹੈ। 78 ਦਿਨਾਂ ਲਈ ਹਰੇਕ ਯੋਗ ਰੇਲਵੇ ਕਰਮਚਾਰੀ ਨੂੰ 17,951 ਰੁਪਏ ਦਾ ਵੱਧ ਤੋਂ ਵੱਧ ਭੁਗਤਾਨ ਦੇਣਾ ਹੋਵੇਗਾ। ਇਸ ਫ਼ੈਸਲੇ ਨਾਲ ਲਗਭਗ 11.91 ਲੱਖ ਨਾਨ-ਗਜ਼ਟਿਡ ਰੇਲਵੇ ਕਰਮਚਾਰੀਆਂ ਨੂੰ ਲਾਭ ਹੋਵੇਗਾ।

ਰੇਲਵੇ ਦੀ ਉਤਪਾਦਕਤਾ ਨਾਲ ਜੁੜੀ ਬੋਨਸ ਪੂਰੇ ਦੇਸ਼ ਦੇ ਸਾਰੇ ਨਾਨ-ਗਜ਼ਟਿਡ ਰੇਲਵੇ ਕਰਮਚਾਰੀਆਂ (ਆਰਪੀਐੱਫ/ਆਰਪੀਐੱਸਐੱਫ ਅਮਲਿਆਂ ਨੂੰ ਛੱਡਕੇ) ਨੂੰ ਕਵਰ ਕਰਦੀ ਹੈ। ਪਾਤਰ ਰੇਲਵੇ ਕਰਮਚਾਰੀਆਂ ਨੂੰ ਪੀਐੱਲਬੀ ਦਾ ਭੁਗਤਾਨ ਹਰੇਕ ਸਾਲ ਦੁਸਹਿਰਾ/ਪੂਜਾ ਦੀਆਂ ਛੁੱਟੀਆਂ ਤੋਂ ਪਹਿਲਾਂ ਕੀਤਾ ਜਾਂਦਾ ਹੈ। ਮੰਤਰੀ ਮੰਡਲ ਦੇ ਫ਼ੈਸਲੇ ਨੂੰ ਇਸ ਸਾਲ ਵੀ ਛੁੱਟੀਆਂ ਤੋਂ ਪਹਿਲਾਂ ਲਾਗੂ ਕੀਤਾ ਜਾਵੇਗਾ। ਸਾਲ 2017-18 ਲਈ 78 ਦਿਨਾਂ ਦੀ ਤਨਖ਼ਾਹ ਦੇ ਬਰਾਬਰ ਉਤਪਾਦਕਤਾ ਨਾਲ ਜੁੜੀ ਬੋਨਸ ਦਿੱਤੇ ਜਾਣ ਨਾਲ ਰੇਲਵੇ ਦਾ ਕਾਰੋਬਾਰ ਸੁਧਾਰਨ ਵਿੱਚ ਕਰਮਚਾਰੀਆਂ ਦਾ ਮਨੋਬਲ ਵਧ ਜਾਵੇਗਾ।

 

 

*****

ਐੱਨਡਬਲਊ/ਏਕੇਟੀ/ਐੱਸਐੱਚ