ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਇੰਦੌਰ ਮੈਟਰੋ ਰੇਲ ਪ੍ਰੋਜੈਕਟ ਨੂੰ ਪ੍ਰਵਾਨਗੀ ਦੇ ਦਿੱਤੀ ਹੈ । ਜਿਸ ਵਿੱਚ ਬੰਗਾਲੀ ਸਕਵਾਇਰ-ਵਿਜੈ ਨਗਰ-ਭਾਵਰਸ਼ਾਲਾ – ਏਅਰਪੋਰਟ -ਪਾਟਾਸੀਆ-ਬੰਗਾਲੀ ਸਕਵਾਇਰ ਰਿੰਗ ਲਾਈਨ ਸ਼ਾਮਲ ਹਨ। ਇਸ ਮਾਰਗ ਦੀ ਕੁਲ ਲੰਬਾਈ 31 . 55 ਕਿਲੋਮੀਟਰ ਹੈ ਜੋ ਇੰਦੌਰ ਦੇ ਸਾਰੇ ਪ੍ਰਮੁੱਖ ਕੇਂਦਰਾਂ ਅਤੇ ਸ਼ਹਿਰੀ ਖੇਤਰਾਂ ਨੂੰ ਜੋੜੇਗਾ ।
ਵੇਰਵਾ:
1 . ਰਿੰਗ ਲਾਈਨ ਦੀ ਲੰਬਾਈ 31.55 ਕਿਲੋਮੀਟਰ ਹੈ ।
2 . ਰਿੰਗ ਲਾਈਨ ਬੰਗਾਲੀ ਚੌਰਾਹੇ-ਵਿਜੈ ਨਗਰ-ਭਾਵਰਸ਼ਾਲਾ – ਏਅਰਪੋਰਟ-ਪਾਟਾਸਿਆ – ਬੰਗਾਲੀ ਚੌਰਾਹੇ ਤੱਕ ਹੋਵੇਗੀ ।
3 . ਰਿੰਗ ਲਾਈਨ ਉੱਤੇ ਸਟੇਸ਼ਨਾਂ ਦੀ ਗਿਣਤੀ 30 ਹੈ।
4 . ਇਸ ਪ੍ਰੋਜੈਕਟ ਨਾਲ ਇੰਦੌਰ ਸ਼ਹਿਰ ਵਿੱਚ ਸੁਰੱਖਿਅਤ, ਭਰੋਸੇ ਯੋਗ ਅਤੇ ਕਿਫਾਈਤੀ ਟਰਾਂਸਪੋਰਟ ਪ੍ਰਣਾਲੀ ਉਪਲੱਬਧ ਹੋਵੇਗੀ ਜਿਸ ਵਿੱਚ ਸ਼ਹਿਰ ਦੇ ਸਾਰੇ ਪ੍ਰਮੁੱਖ ਕੇਂਦਰ ਜੁੜਨਗੇ। ਇਸ ਨਾਲ ਦੁਰਘਟਨਾਵਾਂ, ਪ੍ਰਦੂਸ਼ਣ, ਯਾਤਰਾ ਦੇ ਸਮੇਂ ਵਿੱਚ ਕਮੀ, ਊਰਜਾ ਖਪਤ ਸਮਾਜਕ ਵਿਰੋਧੀ ਗਤੀਵਿਧੀਆਂ ਵਿੱਚ ਕਮੀ ਆਵੇਗੀ ਅਤੇ ਸ਼ਹਿਰੀ ਵਿਸਤਾਰ ਤੇ ਟਿਕਾਊ ਵਿਕਾਸ ਲਈ ਜ਼ਮੀਨ ਦੇ ਇਸਤੇਮਾਲ ਵਿੱਚ ਮਦਦ ਮਿਲੇਗੀ।
5 . ਇਸ ਪ੍ਰੋਜੈਕਟ ਦੀ ਲਗਭਗ ਲਾਗਤ 7500 . 80 ਕਰੋਡ਼ ਰੁਪਏ ਹੈ ਅਤੇ ਇਸ ਨੂੰ ਚਾਰ ਸਾਲ ਵਿੱਚ ਪੂਰਾ ਕੀਤਾ ਜਾਵੇਗਾ।
ਲਾਭ:
ਮੈਟਰੋ ਰੇਲ ਪ੍ਰੋਜੈਕਟ ਨਾਲ ਇੰਦੌਰ ਦੀ 30 ਲੱਖ ਅਬਾਦੀ ਨੂੰ ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ ਲਾਭ ਹੋਵੇਗਾ ਅਤੇ ਇਸ ਮੈਟਰੋ ਰੇਲ ਗਲਿਆਰੇ ਨਾਲ ਰੇਲਵੇ ਸਟੇਸ਼ਨ, ਬੀਆਰਡੀ ਸਟੇਸ਼ਨ, ਬੱਸਾਂ ਦੇ ਫੀਡਰ ਨੈੱਟਵਰਕ, ਇੰਟਰਮੀਡੀਏਟ ਪਬਲਿਕ ਟਰਾਂਸਪੋਰਟ ਅਤੇ ਗ਼ੈਰ-ਮੋਟਰ ਟਰਾਂਸਪੋਰਟ ਲਈ ਬਹੁਮੋਡਲ ਤਾਲਮੇਲ ਹੋਵੇਗਾ। ਇਸ ਪ੍ਰੋਜੈਕਟ ਵਿੱਚ ਯਾਤਰੀ ਭਾੜੇ ਦੇ ਇਲਾਵਾ ਕਿਰਾਏ ਅਤੇ ਇਸ਼ਤਿਹਾਰ, ਟਰਾਂਜ਼ਿਟ ਮੁਖੀ ਵਿਕਾਸ ( ਟੀਓਡੀ ) ਅਤੇ ਟਰਾਂਸਫਰ ਡਿਵਲਪਮੈਂਟ ਰਾਇਟ ਤੋਂ ਕਮਾਈ ਹੋਵੇਗੀ ।
ਮੈਟਰੋ ਰੇਲ ਗਲਿਆਰੇ ਦੇ ਆਸ-ਪਾਸ ਦੇ ਰਿਹਾਇਸ਼ੀ ਖੇਤਰਾਂ ਨੂੰ ਬਹੁਤ ਲਾਭ ਹੋਵੇਗਾ ਕਿਉਂਕਿ ਇਹ ਲੋਕ ਆਪਣੇ ਆਸ-ਪਾਸ ਦੇ ਸਟੇਸ਼ਨਾਂ ਤੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਅਸਾਨੀ ਨਾਲ ਪਹੁੰਚ ਸਕਣਗੇ। ਰਿੰਗ ਲਾਈਨ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਸ਼ਹਿਰ ਦੀ ਸੰਘਣੀ ਅਬਾਦੀ ਵਾਲੇ ਇਲਾਕਿਆਂ ਅਤੇ ਨਵੇਂ ਵਿਕਸਤ ਹੋ ਰਹੇ ਖੇਤਰਾਂ ਨੂੰ ਰੇਲਵੇ ਸਟੇਸ਼ਨ, ਏਅਰਪੋਰਟ ਅਤੇ ਏਬੀਡੀ ਨਾਲ ਜੋੜਨਗੇ।
ਮੈਟਰੋ ਰੇਲ ਨਾਲ ਸਥਾਨਕ ਨਿਵਾਸੀਆਂ, ਯਾਤਰੀਆਂ, ਦਫ਼ਤਰੀ ਕਰਮਚਾਰੀਆਂ, ਵਿੱਦਿਆਰਥੀਆਂ , ਦਰਸ਼ਕਾਂ ਅਤੇ ਸੈਲਾਨੀਆਂ ਨੂੰ ਵਾਤਾਵਰਣ ਅਨੁਕੂਲ ਅਤੇ ਟਿਕਾਊ ਜਨਤਕ ਟਰਾਂਸਪੋਰਟ ਦਾ ਸਾਧਨ ਉਪਲੱਬਧ ਹੋਵੇਗਾ।
ਪ੍ਰਗਤੀ:
• ਇਸ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਮੱਧ ਪ੍ਰਦੇਸ਼ ਮੈਟਰੋ ਰੇਲ ਕੰਪਨੀ ਲਿਮਟਿਡ ਦਾ ਗਠਨ ਕੀਤਾ ਗਿਆ ਹੈ।
• ਇੰਦੌਰ ਮੈਟਰੋ ਰੇਲ ਪ੍ਰੋਜੈਕਟ ਲਈ ਕੇਂਦਰ ਸਰਕਾਰ ਅਤੇ ਮੱਧ ਪ੍ਰਦੇਸ਼ ਸਰਕਾਰ ਸਮਾਨ ਅਧਾਰ ‘ਤੇ ਖ਼ਰਚ ਕਰੇਗੀ ਅਤੇ ਇਸ ਲਈ ਏਸ਼ਿਆਈ ਵਿਕਾਸ ਬੈਂਕ ਅਤੇ ਨਿਊ ਡਿਵਲਪਮੈਂਟ ਬੈਂਕ ਤੋਂ ਵੀ ਕੁਝ ਕਰਜਾ ਲਿਆ ਗਿਆ।
• ਮੈਸਰਸ ਡੀ ਬੀ ਇੰਜੀਨੀਅਰਿੰਗ ਐਂਡ ਕੰਸਲਟਿੰਗ ਜੀਐੱਮਬੀਐੱਚ ਨੂੰ ਮੈਸਰਸ ਲੁਇਸ ਬਰਜਰ (Louis Berger ) ਐੱਸਏਐੱਸ ਅਤੇ ਮੈਸਰਸ ਜੀਓਡਾਟਾ ਇੰਜੀਨੀਅਰਿੰਗ ਦੇ ਨਾਲ ਇੰਦੌਰ ਮੈਟਰੋ ਰੇਲ ਪ੍ਰੋਜੈਕਟ ਦੇ ਜਨਰਲ ਕੰਸਲਟੈਂਟ ਦੇ ਤੌਰ ‘ਤੇ ਨਿਯੁਕਤ ਕੀਤਾ ਗਿਆ ਹੈ।
• ਪਹਿਲਾਂ ਸਿਵਲ ਕਾਰਜ ਪੈਕੇਜ ਲਈ ਟੈਂਡਰ ਮੰਗੇ ਜਾ ਚੁੱਕੇ ਹਨ ਅਤੇ ਇਨ੍ਹਾਂ ਉੱਤੇ ਕੰਮ ਛੇਤੀ ਸ਼ੁਰੂ ਹੋਵੇਗਾ।
******
ਐੱਨਡਬਲਿਊ/ਏਕੇਟੀ/ਐੱਸਐੱਚ