ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਨਵੀਂ ਦਿੱਲੀ ਦੇ ਦਵਾਰਕਾ ਵਿਖੇ ਇੰਡੀਆ ਇੰਟਰਨੈਸ਼ਨਲ ਕਨਵੈਨਸ਼ਨ ਐਂਡ ਐਕਸਪੋ ਸੈਂਟਰ (ਆਈਆਈਸੀਸੀ) ਦਾ 20 ਸਤੰਬਰ ਨੂੰ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਬਾਅਦ ਵਿਚ ਇਸ ਮੌਕੇ ’ਤੇ ਇਕੱਠ ਨੂੰ ਵੀ ਸੰਬੋਧਨ ਕਰਨਗੇ। ਦਵਾਰਕਾ ਦੇ ਸੈਕਟਰ 25 ਵਿੱਚ ਸਥਿਤ ਇਹ ਸੈਂਟਰ ਵਿਸ਼ਵ ਪੱਧਰ ਦਾ ਅਤਿ ਆਧੁਨਿਕ ਕਲਾ ਪ੍ਰਦਰਸ਼ਨੀ ਤੇ ਸੰਮੇਲਨ ਸੈਂਟਰ ਹੋਵੇਗਾ ਜਿਸ ਵਿਚ ਵਿੱਤੀ ਪ੍ਰਾਹੁਣਚਾਰੀ ਅਤੇ ਪ੍ਰਚੂਨ ਸੇਵਾਵਾਂ ਦੀਆਂ ਸਹੂਲਤ ਮੌਜੂਦ ਹੋਵੇਗੀ। ਇਸ ਪ੍ਰਾਜੈਕਟ ਦੀ ਅਨੁਮਾਨਤ ਲਾਗਤ 25,700 ਕਰੋੜ ਰੁਪਏ ਹੋਵੇਗੀ। ਇਸ ਪ੍ਰੋਜੈਕਟ ਨੂੰ ਇੰਡੀਆ ਇੰਟਰਨੈਸ਼ਨਲ ਕਨਵੈਨਸ਼ਨ ਐਂਡ ਐਗਜ਼ੀਬੀਸ਼ਨ ਸੈਂਟਰ ਲਿਮਟਿਡ ਵਲੋਂ ਲਾਗੂ ਕੀਤਾ ਜਾਵੇਗਾ, ਜੋ ਕਿ ਵਪਾਰ ਅਤੇ ਉਦਯੋਗ ਮੰਤਰਾਲਾ ਤਹਿਤ ਕੰਮ ਕਰਦੇ ਉਦਯੋਗਿਕ ਨੀਤੀ ਅਤੇ ਪ੍ਰੋਤਸਾਹਨ ਵਿਭਾਗ ਦੀ 100% ਮਲਕੀਅਤ ਵਾਲੀ ਸਰਕਾਰੀ ਕੰਪਨੀ ਹੈ।
ਏਕੇਟੀ/ਐੱਸਐੱਚ