Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 17-18 ਸਤੰਬਰ ਨੂੰ ਵਾਰਾਣਸੀ ਦਾ ਜਾਣਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸਤੰਬਰ 17 ਅਤੇ 18, 2018 ਨੂੰ ਆਪਣੇ ਸੰਸਦੀ ਖੇਤਰ ਵਾਰਾਣਸੀ ਜਾਣਗੇ।

ਉਹ ਸ਼ਹਿਰ ਵਿੱਚ 17 ਸਤੰਬਰ ਬਾਅਦ ਦੁਪਹਿਰ ਪਹੁੰਚਣਗੇ। ਉਹ ਸਿੱਧਾ ਨਰੂਰ ਪਿੰਡ ਦੇ ਲਈ ਰਵਾਨਾ ਹੋ ਜਾਣਗੇ ਜਿੱਥੇ ਉਹ ਇੱਕ ਮੁਨਾਫ਼ਾ ਰਹਿਤ ਸੰਗਠਨ ‘ਰੂਮ ਟੂ ਰੀਡ’ ਦੀ ਸਹਾਇਤਾ ਨਾਲ ਚਲ ਰਹੇ ਇੱਕ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨਾਲ ਸੰਵਾਦ ਕਰਨਗੇ। ਬਾਅਦ ਵਿੱਚ, ਡੀਐੱਲਡਬਲਿਊ ਪਰਿਸਰ, ਵਿੱਚ ਪ੍ਰਧਾਨ ਮੰਤਰੀ ਕਾਸ਼ੀ ਵਿਦਿਆਪੀਠ ਦੇ ਵਿਦਿਆਰਥੀਆਂ ਤੇ ਉਨ੍ਹਾਂ ਵੱਲੋਂ ਸਹਾਇਤਾ ਪ੍ਰਾਪਤ ਬੱਚਿਆਂ ਨਾਲ ਮੁਲਾਕਾਤ ਕਰਨਗੇ।

18 ਸਤੰਬਰ, ਨੂੰ ਬੀਐੱਚਯੂ ਦੇ ਐਂਫੀਥਿਏਟਰ (Amphitheatre) ਵਿੱਚ, ਪ੍ਰਧਾਨ ਮੰਤਰੀ ਕੁੱਲ 500 ਕਰੋੜ ਰੁਪਏ ਦੇ ਬਰਾਬਰ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟ ਰੱਖਣਗੇ ਜਾਂ ਉਦਘਾਟਨ ਕਰਨਗੇ। ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਵੇਗਾ, ਉਨ੍ਹਾਂ ਵਿੱਚ ਪੁਰਾਣੀ ਕਾਸ਼ੀ ਦੇ ਲਈ ਇੰਟੀਗਰੇਟਿਡ ਬਿਜਲੀ ਵਿਕਾਸ ਯੋਜਨਾ (ਆਈਪੀਡੀਐੱਸ) ਅਤੇ ਬੀਐੱਚਯੂ ਵਿੱਚ ਇੱਕ ਅਟਲ ਇਨਕਿਊਬੇਸ਼ਨ ਸੈਂਟਰ ਸ਼ਾਮਲ ਹਨ। ਜਿਨ੍ਹਾਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ, ਉਨ੍ਹਾਂ ਵਿੱਚ ਬੀਐੱਚਯੂ ਦਾ ਰੀਜਨਲ ਨੇਤਰ ਵਿਗਿਆਨ (Ophthalmology ) ਸੈਂਟਰ ਸ਼ਾਮਲ ਹੈ। ਪ੍ਰਧਾਨ ਮੰਤਰੀ ਇਕੱਠ ਨੂੰ ਵੀ ਸੰਬੋਧਨ ਕਰਨਗੇ।

***

ਏਕੇਟੀ/ਐੱਸਐੱਚ