Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ‘‘ਸਵੱਛਤਾ ਹੀ ਸੇਵਾ’’ ਵਿੱਚ ਹਿੱਸਾ ਲਿਆ, ਦਿੱਲੀ ਵਿੱਚ ਇੱਕ ਸਕੂਲ ਵਿਖੇ ਸ਼੍ਰਮਦਾਨ ਕੀਤਾ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਦੇ ਇੱਕ ਸਕੂਲ ਵਿਖੇ ਸ਼੍ਰਮਦਾਨ ਕਰਕੇ ਸਵੱਛਤਾ ਹੀ ਸੇਵਾ ਅੰਦੋਲਨ ਵਿੱਚ ਹਿੱਸਾ ਲਿਆ।

ਦੇਸ਼ ਭਰ ਦੇ 17 ਸਥਾਨਾਂ ਤੋਂ ਲੋਕਾਂ ਦੇ ਵੱਖ-ਵੱਖ ਵਰਗਾਂ ਲੋਕਾਂ ਦੇ ਨਾਲ ਇੱਕ ਵੀਡੀਓ ਕਾਨਫਰੰਸ ਸੰਵਾਦ ਰਾਹੀਂ ਅੰਦੋਲਨ ਸ਼ੁਰੂ ਕਰਨ ਦੇ ਕੁਝ ਦੇਰ ਬਾਅਦ ਪ੍ਰਧਾਨ ਮੰਤਰੀ ਸੈਂਟਰਲ ਦਿੱਲੀ ਵਿਖੇ ਰਾਣੀ ਝਾਂਸੀ ਰੋਡ ‘ਤੇ ਬਾਬਾ ਸਾਹਿਬ ਅੰਬੇਡਕਰ ਹਾਇਰ ਸੈਕੰਡਰੀ ਸਕੂਲ ਗਏ। ਉਨ੍ਹਾਂ ਨੇ ਬਾਬਾ ਸਾਹਿਬ ਦੀ ਪ੍ਰਤਿਮਾ ਨੂੰ ਪੁਸ਼ਪਾਂਜਲੀ ਅਰਪਿਤ ਕੀਤੀ ਅਤੇ ਸਵੱਛਤਾ ਅਭਿਆਨ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਸਕੂਲ ਦੇ ਯੁਵਾ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਨੂੰ ਸਵੱਛਤਾ ਦੇ ਕਾਰਜ ਲਈ ਪ੍ਰੋਤਸਾਹਿਤ ਕੀਤਾ।

ਪ੍ਰਧਾਨ ਮੰਤਰੀ ਸਧਾਰਨ ਟ੍ਰੈਫਿਕ ਵਿੱਚ ਅਤੇ ਬਗ਼ੈਰ ਰਵਾਇਤੀ ਪ੍ਰੋਟੋਕਾਲ ਦੇ ਸਕੂਲ ਗਏ ਅਤੇ ਵਾਪਸ ਆਏ। ਉਨ੍ਹਾਂ ਦੀ ਯਾਤਰਾ ਲਈ ਕੋਈ ਵਿਸ਼ੇਸ਼ ਟ੍ਰੈਫਿਕ ਇੰਤਜ਼ਾਮ ਨਹੀਂ ਕੀਤੇ ਗਏ ਸਨ।

ਅਨੁਸੂਚਿਤ ਜਾਤੀਆਂ ਦੀ ਵਿੱਦਿਅਕ, ਸਮਾਜਕ ਅਤੇ ਆਰਥਕ ਭਲਾਈ ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ ਇਸ ਸਕੂਲ ਪਰਿਸਰ ਨੂੰ 1946 ਵਿੱਚ ਖੁਦ ਡਾ. ਅੰਬੇਡਕਰ ਵੱਲੋਂ ਖਰੀਦਿਆ ਗਿਆ ਸੀ।

***

ਏਕੇਟੀ/ਏਪੀ