Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਮੋਦੀ, ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਪੱਛਮੀ ਬੰਗਾਲ ਅਤੇ ਤ੍ਰਿਪੁਰਾ ਦੇ ਮੁੱਖ ਮੰਤਰੀਆਂ ਨੇ ਸੰਯੁਕਤ ਤੌਰ ‘ਤੇ ਬੰਗਲਾਦੇਸ਼ ਵਿੱਚ ਤਿੰਨ ਪ੍ਰੋਜੈਕਟ ਸਮਰਪਿਤ ਕੀਤੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ , ਪੱਛਮੀ ਬੰਗਾਲ ਦੀ ਮੁੱਖ ਮੰਤਰੀ ਸੁਸ਼੍ਰੀ ਮਮਤਾ ਬੈਨਰਜੀ ਅਤੇ ਤ੍ਰਿਪੁਰਾ ਦੇ ਮੁੱਖ ਮੰਤਰੀ ਸ਼੍ਰੀ ਬਿਪਲਬ ਕੁਮਾਰ ਦੇਬ ਨੇ ਅੱਜ ਸੰਯੁਕਤ ਤੌਰ ਤੇ ਬੰਗਲਾਦੇਸ਼ ਵਿੱਚ ਤਿੰਨ ਪ੍ਰੋਜੈਕਟਾਂ ਦਾ ਵੀਡੀਓ ਕਾਨਫਰੰਸ ਰਾਹੀਂ ਉਦਘਾਟਨ ਕੀਤਾ ਭਾਰਤ ਦੀ ਵਿਦੇਸ਼ ਮੰਤਰੀ, ਸ਼੍ਰੀਮਤੀ ਸੁਸ਼ਮਾ ਸਵਰਾਜ ਅਤੇ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਵੀ ਕ੍ਰਮਵਾਰ ਨਵੀਂ ਦਿੱਲੀ ਅਤੇ ਢਾਕਾ ਤੋਂ ਇਸ ਵੀਡੀਓ ਕਾਨਫਰੰਸ ਵਿੱਚ ਸ਼ਾਮਲ ਹੋਏ

 

ਇਨ੍ਹਾਂ ਤਿੰਨ ਪ੍ਰੋਜੈਕਟਾਂ ਵਿੱਚ () ਭਾਰਤ ਤੋਂ ਬੰਗਲਾਦੇਸ਼ ਨੂੰ ਬਰਾਸਤਾ ਮੌਜੂਦਾ ਬਹਿਰਾਮਾਰਾ (ਬੰਗਲਾਦੇਸ਼) – ਬਹਿਰਾਮਪੁਰ (ਭਾਰਤ) ਇੰਟਰਕਨੈਕਸ਼ਨ ਰਾਹੀਂ 500 ਮੈਗਾਵਾਟ ਵਾਧੂ ਬਿਜਲੀ ਸਪਲਾਈ , (ਖ) ਅਖੌਰਾ – ਅਗਰਤਲਾ ਰੇਲ ਲਿੰਕ, () ਬੰਗਲਾਦੇਸ਼ ਰੇਲਵੇ ਦੇ ਕੁਲੌਰਾ – ਸ਼ਾਹਬਾਜ਼ਪੁਰ ਸੈਕਸ਼ਨ ਦੀ ਪੁਨਰਬਹਾਲੀ

 

ਇਸ ਮੌਕੇ ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਭਾਸ਼ਣ ਦੀ ਸ਼ੁਰੂਆਤ ਇਹ ਕਹਿੰਦੇ ਹੋਏ ਕੀਤੀ ਕਿ ਉਹ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਬੀਤੇ ਸਮੇਂ ਵਿੱਚ ਕਈ ਵਾਰੀ ਮਿਲ ਚੁੱਕੇ ਹਨ ਜਿਨ੍ਹਾਂ ਵਿੱਚ ਕਾਠਮੰਡੂ ਵਿੱਚ ਹੋਈ ਬਿਮਸਟੈੱਕ ਮੀਟਿੰਗ, ਸ਼ਾਂਤੀਨਿਕੇਤਨ ਅਤੇ ਲੰਡਨ ਵਿੱਚ ਹੋਏ ਰਾਸ਼ਟਰ ਮੰਡਲ ਸਿਖਰ ਸੰਮੇਲਨ ਦੌਰਾਨ ਹੋਈਆਂ ਮੀਟਿੰਗਾਂ  ਵੀ ਸ਼ਾਮਲ ਹਨ

 

ਉਨ੍ਹਾਂ ਆਪਣੇ ਇਹ ਵਿਚਾਰ ਦੁਹਰਾਏ ਕਿ ਗੁਆਂਢੀ ਦੇਸ਼ਾਂ ਦੇ ਆਗੂਆਂ ਵਿੱਚ ਗੁਆਂਢੀਆਂ ਵਰਗੇ ਸਬੰਧ ਹੋਣੇ ਚਾਹੀਦੇ ਹਨ- ਲਗਾਤਾਰ ਮਿਲਣਾ ਅਤੇ ਗੱਲਬਾਤ ਕਰਨਾ, ਅਤੇ ਇਸ ਲਈ ਪ੍ਰੋਟੋਕੋਲ ਰੁਕਾਵਟ ਨਹੀਂ ਬਣਨਾ ਚਾਹੀਦਾ ਉਨ੍ਹਾਂ ਕਿਹਾ ਕਿ ਇਹ ਨੇੜਤਾ ਉਨ੍ਹਾਂ ਦੇ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਦਰਮਿਆਨ ਵਾਰ-ਵਾਰ ਹੋਈ ਵਿਚਾਰ ਚਰਚਾ ਤੋਂ ਸਾਹਮਣੇ ਆਈ ਹੈ

 

ਪ੍ਰਧਾਨ ਮੰਤਰੀ ਮੋਦੀ ਨੇ ਯਾਦ ਕੀਤਾ ਕਿ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਕਨੈਕਟੀਵਿਟੀ ਬਹਾਲ ਕਰਨ ਦਾ ਸੁਪਨਾ 1965 ਤੋਂ ਪਹਿਲਾਂ ਦਾ ਸੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਇਸ ਟੀਚੇ ਵੱਲ ਨਿਰੰਤਰ ਪ੍ਰਗਤੀ ਹੋਈ ਹੈ ਉਨ੍ਹਾਂ ਕਿਹਾ ਕਿ ਅੱਜ ਅਸੀਂ ਆਪਣੀ ਬਿਜਲੀ ਕਨੈਕਟੀਵਿਟੀ ਵਿੱਚ ਵਾਧਾ ਕੀਤਾ ਹੈ ਅਤੇ ਦੋ ਪ੍ਰੋਜੈਕਟਾਂ ਦੀ ਸ਼ੁਰੂਆਤ ਰੇਲਵੇ ਕਨੈਕਟੀਵਿਟੀ ਵਧਾਉਣ ਲਈ ਕੀਤੀ ਹੈ ਉਨ੍ਹਾਂ ਯਾਦ ਕੀਤਾ ਕਿ 2015 ਵਿੱਚ ਉਨ੍ਹਾਂ ਦੇ ਬੰਗਲਾਦੇਸ਼ ਦੌਰੇ ਦੌਰਾਨ ਇਹ ਫੈਸਲਾ ਹੋਇਆ ਸੀ ਕਿ ਬੰਗਲਾਦੇਸ਼ ਨੂੰ 500 ਮੈਗਾਵਾਟ ਵਾਧੂ ਬਿਜਲੀ ਪ੍ਰਦਾਨ ਕੀਤੀ ਜਾਵੇ ਉਨ੍ਹਾਂ ਕਿਹਾ ਕਿ ਅਜਿਹਾ ਪੱਛਮੀ ਬੰਗਾਲ ਅਤੇ ਬੰਗਲਾਦੇਸ਼ ਦਰਮਿਆਨ ਟ੍ਰਾਂਸਮਿਸ਼ਨ ਲਿੰਕ ਦੀ ਵਰਤੋਂ ਕਰਕੇ ਕੀਤਾ ਜਾ ਰਿਹਾ ਹੈ ਉਨ੍ਹਾਂ ਪੱਛਮੀ  ਬੰਗਾਲ ਦੀ ਮੁੱਖ ਮੰਤਰੀ ਸੁਸ਼੍ਰੀ ਮਮਤਾ ਬੈਨਰਜੀ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਇਸ ਕੰਮ ਨੂੰ ਪੂਰਾ ਕਰਨ ਲਈ ਹਰ ਸਹੂਲਤ ਪ੍ਰਦਾਨ ਕੀਤੀ ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਪੂਰੇ ਹੋਣ ਨਾਲ 1.16 ਗੀਗਾਵਾਟ ਬਿਜਲੀ ਹੁਣ ਭਾਰਤ ਤੋਂ ਬੰਗਲਾਦੇਸ਼ ਨੂੰ ਸਪਲਾਈ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਮੈਗਾਵਾਟ ਤੋਂ ਗੀਗਾਵਾਟ ਤੱਕ ਦੀ ਇਹ ਯਾਤਰਾ ਭਾਰਤ ਅਤੇ ਬੰਗਲਾਦੇਸ਼ ਦੇ ਸਬੰਧਾਂ ਵਿੱਚ ਸੁਨਹਿਰੀ ਯੁੱਗ ਦੀ ਪ੍ਰਤੀਕ ਹੈ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਖੌਰਾ – ਅਗਰਤਲਾ ਰੇਲ ਕਨੈਕਟੀਵਿਟੀ ਦੋਹਾਂ ਦੇਸ਼ਾਂ ਵਿੱਚ ਸਰਹੱਦ ਪਾਰਲੀ ਕਨੈਕਟੀਵਿਟੀ ਵਿੱਚ ਇੱਕ ਹੋਰ ਲਿੰਕ ਪ੍ਰਦਾਨ ਕਰੇਗੀ ਉਨ੍ਹਾਂ ਤ੍ਰਿਪੁਰਾ ਦੇ ਮੁੱਖ ਮੰਤਰੀ ਸ਼੍ਰੀ ਬਿਪਲਬ ਕੁਮਾਰ ਦੇਬ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਇਸ ਕੰਮ ਨੂੰ ਪੂਰਾ ਕਰਨ ਲਈ  ਸਹੂਲਤ ਪ੍ਰਦਾਨ ਕੀਤੀ

 

ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਬੰਗਲਾਦੇਸ਼ ਨੂੰ 2021 ਤੱਕ ਦਰਮਿਆਨੀ ਆਮਦਨ ਵਾਲੇ ਦੇਸ਼ ਵਿੱਚ ਤਬਦੀਲ ਕਰਨ ਅਤੇ 2041 ਤੱਕ ਵਿਕਸਿਤ ਦੇਸ਼ ਵਿੱਚ ਤਬਦੀਲ ਕਰਨ ਦੇ ਰੱਖੇ ਗਏ ਟੀਚੇ ਦੀ ਪ੍ਰਸ਼ੰਸਾ ਕੀਤੀ ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਦੇ ਲੋਕਾਂ ਤੋਂ ਲੋਕਾਂ ਦਰਮਿਆਨ ਸੰਪਰਕ ਨਜ਼ਦੀਕੀ ਹੋਣ ਨਾਲ ਸਾਡਾ ਵਿਕਾਸ ਅਤੇ ਖੁਸ਼ਹਾਲੀ ਨਵੀਆਂ ਬੁਲੰਦੀਆਂ ਉੱਤੇ ਪਹੁੰਚਣਗੇ

*****

 

 

ਏਕੇਟੀ/ਕੇਪੀ/ਐੱਸਬੀਪੀ