Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸੰਯੁਕਤ ਰਾਸ਼ਟਰ ਮਹਾਸਭਾ ਦੇ ਨਿਰਵਾਚਤ ਪ੍ਰਧਾਨ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ


ਸੰਯੁਕਤ ਰਾਸ਼ਟਰ ਮਹਾਸਭਾ ਦੀ ਨਿਰਵਾਚਤ ਪ੍ਰਧਾਨ ਸੁਸ਼੍ਰੀ ਮਾਰੀਆ ਫਰਨਾਂਡਾ ਐਸਪੀਨੋਸਾ ਗਾਰਸਿਸ (Maria Fernanda Espinosa Garces) ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਨਾਲ ਮੁਲਾਕਾਤ ਕੀਤੀ ।

ਪ੍ਰਧਾਨ ਮੰਤਰੀ ਨੇ 73ਵੀਂ ਸੰਯੁਕਤ ਰਾਸ਼ਟਰ ਮਹਾਸਭਾ ਦੀ ਪ੍ਰਧਾਨ ਚੁਣੇ ਜਾਣ ਤੇ ਸੁਸ਼੍ਰੀ ਐਸਪੀਨੋਸਾ ਨੂੰ ਵਧਾਈ ਦਿੱਤੀ।  ਸ਼੍ਰੀ ਐਸਪੀਨੋਸਾ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਅਗਾਮੀ ਸਤਰ ਲਈ ਆਪਣੀਆਂ ਪ੍ਰਾਥਮਿਕਤਾਵਾਂ ਨੂੰ ਸਾਂਝਾ ਕੀਤਾ।  ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਨਵੀਂਆਂ ਜਿੰਮੇਵਾਰੀਆਂ  ਨਿਭਾਉਣ ਵਿੱਚ ਭਾਰਤ ਵੱਲੋਂ ਪੂਰੇ ਅਤੇ ਰਚਨਾਤਮਕ ਸਹਿਯੋਗ ਦਾ ਭਰੋਸਾ ਦਿੱਤਾ

ਉਨ੍ਹਾਂ ਨੇ ਆਤੰਕਵਾਦਸੰਯੁਕਤ ਰਾਸ਼ਟਰ ਵਿੱਚ ਸੁਧਾਰ ਅਤੇ ਜਲਵਾਯੂ ਤਬਦੀਲੀ ਸਹਿਤ ਪ੍ਰਮੁੱਖ ਗਲੋਬਲ ਚੁਣੌਤੀਆਂ ਤੇ ਸੰਯੁਕਤ ਰਾਸ਼ਟਰ ਵੱਲੋਂ ਠੋਸ ਕਾਰਵਾਈ ਕੀਤੇ ਜਾਣ ਦੀ ਲੋੜ ਤੇ ਚਰਚਾ ਕੀਤੀ ।

***

ਏਕੇਟੀ/ਐੱਸਐੱਚ