ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਮੰਤਰੀ ਮੰਡਲ ਕਮੇਟੀ ਨੇ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੇ ਅਧੀਨ ਕਰਮਾ, ਝਾਰਖੰਡ ਦੇ ਕੇਂਦਰੀ ਹਸਪਤਾਲ ਨੂੰ ਉਸਦੀ ਜ਼ਮੀਨ ਅਤੇ ਇਮਾਰਤ ਸਮੇਤ ਮੁਫ਼ਤ ਝਾਰਖੰਡ ਸਰਕਾਰ ਨੂੰ ਟਰਾਂਸਫਰ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸਦਾ ਉਦੇਸ਼ ਮੈਡੀਕਲ ਕਾਲਜਾਂ ਦੀ ਸਥਾਪਨਾ ਸਬੰਧੀ ਕੇਂਦਰ ਵੱਲੋਂ ਆਯੋਜਿਤ ਯੋਜਨਾ (ਸੀਐੱਸਐੱਸ) ਦੇ ਤਹਿਤ ਇੱਕ ਨਵਾਂ ਮੈਡੀਕਲ ਕਾਲਜ ਸਥਾਪਤ ਕਰਨਾ ਹੈ। ਇਹ ਮੌਜੂਦਾ ਜ਼ਿਲ੍ਹਾ/ਰੈਫਰਲ ਹਸਪਤਾਲਾਂ ਨਾਲ ਜੁੜਿਆ ਹੋਵੇਗਾ ਅਤੇ ਖੇਤਰ ਦੇ ਲੋਕਾਂ ਦੀਆਂ ਸਿਹਤ ਜ਼ਰੂਰਤਾਂ ਨੂੰ ਪੂਰਾ ਕਰੇਗਾ।
ਲਾਗੂਕਰਨ ਕਾਰਜ ਅਤੇ ਟੀਚੇ
ਕੇਂਦਰੀ ਹਸਪਤਾਲ ਨੂੰ ਉਸਦੀ ਜਮੀਨ ਅਤੇ ਇਮਾਰਤ ਸਮੇਤ ਤਿੰਨ ਮਹੀਨੇ ਦੇ ਅੰਦਰ ਝਾਰਖੰਡ ਸਰਕਾਰ ਨੂੰ ਟਰਾਂਸਫਰ ਕਰ ਦਿੱਤਾ ਜਾਵੇਗਾ। ਸਟਾਫ ਦੀ ਟਰਾਂਸਫਰ/ਸਮਾਯੋਜਨ ਵਿਵਸਥਾ ਆਦਿ ਸਮੇਤ ਹੋਰ ਨੁਕਤਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਅਤੇ ਰਾਜ ਸਰਕਾਰ ਦਰਮਿਆਨ ਇੱਕ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ ਜਾਣਗੇ।
ਪ੍ਰਮੁੱਖ ਪ੍ਰਭਾਵ
ਇਸ ਪ੍ਰਸਤਾਵ ਨਾਲ ਦੇਸ਼ ਵਿੱਚ ਪ੍ਰਤੀ ਸਾਲ ਸਿੱਖਿਅਤ ਕੀਤੇ ਜਾਣ ਵਾਲੇ ਡਾਕਟਰਾਂ ਦੀ ਸੰਖਿਆ ਵਿੱਚ ਵਾਧਾ ਹੋਵੇਗਾ। ਇਸ ਨਾਲ ਖੇਤਰ ਵਿੱਚ ਆਮ ਲੋਕਾਂ ਨੂੰ ਉਪਲੱਬਧ ਹੋਣ ਵਾਲੀਆਂ ਸਿਹਤ ਸੇਵਾਵਾਂ ਅਤੇ ਸਿਹਤ ਸੇਵਾ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨ ਵਿੱਚ ਸਹਾਇਤਾ ਮਿਲੇਗੀ।
ਹਿਤਧਾਰਕ
ਇਸ ਨਾਲ ਕਰਮਾ, ਝਾਰਖੰਡ ਵਿੱਚ ਰਹਿਣ ਵਾਲੇ ਅਤੇ ਆਸ-ਪਾਸ ਦੇ ਲੋਕਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਪ੍ਰਾਪਤ ਹੋਣਗੀਆਂ।