Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਯੂਗਾਂਡਾ ਦੇ ਸਰਕਾਰੀ ਦੌਰੇ ਦੌਰਾਨ ਯੂਗਾਂਡਾ ਦੀ ਸੰਸਦ ਵਿੱਚ ਪ੍ਰਧਾਨ ਮੰਤਰੀ ਦਾ ਸੰਬੋਧਨ

ਯੂਗਾਂਡਾ ਦੇ ਸਰਕਾਰੀ ਦੌਰੇ ਦੌਰਾਨ ਯੂਗਾਂਡਾ ਦੀ ਸੰਸਦ ਵਿੱਚ ਪ੍ਰਧਾਨ ਮੰਤਰੀ ਦਾ ਸੰਬੋਧਨ

ਯੂਗਾਂਡਾ ਦੇ ਸਰਕਾਰੀ ਦੌਰੇ ਦੌਰਾਨ ਯੂਗਾਂਡਾ ਦੀ ਸੰਸਦ ਵਿੱਚ ਪ੍ਰਧਾਨ ਮੰਤਰੀ ਦਾ ਸੰਬੋਧਨ


ਮਹਾਮਹਿਮ ਰਾਸ਼ਟਰਪਤੀ ਯੋਵੇਰੀ ਮੁਸੇਵੇਨੀ

ਮਹਾਮਹਿਮਉਪ ਰਾਸ਼ਟਰਪਤੀ

ਯੂਗਾਂਡਾ ਸੰਸਦ ਦੀ ਸਪੀਕਰ ਮਾਣਯੋਗ ਰੇਬੇਕਾ ਕਡਾਗਾ (Rebecca Kadaga)

ਮਾਣਯੋਗ ਮੰਤਰੀ ਸਾਹਿਬਾਨ

ਪਤਵੰਤਿਓ

ਭਾਈਓ ਅਤੇ ਭੈਣੋਂ

ਨਮਸਕਾਰ

ਬਾਲਾ ਮੁਸੀਜਾ

 

ਇਸ ਮਹਾਨ ਸਦਨ ਨੂੰ ਸੰਬੋਧਨ ਕਰਨ ਦੇ ਸੱਦੇ ਨਾਲ ਮੈਂ ਅਤਿਅਧਿਕਮਾਣ ਮਹਿਸੂਸ ਕਰਦਾ ਹਾਂ। ਮੈਨੂੰ ਹੋਰ ਸੰਸਦਾਂ ਵਿੱਚ ਵੀ ਹਾਜ਼ਰ ਹੋਣ ਦਾ ਸੁਭਾਗ ਮਿਲਿਆ ਹੈ। ਬਹਿਰਹਾਲ, ਇਹ ਇੱਕ ਵਿਸ਼ੇਸ ਅਵਸਰ ਹੈ। ਇਹ ਸਨਮਾਨ ਪਹਿਲੀ ਵਾਰ ਭਾਰਤ ਦੇ ਕਿਸੇ ਪ੍ਰਧਾਨ ਮੰਤਰੀ ਨੂੰ ਮਿਲ ਰਿਹਾ ਹੈ। ਇਹ ਭਾਰਤ ਦੇ 1.25 ਅਰਬ ਲੋਕਾਂ ਦਾ ਸਨਮਾਨ ਹੈ। ਮੈਂ ਇਸ ਸਦਨ ਵਿੱਚ ਅਤੇ ਯੂਗਾਂਡਾ ਦੇ ਲੋਕਾਂ ਲਈ ਭਾਰਤੀ ਨਾਗਰਿਕਾਂ ਦੀਆਂ ਸ਼ੁਭਕਾਮਨਾਵਾਂ ਅਤੇ ਮਿੱਤਰਤਾ ਲੈ ਕੇ ਆਇਆ ਹਾਂ।

ਸਪੀਕਰ ਜੀ, ਤੁਹਾਡੀ ਹਾਜ਼ਰੀ ਵਿੱਚ ਮੈਨੂੰ ਆਪਣੀ ਲੋਕਸਭਾ ਦੀ ਯਾਦ ਆ ਗਈ। ਸਾਡੇ ਇੱਥੇ ਵੀ ਇੱਕ ਮਹਿਲਾ ਹੀ ਲੋਕ ਸਭਾ ਦੀ ਸਪੀਕਰ ਹੈ। ਮੈਨੂੰ ਵੱਡੀ ਗਿਣਤੀ ਵਿੱਚ ਯੁਵਾ ਸੰਸਦ ਮੈਂਬਰ ਨਜ਼ਰ ਆ ਰਹੇ ਹਨ। ਇਹ ਲੋਕਤੰਤਰ ਲਈ ਸ਼ੁਭ ਸਮਾਚਾਰ ਹੈ। ਜਦੋਂ ਵੀ ਮੈਂ ਯੂਗਾਂਡਾ ਆਉਂਦਾ ਹਾਂ, ਮੈਂ ਇਸ ‘ਅਫ਼ਰੀਕਾ ਦੇ ਮੋਤੀ’ ਤੋਂ ਮੰਤਰਮੁਗਧ ਹੋ ਜਾਂਦਾ ਹਾਂ। ਇਹ ਸੁਹਿਰਦਤਾ, ਸੰਸਾਧਨਾਂ ਦੀ ਅਪਾਰ ਸੰਪਦਾ ਅਤੇ ਸਮ੍ਰਿੱਧ ਧਰੋਹਰ ਦੀ ਭੂਮੀ ਹੈ।

ਇਸ ਦੀਆਂ ਨਦੀਆਂ ਅਤੇ ਸਰੋਵਰਾਂ ਨੇ ਇਸ ਵਿਸ਼ਾਲ ਭੂ-ਭਾਗ ਦੀਆਂ ਸੱਭਿਅਤਾਵਾਂ ਨੂੰ ਪਾਲ਼ਿਆ-ਪੋਸਿਆ ਹੈ। ਮੈਂ ਇਸ ਸਮੇਂ ਇਤਿਹਾਸ  ਪ੍ਰਤੀ ਸੁਚੇਤ ਹਾਂ ਕਿ ਸਭ ਤੋਂ ਵੱਡੇ ਲੋਕਤੰਤਰ ਦਾ ਪ੍ਰਧਾਨ ਮੰਤਰੀ ਇੱਕ ਦੂਜੇ ਪ੍ਰਭੂਸੱਤਾ ਸੰਪੰਨ ਰਾਸ਼ਟਰ ਦੇ ਚੁਣੇ ਹੋਏ ਸੰਸਦ ਮੈਂਬਰਾਂ ਨੂੰ ਸੰਬੋਧਨ ਕਰ ਰਿਹਾ ਹੈ। ਸਾਡਾ ਪ੍ਰਾਚੀਨ ਸਮੁੰਦਰੀ ਸੰਪਰਕ, ਉਪਨਿਵੇਸ਼ਕ ਸ਼ਾਸਨ ਦਾ ਅੰਧਕਾਰ ਯੁਗ, ਸੁਤੰਤਰਤਾ ਦੇ ਲਈ ਸਾਡਾ ਸਾਂਝਾ ਸੰਘਰਸ਼,ਵੰਡੇ ਹੋਏਵਿਸ਼ਵ ਵਿੱਚ ਸੁਤੰਤਰ ਦੇਸ਼ਾਂ ਵਜੋਂ ਸਾਡੀ ਤਤਕਾਲੀ ਅਨਿਸ਼ਚਿਤ ਦਿਸ਼ਾ, ਨਵੇਂ ਅਵਸਰਾਂ ਦਾ ਉਦੈ ਅਤੇ ਸਾਡੀ ਯੁਵਾ ਪੀੜ੍ਹੀ ਦੀਆਂ ਅਕਾਂਖਿਆਵਾਂ, ਸਭ ਸਾਂਝੀਆਂ ਹਨ। ਇਹ ਸਭ ਸਾਨੂੰ ਜੋੜਦੀਆਂ ਹਨ।

ਰਾਸ਼ਟਰਪਤੀ ਜੀ,

 

ਸਾਡੇ ਲੋਕ ਉਸ ਕੜੀ ਦਾ ਹਿੱਸਾ ਹਨ, ਜੋ ਯੂਗਾਂਡਾ ਅਤੇ ਭਾਰਤ ਨੂੰ ਜੋੜਦੀ ਹੈ। ਇੱਕ ਸਦੀ ਪਹਿਲਾਂ ਅਪਾਰਸ਼੍ਰੱਮ ਨੇ ਰੇਲਵੇ ਜ਼ਰੀਏ ਯੂਗਾਂਡਾ ਨੂੰ ਹਿੰਦ ਮਹਾਸਾਗਰ ਦੇ ਕਿਨਾਰਿਆਂ ਨਾਲ ਜੋੜਿਆ ਸੀ। ਤੁਹਾਡੀ ਸ਼ਾਨਦਾਰ ਹਾਜ਼ਰੀ ਸਾਡੀ ਜਨਤਾ ਦਰਮਿਆਨ ਮਿੱਤਰਤਾ ਅਤੇ ਇੱਕਜੁਟਤਾ ਦੇ ਕੀਮਤੀ ਸਬੰਧਾਂ ਨੂੰ ਉਜਾਗਰ ਕਰਦੀ ਹੈ। ਤੁਸੀਂ ਆਪਣੇ ਦੇਸ਼ ਅਤੇ ਇਸ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਸਥਾਪਤ ਕੀਤੀ ਹੈ। ਤੁਸੀਂ ਤਮਾਮ ਚੁਣੌਤੀਆਂ ਦਰਮਿਆਨ ਵਿਕਾਸ ਅਤੇ ਪ੍ਰਗਤੀ ਦੇ ਰਸਤੇ ਨੂੰ ਚੁਣਿਆ ਹੈ। ਤੁਸੀਂ ਔਰਤਾਂ ਨੂੰ ਸ਼ਕਤੀਸਪੰਨ ਅਤੇ ਰਾਸ਼ਟਰ ਨੂੰ ਵਧੇਰੇ ਸਮਾਵੇਸ਼ੀ ਬਣਾਇਆ ਹੈ।

ਤੁਹਾਡੀ ਦੂਰਅੰਦੇਸ਼ੀ ਅਗਵਾਈ ਨੇ ਭਾਰਤੀ ਮੂਲ ਦੇ ਯੂਗਾਂਡਾ ਨਾਗਰਿਕਾਂ ਨੂੰ ਆਪਣੇ ਘਰ ਮੁੜਨ ਦੇ ਸਮਰੱਥ ਬਣਾਇਆ ਹੈ। ਤੁਸੀਂ ਉਨ੍ਹਾਂ ਨੂੰ ਨਵਾਂ ਜੀਵਨ ਸ਼ੁਰੂ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਉਨ੍ਹਾਂ ਦੇ ਇਸ ਪਿਆਰੇ ਦੇਸ਼ ਨੂੰ ਦੁਬਾਰਾ ਬਣਾਉਣ ਵਿੱਚ ਸਹਾਇਤਾ ਕੀਤੀ। ਸਟੇਟ-ਹਾਊਸ ਵਿੱਚ ਦੀਵਾਲੀ ਸਮਾਰੋਹ ਦੇ ਆਯੋਜਨ ਨਾਲ ਤੁਸੀਂ ਭਾਰਤ ਅਤੇ ਯੂਗਾਂਡਾ ਨੂੰ ਜੋੜਨ ਵਾਲੀਆਂ ਤਮਾਮ ਕੜੀਆਂ ਨੂੰ ਰੋਸ਼ਨ ਕੀਤਾ। ਜਿਨਜਾ ਨਾਮੀਕ ਸਥਾਨ ਬਹੁਤ ਪਵਿੱਤਰ ਹੈ, ਜੋ ਨੀਲ ਨਦੀਂ ਦੇ ਸ੍ਰੋਤ ’ਤੇ ਹੈ। ਇੱਥੇ ਮਹਾਤਮਾ ਗਾਂਧੀ ਦੀਆਂ ਅਸਥੀਆਂ ਦਾ ਇੱਕ ਹਿੱਸਾ ਜਲ ਪ੍ਰਵਾਹ ਕੀਤਾ ਗਿਆ ਸੀ। ਉਹ ਜੀਵਨ ਦੌਰਾਨ ਅਤੇ ਉਸ ਦੇ ਬਾਅਦ ਵੀ ਅਫ਼ਰੀਕਾ ਅਤੇ ਅਫ਼ਰੀਕੀ ਲੋਕਾਂ ਦੇ ਨਾਲ ਹਨ। ਜਿਨਜਾ ਦੇ ਇਸੇ ਪਵਿੱਤਰ ਥਾਂ ’ਤੇ ਜਿੱਥੇ ਅੱਜ ਮਹਾਤਮਾਂ ਗਾਂਧੀ ਜੀ ਮੂਰਤੀ ਲੱਗੀ ਹੈ, ਉੱਥੇ ਅਸੀਂ ਗਾਂਧੀ ਧਰੋਹਰ ਕੇਂਦਰ ਬਣਾਵਾਂਗੇ। ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਆ ਰਹੀ ਹੈ। ਕੇਂਦਰ ਬਣਾਉਣ ਦਾ ਇਸ ਤੋਂ ਬਿਹਤਰ ਮੌਕਾ ਨਹੀਂ ਹੋਵੇਗਾ।ਇਸ ਨਾਲ ਸਾਨੂੰ ਪਤਾ ਲੱਗੇਗਾ ਕਿ ਮਹਾਤਮਾ ਗਾਂਧੀ ਦੇ ਮਿਸ਼ਨ ਨੂੰ ਆਕਾਰ ਦੇਣ  ਵਿੱਚ ਅਫ਼ਰੀਕਾ ਦੀ ਕੀ ਭੂਮਿਕਾ ਰਹੀ ਹੈ ਅਤੇ ਕਿਵੇਂ ਅਫ਼ਰੀਕਾ ਸੁਤੰਤਰਤਾ ਅਤੇ ਨਿਆਂ ਦੇ ਲਈ ਪ੍ਰੇਰਿਤ ਹੋ ਸਕਿਆ। ਸਾਨੂੰ ਮਹਾਤਮਾ ਗਾਂਧੀ ਦੇ ਜੀਵਨ ਅਤੇ ਸੰਦੇਸ਼ ਦੀਆਂਕਦਰਾਂ-ਕੀਮਤਾਂ ਬਾਰੇ ਵੀ ਜਾਣਕਾਰੀ ਮਿਲੇਗੀ।

 

ਮਹਾਮਹਿਮ,

ਭਾਰਤ ਦਾ ਆਪਣਾ ਸੁਤੰਤਰਤਾ ਸੰਘਰਸ਼ ਅਫ਼ਰੀਕਾ ਦੇ ਨਾਲ ਬਹੁਤ ਗਹਿਰਾਈ ਨਾਲ ਜੁੜਿਆ ਹੋਇਆ ਹੈ। ਇਹ ਸਿਰਫ਼ ਅਫ਼ਰੀਕਾ ਵਿੱਚ ਮਹਾਤਮਾ ਗਾਂਧੀ ਜੀ ਦੇ ਗੁਜਾਰੇ ਗਏ 21 ਵਰ੍ਹਿਆਂ ਜਾ ਉਨ੍ਹਾਂ ਦਾ ਅਸਹਿਯੋਗ ਅੰਦੋਲਨ ਹੀ ਨਹੀਂ ਹੈ। ਭਾਰਤ ਦੇ ਲਈ ਸੁਤੰਤਰਤਾ ਸੰਘਰਸ਼ ਦੇ ਨੈਤਿਕ ਸਿਧਾਂਤ ਜਾਂ ਸ਼ਾਂਤੀਪੂਰਨ ਰਸਤੇ ਰਾਹੀਂ ਉਸ ਨੂੰ ਪ੍ਰਾਪਤ ਕਰਨ ਦੀ ਪ੍ਰੇਰਨਾ ਭਾਰਤ ਦੀਆਂ ਸੀਮਾਵਾਂ ਤੱਕ ਹੀ ਸੀਮਤ ਨਹੀਂ ਸੀ ਜਾਂ ਭਾਰਤੀਆਂ ਦਾ ਭਵਿੱਖ ਇੱਥੇ ਤੱਕ ਹੀ ਸੀਮਤ ਨਹੀਂ ਰਿਹਾ। ਇਹ ਮਾਨਵ ਮਾਤਰ ਦੀ ਮੁਕਤੀ, ਸਨਮਾਨ, ਸਮਾਨਤਾ ਅਤੇ ਮੌਕੇ ਦੀ ਇਹ ਗਲੋਬਲ ਖੋਜ ਸੀ। ਅਫ਼ਰੀਕਾ ਤੋਂ ਜ਼ਿਆਦਾ ਇਹ ਗੱਲ ਕਿਤੇ ਹੋਰ ਲਾਗੂ ਨਹੀਂ ਹੋ ਸਕਦੀ। ਸਾਡੀ ਸੁਤੰਤਰਤਾ ਦੇ 20 ਵਰ੍ਹੇ ਪਹਿਲਾਂ ਸਾਡੇ ਸੁਤੰਤਰਤਾ ਸੰਘਰਸ਼ ਦੇ ਨੇਤਾਵਾਂ ਨੇ ਭਾਰਤ ਦੇ ਸੁਤੰਤਰਤਾ ਸੰਘਰਸ਼ ਨੂੰ ਪੂਰੇ ਵਿਸ਼ਵ ਅਤੇ ਖ਼ਾਸਤੌਰ ਨਾਲ ਅਫ਼ਰੀਕਾ ਦੇ ਸੰਦਰਭ ਵਿੱਚ ਉਪਨਿਵੇਸ਼ਕ ਸ਼ਾਸਨ ਦੇ ਵਿਰੁੱਧ ਸੰਘਰਸ਼ ਨਾਲ ਜੋੜਿਆ ਸੀ।ਜਦੋਂ ਭਾਰਤ ਸੁਤੰਤਰਤਾ ਦੇ ਦਰਵਾਜ਼ੇ ’ਤੇ ਖੜ੍ਹਾ ਸੀ, ਉਦੋਂ ਸਾਡੇ ਮਨ ਵਿੱਚ ਅਫ਼ਰੀਕਾ ਦੇ ਭਵਿੱਖ ਦਾ ਵੀ ਧਿਆਨ ਸੀ। ਮਹਾਤਮਾ ਗਾਂਧੀ ਮਜ਼ਬੂਤੀ ਨਾਲ ਮੰਨਦੇ ਸਨ ਕਿ ਭਾਰਤ  ਦੀ ਅਜ਼ਾਦੀ ਉਦੋਂ ਤੱਕ ਅਧੂਰੀ ਰਹੇਗੀ, ਜਦੋਂ ਤੱਕ ਅਫ਼ਰੀਕਾ ਗੁਲਾਮੀ ਦੀਆਂ ਬੇੜੀਆਂ ਵਿੱਚ ਜਕੜਿਆ ਰਹੇਗਾ। ਸੁਤੰਤਰ ਭਾਰਤ ਕਦੇ ਉਨ੍ਹਾਂ ਦੇ ਸ਼ਬਦਾਂ ਨੂੰ ਨਹੀਂ ਭੁੱਲਿਆ। ਭਾਰਤ ਨੇ ਬਾਨਡੁੰਗ (Bandung) ਵਿੱਚ ਅਫ਼ਰੀਕਾ-ਏਸ਼ਿਆਈ ਇੱਕਜੁਟਤਾ ਦਾ ਯਤਨ ਕੀਤਾ ਸੀ। ਅਸੀਂ ਦੱਖਣੀ ਅਫ਼ਰੀਕਾ ਵਿੱਚ ਰੰਗਭੇਦ ਦਾ ਹਮੇਸ਼ਾ ਸਖ਼ਤ ਵਿਰੋਧ ਕੀਤਾ ਹੈ। ਅਸੀਂ ਪੂਰਬ ਰੋਡੇਸ਼ੀਆ – ਜੋ ਹੁਣ ਜ਼ਿੰਬਾਬਵੇ ਹੈ, ਉੱਥੇ, ਗਿਨੀ ਬਸਾਉ, ਅੰਗੋਲਾ ਅਤੇ ਨਾਮੀਬੀਆ ਦੇ ਮਾਮਲਿਆਂ ਵਿੱਚ ਸਪਸ਼ਟ ਰੁਖ ਅਪਣਾਇਆ ਹੈ। ਗਾਂਧੀ ਜੀ ਦੇ ਸ਼ਾਂਤੀਪੂਰਨ ਵਿਰੋਧ ਨੇ ਨੈਲਸਨ ਮੰਡੇਲਾ, ਡੇਸਮੰਡ ਟੂਟੂ, ਅਲਬਰਟ ਲੁਤਹੁਲੀ, ਜੁਲੀਅਸ ਨਯੇਰੇਰੇ ਅਤੇ ਕਵਾਮੇ ਏਨਕ੍ਰੁਮਾਹ (Nkrumah) ਵਰਗੀਆਂ ਹਸਤੀਆਂ ਨੂੰ ਪ੍ਰੇਰਿਤ ਕੀਤਾ। ਇਤਿਹਾਸ ਭਾਰਤ ਅਤੇ ਅਫ਼ਰੀਕਾ ਦੇ ਪ੍ਰਾਚੀਨ ਗਿਆਨ ਅਤੇ ਸ਼ਾਂਤੀਪੂਰਨ ਵਿਰੋਧ ਕਰਨ ਦੀ ਅਪਾਰ ਸ਼ਕਤੀ ਦਾ ਗਵਾਹ ਹੈ। ਅਫ਼ਰੀਕਾ ਵਿੱਚ ਕਈ ਮਹੱਤਵਪੂਰਨ ਬਦਲਾਅ ਗਾਂਧੀਵਾਦੀ ਤਰੀਕਿਆਂ ਨਾਲ ਆਏ ਹਨ। ਅਫ਼ਰੀਕਾ ਦੇ ਮੁਕਤੀ ਅੰਦੋਲਨਾਂ ਦੇ ਪ੍ਰਤੀ ਸਿਧਾਂਤਕ ਸਮਰਥਨ ਲਈ ਭਾਰਤ ਨੂੰ ਅਕਸਰ ਆਪਣੇ ਵਪਾਰ ਦਾ ਖਮਿਆਜ਼ਾ ਭੁਗਤਣਾ ਪਿਆ ਹੈ। ਲੇਕਿਨ ਅਫ਼ਰੀਕਾ ਦੀ ਸੁਤੰਤਰਤਾ ਦੀ ਤੁਲਨਾ ਵਿੱਚ ਇਸ ਗੱਲ ਦਾ ਕੋਈ ਮਹੱਤਵ ਨਹੀਂ ਹੈ।

ਮਹਾਮਹਿਮ,

ਪਿਛਲੇ ਸੱਤ ਦਹਾਕਿਆਂ ਦੌਰਾਨ ਸਾਡੀ ਆਰਥਿਕ ਅਤੇ ਅੰਤਰਰਾਸ਼ਟਰੀ ਸਾਂਝ ਵਿੱਚ ਆਰਥਿਕ ਸੰਵੇਗੇ ਦੇ ਨਾਲ ਨੈਤਿਕ ਸਿਧਾਂਤਾ ਅਤੇ ਭਾਵਨਾਤਮਕ ਜੁੜਾਅ ਦੇ ਕਾਰਨ ਵੀ ਤੇਜ਼ੀ ਆਈ ਹੈ। ਅਸੀਂ ਬਜ਼ਾਰਾਂ ਅਤੇ ਸੰਸਾਧਨਾਂ ਤੱਕ ਉਚਿਤ ਅਤੇ ਸਮਾਨ ਪਹੁੰਚ ਚਾਹੁੰਦੇ ਹਾਂ। ਅਸੀਂ ਮਿਲਕੇ ਵਿਸ਼ਵ ਬਜ਼ਾਰ ਦੀ ਨੀਂਹ ਦੇ ਵਿਕਾਸ ਦੇ ਲਈ ਸੰਘਰਸ਼ ਕੀਤਾ ਹੈ। ਅਤੇ, ਅਸੀਂ ਦੱਖਣੀ ਦੇਸ਼ਾਂ ਦਰਮਿਆਨ ਆਰਥਿਕ ਸਾਂਝ ਵਿੱਚ ਵਿਭਿੰਨਤਾ ਪੈਦਾ ਕਰਨ ਲਈ ਵੀ ਕੰਮ ਕੀਤਾ ਹੈ। ਸਾਡੇ ਡਾਕਟਰ ਅਤੇ ਅਧਿਆਪਕ ਅਫ਼ਰੀਕਾ ਗਏ। ਉਹ ਸਿਰਫ਼ ਪੇਸ਼ੇਵਰ ਮੌਕਿਆਂ ਲਈ ਨਹੀਂ ਗਏ ਸਨ, ਬਲਕਿ ਅਜ਼ਾਦ ਦੇਸ਼ਾਂ ਦੇ ਵਿਕਾਸ ਦੇ ਸਾਂਝੇ ਹਿਤਾਂ ਪ੍ਰਤੀ ਇੱਕਜੁਟਤਾ ਦੀ ਭਾਵਨਾ ਤਹਿਤ ਗਏ। ਜਿਵੇਂ ਕਿ ਰਾਸ਼ਟਰਪਤੀ ਮੁਸੇਵੇਨੀ ਨੇ ਦਿੱਲੀ ਵਿੱਚ 2015 ਵਿੱਚ ਆਯੋਜਿਤ ਤੀਜੇ-ਭਾਰਤ ਅਫ਼ਰੀਕਾ ਸਿਖਰ ਸੰਮੇਲਨ ਵਿੱਚ ਕਿਹਾ ਸੀ ਅਤੇ ਮੈਂ ਉਸ ਦਾ ਇੱਥੇ ਹਵਾਲਾ ਦੇ ਰਿਹਾ ਹਾਂ – ‘ਅਸੀਂ ਉਪਨਿਵੇਸ਼ਕ ਸ਼ਾਸਨ ਦੇ ਵਿਰੁੱਧ ਮਿਲਕੇ ਸੰਘਰਸ਼ ਕੀਤਾ ਹੈ। ਆਓ, ਸਾਂਝੀ ਸਮ੍ਰਿੱਧੀ ਦੇ ਲਈ ਵੀ ਮਿਲਕੇ ਸੰਘਰਸ਼ ਕਰੀਏ।’

ਅੱਜ ਭਾਰਤ ਅਤੇ ਅਫ਼ਰੀਕਾ ਭਵਿੱਖ ਦੀਆਂ ਮਹਾਨ ਸੰਭਾਵਨਾਵਾਂ ਦੇ ਦਰਵਾਜ਼ੇ ’ਤੇ ਖੜ੍ਹੇ ਹਨ। ਅਸੀਂ ਆਤਮ ਵਿਸ਼ਵਾਸ ਨਾਲ ਭਰਪੂਰ ਹਾਂ, ਸੁਰੱਖਿਅਤ, ਊਰਜਾਵਾਨ ਅਤੇ ਕਰਮੱਠ ਜਨ ਵਜੋਂ ਮੌਜੂਦ ਹਾਂ। ਯੂਗਾਂਡਾ ਅਫ਼ਰੀਕਾਂ ਦੇ ਵਿਕਾਸ ਦਾ ਉਦਾਹਰਣ ਹੈ। ਇੱਥੇ ਲਿੰਗਕ ਸਮਾਨਤਾ ਵਧੀ ਹੈ, ਵਿੱਦਿਅਕ ਅਤੇ ਸਿਹਤ ਮਿਆਰਾਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਸਰੰਚਨਾ ਅਤੇ ਸੰਪਰਕਾ ਦਾ ਵਿਸਤਾਰ ਹੋ ਰਿਹਾ ਹੈ। ਇਹ ਵਧਦੇ ਵਪਾਰ ਅਤੇ ਨਿਵੇਸ਼ ਦਾ ਖੇਤਰ ਹੈ। ਅਸੀਂ ਇਨੋਵੇਸ਼ਨ ਦਾ ਉਭਾਰ ਦੇਖ ਰਹੇ ਹਾਂ। ਅਸੀਂ ਅਫ਼ਰੀਕਾ ਦੀ ਹਰ ਸਫ਼ਲਤਾ ਦਾ ਸੁਆਗਤ ਕਰਦੇ ਹਾਂ ਕਿਉਂਕਿ ਸਾਡੇ ਗਹਿਰੀ ਮਿੱਤਰਤਾਵਾਲੇ ਸਬੰਧ ਹਨ।

ਮਹਾਮਹਿਮ,

ਭਾਰਤ ਨੂੰ ਅਫ਼ਰੀਕਾ ਦਾ ਸਾਂਝੇਦਾਰ ਹੋਣ ਦਾ ਮਾਣ ਹੈ। ਅਤੇ, ਮਹਾਦੀਪ ਵਿੱਚ ਯੂਗਾਂਡਾ ਸਾਡੀ ਪ੍ਰਤੀਬੱਧਤਾ ਦੇ ਕੇਂਦਰ ਵਿੱਚ ਹੈ। ਕੱਲ੍ਹ ਮੈਂ ਯੂਗਾਂਡਾ ਦੇ ਲਈ ਦੋ ਪੱਧਰੀ ਕਰਜ਼ ਦਾ ਐਲਾਨ ਕੀਤਾ ਸੀ। ਪਹਿਲੇ ਪੱਧਰ’ਤੇ ਬਿਜਲੀ ਲਈ 141 ਮਿਲੀਅਨ ਅਮਰੀਕੀ ਡਾਲਰ ਹਨ। ਦੂਜੇ ਪੱਧਰ’ਤੇ ਖੇਤੀਬਾੜੀ ਅਤੇ ਡੇਅਰੀ ਉਤਪਾਦਨ ਲਈ 64 ਮਿਲੀਅਨ ਅਮਰੀਕੀ ਡਾਲਰ ਹਨ। ਅਤੀਤ ਦੀ ਤਰ੍ਹਾਂ ਅਸੀਂ ਖੇਤੀਬਾੜੀ ਅਤੇ ਸਿਹਤ ਸੁਵਿਧਾ, ਸਿੱਖਿਆ ਅਤੇ ਟਰੇਨਿੰਗ, ਸੰਰਚਨਾ ਅਤੇ ਊਰਜਾ, ਸਰਕਾਰ ਵਿੱਚ ਸਮਰੱਥਾ ਨਿਰਮਾਣ ਅਤੇ ਰੱਖਿਆ ਖੇਤਰ ਵਿੱਚ ਟਰੇਨਿੰਗ ਵਰਗੇ ਖੇਤਰਾਂ ਵਿੱਚ ਯੂਗਾਂਡਾ ਦੀ ਜਨਤਾ ਦੀਆਂ ਅਕਾਂਖਿਆਵਾਂ ਨੂੰ ਸਮਰਥਨ ਦਿੰਦੇ ਰਹਾਂਗੇ। ਮੈਂ ਅੰਤਰਰਾਸ਼ਟਰੀ ਸੌਰ ਗਠਬੰਧਨ ਵਿੱਚ ਸ਼ਾਮਲ ਹੋਣ ਦੇ ਫੈਸਲੇ ਲਈ ਰਾਸ਼ਟਰਪਤੀ ਮੁਸੇਵੇਨੀ ਅਤੇ ਇਸ ਸਦਨ ਦਾ ਧੰਨਵਾਦ ਕਰਦਾ ਹਾਂ।

ਮਹਾਮਹਿਮ,

ਜਿਵੇਂ ਕਿ ਯੂਗਾਂਡਾ ਦੇ ਨਾਲ ਹੈ ਅਸੀਂ ਵਿਸ਼ਾਲ ਅਫ਼ਰੀਕਾ ਨਾਲ ਸਾਂਝ ਵਧਾਈ ਹੈ। ਪਿਛਲੇ 4 ਵਰ੍ਹਿਆਂ ਵਿੱਚ ਸਾਡੇ ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਮੈਂ, ਸਮੂਹਕ ਤੌਰ ’ਤੇ ਅਫ਼ਰੀਕਾ ਵਿੱਚ 25 ਦੇਸ਼ਾਂ ਤੋਂ ਘੱਟ ਦੀ ਯਾਤਰਾ ਨਹੀਂ ਕੀਤੀ ਹੈ। ਸਾਡੇ ਮੰਤਰੀਆਂ ਦੇ ਸਾਰੇ ਅਫ਼ਰੀਕੀ ਦੇਸ਼ਾਂ ਦੀ ਯਾਤਰਾ ਕੀਤੀ ਹੈ। ਅਸੀਂ ਅਕਤੂਬਰ 2015 ਵਿੱਚ ਤੀਜੀ ਅਫ਼ਰੀਕਾ ਭਾਰਤਫੋਰਮ ਸਿਖਰ ਬੈਠਕ ਵਿੱਚ 54 ਦੇਸ਼ਾਂ – 40 ਤੋਂ ਵੱਧ ਰਾਸ਼ਟਰ ਮੁਖੀਆਂ ਅਤੇਸਰਕਾਰੀ ਪੱਧਰ ਦੇ 54 ਦੇਸ਼ਾਂ ਦੀ ਮੇਜ਼ਬਾਨੀ ਕੀਤੀ ਹੈ। ਅਸੀਂ ਅੰਤਰਰਾਸ਼ਟਰੀ ਸੌਰ ਗਠਬੰਧਨ ਦੀ  ਉਦਘਾਟਨ ਬੈਠਕ ਲਈ ਅਨੇਕ ਅਫ਼ਰੀਕੀ ਨੇਤਾਵਾਂ ਦੀ ਮੇਜ਼ਬਾਨੀ ਕੀਤੀ ਹੈ। ਇਨ੍ਹਾਂ ਬੈਠਕਾਂ ਦੇ ਇਲਾਵਾ ਪਿਛਲੇ ਚਾਰ ਵਰ੍ਹਿਆਂ ਵਿੱਚ ਅਫ਼ਰੀਕਾ ਦੇ 32 ਰਾਸ਼ਟਰ ਮੁਖੀਆਂ ਅਤੇ ਸ਼ਾਸਨ ਮੁਖੀਆਂ ਨੇ ਭਾਰਤ ਦੀ ਯਾਤਰਾ ਕੀਤੀ ਹੈ। ਮੇਰੇ ਗ੍ਰਹਿ ਰਾਜ ਗੁਜਰਾਤ ਨੇ ਮਾਣ ਨਾਲ ਪਿਛਲੇ ਵਰ੍ਹੇ ਭਾਰਤ ਵਿੱਚ ਅਫ਼ਰੀਕੀ ਵਿਕਾਸ ਬੈਂਕ ਦੀ ਪਹਿਲੀ ਬੈਠਕ ਦੀ ਮੇਜ਼ਬਾਨੀ ਕੀਤੀ ਹੈ ਅਤੇ ਅਸੀਂ ਅਫ਼ਰੀਕਾ ਵਿੱਚ 18 ਨਵੇਂ ਦੂਤਾਵਾਸ ਖੋਲ੍ਹ ਰਹੇ ਹਾਂ।

ਮਹਾਮਹਿਮ,

ਸਾਡੀ ਵਿਕਾਸ ਸਾਂਝ ਵਿੱਚ 40 ਤੋਂ ਵੱਧ ਅਫ਼ਰੀਕੀ ਦੇਸ਼ਾਂ ਵਿੱਚ ਲਗਭਗ 11 ਬਿਲੀਅਨ ਦੇ 180 ਅਮਰੀਕੀ ਡਾਲਰ ਦੀਆਂ ਕਰਜ਼ ਵਿਵਸਥਾਵਾਂ ਨੂੰ ਲਾਗੂ ਕਰਨਾ ਸ਼ਾਮਲ ਹੈ। ਪਿਛਲੀ ਭਾਰਤ ਅਫ਼ਰੀਕੀ ਫੋਰਮ ਸਿਖਰ ਬੈਠਕ ਵਿੱਚ ਅਸੀਂ 10 ਬਿਲੀਅਨ ਡਾਲਰ ਦੇ ਰਿਆਇਤੀ ਕਰਜ਼ੇ ਦਾ ਵਚਨ ਦਿੱਤਾ ਅਤੇ 600 ਮਿਲੀਅਨ ਡਾਲਰ ਦੀ ਅਨੁਦਾਨ ਸਹਾਇਤਾ ਦਿੱਤੀ। ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਰੇਕ ਵਰ੍ਹੇ 8000 ਤੋਂ ਵੱਧ ਅਫ਼ਰੀਕੀ ਯੁਵਾ ਸਿੱਖਿਅਤ ਕੀਤੇ ਜਾ ਰਹੇ ਹਨ। ਹਮੇਸ਼ਾ ਦੀ ਤਰ੍ਹਾਂ ਸਾਡੇ ਯਤਨ ਤੁਹਾਡੀਆਂ ਪ੍ਰਾਥਮਿਕਤਾਵਾਂ ਤੋਂ ਪ੍ਰੇਰਿਤ ਰਹਿਣਗੇ। ਭਾਰਤੀ ਕੰਪਨੀਆਂ ਨੇ ਅਫ਼ਰੀਕਾ ਵਿੱਚ 54 ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਅਫ਼ਰੀਕਾ ਦੇ ਨਾਲ ਸਾਡਾ ਵਪਾਰ ਹੁਣ 62 ਬਿਲੀਅਨ ਡਾਲਰ ਤੋਂ ਵੱਧ ਹੈ। ਇਹ ਪਿਛਲੇ ਵਰ੍ਹੇ ਦੀ ਤੁਲਨਾ ਵਿੱਚ 21% ਤੋਂ ਵੱਧ ਹੈ। ਸਮੁੱਚਾ ਅਫ਼ਰੀਕਾ ਈ-ਨੈੱਟਵਰਕ 48 ਅਫ਼ਰੀਕੀ ਦੇਸ਼ਾਂ ਨੂੰ ਭਾਰਤ ਨਾਲ ਅਤੇ ਇੱਕ ਦੂਜੇ ਨਾਲ ਜੋੜਦਾ ਹੈ। ਇਹ ਅਫ਼ਰੀਕਾ ਵਿੱਚ ਡਿਜੀਟਲ ਇਨੋਵੇਸ਼ਨ ਲਈ ਨਵੀਂ ਰੀੜ ਹੋ ਸਕਦਾ ਹੈ। ਅਨੇਕ ਤਟੀ ਦੇਸ਼ਾਂ ਦੇ ਨਾਲ ਸਾਡੀ ਸਾਂਝ ਨਿਰੰਤਰ ਨੀਲ ਅਰਥਵਿਵਸਥਾ ਦਾ ਦੋਹਨ ਕਰਨਾ ਚਾਹੁੰਦੀ ਹੈ ਅਤੇ ਭਾਰਤ ਦੀਆਂ ਔਸ਼ਧੀਆਂ ਨੇ ਉਨ੍ਹਾਂ ਬਿਮਾਰੀਆਂ ਦੀ ਦਿਸ਼ਾ ਮੋੜ ਦਿੱਤੀ ਹੈ ਜੋ ਕਦੇ ਅਫ਼ਰੀਕਾ ਦੇ ਭਵਿੱਖ ਲਈ ਖਤਰਾ ਸਨ। ਭਾਰਤੀ ਔਸ਼ਧੀਆਂ ਨੇ ਲੋਕਾਂ ਲਈ ਸਿਹਤ ਸੇਵਾ ਨੂੰ ਕਿਫਾਇਤੀ ਅਤੇ ਪਹੁੰਚ ਯੋਗ ਬਣਾ ਦਿੱਤਾ ਹੈ।

ਮਹਾਮਹਿਮ,

ਜਿਸ ਤਰ੍ਹਾਂ ਅਸੀਂ ਸਮ੍ਰਿੱਧੀ ਲਈ ਇੱਕਠੇ ਕੰਮ ਕਰਦੇ ਹਾਂ ਉਸੇ ਤਰ੍ਹਾਂ ਸ਼ਾਂਤੀ ਲਈ ਅਸੀਂ ਇੱਕਜੁਟ ਹਾਂ। ਭਾਰਤੀ ਸੈਨਿਕਾਂ ਨੇ ਸੇਵਾ ਕੀਤੀ ਹੈ ਤਾਂ ਕਿ ਅਫ਼ਰੀਕੀ ਬੱਚੇ ਸ਼ਾਂਤੀ ਦਾ ਭਵਿੱਖ ਦੇਖ ਸਕਣ। 1960 ਵਿੱਚ ਕਾਂਗੋ ਵਿੱਚ ਸਾਡੇ ਪਹਿਲੇ ਮਿਸ਼ਨ ਦੇ ਬਾਅਦ ਤੋਂ ਅਫ਼ਰੀਕਾ ਵਿੱਚ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨਾਂ ਵਿੱਚ ਭਾਰਤੀ ਸ਼ਾਂਤੀ ਸੈਨਿਕਾਂ ਵੱਲੋਂ ਕੀਤੇ ਗਏ ਕਾਰਜਾਂ ’ਤੇ ਮਾਣ ਹੈ। ਵਿਸ਼ਵ ਵਿੱਚ ਸੰਯੁਕਤ ਰਾਸ਼ਟਰ ਦੇ ਸਾਰੇ ਸ਼ਾਂਤੀ ਮਿਸ਼ਨਾਂ  ਵਿੱਚ 163 ਭਾਰਤੀ ਸੈਨਿਕਾਂ ਨੇ ਸਰਬਉੱਚ ਬਲੀਦਾਨ ਦਿੱਤੇ। ਇਹ ਕਿਸੇ ਦੇਸ਼ ਦੀ ਸਭ ਤੋਂ ਵੱਧ ਸੰਖਿਆ ਹੈ। ਇਨ੍ਹਾਂ ਵਿੱਚੋਂ 70% ਸੈਨਿਕਾਂ ਨੇ ਅਫ਼ਰੀਕਾ ਵਿੱਚ ਆਪਣੀ ਸ਼ਹਾਦਤ ਦਿੱਤੀ। ਅੱਜ ਅਫ਼ਰੀਕਾ ਵਿੱਚ 6000 ਤੋਂ ਵੱਧ ਸੈਨਿਕ 5 ਸ਼ਾਂਤੀ ਕਾਰਵਾਈਆਂ ਵਿੱਚ ਸ਼ਾਮਲ ਹਨ। ਭਾਰਤੀ ਔਰਤਾਂ ਨੇ ਲਾਈਬੇਰੀਆ ਵਿੱਚ ਸੰਯੁਕਤ ਰਾਸ਼ਟਰ ਦੀ ਸਮੁੱਚੀ ਮਹਿਲਾ ਪੁਲਿਸ ਇਕਾਈ ਵਿੱਚ ਯੋਗਦਾਨ ਦੇਕੇ ਇਤਿਹਾਸਕ ਕਾਰਜ ਕੀਤਾ ਹੈ। ਅਫ਼ਰੀਕੀ ਦੇਸ਼ਾਂ ਦੇ ਨਾਲ ਸਾਡਾ ਰੱਖਿਆ ਅਤੇ ਸੁਰੱਖਿਆ ਸਹਿਯੋਗ ਵਧਿਆ ਹੈ। ਅਸੀਂ ਆਤੰਕਵਾਦ ਅਤੇ ਪਾਏਰੇਸੀ ਦਾ ਮੁਕਾਬਲਾ ਕਰਨ ਅਤੇ ਆਪਣੇ ਸਮੁੰਦਰਾਂ ਨੂੰ ਸੁਰੱਖਿਅਤ ਰੱਖਣ ਲਈ ਇੱਕਠੇ ਕੰਮ ਕਰ ਰਹੇ ਹਾਂ।

ਮਹਾਮਹਿਮ,

ਅਫ਼ਰੀਕਾ ਦੇ ਨਾਲ ਭਾਰਤ ਦਾ ਸਹਿਯੋਗ 10 ਸਿਧਾਂਤਾਂ ਨਾਲ ਨਿਰਦੇਸ਼ਿਤ ਹੁੰਦਾ ਰਹੇਗਾ।

ਇੱਕ, ਅਫ਼ਰੀਕਾ ਸਾਡੀਆਂ ਸਰਬਉੱਚ ਪ੍ਰਾਥਮਿਕਤਾਵਾਂ ਵਿੱਚ ਹੋਵੇਗਾ। ਅਸੀਂ ਅਫ਼ਰੀਕਾ ਦੇ ਨਾਲ ਸਹਿਯੋਗ ਵਧਾਉਣਾ ਜਾਰੀ ਰੱਖਾਂਗੇ ਅਤੇ ਅਸੀਂ ਦਿਖਾਇਆ ਹੈ ਕਿ ਇਹ ਸਹਿਯੋਗ ਲਗਾਤਾਰ ਅਤੇ ਨਿਯਮਤ ਹੋਵੇਗਾ।

ਦੋ, ਸਾਡੀਆਂ ਵਿਕਾਸ ਸਾਂਝੇਦਾਰੀਆਂ ਤੁਹਾਡੀਆਂ ਪ੍ਰਾਥਮਿਕਤਾਵਾਂ ਨਾਲ ਨਿਰਦੇਸ਼ਿਤ ਹੋਣਗੀਆਂ। ਤੁਹਾਡੀਆਂ ਅਨੁਕੂਲ ਸ਼ਰਤਾਂ ’ਤੇ ਸਾਡੀ ਸਾਂਝੇਦਾਰੀ ਹੋਵੇਗੀ ਜੋ ਤੁਹਾਡੀ ਸਮਰੱਥਾ ਨੂੰ ਮੁਕਤ ਬਣਾਏਗੀ ਅਤੇ ਤੁਹਾਡੇ ਭਵਿੱਖ ਵਿੱਚ ਰੁਕਾਵਟ ਨਹੀਂ ਬਣੇਗੀ। ਅਸੀਂ ਅਫ਼ਰੀਕੀ ਯੋਗਤਾ ਅਤੇ ਕੁਸ਼ਲਤਾ ’ਤੇ ਨਿਰਭਰ ਕਰਾਂਗੇ। ਅਸੀਂ ਸਥਾਨਕ ਸਮਰੱਥਾ ਨਿਰਮਾਣ ਦੇ ਨਾਲ-ਨਾਲ ਜਿੰਨਾ ਸੰਭਵ ਹੋਵੇਗਾ ਅਨੇਕ ਸਥਾਨਕ ਮੌਕਿਆਂ ਦੀ ਸਿਰਜਣਾ ਕਰਾਂਗੇ।

ਤਿੰਨ, ਅਸੀਂ ਆਪਣੇ ਬਜ਼ਾਰਾਂ ਨੂੰ ਮੁਕਤ ਰੱਖਾਂਗੇ ਅਤੇ ਇਸ ਨੂੰ ਸਿਰਫ਼ ਹੋਰ ਵਧੇਰੇ ਆਕਰਸ਼ਕ ਬਣਾਵਾਂਗੇ ਤਾਂ ਕਿ ਭਾਰਤ ਦੇ ਨਾਲ ਵਪਾਰ ਕੀਤਾ  ਜਾ ਸਕੇ। ਅਸੀਂ ਅਫ਼ਰੀਕਾ ਵਿੱਚ ਨਿਵੇਸ਼ ਕਰਨ ਲਈ ਆਪਣੇ ਉਦਯੋਗ ਨੂੰ ਸਮਰਥਨ ਦੇਵਾਂਗੇ।

ਚਾਰ, ਅਸੀਂ ਅਫ਼ਰੀਕਾ ਦੇ ਵਿਕਾਸ ਨੂੰ ਸਮਰਥਨ ਦੇਣ ਲਈ, ਸੇਵਾ ਕਰਨ ਵਿੱਚ ਸੁਧਾਰ ਲਈ, ਸਿੱਖਿਆ ਅਤੇ ਸਿਹਤ ਦੇ ਸੁਧਾਰ  ਲਈ, ਡੀਜੀਟਲ ਸਾਖਰਤਾ ਵਿਸਤਾਰ ਲਈ, ਵਿੱਤੀ ਸਮਾਵੇਸ਼ ਦੇ ਵਿਸਤਾਰ ਲਈ ਤੇ ਵਾਂਝੇ ਲੋਕਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਡਿਜੀਟਲ ਕ੍ਰਾਂਤੀ ਦੇ ਭਾਰਤ ਦੇ ਅਨੁਭਵਾਂ ਦਾਦੋਹਨ ਕਰਾਂਗੇ।

ਇਹ ਸੰਯੁਕਤ ਰਾਸ਼ਟਰ ਦੇ ਨਿਰੰਤਰ ਵਿਕਾਸ ਦੇ ਟੀਚੇ ਨੂੰ ਅੱਗੇ ਵਧਾਉਣ ਲਈ ਹੀ ਨਹੀਂ ਹੋਵੇਗਾ ਬਲਕਿ ਡਿਜੀਟਲ ਯੁਗ ਵਿੱਚ ਅਫ਼ਰੀਕਾ ਦੇ ਨੌਜਵਾਨਾਂ ਨੂੰ ਲੈਸ ਕਰਨ ਦੇ ਲਈ ਵੀ ਹੋਵੇਗਾ।

ਪੰਜ, ਅਫ਼ਰੀਕਾ ਵਿੱਚ ਵਿਸ਼ਵ ਦੀ 60% ਭੂਮੀ ਉਪਜਾਊ ਹੈ। ਲੇਕਿਨ ਵਿਸ਼ਵ ਉਤਪਾਦਨ ਵਿੱਚ ਅਫ਼ਰੀਕਾ ਦੀ ਹਿੱਸੇਦਾਰੀ ਸਿਰਫ਼ 10% ਹੈ। ਅਸੀਂ ਅਫ਼ਰੀਕਾ ਦੀ ਖੇਤੀਬਾੜੀ ਵਿੱਚ ਸੁਧਾਰ ਲਈ ਤੁਹਾਡੇ ਨਾਲ ਮਿਲ ਕੇ ਕੰਮ ਕਰਾਂਗੇ।

ਛੇ, ਸਾਡੀ ਸਾਂਝੇਦਾਰੀ ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ਦੇ ਹੱਲ ਲਈ ਹੋਵੇਗੀ। ਅਸੀਂ ਅੰਤਰਰਾਸ਼ਟਰੀ ਜਲਵਾਯੂ ਵਿਵਸਥਾ ਸੁਨਿਸ਼ਚਿਤ ਕਰਨ ਲਈ, ਆਪਣੀ ਜੈਵ ਵਿਭਿੰਨਤਾ ਨੂੰ ਸੁਰੱਖਿਅਤ ਰੱਖਣ ਲਈ ਹੋਰ ਸਵੱਛ ਅਤੇ ਸਮਰੱਥ ਊਰਜਾ ਸੰਸਾਧਨਾਂ ਨੂੰ ਅਪਣਾਉਣ ਲਈ ਅਫ਼ਰੀਕਾ ਦੇ ਨਾਲ ਮਿਲ ਕੇ ਕੰਮ ਕਰਾਂਗੇ।

ਸੱਤ, ਅਸੀਂ ਆਤੰਕਵਾਦ ਅਤੇ ਚਰਮਪੰਥ ਦਾ ਮੁਕਾਬਲਾ ਕਰਨ, ਸਾਈਬਰ ਸਪੇਸ ਨੂੰ ਸੁਰੱਖਿਅਤ ਰੱਖਣ ਅਤੇ ਸ਼ਾਂਤੀ ਲਈ ਸੰਯੁਕਤ ਰਾਸ਼ਟਰ ਨੂੰ ਸਮਰਥਨ ਦੇਣ ਵਿੱਚ ਆਪਣੇ ਸਹਿਯੋਗ ਅਤੇ ਪਰੰਪਰਾਗਤ ਸਮਰੱਥਾਵਾਂ ਨੂੰ ਮਜ਼ਬੂਤ ਬਣਾਵਾਂਗੇ।

ਅੱਠ, ਅਸੀਂ ਸਮੁੰਦਰ ਨੂੰ ਮੁਕਤ ਰੱਖਣ ਅਤੇ ਸਾਰੇ ਦੇਸ਼ਾਂ ਦੇ ਲਾਭ  ਲਈ ਅਫ਼ਰੀਕੀ ਦੇਸ਼ਾਂ ਦੇ ਨਾਲ ਕੰਮ ਕਰਾਂਗੇ। ਅਫ਼ਰੀਕਾ ਦੇ ਪੂਰਬੀ ਤਟਾਂ ਅਤੇ ਹਿੰਦ ਮਹਾਸਾਗਰ ਦੇ ਪੂਰਬੀ ਤਟਾਂ ਵਿੱਚ ਵਿਸ਼ਵ ਨੂੰ ਸਹਿਯੋਗ ਦੀ ਜ਼ਰੂਰਤ ਹੈ ਨਾ ਕਿ ਮੁਕਾਬਲੇ ਦੀ। ਇਸ ਲਈ ਹਿੰਦ ਮਹਾਸਾਗਰ ਦੀ ਸੁਰੱਖਿਆ ਲਈ ਭਾਰਤ ਦਾ ਮਿਸ਼ਨ ਸਹਿਯੋਗ ਅਤੇ ਸਮਾਵੇਸ਼ ਦਾ ਹੈ। ਇਸ ਦੇ ਮੂਲ ਖੇਤਰ ਵਿੱਚ ਸਾਰਿਆਂ ਲਈ ਸੁਰੱਖਿਆ ਅਤੇ ਵਿਕਾਸ ਹੈ।

ਨੌ, ਇਹ ਮੇਰੇ ਲਈ ਵਿਸ਼ੇਸ਼ ਰੂਪ ਵਿੱਚ ਮਹੱਤਵਪੂਰਨ ਹੈ। ਅਫ਼ਰੀਕਾ ਵਿੱਚ ਗਲੋਬਲ ਸਹਿਯੋਗ ਵਿੱਚ ਵਾਧੇ ਨੂੰ ਦੇਖਦਿਆਂ ਸਭ ਨੂੰ ਇੱਕਠੇ ਕੰਮ ਕਰਨਾ ਹੋਵੇਗਾ ਤਾਂ ਕਿ ਅਫ਼ਰੀਕਾ ਇੱਕ ਵਾਰ ਫਿਰ ਵਿਰੋਧੀ ਅਕਾਂਖਿਆਵਾਂ ਦੇ ਅਖਾੜੇ ਦੇ ਰੂਪ ਵਿੱਚ ਨਾ ਬਦਲੇ ਬਲਕਿ ਅਫ਼ਰੀਕੀ ਨੌਜਵਾਨਾਂ ਦੀਆਂ ਅਕਾਂਖਿਆਵਾਂ ਲਈ ਨਰਸਰੀ ਬਣੇ।

ਦਸ, ਭਾਰਤ ਅਤੇ ਅਫ਼ਰੀਕਾ ਨੇ ਇੱਕਠੇ ਉਪਨਿਵੇਸ਼ਿਕ ਸ਼ਾਸਨ ਵਿਰੁੱਧ ਲੜਾਈ ਲੜੀ ਹੈ, ਇਸ ਲਈ ਅਸੀਂ ਉਹੋ ਜਿਹੀ ਜਾਇਜ਼, ਪ੍ਰਤੀਨਿਧੀ ਮੂਲਕ ਅਤੇ ਲੋਕਤਾਂਤਰਿਕ ਵਿਵਸਥਾ ਲਈ ਇੱਕਜੁਟ ਹੋ ਕੇ ਕਾਰਜ ਕਰਾਂਗੇ ਜਿਸ ਵਿੱਚ ਅਫ਼ਰੀਕਾ ਅਤੇ ਭਾਰਤ ਵਿੱਚ ਰਹਿਣ ਵਾਲੀ ਇੱਕ ਤਿਹਾਈ ਮਾਨਵਤਾ ਦੀ ਅਵਾਜ਼ ਅਤੇ ਭੂਮਿਕਾ ਹੋਵੇ। ਗਲੋਬਲ ਸੰਸਥਾਵਾਂ ਵਿੱਚ ਸੁਧਾਰ ਲਈ ਅਫ਼ਰੀਕਾ ਦੇ ਸਮਾਨ ਸਥਾਨ ਦੇ ਬਿਨਾ ਭਾਰਤ ਦੀ ਸੁਧਾਰ ਇੱਛਾ ਅਧੂਰੀ ਹੋਵੇਗੀ। ਇਹ ਸਾਡੀ ਵਿਦੇਸ਼ ਨੀਤੀ ਦਾ ਮਹੱਤਵਪੂਰਨ ਉਦੇਸ਼ ਹੋਵੇਗਾ।

ਮਹਾਮਹਿਮ,

ਜੇਵਰਤਮਾਨ ਸਦੀ ਦੇਸ਼ਾਂ ਦੀ ਸਦੀ ਹੋਣੀ ਹੈ, ਸੁਤੰਤਰਤਾ ਅਤੇ ਸਮਾਨਤਾ ਵਿੱਚ ਇੱਕਠੇ ਜਾਗ੍ਰਤੀ ਹੋਣੀ ਹੈ, ਜੇਕਰ ਮਾਨਵ ਜਾਤੀ ’ਤੇ ਮੌਕਿਆਂ ਦੀ ਕਿਰਨ ਦਾ ਯੁਗ ਹੋਣਾ ਹੈ ਜੇਕਰ ਸਾਡੇ ਗ੍ਰਹਿ ਦਾ ਭਵਿੱਖ ਆਸ਼ਾਵਾਦੀ ਹੋਣਾ ਹੈ ਤਾਂ ਅਫ਼ਰੀਕੀ ਦੀਪ ਨੂੰ ਬਾਕੀ ਵਿਸ਼ਵ ਦੇ ਨਾਲ ਕਦਮ ਨਾਲ ਕਦਮ ਮਿਲਾਕੇ ਚਲਣਾ ਹੋਵੇਗਾ। ਭਾਰਤ ਤੁਹਾਡੇ ਨਾਲ ਤੁਹਾਡੇ ਲਈ ਕਾਰਜ ਕਰੇਗਾ। ਸਾਡੀ ਸਾਂਝੇਦਾਰੀ ਅਫ਼ਰੀਕਾ  ਵਿੱਚ ਸਸ਼ਕਤੀਕਰਨ ਦੇ ਉਪਾਵਾਂ ਦਾ ਸਿਰਜਣ ਕਰੇਗੀ। ਤੁਹਾਡੇ ਯਤਨਾ ਵਿੱਚ ਪਾਰਦਰਸ਼ਤਾ ਦੇ ਨਾਲ ਅਤੇ ਸਮਾਨਤਾ ਦੇ ਸਿਧਾਂਤਾ ’ਤੇ ਅਸੀਂ ਇੱਕਜੁਟਤਾ ਦੇ ਨਾਲ ਖੜ੍ਹੇ ਹੋਵਾਂਗੇ। ਭਾਰਤ ਦੀ ਦੋ ਤਿਹਾਈ ਅਬਾਦੀ ਅਤੇ ਅਫ਼ਰੀਕਾ ਦੀ ਦੋ ਤਿਹਾਈ ਅਬਾਦੀ 35 ਸਾਲ ਤੋਂ ਘੱਟ ਉਮਰ ਦੀ ਹੈ ਅਤੇ ਜੇਕਰ ਭਵਿੱਖ ਨੌਜਵਾਨਾਂ ਦਾ ਹੈ ਤਾਂ ਇਹ ਸਦੀ ਸਾਡੀ ਹੈ ਅਤੇ ਅਸੀਂ ਯੂਗਾਂਡਾ ਦੀ ਕਹਾਵਤ ‘ਜੋ ਵਧੇਰੇ ਯਤਨ ਕਰਦਾ ਹੈ ਉਸ ਨੂੰ ਲਾਭ ਮਿਲੇਗਾ’ ਤੋਂ ਸਾਨੂੰ ਨਿਰਦੇਸ਼ਿਤ ਹੋਣਾ ਹੈ। ਭਾਰਤ ਨੇ ਅਫ਼ਰੀਕਾ ਲਈ ਵਧੇਰੇ ਯਤਨ ਕੀਤਾ ਹੈ ਅਤੇ ਅਫ਼ਰੀਕਾ ਦੇ ਭਵਿੱਖ ਲਈ ਅਸੀਂ ਹਮੇਸ਼ਾ ਅਜਿਹਾ ਕਰਦੇ ਰਹਾਂਗੇ।

ਧੰਨਵਾਦ, ਬਹੁਤ-ਬਹੁਤ ਧੰਨਵਾਦ।

ਅਸਾਂਤੇ ਸਾਨਾ।

 

***

 

ਏਕੇਟੀ/ਐੱਸਐੱਚ/ਏਕੇ