Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੀ ਯੂਗਾਂਡਾ ਦੀ ਸਰਕਾਰੀ ਯਾਤਰਾ ਦੌਰਾਨ ਭਾਰਤ-ਯੂਗਾਂਡਾ ਸੰਯੁਕਤ ਬਿਆਨ


 

1.  ਯੂਗਾਂਡਾ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਯੋਵੇਰੀ ਕਾਗੁਟਾ ਮੁਸੇਵੇਨੀ ਦੇ ਸੱਦੇ ’ਤੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 24-25 ਜੁਲਾਈ, 2018 ਨੂੰ ਯੂਗਾਂਡਾ ਦਾ ਦੌਰਾ ਕੀਤਾ। ਪ੍ਰਧਾਨ ਮੰਤਰੀ ਨਾਲ ਭਾਰਤ ਸਰਕਾਰ ਦੇ ਆਲਾ ਅਧਿਕਾਰੀਆਂ ਦਾ ਇੱਕ ਉੱਚ ਪੱਧਰੀ ਵਫ਼ਦ ਅਤੇ ਇੱਕ ਵੱਡਾ ਵਪਾਰ ਵਫ਼ਦ ਵੀ ਗਿਆ ਸੀ। 21 ਸਾਲਾਂ ਵਿੱਚ ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਯਾਤਰਾ ਸੀ।

2. ਉੱਥੇ ਪਹੁੰਚਣ ’ਤੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦਾ ਇੱਕ ਉੱਚ ਪੱਧਰੀ ਰਸਮੀ ਸੁਆਗਤ ਕੀਤਾ ਗਿਆ। ਯਾਤਰਾ ਦੌਰਾਨ ਉਨ੍ਹਾਂ ਨੇ ਬੁੱਧਵਾਰ24 ਜੁਲਾਈ, 2018 ਨੂੰ ਐਨਬੇਟੇ ਸਥਿਤ ਸਟੇਟ-ਹਾਊਸ ਵਿੱਚ ਰਾਸ਼ਟਰਪਤੀ ਮੁਸੇਵੇਨੀ ਨਾਲ ਦੁਵੱਲੀ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਦੇ ਸਨਮਾਨ ਵਿੱਚ ਰਾਸ਼ਟਰਪਤੀ ਮੁਸੇਵੇਨੀ ਨੇ ਸਟੇਟ ਭੋਜ ਦੀ ਮੇਜ਼ਬਾਨੀ ਕੀਤੀ

3. ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਪ੍ਰੋਗਰਾਮ ਵਿੱਚ ਯੂਗਾਂਡਾ ਸੰਸਦ ਨੂੰ ਸੰਬੋਧਨ ਸ਼ਾਮਲ ਸੀ, ਜਿਸ ਦਾ ਭਾਰਤ ਅਤੇ ਕਈ ਅਫ਼ਰੀਕੀ ਦੇਸ਼ਾਂ ਵਿੱਚ ਸਿੱਧਾ ਪ੍ਰਸਾਰਣ ਕੀਤਾ ਗਿਆ। ਪਹਿਲੀ ਵਾਰ ਕਿਸੇ ਭਾਰਤੀ ਪ੍ਰਧਾਨ ਮੰਤਰੀ ਨੇ ਯੂਗਾਂਡਾ ਦੀ ਸੰਸਦ ਨੂੰ ਸੰਬੋਧਨ ਕੀਤਾ। ਇੱਕ ਵਪਾਰ ਪ੍ਰੋਗਰਾਮ ਨੂੰ ਯੂਗਾਂਡਾ ਦੇ ਨਿਜੀ ਖੇਤਰ ਫਾਊਂਡੇਸ਼ਨ ਅਤੇ ਭਾਰਤ ਉਦਯੋਗਿਕ ਫੈਡਰੇਸ਼ਨ ਨੇ ਸੰਯੁਕਤ ਰੂਪ ਆਯੋਜਿਤ ਕੀਤਾ, ਜਿਸ ਨੂੰ ਦੋਹਾਂ ਨੇਤਾਵਾਂ ਨੇ ਸੰਬੋਧਨ ਕੀਤਾ। ਇਸ ਮੌਕੇ ’ਤੇ ਵਿਸ਼ੇਸ਼ ਤੌਰ ’ਤੇ ਵਜੋਂ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਯੂਗਾਂਡਾ ਵਿੱਚ ਵਿਸ਼ਾਲ ਭਾਰਤੀ ਭਾਈਚਾਰੇ ਨੂੰ ਵੀ ਸੰਬੋਧਨ ਕੀਤਾ।

4. ਚਰਚਾ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਰਾਸ਼ਟਰਪਤੀ ਮੁਸੇਵੇਨੀ ਨੇ ਯੂਗਾਂਡਾ ਅਤੇ ਭਾਰਤ ਦਰਮਿਆਨ ਪਾਰੰਪਰਕ ਗਹਿਰੇ ਅਤੇ ਨਜ਼ਦੀਕੀ ਸਬੰਧਾਂ ਨੂੰ ਰੇਖਾਂਕਿਤ ਕੀਤਾ ਹੈ। ਦੋਹਾਂ ਪੱਖਾਂ ਨੇ ਇਸ ਗੱਲ ’ਤੇ ਸਹਿਮਤੀ ਪ੍ਰਗਟ ਕੀਤੀ ਕਿ ਦੁਵੱਲੇ ਸਬੰਧਾਂ ਵਿੱਚ ਅਪਾਰ ਸਮਰੱਥਾ ਹੈ। ਦੋਹਾਂ ਨੇ ਰਾਜਨੀਤਕ, ਆਰਥਕ, ਵਣਜ, ਰੱਖਿਆ, ਤਕਨੀਕੀ, ਅਕਾਦਮਿਕ, ਵਿਗਿਆਨਕ ਅਤੇ ਸੱਭਿਆਚਾਰਕ ਸਹਿਯੋਗ ਨੂੰ ਮਜ਼ਬੂਤ ਬਣਾਉਣ ਦੀ ਦੁਵੱਲੀ ਪ੍ਰਤੀਬੱਧਤਾ ਦੁਹਰਾਈ। ਰਾਸ਼ਟਰਪਤੀ ਮੁਸੇਵੇਨੀ ਨੇ ਯੂਗਾਂਡਾ ਦੇ ਰਾਸ਼ਟਰੀ ਵਿਕਾਸ ਅਤੇ ਆਰਥਕ ਉੱਨਤੀ ਵਿੱਚ ਉੱਥੇ ਰਹਿਣ ਵਾਲੇ 30 ਹਜ਼ਾਰ ਭਾਰਤੀ ਪ੍ਰਵਾਸੀਆਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਭਾਰਤ ਨੇ ਖੇਤਰ ਵਿੱਚ ਆਰਥਕ ਏਕੀਕਰਨ ਅਤੇ ਸ਼ਾਂਤੀ ਅਤੇ ਭਾਰਤੀ ਪ੍ਰਵਾਸੀਆਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਭਾਰਤ ਨੇ ਖੇਤਰ ਵਿੱਚ ਆਰਥਕ ਏਕੀਕਰਨ ਅਤੇ ਸ਼ਾਂਤੀ ਅਤੇ ਸਥਿਰਤਾ ਕਾਇਮ ਰੱਖਣ ਲਈ ਯੂਗਾਂਡਾ ਦੀ ਮਹੱਤਵਪੂਰਨ ਭੂਮਿਕਾ ਦੀ ਸ਼ਲਾਘਾ ਕੀਤੀ।

5. ਗੱਲਬਾਤ ਦੇ ਮੱਦੇਨਜ਼ਰ ਭਾਰਤ ਅਤੇ ਯੂਗਾਂਡਾ ਪੱਖ ਨੇ:

  • ਮੌਜੂਦਾ ਦੁਵੱਲੇ ਸਹਿਯੋਗ ਦੀਆਂ ਉਪਲੱਬਧੀਆਂ ਅਤੇ ਸਫ਼ਲਤਾਵਾਂ ਤੋਂ ਲਾਭ ਉਠਾਉਣ ਅਤੇ ਉਨ੍ਹਾਂ ਨੂੰ ਮਜ਼ਬੂਤੀ ਦੇਣ ਦੀ ਪ੍ਰਤੀਬੱਧਤਾ ਦੁਹਰਾਈ,
  • ਦੋਹਾਂ ਦੇਸ਼ਾਂ ਦਰਮਿਆਨ ਕਾਰੋਬਾਰੀ ਅਤੇ ਆਰਥਕ ਸਬੰਧਾਂ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਦੋਹਾਂ ਨੇਤਾਵਾਂ ਨੇ ਦੁਵੱਲੇ ਕਾਰੋਬਾਰ ਦੇ ਵਰਤਮਾਨ ਪੱਧਰ ਦਾ ਜਾਇਜ਼ਾ ਲਿਆ ਅਤੇ ਵਪਾਰ ਬਾਸਕੇਟ ਨੂੰ ਵਧਾਉਣ ਅਤੇ ਉਸ ਵਿੱਚ ਵਿਵਿਧਤਾ ਲਿਆਉਣ ਦੀ ਇੱਛਾ ਪ੍ਰਗਟਾਈਇਸ ਵਿੱਚ ਦੋਹਾਂ ਦੇਸ਼ਾਂ ਦਰਮਿਆਨ ਵਪਾਰ ਅਸੰਤੁਲਨ ਨੂੰ ਦੂਰ ਕਰਨ ਅਤੇ ਦੋਹਾਂ ਦੇਸ਼ਾਂ ਦਰਮਿਆਨ ਕਾਰੋਬਾਰ ਸੁਵਿਧਾ ਨੂੰ ਸ਼ਾਮਲ ਕੀਤਾ ਗਿਆ।
  • ਕਈ ਮਹੱਤਵਪੂਰਨ ਖੇਤਰਾਂ ਵਿੱਚ ਨਿਜੀ ਨਿਵੇਸ਼ ਨੂੰ ਵਧਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਅਤੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਆਪਸੀ ਵਪਾਰ ਸਬੰਧਾਂ ਦੇ ਵਿਸਤਾਰ ਅਤੇ ਵਾਧੇ ਦੀ ਅਪਾਰ ਸਮਰੱਥਾ ਮੌਜੂਦ ਹੈ।
  • ਭਾਰਤ ਤਕਨੀਕੀ ਅਤੇ ਆਰਥਕ ਸਹਿਯੋਗ (ਆਈਟੀਈਸੀ), ਭਾਰਤ-ਅਫਰੀਕਾ ਫੋਰਮ ਸਿਖ਼ਰ ਬੈਠਕ (ਆਈਏਐੱਫਐੱਸ) ਭਾਰਤੀ ਸੱਭਿਆਚਾਰਕ ਸਬੰਧ ਕੌਂਸਲ ਆਦਿ ਦੇ ਤਹਿਤ ਯੂਗਾਂਡਾ ਵਾਸੀਆਂ ਦੀ ਟਰੇਨਿੰਗ ਅਤੇ ਵਜੀਫ਼ਿਆਂ ਲਈ ਕੀਤੇ ਜਾਣ ਵਾਲੇ ਯਤਨਾਂ ਦੀ ਪ੍ਰਸ਼ੰਸਾ ਕੀਤੀ।
  • ਰੱਖਿਆ ਮਾਮਲਿਆਂ ਵਿੱਚ ਭਾਰਤ ਅਤੇ ਯੂਗਾਂਡਾ ਦਰਮਿਆਨ ਵਧਦੇ ਸਹਿਯੋਗ ’ਤੇ ਤੱਸਲੀ ਪ੍ਰਗਟਾਈ, ਖ਼ਾਸ ਤੌਰ ’ਤੇ ਭਾਰਤ ਤਕਨੀਕੀ ਅਤੇ ਆਰਥਕ ਸਹਿਯੋਗ ਦੇ ਤਹਿਤ ਵੱਖ-ਵੱਖ ਭਾਰਤੀ ਸੈਨਾ ਟਰੇਨਿੰਗ ਸੰਸਥਾਨਾਂ ਵਿੱਚ ਯੂਗਾਂਡਾ ਪੀਪਲਸ ਡਿਫੈਂਸ ਫੋਰਸ (ਯੂਪੀਡੀਐੱਫ) ਦੀ ਟਰੇਨਿੰਗ ਸ਼ਾਮਲ ਹੈ। ਇਸ ਦੇ ਇਲਾਵਾ ਕੀਮਾਕਾ ਵਿੱਚ ਯੂਗਾਂਡਾ ਦੇ ਸੀਨੀਅਰ ਕਮਾਂਡ ਐਂਡ ਸਟਾਫ਼ ਕਾਲਜ ਵਿੱਚ ਭਾਰਤੀ ਮਿਲਟਰੀ ਟਰੇਨਿੰਗ ਟੀਮ ਦੀ ਤੈਨਾਤੀ ਵੀ ਇਸ ਵਿੱਚ ਸ਼ਾਮਲ ਹੈ।
  • ਸੂਚਨਾ ਅਤੇ ਸੰਚਾਰ ਟੈਕਨੋਲੋਜੀ ਦੇ ਖੇਤਰ ਵਿੱਚ ਭਾਰਤ ਅਤੇ ਯੂਗਾਂਡਾ ਦਰਮਿਆਨ ਸਹਿਯੋਗ ਨੂੰ ਸਮਰੱਥਨ ਦੇਣ ’ਤੇ ਸਹਿਮਤੀ। ਯੂਗਾਂਡਾ ਨੇ ਆਪਣੇ ਮਹਤੱਵਪੂਰਨ ਜਨਤਕ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨੂੰ ਲਾਗੂ ਕਰਨ ਵਿੱਚ ਡਿਜੀਟਲ ਸਮਾਵੇਸ਼ ਲਈ ਭਾਰਤ ਦੀਆਂ ਯੋਜਨਾਵਾਂ ਨੂੰ ਅਪਣਾਉਣ ਦੀ ਇੱਛਾ ਪ੍ਰਗਟਾਈ

6. ਦੋਹਾਂ ਨੇਤਾਵਾਂ ਨੇ ਇਸ ਗੱਲ ’ਤੇ ਸਹਿਮਤੀ ਪ੍ਰਗਟਾਈ ਕਿ ਆਤੰਕਵਾਦ, ਵਿਸ਼ਵ ਸ਼ਾਂਤੀ ਅਤੇ ਸਥਿਰਤਾ ਲਈ ਖ਼ਤਰਾ ਹੈ। ਦੋਹਾਂ ਨੇਤਾਵਾਂ ਨੇ ਆਤੰਕਵਾਦ ਦੇ ਸਾਰੇ ਤਰੀਕਿਆਂ ਅਤੇ ਸਰੂਪਾਂ ਦਾ ਮੁਕਾਬਲਾ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈਦੋਹਾਂ ਨੇਤਾਵਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਕਿਸੇ ਵੀ ਅਧਾਰ ’ਤੇ  ਆਤੰਕ ਦੀ ਕਾਰਵਾਈ ਨੂੰ ਉਚਿਤ ਨਹੀਂ ਠਹਿਰਾਇਆ ਜਾ ਸਕਦਾ।

7. ਨੇਤਾਵਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਆਤੰਕਵਾਦੀਆਂ, ਆਤੰਕੀ ਸੰਗਠਨਾਂ, ਉਨ੍ਹਾਂ ਦੇ ਨੈੱਟਵਰਕਾਂ ਅਤੇ ਆਤੰਕਵਾਦ ਨੂੰ ਸਮਰਥਨ ਅਤੇ ਵਿਤੀ ਸਹਾਇਤਾ ਨੂੰ ਪ੍ਰੋਤਸਾਹਿਤ ਕਰਨ ਵਾਲਿਆਂ ਅਤੇ ਆਤੰਕਵਾਦੀਆਂ ਅਤੇ ਆਤੰਕੀ ਸਮੂਹਾਂ ਨੂੰ ਪਨਾਹ ਦੇਣ ਵਾਲਿਆਂ ਵਿਰੁੱਧ ਸਖ਼ਤ ਕਦਮ ਉਠਾਏ ਜਾਣੇ ਚਾਹੀਦੇ ਹਨ। ਦੋਹਾਂ ਨੇਤਾਵਾਂ ਨੇ ਇਹ ਸੁਨਿਸ਼ਚਿਤ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਕਿ ਆਤੰਕੀ ਸੰਗਠਨ ਕਿਸੇ ਡਬਲਿਊਐੱਮਡੀ ਜਾਂ ਟੈਕਨੋਲੋਜੀ ਤੱਕ ਪਹੁੰਚ ਨਹੀਂ ਬਣਾ ਸਕਣਨੇਤਾਵਾਂ ਨੇ ਅੰਤਰਰਾਸ਼ਟਰੀ ਆਤੰਕਵਾਦ ’ਤੇ ਵਪਾਰਕ ਸਮਝੌਤੇ ਨੂੰ ਜਲਦ ਅਪਣਾਉਣ ਲਈ ਸਹਿਯੋਗ ਦਾ ਸੰਕਲਪ ਪ੍ਰਗਟਾਇਆ

8. ਦੋਹਾਂ ਨੇਤਾਵਾਂ ਨੇ ਖੇਤਰੀ ਅਤੇ ਆਪਸੀ ਹਿਤ ਦੇ ਅੰਤਰਰਾਸ਼ਟਰੀ ਵਿਸ਼ਿਆਂ ’ਤੇ ਮਿਲ ਕੇ ਕੰਮ ਕਰਨ ’ਤੇ ਸਹਿਮਤੀ ਪ੍ਰਗਟਾਈ

9. ਦੋਹਾਂ ਨੇਤਾਵਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਵਿਸਤਾਰ ਅਤੇ ਇਸ ਨੂੰ ਪ੍ਰਤੀਨਿਧੀਮੂਲਕ, ਉੱਤਰਦਾਈ, ਕਾਰਗਰ ਅਤੇ 21ਵੀਂ ਸਦੀ ਦੀ ਭੂਗੌਲਿਕ ਰਾਜਨੀਤਕ ਅਸਲੀਅਤ ਦੇ ਪ੍ਰਤੀ ਜਵਾਬਦੇਹ ਬਣਾਉਣ ਸਮੇਤ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਵਿਆਪਕ ਸੁਧਾਰ ਦੀ ਜ਼ਰੂਰਤ ਨੂੰ ਦੁਹਰਾਇਆ। ਦੋਹਾਂ ਨੇਤਾਵਾਂ ਨੇ ਜਲਵਾਯੂ ਪਰਿਵਰਤਨ ਵਰਗੀਆਂ ਵਰਤਮਾਨ ਗਲੋਜ਼ੋਰ ਚੁਣੌਤੀਆਂ ਦੇ ਸਮਾਧਾਨ ਲਈ ਸੰਯੁਕਤ ਰਾਸ਼ਟਰ ਅਤੇ ਹੋਰ ਬਹੁਪੱਖੀ ਸੰਗਠਨਾਂ ਵਿੱਚ ਸਹਿਯੋਗ ਵਿੱਚ ਤੇਜ਼ੀ ਲਿਆਉਣ ਅਤੇ ਅੰਤਰਰਾਸ਼ਟਰੀ ਅਤੇ ਖੇਤਰੀ ਸ਼ਾਂਤੀ ਅਤੇ ਸੁਰੱਖਿਆ ਅਤੇ ਨਿਰੰਤਰ ਵਿਕਾਸ ਵਿੱਚ ਤੇਜ਼ੀ ਲਿਆਉਣ ਲਈ ਸਹਿਯੋਗ ਦੁਹਰਾਇਆ।

10.  ਦੋਹਾਂ ਨੇਤਾਵਾਂ ਨੇ ਵਿਦੇਸ਼ ਮੰਤਰੀ ਪੱਧਰ ਸਮੇਤ ਦੁੱਵਲੀਆਂ ਵਿਵਸਥਾਵਾਂ ਨੂੰ ਨਿਯਮਿਤ ਬਣਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਤਾਂ ਕਿ ਦੁਵੱਲੇ ਸਬੰਧਾਂ ਦੀ ਸਮੀਖੀਆ ਕੀਤੀ ਜਾ ਸਕੇ ਅਤੇ ਆਰਥਕ ਅਤੇ ਵਿਕਾਸ ਸਹਿਯੋਗ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾ ਸਕੇ।

11. ਯਾਤਰਾ ਦੌਰਾਨ ਹੇਠ ਲਿਖੇ ਸਹਿਮਤੀ ਪੱਤਰਾਂ/ਦਸਤਾਵੇਜ਼ਾਂ ‘ਤੇ ਦਸਤਖਤ ਕੀਤੇ ਗਏ:

  • ਰੱਖਿਆ ਸਹਿਯੋਗ ਬਾਰੇ ਸਹਿਮਤੀ ਪੱਤਰ
  • ਡਿਪਲੈਮੈਟਿਕ ਅਤੇ ਸਰਕਾਰੀ ਪਾਸਪੋਰਟ ਧਾਰਕਾਂ ਲਈ ਵੀਜ਼ੇ ਵਿੱਚ ਛੂਟਾਂ ਬਾਰੇ ਸਹਿਮਤੀ ਪੱਤਰ
  • ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮ ਬਾਰੇ ਸਹਿਮਤੀ ਪੱਤਰ
  • ਜਾਂਚ ਪ੍ਰਯੋਗਸ਼ਾਲਾਵਾਂ ਬਾਰੇ ਸਹਿਮਤੀ ਪੱਤਰ

12. ਦੋਵੇ ਨੇਤਾਵਾਂ ਨੇ ਸਹਿਮਤੀ ਪੱਤਰ ਦਾ ਸੁਆਗਤ ਕੀਤਾ ਅਤੇ ਸਬੰਧਤ ਵਿਅਕਤੀਆਂ ਨੂੰ ਇਹ ਸੁਨਿਸ਼ਚਿਤ ਕਰਨ ਦਾ ਨਿਰਦੇਸ਼ ਦਿੱਤਾ ਕਿ ਵਰਤਮਾਨ ਸਮਝੌਤਿਆਂ, ਸਹਿਮਤੀ ਪੱਤਰਾਂ ਅਤੇ ਸਹਿਯੋਗ ਦੀਆਂ ਹੋਰ ਰੂਪ-ਰੇਖਾਵਾਂ ਨੂੰ ਲਾਗੂ ਕਰਨ ਦਾ ਕੰਮ ਤੇਜ਼ ਗਤੀ ਨਾਲ ਕੀਤਾ ਜਾਵੇ।

13. ਯਾਤਰਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਹੇਠ ਲਿਖੇ ਐਲਾਨ ਕੀਤੇ:

 

  • 141 ਇੱਕ ਮਿਲੀਅਨ ਡਾਲਰ ਮੁੱਲ ਦੀਆਂ ਬਿਜਲੀ ਲਾਈਨਾਂ ਅਤੇ ਸਬ-ਸਟੇਸ਼ਨਾਂ ਦੇ ਨਿਰਮਾਣ ਅਤੇ 64 ਮਿਲੀਅਨ ਡਾਲਰ ਦੇ ਡੇਅਰੀ ਉਤਪਾਦਾਂ ਲਈ ਦੋ ਕਰਜ਼ਿਆਂ ਦੀ ਵਿਵਸਥਾ
  • ਜਿੰਜਾ ਵਿੱਚ ਮਹਾਤਮਾ ਗਾਂਧੀ ਕਨਵੋਸ਼ਨ/ਹੈਰੀਟੇਜ ਸੈਂਟਰ ਦੀ ਸਥਾਪਨਾ ਵਿੱਚ ਯੋਗਦਾਨ
  • ਸਮੱਰਥਾ ਸਿਰਜਣ ਅਤੇ ਸਾਬਕਾ ਅਫ਼ਰੀਕੀ ਭਾਈਚਾਰੇ (ਈਏਸੀ) ਲਈ 929,705 ਅਮਰੀਕੀ ਡਾਲਰ ਦਾ ਵਿੱਤੀ ਸਮਰਥਨ। ਹੁਣ ਯੂਗਾਂਡਾ ਸਾਬਕਾ ਅਫ਼ਰੀਕੀ ਭਾਈਚਾਰੇ ਦਾ ਪ੍ਰਧਾਨ ਹੈ।
  • ਡੇਅਰੀ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਬਣਾਉਣ ਲਈ ਡੇਅਰੀ ਸਹਿਯੋਗ ਦੇ ਖੇਤਰ ਆਈਟੀਈਸੀ ਯੋਜਨਾ ਤਹਿਤ ਟਰੇਨਿੰਗ ਲਈ 25 ਸਥਾਨ।
  • ਯੂਗਾਂਡਾ ਨੇ ਜਨਵਾਦੀ ਰੱਖਿਆ ਬਲਾਂ (ਯੂਪੀਡੀਐੱਫ) ਲਈ ਅਤੇ ਯੂਗਾਂਡਾ ਸਰਕਾਰ ਦੀ ਵਰਤੋਂ ਲਈ ਹਰੇਕ ਨੂੰ 44-44(88) ਵਾਹਨਾਂ ਦਾ ਤੋਹਫ਼ਾ
  • ਕੈਂਸਰ ਦੀ ਬਿਮਾਰੀ ਦੂਰ ਕਰਨ ਵਿੱਚ ਯੂਗਾਂਡਾ ਦੇ ਯਤਨਾਂ ਵਿੱਚ ਸਹਾਇਤਾ ਦੇਣ ਲਈ ਭਾਭਾਟ੍ਰਾਨ ਕੈਂਸਰ ਥੈਰੇਪੀ ਮਸ਼ੀਨ ਤੋਹਫ਼ੇ ਵਿੱਚ ਦੇਣਾ।
  • ਯੂਗਾਂਡਾ ਦੇ ਸਕੂਲੀ ਬੱਚਿਆਂ ਲਈ ਐੱਨਸੀਈਆਰਟੀ ਦੀਆਂ 100,000 ਪੁਸਤਕਾਂ ਦਾ ਤੋਹਫ਼ਾ
  • ਖੇਤੀਬਾੜੀ ਵਿਕਾਸ ਵਿੱਚ ਯੂਗਾਂਡਾ ਦੇ ਯਤਨਾਂ ਵਿੱਚ ਸਹਾਇਤਾ ਲਈ ਯੂਗਾਂਡਾ ਨੂੰ 100 ਸੋਲਰ ਬਿਜਲੀ ਸਿੰਚਾਈ ਪੰਪਾਂ ਦਾ ਤੋਹਫ਼ਾ

14. ਪ੍ਰਧਾਨ ਮੰਤਰੀ ਮੋਦੀ ਦੇ ਐਲਾਨਾਂ ਦਾ ਰਾਸ਼ਟਰਪਤੀ ਮਹਾਮਹਿਮ ਯੋਵੇਰੀ ਮੁਸੇਵੇਨੀ ਨੇ ਸੁਆਗਤ ਕੀਤਾ ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਹ ਐਲਾਨ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ

 

15. ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਅਤੇ ਵਫ਼ਦ ਦੀ ਪ੍ਰਾਹੁਣਚਾਰੀ ਲਈ ਰਾਸ਼ਟਰਪਤੀ ਸ਼੍ਰੀ ਯੋਵੇਰੀ ਮੁਸੇਵੇਨੀ ਦਾ ਧੰਨਵਾਦ ਕੀਤਾ ਅਤੇ  ਉਨ੍ਹਾਂ ਨੂੰ ਭਾਰਤ ਯਾਤਰਾ ਦਾ ਸੱਦਾ ਦਿੱਤਾ। ਰਾਸ਼ਟਰਪਤੀ ਮੁਸੇਵੇਨੀ ਨੇ ਸੱਦਾ ਪ੍ਰਵਾਨ ਕਰ ਲਿਆਡਿਪਲੋਮੈਟਿਕ ਚੈਨਲਾਂ ਰਾਹੀਂ ਉਨ੍ਹਾਂ ਦੀ ਯਾਤਰਾ ਦੀਆਂ ਮਿਤੀਆਂ ਬਾਰੇ ਸਹਿਮਤੀ ਦਿੱਤੀ ਜਾਵੇਗੀ।

 

***

ਏਕੇਟੀ/ਐੱਸਐੱਚ/ਐੱਸਕੇ