Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਯੂਗਾਂਡਾ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਪ੍ਰੈੱਸ ਬਿਆਨ


 

ਮਹਾਮਹਿਮ ਰਾਸ਼ਟਰਪਤੀ ਮੁਸੇਵੇਨੀ

ਸਤਿਕਾਰਯੋਗ ਡੈਲੀਗੇਟਸ,

ਮੀਡੀਆ ਦੇ ਮੈਂਬਰ,

ਇਹ ਮੇਰਾ ਸੁਭਾਗ ਹੈ ਕਿ ਦੋ ਦਹਾਕਿਆਂ ਦੇ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਦੀ ਪਹਿਲੀ ਦੁਵੱਲੀ ਯਾਤਰਾ ਲਈ ਮੇਰਾ ਯੂਗਾਂਡਾ ਆਉਣਾ ਹੋਇਆ ਹੈ। President ਮੁਸੇਵੇਨੀ ਭਾਰਤ ਦੇ ਬਹੁਤ ਪੁਰਾਣੇ ਮਿੱਤਰ ਹਨ। ਮੇਰੀ ਵੀ ਉਨ੍ਹਾਂ ਨਾਲ ਬਹੁਤ ਪੁਰਾਣਾ ਪਰੀਚੈ ਹੈ। 2007 ਵਿੱਚ ਜਦੋਂ ਮੈਂ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਇੱਥੇ ਆਇਆ ਸੀ ਉਸ ਯਾਤਰਾ ਦੀਆਂ ਮਿੱਠੀਆਂ ਯਾਦਾਂ ਅੱਜ ਵੀ ਤਾਜ਼ਾ ਹਨ। ਅਤੇ ਅੱਜ ਰਾਸ਼ਟਰਪਤੀ ਜੀ ਦੇ ਉਦਾਰ ਸ਼ਬਦਾਂ, ਅਤੇ ਸਾਡੇ ਗਰਮਜੋਸ਼ੀ ਭਰੇ ਸੁਆਗਤ ਸਤਿਕਾਰ ਅਤੇ ਸਨਮਾਨ ਲਈ ਮੈਂ ਉਨ੍ਹਾਂ ਦਾ ਦਿਲੋਂ ਆਭਾਰ ਪ੍ਰਗਟ ਕਰਦਾ ਹਾਂ।

Friends,

ਭਾਰਤ ਅਤੇ ਯੂਗਾਂਡਾ ਦਰਮਿਆਨ ਸਦੀਆਂ ਪੁਰਾਣੇ ਅਤੇ ਇਤਿਹਾਸਕ ਸਬੰਧ ਸਮੇਂ ਦੀ ਕਸੌਟੀ ’ਤੇ ਖਰੇ ਉਤਰੇ ਹਨ। ਯੂਗਾਂਡਾ ਦੀ ਆਰਥਿਕ ਪ੍ਰਗਤੀ ਅਤੇ ਰਾਸ਼ਟਰੀ ਵਿਕਾਸ ਦੇ ਯਤਨਾਂ ਵਿੱਚ ਭਾਰਤ ਹਮੇਸ਼ਾ ਸਾਥ ਰਿਹਾ ਹੈ। Training, Capacity building, technology, infrastructure ਆਦਿ ਸਾਡੇ ਸਹਿਯੋਗ ਦੇ ਪ੍ਰਮੁੱਖ ਖੇਤਰ ਰਹੇ ਹਨ। ਭਵਿੱਖ ਵਿੱਚ ਵੀ ਅਸੀਂ ਯੂਗਾਂਡਾ ਦੀਆਂ ਜ਼ਰੂਰਤਾਂ ਅਤੇ ਪ੍ਰਾਥਮਿਕਤਾਵਾਂ ਅਨੁਸਾਰ ਆਪਣਾ ਸਹਿਯੋਗ ਜਾਰੀ ਰੱਖਾਂਗੇ
ਯੂਗਾਂਡਾ ਦੀ ਜਨਤਾ ਪ੍ਰਤੀ ਸਾਡੀ ਮਿੱਤਰਤਾ ਦਾ ਪ੍ਰਗਟਾਅ ਵਜੋਂ ਭਾਰਤ ਸਰਕਾਰ ਨੇ Uganda Cancer Institute ਕੰਪਾਲਾ ਨੂੰ ਇੱਕ ਅਤਿ-ਆਧੁਨਿਕ ਕੈਂਸਰ ਥੈਰੈਪੀ ਮਸ਼ੀਨ ਗਿਫ਼ਟ ਕਰਨ ਦਾ ਫੈਸਲਾ ਲਿਆ ਹੈ। ਮੈਨੂੰ ਇਹ ਜਾਣ ਕੇ ਖੁਸ਼ੀ ਹੈ ਕਿ ਇਸ ਮਸ਼ੀਨ ਨਾਲ ਨਾ ਕੇਵਲ ਸਾਡੇ ਯੂਗਾਂਡਾ ਦੇ ਮਿੱਤਰਾਂ ਦੀ ਬਲਕਿ ਪੂਰਬੀ ਅਫ਼ਰੀਕੀ ਦੇਸ਼ਾਂ ਦੇ ਮਿੱਤਰਾਂ ਦੀਆਂ ਵੀ ਜ਼ਰੂਰਤਾਂ ਪੂਰੀਆਂ ਹੋਣਗੀਆਂ। ਯੂਗਾਂਡਾ ਵਿੱਚ energy infrastructure ਅਤੇ ਖੇਤੀਬਾੜੀ ਅਤੇ ਡੇਅਰੀ sector ਦੇ ਵਿਕਾਸ ਲਈ ਅਸੀਂ ਲਗਭਗ Two Hundred million dollars ਦੀਆਂ ਦੋ lines of credit ਦੇ ਪ੍ਰਸਤਾਵਾਂ ਨੂੰ ਪ੍ਰਵਾਨਗੀ ਦਿੱਤੀ ਹੈ। ਇਹ ਤਸੱਲੀ ਦਾ ਵਿਸ਼ਾ ਹੈ ਕਿ ਰੱਖਿਆ ਖੇਤਰ ਵਿੱਚ ਵੀ ਸਾਡਾ ਸਹਿਯੋਗ ਅੱਗੇ ਵਧ ਰਿਹਾ ਹੈ। Military training ਵਿੱਚ ਸਾਡੇ ਸਹਿਯੋਗ ਦਾ ਲੰਮਾ ਇਤਿਹਾਸ ਹੈ। ਅਸੀਂ ਇਸ ਸਹਿਯੋਗ ਨੂੰ ਹੋਰ ਅਧਿਕ ਮਜ਼ਬੂਤ ਕਰਨ ਲਈ ਤਿਆਰ ਹਾਂ। ਅਸੀਂ ਯੂਗਾਂਡਾ ਦੀ ਸੈਨਾ ਲਈ ਅਤੇ civil ਕੰਮਾਂ ਲਈ vehicles ਅਤੇ ambulances ਦੇਣ ਦਾ ਫੈਸਲਾ ਵੀ ਕੀਤਾ ਹੈ। Trade and Investment ਵਿੱਚ ਸਾਡੇ ਸਬੰਧ ਮਜ਼ਬੂਤ ਹੋ ਰਹੇ ਹਨ। ਕੱਲ੍ਹ ਰਾਸ਼ਟਰਪਤੀ ਜੀ ਦੇ ਨਾਲ ਮਿਲ ਕੇ ਮੈਨੂੰ ਦੋਹਾਂ ਦੇਸ਼ਾਂ ਦੇ ਪ੍ਰਮੁੱਖ business leaders ਦੇ ਨਾਲ ਮਿਲ ਕੇ ਇਨ੍ਹਾਂ ਸਬੰਧਾਂ ਨੂੰ ਹੋਰ ਅਧਿਕ ਬਲ ਦੇਣ ’ਤੇ ਚਰਚਾ ਕਰਨ ਦਾ ਮੌਕਾ ਮਿਲੇਗਾ।

Friends,

ਯੂਗਾਂਡਾ ਵਿੱਚ ਰਹਿਣ ਵਾਲੇ ਭਾਰਤੀ ਕਦਰਾਂ-ਕੀਮਤਾਂ ਪ੍ਰਤੀ ਰਾਸ਼ਰਪਤੀ ਜੀ ਦੇ ਪਿਆਰ ਲਈ ਮੈਂ ਉਨ੍ਹਾਂ ਦਾ ਦਿਲੋਂ ਆਭਾਰ ਪ੍ਰਗਟ ਕਰਦਾ ਹਾਂ। ਇੱਕ ਕਠਿਨ ਸਮੇਂ ਦੇ ਬਾਅਦ ਰਾਸ਼ਟਰਪਤੀ ਜੀ ਦੀ ਕੁਸ਼ਲ ਅਤੇ ਮਜ਼ੂਬਤ ਅਗਵਾਈ ਵਿੱਚ ਭਾਰਤੀ ਕਦਰਾਂ-ਕੀਮਤਾਂ ਸਮਾਜ ਯੂਗਾਂਡਾ ਦੇ ਸਮਾਜਕ ਅਤੇ ਆਰਥਕ ਜੀਵਨ ਵਿੱਚ ਭਰਪੂਰ ਯੋਗਦਾਨ ਦੇ ਰਹੀਆਂ ਹਨ। ਮੈਨੂੰ ਖੁਸ਼ੀ ਹੈ ਕਿ ਅੱਜ ਸ਼ਾਮ ਭਾਰਤ ਕਦਰਾਂ-ਕੀਮਤਾਂ ਦੇ ਸਮਾਜ ਦੇ ਨਾਲ ਮੇਰੇ ਪ੍ਰੋਗਰਾਮ ਵਿੱਚ ਰਾਸ਼ਟਰਪਤੀ ਜੀ ਖ਼ੁਦ ਸ਼ਾਮਲ ਹੋਣਗੇ। ਉਨ੍ਹਾਂ ਦੇ ਇਸ special ਜੈਸਚਰ (Gesture) ਲਈ ਮੈਂ ਪੂਰੇ ਭਾਰਤ ਵੱਲੋਂ ਅਭਿਨੰਦਨ ਕਰਦਾ ਹਾਂ ਕੱਲ੍ਹ ਸਵੇਰੇ ਮੈਨੂੰ ਯੂਗਾਂਡਾ ਦੀ ਸੰਸਦ ਨੂੰ ਸੰਬੋਧਤ ਕਰਨ ਦਾ ਸੁਭਾਗ ਵੀ ਮਿਲੇਗਾ। ਇਹ ਸੁਭਾਗ ਪਾਉਣ ਵਾਲਾ ਮੈਂ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਹਾਂ ਇਸ ਵਿਸ਼ੇਸ਼ ਸਨਮਾਨ ਲਈ ਮੈਂ ਰਾਸ਼ਟਰਪਤੀ ਜੀ ਦਾ ਅਤੇ ਯੂਗਾਂਡਾ ਦੀ ਸੰਸਦ ਦਾ ਦਿਲੋਂ ਆਭਾਰ ਪ੍ਰਗਟ ਕਰਦਾ ਹਾਂ।

Friends,

ਭਾਰਤ ਅਤੇ ਯੂਗਾਂਡਾ ਦੋਵੇਂ ਯੁਵਾ ਪ੍ਰਧਾਨ ਦੇਸ਼ ਹਨ। ਦੋਵਾਂ ਸਰਕਾਰਾਂ ’ਤੇ ਨੌਜਵਾਨਾਂ ਦੀਆਂ ਅਕਾਂਖਿਆਵਾਂ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਹੈ। ਅਤੇ ਇਨ੍ਹਾਂ ਯਤਨਾਂ ਵਿੱਚ ਅਸੀਂ ਇੱਕ ਦੂਜੇ ਨਾਲ ਸਹਿਯੋਗ ਕਰਨ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹਾਂ। ਸਵਾ ਸੌ ਕਰੋੜ ਭਾਰਤੀਆਂ ਵੱਲੋਂ ਮੈਂ ਯੂਗਾਂਡਾ ਦੇ ਲੋਕਾਂ ਦੀ ਪ੍ਰਗਤੀ ਅਤੇ ਖੁਸ਼ਹਾਲੀ ਲਈ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ।

ਧੰਨਵਾਦ।

***

ਏਕੇਟੀ/ਐੱਸਐੱਚ