Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਯੂਗਾਂਡਾ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਯੂਗਾਂਡਾ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ ਕੰਪਾਲਾ ਵਿਖੇ  ਸਮਾਰੋਹ ’ਚ ਯੂਗਾਂਡਾ ਦੇ ਰਾਸ਼ਟਰਪਤੀ ਮੁਸੇਵੇਨੀ (Museveni) ਵੀ ਸ਼ਾਮਲ ਹੋਏ

ਆਪਣੇ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਯੂਗਾਂਡਾ ਵਿੱਚ ਭਾਰਤੀ ਭਾਈਚਾਰੇ ਨਾਲ ਸਬੰਧਤ ਹੋਣ ਦਾ ਅਹਿਸਾਸ ਹੋਇਆ ਉਨ੍ਹਾਂ ਕਿਹਾ ਇਸ ਸਮਾਰੋਹ ਵਿੱਚ ਰਾਸ਼ਟਰਪਤੀ ਮੁਸੇਵੇਨੀ ਦੀ ਹਾਜ਼ਰੀ ਭਾਰਤ ਦੇ ਲੋਕਾਂ, ਅਤੇ ਯੂਗਾਂਡਾ ਵਿੱਚ ਭਾਰਤੀ ਭਾਈਚਾਰੇ ਲਈ ਉਨ੍ਹਾਂ ਦੇ ਪਿਆਰ ਨੂੰ ਦਰਸਾਉਂਦੀ ਹੈ ਬੁੱਧਵਾਰ ਨੂੰ ਯੂਗਾਂਡਾ ਦੀ ਸੰਸਦ ਨੂੰ ਸੰਬੋਧਨ ਕਰਨ ਦਾ ਮਾਣ ਬਖ਼ਸ਼ਣ ਲਈ ਉਨ੍ਹਾਂ ਨੇ ਰਾਸ਼ਟਰਪਤੀ ਮੁਸੇਵੇਨੀ ਅਤੇ ਯੂਗਾਂਡਾ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਯੂਗਾਂਡਾ ਦਰਮਿਆਨ ਸਬੰਧ ਸਦੀਆਂ ਪੁਰਾਣੇ ਹਨ ਉਨ੍ਹਾਂ ਨੇ ਬਸਤੀਵਾਦ ਖ਼ਿਲਾਫ਼ ਸੰਘਰਸ਼ ਅਤੇ ਯੂਗਾਂਡਾ ਵਿੱਚ ਰੇਲਵੇ ਨਿਰਮਾਣ ਕਾਰਜ ਸਮੇਤ, ਦੋਹਾਂ ਦੇਸ਼ਾਂ ਦਰਮਿਆਨ ਇਤਿਹਾਸਕ ਸਬੰਧਾਂ ਨੂੰ ਯਾਦ ਕੀਤਾ ਉਨ੍ਹਾਂ ਕਿਹਾ ਕਈ ਭਾਰਤੀਆਂ ਨੇ ਯੂਗਾਂਡਾ ਦੀ ਰਾਜਨੀਤੀ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ

ਉਨ੍ਹਾਂ ਨੇ ਭਾਰਤੀਅਤਾ ਦੀ ਭਾਵਨਾ ਨੂੰ ਕਾਇਮ ਰੱਖਣ ਲਈ ਭਾਰਤੀ ਭਾਈਚਾਰੇ ਦੀ ਪ੍ਰਸ਼ੰਸਾ ਕੀਤੀ ਜੋ ਇਸ ਮੌਕੇ ਤੇ ਪੇਸ਼ ਸੱਭਿਆਚਾਰਕ ਪ੍ਰੋਗਰਾਮ ਵਿੱਚ ਪ੍ਰਤੀਬਿੰਬਤ ਸੀ

ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਯੂਗਾਂਡਾ ਸਮੇਤ, ਅਫ਼ਰੀਕਾ ਦੇ ਸਾਰੇ ਦੇਸ਼ ਭਾਰਤ ਲਈ ਮਹੱਤਵਪੂਰਨ ਹਨ ਉਨ੍ਹਾਂ ਕਿਹਾ ਕਿ ਬਸਤੀਵਾਦ ਵਿਰੁੱਧ ਸੰਘਰਸ਼, ਵੱਡਾ ਭਾਰਤੀ ਡਾਇਸਪੋਰਾ (ਪ੍ਰਵਾਸੀ) ਅਤੇ ਸਾਂਝੀਆਂ ਵਿਕਾਸ ਚੁਣੌਤੀਆਂ, ਸਾਰੇ ਇਸ ਦੇ ਕਾਰਨ ਹਨ

ਉਨ੍ਹਾਂ ਕਿਹਾ ਕਿ ਅੱਜ ਭਾਰਤ ਵਿਸ਼ਵ ਦੀਆਂ ਸਭ ਤੋਂ ਤੇਜ਼ ਗਤੀ ਨਾਲ ਉੱਭਰਦੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ ਉਨ੍ਹਾਂ ਕਿਹਾ ਭਾਰਤ ਹੁਣ ਕਾਰਾਂ ਅਤੇ ਸਮਾਰਟਫੋਨ ਨਿਰਯਾਤ ਕਰ ਰਿਹਾ ਹੈ ਉਨ੍ਹਾਂ ਕਿਹਾ ਡੀਜੀਟਲ ਟੈਕਨੋਲੋਜੀ ਭਾਰਤ ਦੇ ਲੋਕਾਂ ਦੇ ਸਸ਼ਕਤੀਕਰਨ ਦਾ ਇੱਕ ਸਾਧਨ ਬਣ ਰਹੀ ਹੈ; ਅਤੇ ਦੇਸ਼ ਸਟਾਰਟਅੱਪਸ ਦੇ ਇੱਕ ਮਹੱਤਵਪੂਰਨ ਕੇਂਦਰ ਵਜੋਂ ਉੱਭਰ ਰਿਹਾ ਹੈ

ਪ੍ਰਧਾਨ ਮੰਤਰੀ ਨੇ ਭਾਰਤ ਦੀ ਵਿਦੇਸ਼ ਨੀਤੀ ਵਿੱਚ ਅਫ਼ਰੀਕਾ ਦੇ ਮਹੱਤਵ ਬਾਰੇ ਬੋਲਿਆ ਇਸ ਸੰਦਰਭ ਵਿੱਚ, ਉਨ੍ਹਾਂ 2015 ਵਿੱਚ ਨਵੀਂ ਦਿੱਲੀ ’ਚ ਭਾਰਤ – ਅਫ਼ਰੀਕਾ ਫੋਰਮ ਸਿਖਰ ਸੰਮੇਲਨ ਦਾ ਜ਼ਿਕਰ ਕੀਤਾ ਉਨ੍ਹਾਂ ਨੇ ਭਾਰਤ ਅਤੇ ਹੋਰ ਅਫ਼ਰੀਕੀ ਦੇਸ਼ਾਂ ਦਰਮਿਆਨ ਹੋਰ ਉੱਚ ਪੱਧਰੀ ਦੁਵੱਲੇ ਪ੍ਰੋਗਰਾਮਾਂ ਦਾ ਵੀ ਜ਼ਿਕਰ ਕੀਤਾ

ਪ੍ਰਧਾਨ ਮੰਤਰੀ ਨੇ ਤਿੰਨ ਬਿਲੀਅਨ ਡਾਲਰ ਤੋਂ ਜ਼ਿਆਦਾ ਦੀ ਕੀਮਤ ਦੇ ਕਰਜ਼ਿਆਂ, ਵਜ਼ੀਫ਼ਿਆਂ, ਅਤੇ ਈ-ਵੀਜ਼ਾ ਵਿਵਸਥਾਵਾਂ ਵਰਗੇ ਪ੍ਰੋਜੈਕਟਾਂ ਜਿਹੇ ਕੀਤੇ ਗਏ ਹੋਰ ਉਪਰਾਲਿਆਂ ਦਾ ਜ਼ਿਕਰ ਕੀਤਾ ਉਨ੍ਹਾਂ ਕਿਹਾ ਇੰਟਰਨੈਸ਼ਨਲ ਸੋਲਰ ਅਲਾਇੰਸ ਦੇ ਤਕਰੀਬਨ ਅੱਧਿਆਂ ਤੋਂ ਵੱਧ ਮੈਂਬਰ ਅਫ਼ਰੀਕਾ ਤੋਂ ਹਨ

ਪ੍ਰਧਾਨ ਮੰਤਰੀ ਨੇ ਕਿਹਾ ਏਸ਼ੀਆ ਅਤੇ ਅਫ਼ਰੀਕਾ ਦੇ ਰਾਸ਼ਟਰ ਨਵੀਂ ਵਿਸ਼ਵ ਵਿਵਸਥਾ ਵਿੱਚ ਵਧੇਰੇ ਮਜ਼ਬੂਤ ਭੂਮਿਕਾ ਨਿਭਾ ਰਹੇ ਹਨ

 

ਏਕੇਟੀ/ਵੀਜੇ