Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਮਹਾਤਮਾ ਗਾਂਧੀ ਦੇ 150ਵੇਂ ਜਨਮ ਦਿਨ ਮੌਕੇ ਕੈਦੀਆਂ ਦੀ ਸਜ਼ਾ ਮੁਆਫ ਕਰਨ ਨੂੰ ਵਿਸ਼ੇਸ਼ ਪ੍ਰਵਾਨਗੀ ਦਿੱਤੀ


 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਮਹਾਤਮਾ ਗਾਂਧੀ ਦਾ 150ਵਾਂ ਜਨਮ ਦਿਨ ਮਨਾਉਣ ਮੌਕੇ `ਤੇ ਕੈਦੀਆਂ ਦੀ ਸਜ਼ਾ ਮੁਆਫ ਕਰਨ ਨੂੰ ਵਿਸ਼ੇਸ਼ ਪ੍ਰਵਾਨਗੀ ਦਿੱਤੀ ਹੈ

 

ਮਹਾਤਮਾ ਗਾਂਧੀ ਦਾ 150ਵਾਂ ਜਨਮ ਦਿਨ ਮਨਾਉਣ ਸਬੰਧੀ ਕੈਦੀਆਂ ਦੇ ਹੇਠ ਲਿਖੇ ਵਰਗਾਂ ਨੂੰ ਸਜ਼ਾ ਵਿੱਚ ਵਿਸ਼ੇਸ਼ ਛੋਟ ਦੇਣ ਬਾਰੇ ਵਿਚਾਰ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਤਿੰਨ ਪੜਾਵਾਂ ਵਿੱਚ ਰਿਹਾਅ ਕੀਤਾ ਜਾਵੇਗਾ ਪਹਿਲੇ ਪੜਾਅ ਵਿੱਚ ਕੈਦੀਆਂ ਨੂੰ 2 ਅਕਤੂਬਰ, 2018 (ਮਹਾਤਮਾ ਗਾਂਧੀ ਦੇ ਜਨਮ ਦਿਨ ਉੱਤੇ) ਰਿਹਾਅ ਕੀਤਾ ਜਾਵੇਗਾ ਦੂਜੇ ਪੜਾਅ ਵਿੱਚ ਕੈਦੀਆਂ ਨੂੰ 10 ਅਪ੍ਰੈਲ, 2019 ਨੂੰ (ਚੰਪਾਰਨ ਸੱਤਿਆਗ੍ਰਹਿ ਦੀ ਵਰ੍ਹੇਗੰਢ ਦੇ ਮੌਕੇ `ਤੇ) ਅਤੇ ਤੀਜੇ ਪੜਾਅ ਵਿੱਚ 2 ਅਕਤੂਬਰ, 2019 (ਮਹਾਤਮਾ ਗਾਂਧੀ ਦੇ ਜਨਮ ਦਿਨ ਦੇ ਮੌਕੇ `ਤੇ) ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ

 

(À) 55 ਸਾਲ ਅਤੇ ਇਸ ਤੋਂ ਵੱਧ ਦੀਆਂ ਮਹਿਲਾ ਕੈਦੀ, ਜਿਨ੍ਹਾਂ ਨੇ ਆਪਣੀ ਅਸਲ ਸਜ਼ਾ ਦੀ 50% ਮਿਆਦ ਪੂਰੀ ਕਰ ਲਈ ਹੈ

 

(ਅ) 55 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਟ੍ਰਾਂਸਜੈਂਡਰ ਕੈਦੀ, ਜਿਨ੍ਹਾਂ ਨੇ ਆਪਣੀ ਅਸਲ ਸਜ਼ਾ ਦੀ 50% ਮਿਆਦ ਪੂਰੀ ਕਰ ਲਈ ਹੈ

 

(Â) 60 ਸਾਲ ਜਾਂ ਇਸ ਤੋਂ ਉੱਪਰ ਦੇ ਮਰਦ ਕੈਦੀ, ਜਿਨ੍ਹਾਂ ਨੇ ਆਪਣੀ ਅਸਲ ਸਜ਼ਾ ਦੀ 50% ਮਿਆਦ ਪੂਰੀ ਕਰ ਲਈ ਹੈ

 

(ਸ) ਸਰੀਰਕ ਤੌਰ ਤੇ ਅਪੰਗ ਕੈਦੀ, ਜਿਨ੍ਹਾਂ ਦੀ ਅਪੰਗਤਾ 70% ਜਾਂ ਇਸ ਤੋਂ ਵੱਧ ਹੈ ਅਤੇ ਜਿਨ੍ਹਾਂ ਨੇ ਆਪਣੀ ਅਸਲ ਸਜ਼ਾ ਦੀ 50% ਮਿਆਦ ਪੂਰੀ ਕਰ ਲਈ ਹੈ

 

(ਹ) ਗੰਭੀਰ ਤੌਰ `ਤੇ ਬੀਮਾਰ ਕੈਦੀ

 

(ਕ) ਉਹ ਕੈਦੀ ਜਿਨ੍ਹਾਂ ਨੇ ਆਪਣੀ ਅਸਲ ਸਜ਼ਾ ਦਾ ਦੋ-ਤਿਹਾਈ (66%) ਮਿਆਦ ਪੂਰੀ ਕਰ ਲਈ ਹੈ

 

ਉਨ੍ਹਾਂ ਕੈਦੀਆਂ ਨੂੰ ਇਹ ਵਿਸ਼ੇਸ਼ ਮੁਆਫੀ ਨਹੀਂ ਦਿੱਤੀ ਜਾਵੇਗੀ ਜਿਨ੍ਹਾਂ ਨੇ ਕਿ ਅਜਿਹਾ ਜੁਰਮ ਕੀਤਾ ਹੈ ਜਿਸ ਲਈ ਕਿ ਉਨ੍ਹਾਂ ਨੂੰ ਮੌਤ ਦੀ ਸਜ਼ਾ ਮਿਲੀ ਹੋਈ ਹੈ ਜਾਂ ਜਿਨ੍ਹਾਂ ਦੀ ਮੌਤ ਦੀ ਸਜ਼ਾ ਉਮਰ ਕੈਦ ਵਿੱਚ ਬਦਲੀ ਗਈ ਹੈ ਜਾਂ ਗੰਭੀਰ ਅਤੇ ਖਤਰਨਾਕ ਜੁਰਮਾਂ ਜਿਵੇਂ ਕਿ ਦਾਜ ਹੱਤਿਆ, ਬਲਾਤਕਾਰ, ਮਨੁੱਖੀ ਸਮਗਲਿੰਗ ਵਿੱਚ ਸ਼ਾਮਲ ਕੈਦੀਆਂ ਅਤੇ ਪੋਟਾ, ਯੁਆਪਾ, ਟਾਡਾ, ਐਫਆਈਸੀਐਨ, ਪੋਕਸੋ ਕਾਨੂੰਨ, ਮਨੀ ਲਾਂਡਰਿੰਗ, ਫੇਮਾ, ਐਨਡੀਪੀਐਸ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਵਗੈਰਾ ਵਿੱਚ ਸ਼ਾਮਿਲ ਮੁਜਰਮਾਂ ਦੀ ਸਜ਼ਾ ਮੁਆਫ ਨਹੀਂ ਹੋਵੇਗੀ

 

ਗ੍ਰਹਿ ਮੰਤਰਾਲਾ ਵੱਲੋਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਜਾਵੇਗੀ ਕਿ ਅਜਿਹੇ ਮਾਮਲਿਆਂ ਲਈ ਯੋਗ ਕੈਦੀਆਂ ਦੇ ਕੇਸਾਂ ਦੀ ਛਾਣਬੀਣ ਕੀਤੀ ਜਾਵੇ ਸੂਬਾ ਸਰਕਾਰਾਂ ਅਤੇ ਕੇਂਦਰ ਪ੍ਰਸ਼ਾਸਨਾਂ ਨੂੰ ਸਲਾਹ ਦਿੱਤੀ ਜਾਵੇਗੀ ਕਿ ਕੇਸਾਂ ਦੀ ਛਾਣਬੀਣ ਲਈ ਇੱਕ ਕਮੇਟੀ ਕਾਇਮ ਕੀਤੀ ਜਾਵੇ ਸੂਬਾ ਸਰਕਾਰਾਂ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਸੰਵਿਧਾਨ ਦੀ ਧਾਰਾ 161 ਅਧੀਨ ਵਿਚਾਰ ਅਤੇ ਪ੍ਰਵਾਨਗੀ ਲਈ ਰਾਜਪਾਲ ਦੇ ਸਾਹਮਣੇ ਰੱਖਣਗੀਆਂ ਪ੍ਰਵਾਨਗੀ ਮਿਲਣ ਤੋਂ ਬਾਅਦ ਇਨ੍ਹਾਂ ਕੈਦੀਆਂ ਨੂੰ 2 ਅਕਤੂਬਰ, 2018 ਅਤੇ 10 ਅਪ੍ਰੈਲ, 2019 ਅਤੇ 2 ਅਕਤੂਬਰ, 2019 ਨੂੰ ਰਿਹਾਅ ਕਰ ਦਿੱਤਾ ਜਾਵੇਗਾ

 

ਏਕੇਟੀ /ਐਸਐਨਸੀ /ਐਸਐਚ