ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਿਲਕ ਮਾਰਗ ਨਵੀਂ ਦਿੱਲੀ ਵਿਖੇ ਧਰੋਹਰ ਭਵਨ – ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਹੈੱਡਕੁਆਰਟਰ ਇਮਾਰਤ ਦਾ ਉਦਘਾਟਨ ਕੀਤਾ।
ਇਸ ਮੌਕੇ ’ਤੇ ਬੋਲਦਿਆਂ, ਉਨ੍ਹਾਂ ਕਿਹਾ ਕਿ ਭਾਰਤੀ ਪੁਰਾਤੱਤਵ ਸਰਵੇਖਣ ਨੇ ਪਿਛਲੇ 150 ਸਾਲ ਜਾਂ ਵੱਧ ਤੋਂ ਲੈ ਕੇ ਮਹੱਤਵਪੂਰਨ ਕਾਰਜ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਸਾਡੇ ਇਤਿਹਾਸ ਅਤੇ ਸਾਡੀ ਅਮੀਰ ਪੁਰਾਤੱਤਵ ਵਿਰਾਸਤ ’ਤੇ ਮਾਣ ਕਰਨ ਦੇ ਮਹੱਤਵ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਨਗਰਾਂ, ਸ਼ਹਿਰਾਂ ਅਤੇ ਖੇਤਰਾਂ ਦੇ ਸਥਾਨਕ ਇਤਿਹਾਸ ਅਤੇ ਪੁਰਾਤੱਤਵ ਜਾਣਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਥਾਨਕ ਪੁਰਾਤੱਤਵ ਬਾਰੇ ਸਬਕ ਸਕੂਲ ਸਿਲੇਬਸ ਦਾ ਹਿੱਸਾ ਬਣਾਏ ਜਾ ਸਕਦੇ ਹਨ। ਇਸ ਸੰਦਰਭ ਵਿੱਚ, ਆਪਣੇ ਖੇਤਰ ਦੇ ਇਤਿਹਾਸ ਅਤੇ ਵਿਰਾਸਤ ਤੋਂ ਜਾਣੂ ਚੰਗੇ ਟਰੇਂਡ ਲੋਕਲ ਟੂਰਿਸਟ ਗਾਈਡਾਂ ਦੇ ਮਹੱਤਵ ਦਾ ਵੀ ਉਨ੍ਹਾਂ ਜ਼ਿਕਰ ਕੀਤਾ।
ਉਨ੍ਹਾਂ ਕਿਹਾ ਲੰਮੇ ਸਮੇਂ ਤੱਕ ਪੁਰਾਤੱਤਵ ਵਿਗਿਆਨੀਆਂ ਵੱਲੋਂ ਬੜੀ ਮਿਹਨਤ ਨਾਲ ਕੀਤੀ ਹਰੇਕ ਪੁਰਾਤੱਤਵ ਖੋਜ ਆਪਣੀ ਕਹਾਣੀ ਆਪ ਦੱਸਦੀ ਹੈ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਯਾਦ ਕੀਤਾ ਕਿ ਕਿਵੇਂ ਉਹ ਅਤੇ ਫਰਾਂਸ ਦੇ ਰਾਸ਼ਟਰਪਤੀ ਕੁਝ ਸਾਲ ਪਹਿਲਾਂ ਭਾਰਤ – ਫਰਾਂਸ ਦੀ ਸੰਯੁਕਤ ਟੀਮ ਵੱਲੋਂ ਕੀਤੀਆਂ ਪੁਰਾਤੱਤਵ ਖੋਜਾਂ ਉਨ੍ਹਾਂ ਦੇ ਮੂਲ ਰੂਪ ਵਿੱਚ ਦੇਖਣ ਲਈ ਚੰਡੀਗੜ੍ਹ ਦੀ ਯਾਤਰਾ ’ਤੇ ਗਏ ਸਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਆਪਣੀ ਮਹਾਨ ਵਿਰਾਸਤ ਮਾਣ ਅਤੇ ਵਿਸ਼ਵਾਸ ਨਾਲ, ਦੁਨੀਆ ਨੂੰ ਦਿਖਾਉਣੀ ਚਾਹੀਦੀ ਹੈ।
ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਹੈੱਡਕੁਆਰਟਰ ਦੀ ਨਵੀਂ ਇਮਾਰਤ ਊਰਜਾ ਦਕਸ਼ ਪ੍ਰਕਾਸ਼ ਅਤੇ ਵਰਖਾ ਪਾਣੀ ਭੰਡਾਰਨ ਸਮੇਤ, ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਇਸ ਵਿੱਚ ਲਗਭਗ 1.5 ਲੱਖ ਕਿਤਾਬਾਂ ਅਤੇ ਰਸਾਲਿਆਂ ਦੀ ਕਲੈਕਸ਼ਨ ਵਾਲੀ ਕੇਂਦਰੀ ਪੁਰਾਤੱਤਵ ਲਾਇਬ੍ਰੇਰੀ ਸ਼ਾਮਲ ਹੈ।
****
ਏਕੇਟੀ/ਕੇਪੀ/ਐੱਸਕੇ
Inaugurated Dharohar Bhawan, the Headquarters of ASI, in Delhi. Talked about India’s rich archaeological heritage and the need for more people to visit various archaeological sites across the country. https://t.co/V7FA73CItN pic.twitter.com/3hp39PmMzT
— Narendra Modi (@narendramodi) July 12, 2018