ਨਮਸਕਾਰ। ਸਾਹਿਬ ਬੰਦਗੀ। ਆਜ ਹਮ ਅਪਨੇ ਬੜਾ ਸੌਭਾਗਿਆਸ਼ਾਲੀ ਮਾਨਤ ਹਾਣਿ ਕਿ ਮਹਾਨ ਸੂਫੀ ਸੰਤ ਕਬੀਰ ਦਾਸ ਜੀ ਕੇ ਸਮਰਿਤੀ ਮੇਂ ਹੋ ਰਹੇ ਈ ਆਯੋਜਨ ਮੇਂ ਯੇ ਪਾਵਨ ਧਰਤੀ ਪਰ ਪਾਯ ਲਾਗੀ। ਆਜ ਹਮ ਕੇ ਯਹਾਂ ਆ ਕੇ ਬਹੁਤ ਨੀਕ ਲਗਤਾ। ਹਮ ਯੇ ਪਾਵਨ ਧਰਤੀ ਕੇ ਪ੍ਰਣਾਮ ਕਰਤ ਬਾੜੀ ਔਰ ਆਪ ਸਬ ਲੋਗਨ ਕੇ ਪਾਯ ਲਾਗੀ।
ਰਾਜ ਦੇ ਮਕਬੂਲ ਅਤੇ ਨੇਕਨਾਮੀ ਮੁੱਖ ਮੰਤਰੀ ਸ੍ਰੀ ਮਾਨ ਯੋਗੀ ਆਦਿੱਤਿਆਨਾਥ ਜੀ, ਕੇਂਦਰ ਵਿੱਚ ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਸ਼੍ਰੀ ਮਾਨ ਸ਼੍ਰੀ ਮਹੇਸ਼ ਸ਼ਰਮਾ ਜੀ, ਕੇਂਦਰ ਵਿੱਚ ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਸ਼੍ਰੀ ਮਾਨ ਸ਼ਿਵਪ੍ਰਤਾਪ ਸ਼ੁਕਲਾ ਜੀ, ਰਾਜ ਸਰਕਾਰ ਵਿੱਚ ਮੰਤਰੀ ਡਾਕਟਰ ਰੀਟਾ ਬਹੁਗੁਣਾਜੀ, ਰਾਜ ਸਰਕਾਰ ਵਿੱਚ ਮੰਤਰੀ ਸ਼੍ਰੀ ਮਾਨ ਲਕਸ਼ਮੀ ਨਰਾਇਣ ਚੌਧਰੀ ਜੀ, ਸੰਸਦ ਵਿੱਚ ਮੇਰੇ ਸਾਥੀ ਅਤੇ ਉੱਤਰ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਦੇ ਨੇਤਾ ਮੇਰੇ ਮਿੱਤਰ ਡਾਕਟਰ ਮਹੇਂਦਰ ਨਾਥ ਪਾਂਡੇ ਜੀ। ਸਾਡੀ ਸੰਸਦ ਵਿੱਚ ਇੱਕ ਯੁਵਾ, ਜੁਡਾਰੂ ਸਰਗਰਮ ਅਤੇ ਨਿਮਰਤਾ ਤੇ ਵਿਵੇਕ ਨਾਲ ਭਰਪੂਰ, ਇਸ ਧਰਤੀ ਦੀ ਸੰਤਾਨ ਸਾਡੇ ਸਾਂਸਦ ਸ਼੍ਰੀ ਮਾਨ ਸ਼ਰਤ ਤ੍ਰਿਪਾਠੀ ਜੀ, ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਸ਼੍ਰੀ ਰਾਜੀਵ ਕੁਮਾਰ, ਇੱਥੇ ਮੌਜੂਦ ਹੋਰ ਸਭ ਮਹਾਨਭਾਵ ਅਤੇ ਦੇਸ਼ ਦੇ ਕੋਨੇ-ਕੋਨੇ ਤੋਂ ਆਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ। ਅੱਜ ਮੈਨੂੰ ਮਗਹਰ ਦੀ ਇਸ ਪਾਵਨ ਧਰਤੀ ‘ਤੇ ਆਉਣ ਦਾ ਸੁਭਾਗ ਮਿਲਿਆ, ਮਨ ਨੂੰ ਇੱਕ ਵਿਸ਼ੇਸ ਸੰਤੋਖ ਦੀ ਅਨੁਭੂਤੀ ਹੋਈ।
ਭਾਈਓ-ਭੈਣੋਂ, ਹਰ ਕਿਸੇ ਦੇ ਮਨ ਵਿੱਚ ਇਹ ਕਾਮਨਾ ਰਹਿੰਦੀ ਹੈ ਕਿ ਅਜਿਹੇ ਤੀਰਥ ਸਥਾਨਾਂ ‘ਤੇ ਜਾਓ, ਅੱਜ ਮੇਰੀ ਵੀ ਉਹ ਕਾਮਨਾ ਪੂਰੀ ਹੋਈ ਹੈ। ਥੋੜ੍ਹੀ ਦੇਰ ਪਹਿਲੇ ਮੈਨੂੰ ਸੰਤ ਕਬੀਰ ਦਾਸ ਜੀ ਦੀ ਸਮਾਧੀ ‘ਤੇ ਫੁੱਲ ਚੜ੍ਹਾਉਣ ਦਾ, ਉਨ੍ਹਾਂ ਦੀ ਮਜ਼ਾਰ ‘ਤੇ ਚਾਦਰ ਚੜ੍ਹਾਉਣ ਦਾ ਸੋਭਾਗਿਆ ਪ੍ਰਾਪਤ ਹੋਇਆ। ਮੈਂ ਉਸ ਗੁਫ਼ਾ ਨੂੰ ਵੀ ਦੇਖਿਆ ਜਿੱਥੇ ਕਬੀਰ ਦਾਸ ਜੀ ਸਾਧਨਾ ਕਰਿਆ ਕਰਦੇ ਸਨ। ਸਮਾਜ ਨੂੰ ਸਦੀਆਂ ਤੋਂ ਦਿਸ਼ਾ ਦੇ ਰਹੇ, ਮਾਰਗਦਰਸ਼ਨ. ਸਮਧਾ ਅਤੇ ਸਮਤਾ ਦੇ ਪ੍ਰਤੀਬਿੰਬ, ਮਹਾਤਮਾ ਕਬੀਰ ਨੂੰ ਉਨ੍ਹਾਂ ਦੀ ਹੀ ਨਿਰਵਾਣ ਭੂਮੀ ਤੋਂ ਮੈਂ ਇੱਕ ਵਾਰ ਫਿਰ ਕੋਟਿ-ਕੋਟਿ ਨਮਨ ਕਰਦਾ ਹਾਂ।
ਅਜਿਹਾ ਕਹਿੰਦੇ ਹਨ ਕਿ ਇੱਥੇ ਹੀ ਸੰਤ ਕਬੀਰ, ਗੁਰੂ ਨਾਨਕ ਦੇਵ ਅਤੇ ਬਾਬਾ ਗੋਰਖ ਨਾਥ ਜੀ ਨੇ ਇਕੱਠੇ ਬੈਠ ਕੇ ਅਧਿਆਤਮਿਕ ਚਰਚਾ ਕੀਤੀ ਸੀ। ਮਗਹਰ ਆ ਕੇ ਮੈਂ ਧੰਨ-ਧੰਨ ਹੋਣ ਦਾ ਅਨੁਭਵ ਕਰਦਾ ਹਾਂ। ਅੱਜ ਜੇਠ ਸੁਦੀ ਪੂਰਨਮਾਸ਼ੀ ਹੈ। ਅੱਜ ਤੋਂ ਹੀ ਭਗਵਾਨ ਭੋਲੇ ਨਾਥ ਦੀ ਯਾਤਰਾ ਵੀ ਸ਼ੁਰੂ ਹੋ ਰਹੀ ਹੈ। ਮੈਂ ਤੀਰਥ ਮੁਸਾਫਰਾਂ ਨੂੰ ਸੁਖਦ ਯਾਤਰਾ ਲਈ ਹਾਰਦਿਕ ਸ਼ੁਭ ਕਾਮਨਾਵਾਂ ਦਿੰਦਾ ਹਾਂ ।
ਕਬੀਰ ਦਾਸ ਜੀ ਦੀ 500ਵੀਂ ਬਰਸੀ ਮੌਕੇ ‘ਤੇ ਸਾਲ ਭਰ ਇੱਥੇ ਕਬੀਰ ਮਹੋਤਸਵ ਦੀ ਸ਼ੁਰੂਆਤ ਹੋਈ ਹੈ। ਸੰਪੂਰਨ ਮਨੁੱਖਤਾ ਲਈ ਸੰਤ ਕਬੀਰ ਦਾਸ ਜੀ ਜੋ ਉਮਦਾ ਸੰਪਤੀ ਛੱਡ ਗਏ ਹਨ, ਉਸ ਦਾ ਲਾਭ ਹੁਣ ਸਾਨੂੰ ਸਾਰਿਆਂ ਨੂੰ ਮਿਲਣ ਵਾਲਾ ਹੈ। ਖ਼ੁਦ ਕਬੀਰ ਜੀ ਨੇ ਵੀ ਕਿਹਾ ਹੈ –
ਤੀਰਥ ਗਏ ਤੋ ਏਕ ਫਲ, ਸੰਤ ਮਿਲੇ ਫਲ ਚਾਰ ।
ਸਦਗੁਰੂ ਮਿਲੇ ਅਨੇਕ ਫਲ, ਕਹੇ ਕਬੀਰ ਵਿਚਾਰ ।।
ਯਾਨੀ ਤੀਰਥ ਜਾਣ ਨਾਲ ਇੱਕ ਪੁੰਨ ਮਿਲਦਾ ਹੈ ਤਾਂ ਸੰਤ ਦੀ ਸੰਗਤ ਨਾਲ ਚਾਰ ਪੁੰਨ ਪ੍ਰਾਪਤ ਹੋ ਸਕਦੇ ਹਨ।
ਮਗਹਰ ਦੀ ਇਸ ਧਰਤੀ ‘ਤੇ ਕਬੀਰ ਮਹੋਤਸਵ ਵਿੱਚ, ਇਹ ਕਬੀਰ ਮਹੋਤਸਵ ਅਜਿਹਾ ਹੀ ਪੁੰਨ ਦੇਣ ਵਾਲਾ ਹੈ ।
ਭਾਈਓ ਅਤੇ ਭੈਣੋਂ, ਥੋੜ੍ਹੀ ਦੇਰ ਪਹਿਲਾਂ ਹੀ ਇੱਥੇ ਸੰਤ ਕਬੀਰ ਅਕਾਦਮੀ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਕਰੀਬ 24 ਕਰੋੜ ਰੁਪਏ ਖਰਚ ਕਰਕੇ ਇੱਥੇ ਮਹਾਤਮਾ ਕਬੀਰ ਨਾਲ ਜੁੜੀਆਂ ਯਾਦਾਂ ਨੂੰ ਸੰਜੋਣ ਵਾਲੀਆਂ ਸੰਸਥਾਵਾਂ ਦਾ ਨਿਰਮਾਣ ਕੀਤਾ ਜਾਵੇਗਾ। ਕਬੀਰ ਨੇ ਜੋ ਸਮਾਜਕ ਚੇਤਨਾ ਜਗਾਉਣ ਲਈ ਆਪਣੇ ਜੀਵਨ ਭਰ ਕੰਮ ਕੀਤਾ, ਕਬੀਰ ਦੇ ਗਾਇਨ, ਪ੍ਰਸ਼ਿਕਸ਼ਣ ਭਵਨ, ਕਬੀਰ ਨ੍ਰਿਤ ਪ੍ਰਸ਼ਿਕਸ਼ਣ ਭਵਨ, ਰਿਸਰਚ ਸੈਂਟਰ, ਲਾਇਬ੍ਰੇਰੀ, ਆਡੀਟੋਰੀਅਮ, ਹੋਸਟਲ, ਆਰਟ ਗੈਲਰੀ; ਇਨ੍ਹਾਂ ਸਭ ਨੂੰ ਵਿਕਸਤ ਕਰਨ ਦੀ ਇਸ ਵਿੱਚ ਯੋਜਨਾ ਹੈ ।
ਸੰਤ ਕਬੀਰ ਅਕਾਦਮੀ ਉੱਤਰ ਪ੍ਰਦੇਸ਼ ਦੀਆਂ ਖੇਤਰੀ ਭਾਸ਼ਾਵਾਂ ਅਤੇ ਲੋਕ ਵਿਸ਼ਿਆਂ ਦੇ ਵਿਕਾਸ ਅਤੇ ਰੱਖਿਆ ਲਈ ਵੀ ਕੰਮ ਕਰੇਗੀ। ਭਾਈਓ ਅਤੇ ਭੈਣੋਂ, ਕਬੀਰ ਦਾ ਸਾਰਾ ਜੀਵਨ ਸੱਚ ਦੀ ਖੋਜ ਅਤੇ ਕੂੜ ਦੇ ਖੰਡਨ ਵਿੱਚ ਬਤੀਤ ਹੋਇਆ। ਕਬੀਰ ਦੀ ਸਾਧਨਾ ਮੰਨਣ ਨਾਲ ਨਹੀਂ, ਜਾਣਨ ਨਾਲ ਸ਼ੁਰੂ ਹੁੰਦੀ ਹੈ। ਉਹ ਸਿਰ ਤੋਂ ਪੈਰ ਤੱਕ ਮਸਤ ਮੌਲਾ ਸੁਭਾਅ ਦੇ ਫੱਕੜ, ਆਦਤ ਵਿੱਚ ਅੱਖੜ, ਭਗਤ ਦੇ ਸਾਹਮਣੇ ਸੇਵਕ, ਬਾਦਸ਼ਾਹਤ ਦੇ ਸਾਹਮਣੇ ਪ੍ਰਤਿਅੰਤ ਦਲੇਰ, ਦਿਲ ਦੇ ਸਾਫ਼, ਦਿਮਾਗ ਦੇ ਦੁਰੁਸਤ, ਅੰਦਰ ਤੋਂ ਕੋਮਲ, ਬਾਹਰ ਤੋਂ ਕਠੋਰ ਸਨ। ਉਹ ਜਨਮ ਦੇ ਧੰਧ ਤੋਂ ਹੀ ਨਹੀਂ, ਆਪਣੇ ਕਰਮ ਨਾਲ ਵੰਦਨੀਯ ਹੋ ਗਏ ।
ਮਹਾਤਮਾ ਕਬੀ ਰਦਾਸ, ਉਹ ਧੂੜ ਵਿੱਚੋਂ ਉੱਠੇ ਸਨ ਪਰ ਮੱਥੇ ਦਾ ਚੰਦਨ ਬਣ ਗਏ। ਮਹਾਤਮਾ ਕਬੀਰ ਦਾਸ ਵਿਅਕਤੀ ਤੋਂ ਅਭੀਵਿਅਕਤੀ ਹੋ ਗਏ ਅਤੇ ਇਸ ਤੋਂ ਵੀ ਅੱਗੇ ਉਹ ਸ਼ਬਦ ਤੋਂ ਸ਼ਬਦਬ੍ਰਹਮ ਹੋ ਗਏ। ਉਹ ਵਿਚਾਰ ਬਣ ਕੇ ਆਏ ਅਤੇ ਵਿਵਹਾਰ ਬਣ ਕੇ ਅਮਰ ਹੋ ਗਏ। ਸੰਤ ਕਬੀਰ ਦਾਸ ਜੀ ਨੇ ਸਮਾਜ ਨੂੰ ਸਿਰਫ਼ ਦ੍ਰਿਸ਼ਟੀ ਦੇਣ ਦਾ ਹੀ ਕੰਮ ਨਹੀਂ ਕੀਤਾ ਸਗੋਂ ਸਮਾਜ ਦੀ ਚੇਤਨਾ ਨੂੰ ਜਾਗ੍ਰਿਤ ਕਰਨ ਦਾ ਵੀ, ਅਤੇ ਇਸ ਸਮਾਜ ਦੀ ਚੇਤਨਾ ਲਈ ਉਹ ਕਾਂਸੀ ਤੋਂ ਮਗਹਰ ਆਏ। ਮਗਹਰ ਨੂੰ ਉਨ੍ਹਾਂ ਨੇ ਪ੍ਰਤੀਕ ਸਰੂਪ ਚੁਣਿਆ ।
ਕਬੀਰ ਸਾਹਿਬ ਨੇ ਕਿਹਾ ਸੀ ਕਿ ਜੇ ਹਿਰਦੇ ਵਿੱਚ ਰਾਮ ਵਸਦੇ ਹਨ ਤਾਂ ਮਗਹਰ ਵੀ ਸਭ ਤੋਂ ਪੱਵਿਤਰ ਹੈ। ਅਤੇ ਉਨ੍ਹਾਂ ਨੇ ਕਿਹਾ –
ਕਿਆ ਕਾਸੀ ਕਿਆ ਉਸਰ ਮਗਹਰ, ਰਾਮ ਹਿਰਦੈ ਬਸੋ ਮੋਰਾ
ਉਹ ਕਿਸੇ ਦੇ ਚੇਲੇ ਨਹੀਂ, ਰਾਮਾਨੰਦ ਵੱਲੋਂ ਚੇਤਾਏ ਹੋਏ ਚੇਲੇ ਸਨ। ਸੰਤ ਕਬੀਰਦਾਸ ਜੀ ਕਹਿੰਦੇ ਸਨ’
ਹਮ ਕਾਸੀ ਮੇਂ ਪ੍ਰਕਟ ਭਏ ਹੈਂ, ਰਾਮਾਨੰਦ ਚੇਤਾਏ ।
ਕਾਸੀ ਨੇ ਕਬੀਰ ਨੂੰ ਅਧਿਆਤਮਿਕ ਚੇਤਨਾ ਅਤੇ ਗੁਰੂ ਨਾਲ ਮਿਲਾਇਆ ਸੀ ।
ਭਾਈਓ ਅਤੇ ਭੈਣੋਂ, ਕਬੀਰ ਭਾਰਤ ਦੀ ਆਤਮਾ ਦਾ ਗੀਤ, ਰਸ ਅਤੇ ਸਾਰ ਕਹੇ ਜਾ ਸਕਦੇ ਹਨ। ਉਨ੍ਹਾਂ ਨੇ ਸਧਾਰਨ ਗ੍ਰਾਮੀਣ ਭਾਰਤੀ ਦੇ ਮਨ ਦੀ ਗੱਲ ਨੂੰ ਉਸ ਦੀ ਆਪਣੀ ਬੋਲ-ਚਾਲ ਦੀ ਭਾਸ਼ਾ ਵਿੱਚ ਪਰੋਇਆ ਸੀ। ਗੁਰੂ ਰਾਮਾਨੰਦ ਦੇ ਚੇਲੇ ਸਨ ਸੋ ਜਾਤ ਕਿਵੇਂ ਮੰਨਦੇ। ਉਨ੍ਹਾਂ ਨੇ ਜਾਤ-ਪਾਤ ਦੇ ਭੇਦ ਤੋੜੇ-
ਸਬ ਮਾਨਸ ਕੀ ਏਕ ਜਾਤੀ – ਇਹ ਐਲਾਨ ਕੀਤਾ ਅਤੇ ਆਪਣੇ ਅੰਦਰ ਦੇ ਹੰਕਾਰ ਨੂੰ ਖ਼ਤਮ ਕਰ ਉਸ ਵਿੱਚ ਵਿਰਾਜੇ ਈਸ਼ਵਰ ਦਾ ਦਰਸ਼ਨ ਕਰਨ ਦਾ ਕਬੀਰ ਦਾਸ ਜੀ ਨੇ ਰਸਤਾ ਦਿਖਾਇਆ। ਉਹ ਸਭ ਦੇ ਸਨ ਇਸ ਲਈ ਸਭ ਉਨ੍ਹਾਂ ਦੇ ਹੋ ਗਏ। ਉਨ੍ਹਾਂ ਨੇ ਕਿਹਾ ਸੀ –
ਕਬੀਰਾ ਖੜ੍ਹਾ ਬਜ਼ਾਰ ਮੇਂ ਮਾਂਗੇ ਸਬ ਕੀ ਖੈਰ ।
ਨ ਕਾਹੂ ਸੇ ਦੋਸਤੀ , ਨ ਕਾਹੂ ਸੇ ਬੈਰ।।
ਉਨ੍ਹਾਂ ਦੇ ਦੋਹੇ ਨੂੰ ਸਮਝਣ ਲਈ ਕਿਸੇ ਸ਼ਬਦਕੋਸ਼ ਦੀ ਜ਼ਰੂਰਤ ਨਹੀਂ ਹੈ। ਸਧਾਰਨ ਬੋਲ-ਚਾਲ ਦੀ ਸਾਡੀ – ਤੁਹਾਡੀ ਭਾਸ਼ਾ, ਹਵਾ ਦੀ ਸਰਲਤਾ ਅਤੇ ਸਹਿਜਤਾ ਨਾਲ ਜੀਵਨ ਦੇ ਗਹਿਨ ਰਹੱਸਾਂ ਨੂੰ ਉਨ੍ਹਾਂ ਨੇ ਜਨ-ਜਨ ਨੂੰ ਸਮਝਾ ਦਿੱਤਾ। ਆਪਣੇ ਅੰਦਰ ਬੈਠੇ ਰਾਮ ਨੂੰ ਦੇਖੋ, ਹਰੀ ਤਾਂ ਮਨ ਵਿੱਚ ਹਨ, ਬਾਹਰ ਦੇ ਆਡੰਬਰਾਂ ’ਤੇ ਕਿਉਂ ਸਮਾਂ ਵਿਅਰਥ ਕਰਦੇ ਹੋ । ਖ਼ੁਦ ਨੂੰ ਸੁਧਾਰੋ ਤਾਂ ਹਰਿ ਮਿਲ ਜਾਣਗੇ –
ਜਬ ਮੈਂ ਥਾ ਤਬ ਹਰਿ ਨਹੀਂ, ਜਬ ਹਰਿ ਹੈ ਮੈਂ ਨਹੀਂ।
ਸਬ ਅੰਧਿਯਾਰਾ ਮਿਟ ਗਯਾ ਦੀਪਕ ਦੇਖਾ ਮਾਹੀ।।
ਜਦੋਂ ਮੈਂ ਆਪਣੇ ਹੰਕਾਰ ਵਿੱਚ ਡੁਬਿਆ ਸੀ ਉਦੋਂ ਪ੍ਰਭੂ ਨੂੰ ਨਹੀਂ ਦੇਖ ਸਕਦਾ ਸੀ, ਲੇਕਿਨ ਜਦੋਂ ਗੁਰੂ ਨੇ ਗਿਆਨ ਦਾ ਦੀਵਾ ਮੇਰੇ ਅੰਦਰ ਪ੍ਰਕਾਸ਼ਿਤ ਕੀਤਾ ਉਦੋਂ ਅਗਿਆਨ ਦਾ ਸਭ ਅੰਧਕਾਰ ਮਿਟ ਗਿਆ ।
ਸਾਥੀਓ, ਇਹ ਸਾਡੇ ਦੇਸ਼ ਦੀ ਮਹਾਨ ਧਰਤੀ ਦਾ ਤਪ ਹੈ, ਉਸ ਦੀ ਪੁੰਨ ਹੈ ਕਿ ਸਮੇਂ ਦੇ ਨਾਲ ਸਮਾਜ ਵਿੱਚ ਆਉਣ ਵਾਲੀਆਂ ਅੰਦਰੂਨੀ ਬੁਰਾਈਆਂ ਨੂੰ ਸਮਾਪਤ ਕਰਨ ਲਈ ਸਮੇਂ-ਸਮੇਂ ‘ਤੇ ਰਿਸ਼ੀਆਂ ਨੇ, ਮੁਨੀਆਂ ਨੇ ਉਪਦੇਸ਼ਕਾਂ ਨੇ, ਭਗਵੰਤਾਂ ਨੇ, ਸੰਤਾਂ ਨੇ ਮਾਰਗ ਦਰਸ਼ਨ ਕੀਤਾ ਹੈ । ਸੈਂਕੜੇ ਵਰ੍ਹਿਆਂ ਦੀ ਗੁਲਾਮੀ ਦੇ ਕਾਲਖੰਡ ਵਿੱਚ ਜੇ ਦੇਸ਼ ਦੀ ਆਤਮਾ ਬਚੀ ਰਹੀ, ਦੇਸ਼ ਦਾ ਸਮਭਾਵ, ਸਦਭਾਵ ਬਚਿਆ ਰਿਹਾ ਤਾਂ ਅਜਿਹੇ ਮਹਾਨ ਤੇਜਸਵੀ – ਤਪੱਸਵੀ ਸੰਤਾਂ ਦੀ ਵਜ੍ਹਾ ਨਾਲ ਹੀ ਹੋਇਆ ।
ਸਮਾਜ ਨੂੰ ਰਸਤਾ ਦਿਖਾਉਣ ਲਈ ਭਗਵਾਨ ਬੁੱਧ ਪੈਦਾ ਹੋਏ, ਮਹਾਵੀਰ ਆਏ, ਸੰਤ ਕਬੀਰ, ਸੰਤ ਸੂਰਦਾਸ, ਸੰਤ ਨਾਨਕ ਵਰਗੇ ਅਨੇਕ ਸੰਤਾਂ ਦੀ ਲੜੀ ਸਾਨੂੰ ਰਸਤਾ ਦਿਖਾਉਂਦੀ ਰਹੀ। ਉੱਤਰ ਹੋਵੇ ਜਾਂ ਦੱਖਣ, ਪੂਰਬ ਹੋਵੇ ਜਾਂ ਪੱਛਮ – ਕੁਰੀਤੀਆਂ ਦੇ ਖ਼ਿਲਾਫ ਦੇਸ਼ ਦੇ ਹਰ ਖੇਤਰ ਵਿੱਚ ਅਜਿਹੀਆਂ ਪੁੰਨ ਆਤਮਾਵਾਂ ਨੇ ਜਨਮ ਲਿਆ ਜਿਨ੍ਹਾਂ ਨੇ ਦੇਸ਼ ਦੀ ਚੇਤਨਾ ਨੂੰ ਬਚਾਉਣ ਦਾ, ਉਸ ਦੀ ਸੁਰੱਖਿਆ ਦਾ ਕੰਮ ਕੀਤਾ ।
ਦੱਖਣ ਵਿੱਚ ਮਾਧਵਾਚਾਰੀਆ, ਨਿੰਬਾਕਗਾਰਾਚਾਰੀਆ, ਵੱਲਭਾਚਾਰੀਆ, ਸੰਤ ਬਸਵੇਸ਼ਵਰ, ਸੰਤ ਤਿਰੂਗਲ, ਤਿਰੂਵਲਵਰ, ਰਾਮਾਨੁਜਆਚਾਰੀਯ ; ਜੇ ਅਸੀਂ ਪੱਛਮੀ ਭਾਰਤ ਵੱਲ ਦੇਖੀਏ ਤਾਂ ਮਹਾਰਿਸ਼ੀ ਦਯਾਨੰਦ, ਮੀਰਾਬਾਈ, ਸੰਤ ਏਕਨਾਥ, ਸੰਤ ਤੁਕਾਰਾਮ, ਸੰਤ ਰਾਮਦਾਸ, ਸੰਤ ਗਿਆਨੇਸ਼ਵਰ, ਨਰਸੀ ਮਹਿਤਾ; ਜੇ ਉੱਤਰ ਦੀ ਵੱਲ ਨਜ਼ਰ ਕਰੀਏ ਤਾਂ ਰਾਮਾਨੰਦ, ਕਬੀਰ ਦਾਸ, ਗੋਸਵਾਮੀ ਤੁਲਸੀ ਦਾਸ, ਸੂਰਦਾਸ, ਗੁਰੂ ਨਾਨਕ ਦੇਵ , ਸੰਤ ਰੈਦਾਸ, ਅਗਰ ਪੂਰਬ ਵੱਲ ਦੇਖੀਏ ਤਾਂ ਰਾਮਕ੍ਰਿਸ਼ਨ ਪਰਮਹੰਸ, ਚੈਤੰਨਿਆ ਮਹਾਪ੍ਰਭੁ ਅਤੇ ਆਚਾਰੀਆ ਸ਼ੰਕਰੇਦਵ ਵਰਗੇ ਸੰਤਾਂ ਦੇ ਵਿਚਾਰਾਂ ਨੇ ਇਸ ਮਾਰਗ ਨੂੰ ਰੋਸ਼ਨੀ ਦਿੱਤੀ ।
ਇਨ੍ਹਾਂ ਸੰਤਾਂ, ਇਨ੍ਹਾਂ ਮਹਾਪੁਰਸ਼ਾਂ ਦਾ ਪ੍ਰਭਾਵ ਸੀ ਕਿ ਹਿੰਦੁਸਤਾਨ ਉਸ ਦੌਰ ਵਿੱਚ ਵੀ ਤਮਾਮ ਮੁਸੀਬਤਾਂ ਨੂੰ ਸਹਿੰਦਿਆਂ ਅੱਗੇ ਵਧ ਸਕਿਆ ਅਤੇ ਖ਼ੁਦ ਨੂੰ ਸੰਕਟਾਂ ਤੋਂ ਬਾਹਰ ਕੱਢਿਆ।
ਕਰਮ ਅਤੇ ਚਰਮ ਦੇ ਨਾਮ ‘ਤੇ ਭੇਦ ਦੀ ਬਜਾਏ ਈਸ਼ਵਰ ਭਗਤੀ ਦਾ ਜੋ ਰਸਤਾ ਰਾਮਾਨੁਜਆਚਾਰੀਯ ਨੇ ਦਿਖਾਇਆ, ਉਸੇ ਰਸਤੇ ‘ਤੇ ਚਲਦੇ ਹੋਏ ਸੰਤ ਰਾਮਾਨੰਦ ਨੇ ਸਾਰੀਆਂ ਜਾਤਾਂ ਅਤੇ ਭਾਈਚਾਰਿਆਂ ਦੇ ਲੋਕਾਂ ਨੂੰ ਆਪਣਾ ਚੇਲਾ ਬਣਾ ਕੇ ਜਾਤੀਵਾਦ ‘ਤੇ ਕਰੜਾ ਹਮਲਾ ਕੀਤਾ ਹੈ। ਸੰਤ ਰਾਮਾਨੰਦ ਨੇ ਸੰਤ ਕਬੀਰ ਨੂੰ ਰਾਮ ਨਾਮ ਦੀ ਰਾਹ ਦਿਖਾਈ। ਇਸ ਰਾਮ – ਨਾਮ ਦੇ ਸਹਾਰੇ ਕਬੀਰ ਅੱਜ ਤੱਕ ਪੀੜ੍ਹੀਆਂ ਨੂੰ ਸੁਚੇਤ ਕਰ ਰਹੇ ਹਨ।
ਭਾਈਓ ਅਤੇ ਭੈਣੋਂ, ਸਮੇਂ ਦੇ ਲੰਮੇ ਕਾਲਖੰਡ ਵਿੱਚ ਸੰਤ ਕਬੀਰ ਦੇ ਬਾਅਦ ਰੈਦਾਸ ਆਏ। ਸੈਂਕੜੇ ਵਰ੍ਹਿਆਂ ਦੇ ਬਾਅਦ ਮਹਾਤਮਾ ਫੂਲੇ ਆਏ, ਮਹਾਤਮਾ ਗਾਂਧੀ ਆਏ, ਬਾਬਾ ਸਾਹੇਬ ਭੀਮਰਾਵ ਅੰਬੇਡਕਰ ਆਏ। ਸਮਾਜ ਵਿੱਚ ਫੈਲੀ ਅਸਮਾਨਤਾ ਨੂੰ ਦੂਰ ਕਰਨ ਲਈ ਸਾਰਿਆਂ ਨੇ ਆਪਣੇ – ਆਪਣੇ ਤਰੀਕਿਆਂ ਨਾਲ ਸਮਾਜ ਨੂੰ ਰਸਤਾ ਦਿਖਾਇਆ।
ਬਾਬਾ ਸਾਹਿਬ ਨੇ ਸਾਨੂੰ ਦੇਸ਼ ਦਾ ਸੰਵਿਧਾਨ ਦਿੱਤਾ। ਇੱਕ ਨਾਗਰਿਕ ਦੇ ਤੌਰ ‘ਤੇ ਸਾਰਿਆਂ ਨੂੰ ਬਰਾਬਰੀ ਦਾ ਅਧਿਕਾਰ ਦਿੱਤਾ ਹੈ। ਬਦਕਿਸਮਤੀ ਨਾਲ ਅੱਜ ਇਨ੍ਹਾਂ ਮਹਾਪੁਰਸ਼ਾਂ ਦੇ ਨਾਮ ‘ਤੇ ਰਾਜਨੀਤਕ ਸੁਆਰਥ ਦੀ ਇੱਕ ਅਜਿਹੀ ਧਾਰਾ ਖੜ੍ਹੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਸਮਾਜ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਕੁਝ ਰਾਜਨੀਤਕ ਦਲਾਂ ਨੂੰ ਸਮਾਜ ਵਿੱਚ ਸ਼ਾਂਤੀ ਅਤੇ ਵਿਕਾਸ ਨਹੀਂ, ਪਰੰਤੂ ਉਨ੍ਹਾਂ ਨੂੰ ਚਾਹੀਦੀ ਹੈ ਕਲ੍ਹਾ, ਉਨ੍ਹਾਂ ਨੂੰ ਅਸ਼ਾਂਤੀ ਚਾਹੀਦੀ ਹੈ ਅਸ਼ਾਂਤੀ। ਉਨ੍ਹਾਂ ਨੂੰ ਲਗਦਾ ਹੈ ਜਿੰਨਾ ਅਸੰਤੋਸ਼ ਅਤੇ ਅਸ਼ਾਂਤੀ ਦਾ ਮਾਹੌਲ ਬਣਾਉਗੇ ਓਨਾ ਹੀ ਉਨ੍ਹਾਂ ਨੂੰ ਰਾਜਨੀਤਕ ਲਾਭ ਹੋਵੇਗਾ। ਪਰ ਸੱਚਾਈ ਇਹ ਵੀ ਹੈ – ਅਜਿਹੇ ਲੋਕ ਜ਼ਮੀਨ ਨਾਲੋਂ ਕਟ ਚੁੱਕੇ ਹਨ। ਇਨ੍ਹਾਂ ਨੂੰ ਅੰਦਾਜ਼ਾ ਹੀ ਨਹੀਂ ਕਿ ਸੰਤ ਕਬੀਰ, ਮਹਾਤਮਾ ਗਾਂਧੀ, ਬਾਬਾ ਸਾਹਿਬ ਨੂੰ ਮੰਨਣ ਵਾਲੇ ਸਾਡੇ ਦੇਸ਼ ਦਾ ਮੂਲ ਸੁਭਾਅ ਕੀ ਹੈ ।
ਕਬੀਰ ਕਹਿੰਦੇ ਸਨ – ਆਪਣੇ ਅੰਦਰ ਝਾਕੋ ਤਾਂ ਸੱਚ ਮਿਲੇਗਾ, ਪਰ ਉਨ੍ਹਾਂ ਨੇ ਕਦੇ ਕਬੀਰ ਨੂੰ ਗੰਭੀਰਤਾ ਨਾਲ ਪੜ੍ਹਿਆ ਹੀ ਨਹੀਂ। ਸੰਤ ਕਬੀਰ ਦਾਸ ਜੀ ਕਹਿੰਦੇ ਸਨ
ਪੋਥੀ ਪੜ੍ਹੀ – ਪੜ੍ਹੀ ਜਗ ਮੁਆ, ਪੰਡਿਤ ਭਯਾ ਨ ਕੋਯ ,
ਢਾਈ ਆਖਰ ਪ੍ਰੇਮ ਕਾ ਪੜ੍ਹੇ ਸੋ ਪੰਡਿਤ ਹੋਯ ।।
ਜਨਤਾ ਨਾਲ, ਦੇਸ਼ ਨਾਲ, ਆਪਣੇ ਸਮਾਜ ਦੇ ਪ੍ਰਤੀ, ਉਸ ਦੀ ਪ੍ਰਗਤੀ ਨਾਲ ਮਨ ਲਗਾਓ ਤਾਂ ਵਿਕਾਸ ਲਈ ਵਿਕਾਸ ਦਾ ਜੋ ਹਰਿ ਹੈ, ਉਹ ਵਿਕਾਸ ਦਾ ਹਰਿ ਮਿਲ ਜਾਵੇਗਾ। ਪਰ ਉਨ੍ਹਾਂ ਲੋਕਾਂ ਦਾ ਮਨ ਲਗਿਆ ਹੋਇਆ ਹੈ ਆਪਣੇ ਆਲੀਸ਼ਾਨ ਬੰਗਲੇ ਨਾਲ। ਮੈਨੂੰ ਯਾਦ ਹੈ ਜਦੋਂ ਗ਼ਰੀਬ ਅਤੇ ਮੱਧ ਵਰਗ ਦੇ ਲੋਕਾਂ ਨੂੰ ਘਰ ਦੇਣ ਦੇ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ੁਰੂ ਹੋਈ ਤਾਂ ਇੱਥੇ ਜੋ ਪਹਿਲਾਂ ਵਾਲੀ ਸਰਕਾਰ ਸੀ, ਉਨ੍ਹਾਂ ਦਾ ਰਵੱਈਆ ਕੀ ਸੀ।
ਸਾਡੀ ਸਰਕਾਰ ਨੇ ਚਿੱਠੀਆਂ ‘ਤੇ ਚਿੱਠੀਆਂ ਲਿਖੀਆਂ, ਅਨੇਕ ਵਾਰ ਫੋਨ ‘ਤੇ ਗੱਲ ਕੀਤੀ ਗਈ ਉਸ ਸਮੇਂ ਦੀ ਯੂਪੀ ਸਰਕਾਰ ਅੱਗੇ ਆਓ, ਗ਼ਰੀਬਾਂ ਲਈ ਬਣਾਏ ਜਾਣ ਵਾਲੇ ਘਰਾਂ ਦੀ ਘੱਟੋ ਘੱਟ ਸੰਖਿਆ ਤਾਂ ਦੱਸੋ। ਲੇਕਿਨ ਉਹ ਅਜਿਹੀ ਸਰਕਾਰ ਸੀ ਜਿਸ ਨੂੰ ਆਪਣੇ ਬੰਗਲੇ ਵਿੱਚ ਰੁਚੀ ਸੀ। ਲੇਕਿਨ ਉਹ ਹੱਥ ‘ਤੇ ਹੱਥ ਧਰ ਕੇ ਬੈਠੇ ਰਹੇ। ਅਤੇ ਜਦੋਂ ਤੋਂ ਯੋਗੀ ਜੀ ਦੀ ਸਰਕਾਰ ਆਈ, ਉਸ ਦੇ ਬਾਅਦ ਉੱਤਰ ਪ੍ਰਦੇਸ਼ ਵਿੱਚ ਗ਼ਰੀਬਾਂ ਲਈ ਰਿਕਾਰਡ, ਰਿਕਾਰਡ ਘਰਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ।
ਸਾਥੀਓ, ਕਬੀਰ ਨੇ ਸਾਰੀ ਜ਼ਿੰਦਗੀ ਅਸੂਲਾਂ ‘ਤੇ ਧਿਆਨ ਦਿੱਤਾ। ਦੁਨੀਆ ਦੇ ਉਸੂਲਾਂ ਨੂੰ ਨਹੀਂ, ਆਪਣੇ ਬਣਾਏ ਅਤੇ ਠੀਕ ਸਮਝੇ ਅਸੂਲਾਂ ‘ਤੇ । ਮਗਹਰ ਆਉਣ ਦੇ ਪਿੱਛੇ ਵੀ ਤਾਂ ਇਹੀ ਵਜ੍ਹਾ ਸੀ। ਉਨ੍ਹਾਂ ਨੇ ਮੁਕਤੀ ਦਾ ਮੋਹ ਨਹੀਂ ਕੀਤਾ। ਲੇਕਿਨ ਗ਼ਰੀਬਾਂ ਨੂੰ ਝੂਠਾ ਦਿਲਾਸਾ ਦੇਣ ਵਾਲੇ, ਸਮਾਜਵਾਦ ਅਤੇ ਬਹੁਜਨ ਦੀਆਂ ਗੱਲਾਂ ਕਰਨ ਵਾਲਿਆਂ ਦਾ ਸੱਤਾ ਦੇ ਪ੍ਰਤੀ ਲਾਲਚ ਵੀ ਅੱਜ ਅਸੀਂ ਭਲੀਭਾਂਤੀ ਦੇਖ ਰਹੇ ਹਾਂ।
ਹੁਣੇ ਦੋ ਦਿਨ ਪਹਿਲਾਂ ਹੀ ਦੇਸ਼ ਵਿੱਚ ਐਮਰਜੈਂਸੀ ਨੂੰ 43 ਸਾਲ ਹੋਏ ਹਨ। ਸੱਤਾ ਦਾ ਲਾਲਚ ਅਜਿਹਾ ਹੈ ਕਿ ਐਮਰਜੈਂਸੀ ਲਗਾਉਣ ਵਾਲੇ ਅਤੇ ਉਸ ਸਮੇਂ ਐਮਰਜੈਂਸੀ ਦਾ ਵਿਰੋਧ ਕਰਨ ਵਾਲੇ, ਅੱਜ ਮੋਢੇ ਨਾਲ ਮੋਢਾ ਮਿਲਾਕੇ ਕੁਰਸੀ ਝਪਟਣ ਦੀ ਫ਼ਿਰਾਕ ਵਿੱਚ ਘੁੰਮ ਰਹੇ ਹਨ। ਇਹ ਦੇਸ਼ ਨਹੀਂ, ਸਮਾਜ ਨਹੀਂ, ਸਿਰਫ਼ ਆਪਣੇ ਤੇ ਆਪਣੇ ਪਰਿਵਾਰ ਦੇ ਹਿਤਾਂ ਲਈ ਚਿੰਤਤ ਹਨ। ਗ਼ਰੀਬਾਂ, ਦਲਿਤਾਂ, ਪਿਛੜੇ, ਵੰਚਿਤ, ਸ਼ੋਸ਼ਿਤ, ਉਨ੍ਹਾਂ ਨੂੰ ਧੋਖਾ ਦੇ ਕੇ ਆਪਣੇ ਲਈ ਕਰੋੜਾਂ ਦੇ ਬੰਗਲੇ ਬਣਾਉਣ ਵਾਲੇ ਹਨ। ਆਪਣੇ ਭਰਾਵਾਂ, ਆਪਣੇ ਰਿਸ਼ਤੇਦਾਰਾਂ ਨੂੰ ਕਰੋੜਾਂ, ਅਰਬਾਂ ਦੀ ਜਾਇਦਾਦ ਦਾ ਮਾਲਕ ਬਣਾਉਣ ਵਾਲੇ ਹਨ। ਅਜਿਹੇ ਲੋਕਾਂ ਤੋਂ ਉੱਤਰ ਪ੍ਰਦੇਸ਼ ਅਤੇ ਦੇਸ਼ ਦੇ ਲੋਕਾਂ ਨੂੰ ਚੇਤੰਨ ਰਹਿਣ ਦੀ ਜ਼ਰੂਰਤ ਹੈ।
ਸਾਥੀਓ , ਤੁਸੀਂ ਤਿੰਨ ਤਲਾਕ ਦੇ ਵਿਸ਼ੇ ਵਿੱਚ ਵੀ ਇਸ ਲੋਕਾਂ ਦਾ ਰਵੱਈਆ ਦੇਖਿਆ ਹੈ । ਦੇਸ਼ ਭਰ ਵਿੱਚ ਮੁਸਲਮਾਨ ਸਮਾਜ ਦੀਆਂ ਭੈਣਾਂ ਅੱਜ ਤਮਾਮ ਧਮਕੀਆਂ ਦੀ ਪਰਵਾਹ ਨਾ ਕਰਦਿਆਂ ਹੋਇਆਂ ਤਿੰਨ ਤਲਾਕ ਹਟਾਉਣ , ਇਸ ਕੁਰੀਤੀ ਤੋਂ ਸਮਾਜ ਨੂੰ ਮੁਕਤੀ ਲਈ ਲਗਾਤਾਰ ਮੰਗ ਕਰ ਰਹੀਆਂ ਹਨ । ਲੇਕਿਨ ਇਹ ਰਾਜਨੀਤਕ ਦਲ , ਇਹ ਸੱਤਾ ਪਾਉਣ ਲਈ ਵੋਟ ਬੈਂਕ ਦੀ ਖੇਡ ਖੇਡਣ ਵਾਲੇ ਲੋਕ , ਤਿੰਨ ਤਲਾਕ ਦੇ ਬਿਲ ਦੇ ਸੰਸਦ ਵਿੱਚ ਪਾਸ ਹੋਣ ਉੱਤੇ ਰੋੜੇ ਅਟਕਾ ਰਹੇ ਹਨ । ਇਹ ਆਪਣੇ ਹਿੱਤ ਲਈ ਸਮਾਜ ਨੂੰ ਹਮੇਸ਼ਾ ਕਮਜ਼ੋਰ ਰੱਖਣਾ ਚਾਹੁੰਦੇ ਹਨ । ਉਸ ਨੂੰ ਬੁਰਾਈਆਂ ਤੋਂ ਮੁਕਤ ਨਹੀਂ ਦੇਖਣਾ ਚਾਹੁੰਦੇ ।
ਸਾਥੀਓ , ਕਬੀਰ ਦੇ ਪ੍ਰਗਟਾਅ ਸਮੇਂ ਭਾਰਤ , ਭਾਰਤ ਦੇ ਉੱਤੇ ਇੱਕ ਹਮਲਾ ਭਿਆਨਕ ਹਮਲੇ ਦਾ ਤਾਜ ਸੀ । ਦੇਸ਼ ਦਾ ਆਮ ਨਾਗਰਿਕ ਪਰੇਸ਼ਾਨ ਸੀ । ਸੰਤ ਕਬੀਰ ਦਾਸ ਜੀ ਨੇ ਉਦੋਂ ਦੇ ਬਾਦਸ਼ਾਹ ਨੂੰ ਚੁਣੌਤੀ ਦਿੱਤੀ ਸੀ । ਅਤੇ ਕਬੀਰ ਦਾਸ ਦੀ ਚੁਣੌਤੀ ਸੀ –
ਦਰ ਕੀ ਬਾਤ ਕਹੋ ਦਰਵੇਸਾ ਬਾਦਸ਼ਾਹ ਹੈ ਕੌਨ ਭੇਸਾ
ਕਬੀਰ ਨੇ ਕਿਹਾ ਸੀ- ਆਦਰਸ਼ ਸ਼ਾਸਕ ਉਹੀ ਹੈ ਜੋ ਜਨਤਾ ਦੀ ਪੀਡ਼ਾ ਨੂੰ ਸਮਝਦਾ ਹੋਵੇ ਅਤੇ ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੋਵੇ ।ਉਹ ਸ਼ਾਸਕ ਵਜੋਂ ਆਦਰਸ਼, ਰਾਜਾ ਰਾਮ ਦੀ ਕਲਪਨਾ ਕਰਿਆ ਕਰਦੇ ਸਨ। ਉਨ੍ਹਾਂ ਦੀ ਕਲਪਨਾ ਦਾ ਰਾਜ ਲੋਕਤਾਂਤਰਿਕ ਅਤੇ ਪੰਥ ਨਿਰਪੱਖ ਸੀ। ਲੇਕਿਨ ਅਫਸੋਸ ਅੱਜ ਕਈ ਪਰਿਵਾਰ ਆਪਣੇ ਆਪ ਨੂੰ ਜਨਤਾ ਦਾ ਭਾਗ – ਵਿਧਾਤਾ ਸਮਝਕੇ ਸੰਤ ਕਬੀਰ ਦਾਸ ਜੀ ਦੀਆਂ ਕਹੀਆਂ ਗੱਲਾਂ ਨੂੰ ਪੂਰੀ ਤਰ੍ਹਾਂ ਨਕਾਰਨ ਵਿੱਚ ਲੱਗੇ ਹੋਏ ਹਨ।ਉਹ ਇਹ ਭੁੱਲ ਗਏ ਹਨ ਕਿ ਸਾਡੇ ਸੰਘਰਸ਼ ਅਤੇ ਆਦਰਸ਼ ਦੀ ਬੁਨਿਆਦ ਕਬੀਰ ਜਿਹੇ ਮਹਾਪੁਰਖ ਹਨ ।
ਕਬੀਰ ਜੀ ਨੇ ਬਿਨਾ ਕਿਸੇ ਸ਼ਰਮ-ਲਿਹਾਜ ਦੇ ਰੂੜ੍ਹੀਆਂ ‘ਤੇ ਸਿੱਧਾ ਪ੍ਰਹਾਰ ਕੀਤਾ ਸੀ। ਮਨੁੱਖ -ਮਨੁੱਖ ਦੇ ਵਿੱਚ ਭੇਦ ਕਰਨ ਵਾਲੀ ਹਰ ਵਿਵਸਥਾ ਨੂੰ ਚੁਣੌਤੀ ਦਿੱਤੀ ਸੀ। ਜੋ ਦੱਬਿਆ – ਕੁਚਲਿਆ ਸੀ, ਜੋ ਵੰਚਿਤ ਸੀ , ਜਿਸ ਦਾ ਸ਼ੋਸ਼ਣ ਕੀਤਾ ਜਾ ਰਿਹਾ ਸੀ; ਕਬੀਰ ਉਨ੍ਹਾਂ ਨੂੰ ਸਸ਼ਕਤ ਬਣਾਉਣਾ ਚਾਹੁੰਦੇ ਸਨ। ਉਹ ਉਨ੍ਹਾਂ ਨੂੰ ਜਾਚਕ ਬਣਾਕੇ ਨਹੀਂ ਰੱਖਣਾ ਚਾਹੁੰਦੇ ਸਨ।
ਸੰਤ ਕਬੀਰ ਦਾਸ ਜੀ ਕਹਿੰਦੇ ਸਨ –
ਮਾਂਗਨ ਮਰਣ ਸਮਾਨ ਹੈ, ਮਤ ਕੋਈ ਮਾਂਗੋ ਭੀਖ
ਮਾਂਗਨ ਤੇ ਮਰਨਾ ਭਲਾ, ਇਹ ਸਤਗੁਰੂ ਕੀ ਸੀਖ । ।
ਕਬੀਰ ਖ਼ੁਦ ਸ਼੍ਰਮਜੀਵੀ ਸਨ। ਉਹ ਸ਼੍ਰਮ (ਕਿਰਤ) ਦਾ ਮਹੱਤਵ ਸਮਝਦੇ ਸਨ । ਲੇਕਿਨ ਅਜ਼ਾਦੀ ਦੇ ਇੰਨੇ ਸਾਲਾਂ ਤੱਕ ਸਾਡੇ ਨੀਤੀ – ਨਿਰਮਾਤਾਵਾਂ ਨੇ ਕਬੀਰ ਦੇ ਇਸ ਦਰਸ਼ਨ ਨੂੰ ਨਹੀਂ ਸਮਝਿਆ। ਗ਼ਰੀਬੀ ਹਟਾਉਣ ਦੇ ਨਾਮ ‘ਤੇ ਉਹ ਗ਼ਰੀਬਾਂ ਨੂੰ ਵੋਟ ਬੈਂਕ ਦੀ ਸਿਆਸਤ ‘ਤੇ ਨਿਰਭਰ ਬਣਾਉਂਦੇ ਰਹੇ।
ਸਾਥੀਓ, ਗੁਜ਼ਰੇ ਚਾਰ ਵਰ੍ਹਿਆਂ ਵਿੱਚ ਅਸੀਂ ਉਸ ਨੀਤੀ – ਰੀਤੀ ਨੂੰ ਬਦਲਣ ਦਾ ਯਤਨ ਕੀਤਾ ਹੈ। ਸਾਡੀ ਸਰਕਾਰ ਗ਼ਰੀਬ , ਦਲਿਤ , ਪੀੜਤ , ਸ਼ੋਸ਼ਿਤ , ਵੰਚਿਤ , ਔਰਤਾਂ ਨੂੰ , ਨੌਜਵਾਨਾਂ ਨੂੰ , ਸਸ਼ਕਤ ਕਰਨ ਦੀ ਰਾਹ ਤੇ ਚੱਲ ਰਹੀ ਹੈ। ਜਨ – ਧਨ ਯੋਜਨਾ ਦੇ ਤਹਿਤ ਉੱਤਰ ਪ੍ਰਦੇਸ਼ ਵਿੱਚ ਲਗਭਗ ਪੰਜ ਕਰੋਡ਼ ਗ਼ਰੀਬਾਂ ਦੇ ਬੈਂਕ ਖਾਤੇ ਖੋਲ੍ਹਕੇ , 80 ਲੱਖ ਤੋ ਜ਼ਿਆਦਾ ਔਰਤਾਂ ਨੂੰ ਉੱਜਵਲਾ ਯੋਜਨਾ ਤਹਿਤ ਮੁਫਤ ਗੈਸ ਕਨੈਕਸ਼ਨ ਦੇ ਕੇ, ਕਰੀਬ ਇੱਕ ਕਰੋੜ 70 ਲੱਖ ਗ਼ਰੀਬਾਂ ਨੂੰ ਸਿਰਫ ਇੱਕ ਰੁਪਿਆ ਮਹੀਨਾ ਅਤੇ ਦਿਨ ਵਿੱਚ 90 ਪੈਸੇ ਦੇ ਪ੍ਰੀਮੀਅਮ ‘ਤੇ ਸੁਰੱਖਿਆ ਬੀਮਾ ਕਵਚ ਦੇਕੇ , ਯੂਪੀ ਦੇ ਪਿੰਡਾਂ ਵਿੱਚ ਸਵਾ ਕਰੋੜ ਪਖਾਨੇ ਬਣਾ ਕੇ , ਲੋਕਾਂ ਦੇ ਬੈਂਕ ਖਾਂਤੇ ਵਿੱਚ ਸਿੱਧੇ ਪੈਸੇ ਟਰਾਂਸਫਰ ਕਰਕੇ ਗ਼ਰੀਬਾਂ ਨੂੰ ਸਸ਼ਕਤ ਕਰਨ ਦਾ ਕੰਮ ਕੀਤਾ। ਆਯੁਸ਼ਮਾਨ ਭਾਰਤ ਨਾਲ ਸਾਡੇ ਗ਼ਰੀਬ ਪਰਿਵਾਰਾਂ ਨੂੰ ਸਸਤੀ, ਸੁਲਭ ਅਤੇ ਸਰਬਸ੍ਰੇਸ਼ਠ ਸਿਹਤ ਸੇਵਾ ਦੇਣ ਦਾ ਇੱਕ ਬਹੁਤ ਵੱਡਾ ਬੀੜਾ ਚੁੱਕਿਆ ਹੈ । ਗ਼ਰੀਬ ਦੇ ਆਤਮ ਸਨਮਾਨ ਅਤੇ ਉਸ ਦੇ ਜੀਵਨ ਨੂੰ ਅਸਾਨ ਬਣਾਉਣ ਨੂੰ ਸਰਕਾਰ ਨੇ ਆਪਣੀ ਪਹਿਲ ਬਣਾਇਆ ਹੈ ।
ਸਾਥੀਓ, ਕਬੀਰ ਸ਼੍ਰਮਯੋਗੀ ਸਨ, ਕਰਮਯੋਗੀ ਸਨ। ਕਬੀਰ ਨੇ ਕਿਹਾ ਸੀ –
ਕਾਲ ਕਰੇ ਸੋ ਆਜ ਕਰ ।
ਕਬੀਰ ਕੰਮ ਵਿੱਚ ਵਿਸ਼ਵਾਸ ਰੱਖਦੇ ਸਨ , ਆਪਣੇ ਰਾਮ ਵਿੱਚ ਵਿਸ਼ਵਾਸ ਰੱਖਦੇ ਸਨ। ਅੱਜ ਤੇਜ਼ੀ ਨਾਲ ਪੂਰੀਆਂ ਹੁੰਦੀਆਂ ਯੋਜਨਾਵਾਂ, ਦੁੱਗਣੀ ਰਫ਼ਤਾਰ ਨਾਲ ਬਣਦੀਆਂ ਸੜਕਾਂ , ਨਵੇਂ ਹਾਈਵੇ , ਦੁੱਗਣੀ ਰਫ਼ਤਾਰ ਨਾਲ ਹੁੰਦਾ ਰੇਲ ਲਾਈਨਾਂ ਦਾ ਬਿਜਲੀਕਰਨ, ਤੇਜ਼ੀ ਨਾਲ ਬਣ ਰਹੇ ਨਵੇਂ ਏਅਰਪੋਰਟ, ਦੁੱਗਣੀ ਤੋਂ ਵੀ ਜ਼ਿਆਦਾ ਤੇਜ਼ੀ ਨਾਲ ਬਣ ਰਹੇ ਮਕਾਨ, ਹਰ ਪੰਚਾਇਤ ਤੱਕ ਵਿਛਾਇਆ ਜਾ ਰਿਹਾ ਆਪਟੀਕਲ ਫਾਈਬਰ ਨੈੱਟਵਰਕ, ਤਮਾਮ ਕਾਰਜਾਂ ਦੀ ਰਫ਼ਤਾਰ ਕਬੀਰ ਮਾਰਗ ਦੇ ਹੀ ਤਾਂ ਪ੍ਰਤੀਬਿੰਬ ਹਨ। ਇਹ ਸਾਡੀ ਸਰਕਾਰ ਦੇ ‘ਸਬਕਾ ਸਾਥ ਸਬਕਾ ਵਿਕਾਸ’ ਮੰਤਰ ਦੀ ਭਾਵਨਾ ਹੈ ।
ਸਾਥੀਓ, ਜਿਸ ਤਰ੍ਹਾਂ ਕਬੀਰ ਦੇ ਕਾਲਖੰਡ ਵਿੱਚ ਮਗਹਰ ਨੂੰ ਊਸਰ ਅਤੇ ਸਰਾਪਿਆ ਮੰਨਿਆ ਗਿਆ ਸੀ , ਠੀਕ ਉਸੇ ਪ੍ਰਕਾਰ ਅਜ਼ਾਦੀ ਦੇ ਇੰਨੇ ਸਾਲਾਂ ਤੱਕ ਦੇਸ਼ ਦੇ ਕੁਝ ਹੀ ਹਿੱਸਿਆਂ ਤੱਕ ਵਿਕਾਸ ਦੀ ਰੋਸ਼ਨੀ ਪਹੁੰਚ ਸਕੀ ਸੀ । ਭਾਰਤ ਦਾ ਇੱਕ ਬਹੁਤ ਵੱਡਾ ਹਿੱਸਾ ਆਪਣੇ ਆਪ ਨੂੰ ਅਲੱਗ-ਥਲੱਗ ਮਹਿਸੂਸ ਕਰ ਰਿਹਾ ਸੀ। ਪੂਰਬੀ ਉੱਤਰ ਪ੍ਰਦੇਸ਼ ਤੋਂ ਲੈ ਕੇ ਪੂਰਬੀ ਅਤੇ ਉੱਤਰ, ਉੱਤਰ-ਪੂਰਬੀ ਭਾਰਤ ਵਿਕਾਸ ਲਈ ਤਰਸ ਗਿਆ ਸੀ। ਜਿਸ ਤਰ੍ਹਾਂ ਕਬੀਰ ਨੇ ਮਗਹਰ ਨੂੰ ਸਰਾਪ ਤੋਂ ਮੁਕਤ ਕੀਤਾ ਉਸੇ ਤਰ੍ਹਾਂ ਸਾਡੀ ਸਰਕਾਰ ਦੀ ਕੋਸ਼ਿਸ਼ ਹੈ ਕਿ ਭਾਰਤ-ਭੂਮੀ ਦੀ ਇੱਕ-ਇੱਕ ਇੰਚ ਜ਼ਮੀਨ ਨੂੰ ਵਿਕਾਸ ਦੀ ਧਾਰਾ ਦੇ ਨਾਲ ਜੋੜਿਆ ਜਾਵੇ।
ਭਰਾਵੋ ਅਤੇ ਭੈਣੋਂ, ਪੂਰੀ ਦੁਨੀਆ ਮਗਹਰ ਨੂੰ ਸੰਤ ਕਬੀਰ ਦੀ ਨਿਰਵਾਣ ਭੂਮੀ ਵਜੋਂ ਜਾਣਦੀ ਹੈ। ਲੇਕਿਨ ਸੁਤੰਤਰਤਾ ਦੇ ਇੰਨੇ ਸਾਲਾਂ ਦੇ ਬਾਅਦ ਇੱਥੇ ਵੀ ਹਾਲਤ ਉਹੋ ਜਿਹੀ ਨਹੀਂ ਸੀ ਜਿਹੋ ਜਿਹੀ ਹੋਣੀ ਚਾਹੀਦੀ ਹੈ। 14-15 ਸਾਲ ਪਹਿਲਾਂ ਜਦੋਂ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਜੀ ਇੱਥੇ ਆਏ ਸਨ ਤਦ ਉਨ੍ਹਾਂ ਨੇ ਇਸ ਜਗ੍ਹਾ ਲਈ ਇੱਕ ਸੁਪਨਾ ਦੇਖਿਆ ਸੀ । ਉਨ੍ਹਾਂ ਦੇ ਸੁਪਣਿਆਂ ਨੂੰ ਸਾਕਾਰ ਕਰਨ ਲਈ ਮਗਹਰ ਨੂੰ ਅੰਤਰਰਾਸ਼ਟਰੀ ਨਕਸ਼ੇ ਵਿੱਚ ਸਦਭਾਵ, ਸਮਰਸਤਾ ਦੇ ਕੇਂਦਰ ਵਜੋਂ ਵਿਕਸਤ ਕਰਨ ਦਾ ਕੰਮ ਹੁਣ ਅਸੀਂ ਤੇਜ਼ ਰਫ਼ਤਾਰ ਨਾਲ ਕਰਨ ਵਾਲੇ ਹਾਂ।
ਦੇਸ਼ ਭਰ ਵਿੱਚ ਮਗਹਰ ਵਰਗੀ ਦੀ ਆਸਥਾ ਅਤੇ ਅਧਿਆਤਮ ਦੇ ਕੇਂਦਰ ਨੂੰ ਸਵਦੇਸ਼ ਦਰਸ਼ਨ ਸਕੀਮ ਤਹਿਤ ਵਿਕਸਤ ਕਰਨ ਦਾ ਬੀੜਾ ਸਰਕਾਰ ਨੇ ਚੁੱਕਿਆ ਹੈ। ਰਾਮਾਇਣ ਸਰਕਿਟ ਹੋਵੇ , ਬੋਧ ਸਰਕਿਟ ਹੋਵੇ, ਸੂਫ਼ੀ ਸਰਕਿਟ ਹੋਵੇ, ਅਜਿਹੇ ਅਨੇਕ ਸਰਕਿਟ ਬਣਾਕੇ ਵੱਖ-ਵੱਖ ਸਥਾਨਾਂ ਨੂੰ ਵਿਕਸਤ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਸਾਥੀਓ, ਮਾਨਵਤਾ ਦੀ ਰੱਖਿਆ, ਸੰਸਾਰ ਭਾਈਚਾਰੇ ਅਤੇ ਪਰਸਪਰ ਪ੍ਰੇਮ ਲਈ ਕਬੀਰ ਦੀ ਵਾਣੀ ਇੱਕ ਬਹੁਤ ਵੱਡਾ ਸਰਲ ਮਾਧਿਅਮ ਹੈ। ਉਨ੍ਹਾਂ ਦੀ ਬਾਣੀ ਸਰਬ ਪੰਤ ਸਮਭਾਵ ਅਤੇ ਸਮਾਜਕ ਸਮਰਸਤਾ ਦੇ ਭਾਵ ਨਾਲ ਇੰਨੀ ਓਤ-ਪ੍ਰੋਤ ਹੈ ਕਿ ਉਹ ਅੱਜ ਵੀ ਸਾਡੇ ਲਈ ਪਥ – ਪ੍ਰਦਰਸ਼ਕ ਹੈ ।
ਜ਼ਰੂਰਤ ਹੈ ਕਬੀਰ ਸਾਹਿਬ ਦੀ ਬਾਣੀ ਨੂੰ ਜਨ – ਜਨ ਤੱਕ ਪਹੁੰਚਾਇਆ ਜਾਵੇ ਅਤੇ ਉਸ ਦੇ ਹਿਸਾਬ ਨਾਲ ਆਚਰਣ ਕੀਤਾ ਜਾਵੇ। ਮੈਂ ਉਮੀਦ ਕਰਦਾ ਹਾਂ ਕਿ ਕਬੀਰ ਅਕਾਦਮੀ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗੀ। ਇੱਕ ਵਾਰ ਫਿਰ, ਬਾਹਰੋਂ ਆਏ ਸ਼ਰਧਾਲੂਆਂ ਨੂੰ ਸੰਤ ਕਬੀਰ ਦੀ ਇਸ ਪਵਿੱਤਰ ਧਰਤੀ ’ਤੇ ਪਹੁੰਚਣ ਲਈ ਮੈਂ ਉਨ੍ਹਾਂ ਦਾ ਬਹੁਤ – ਬਹੁਤ ਆਭਾਰ ਕਰਦਾ ਹਾਂ । ਸੰਤ ਕਬੀਰ ਦੇ ਅੰਮ੍ਰਿਤ ਬਚਨਾਂ ਨੂੰ ਜੀਵਨ ਵਿੱਚ ਢਾਲ ਕੇ ਅਸੀਂ ਨਿਊ ਇੰਡੀਆ ਦੇ ਸੰਕਲਪ ਨੂੰ ਸਿੱਧ ਕਰ ਸਕਾਂਗੇ।
ਇਸੇ ਵਿਸ਼ਵਾਸ ਦੇ ਨਾਲ ਮੈਂ, ਮੇਰੀ ਬਾਣੀ ਨੂੰ ਵਿਰਾਮ ਦਿੰਦਾ ਹਾਂ। ਆਪ ਸਭ ਦਾ ਬਹੁਤ – ਬਹੁਤ ਧੰਨਵਾਦ ।
ਸਾਹਿਬ ਬੰਦਗੀ, ਸਾਹਿਬ ਬੰਦਗੀ , ਸਾਹਿਬ ਬੰਦਗੀ
***
ਅਤੁਲ ਤਿਵਾਰੀ/ਵੰਦਨਾ/ਸਤੀਸ਼ ਸ਼ਰਮਾ/ ਨਿਰਮਲ ਸ਼ਰਮਾ
आज मेरी बरसों की कामना पूरी हुई है..
— PMO India (@PMOIndia) June 28, 2018
संत कबीर दास जी की समाधि पर फूल चढ़ाने का,
उनकी मजार पर चादर चढ़ाने का, सौभाग्य प्राप्त हुआ।
मैं उस गुफा में भी गया, जहां कबीर दास जी साधना करते थे: PM
आज ज्येष्ठ शुक्ल पूर्णिमा है..
— PMO India (@PMOIndia) June 28, 2018
आज ही से भगवान भोलेनाथ की यात्रा शुरु हो रही है।
मैं तीर्थयात्रियों को सुखद यात्रा के लिए शुभकामनाएं भी देता हूं।
कबीर दास जी की 500वीं पुण्यतिथि के अवसर पर आज से ही यहां कबीर महोत्सव की शुरूआत हुई है: PM
थोड़ी देर पहले यहां संत कबीर अकादमी का शिलान्यास किया गया है।
— PMO India (@PMOIndia) June 28, 2018
यहां महात्मा कबीर से जुड़ी स्मृतियों को संजोने वाली संस्थाओं का निर्माण किया जाएगा।
कबीर गायन प्रशिक्षण भवन, कबीर नृत्य प्रशिक्षण भवन, रीसर्च सेंटर,
लाइब्रेरी,
ऑडिटोरियम,
हॉस्टल,
आर्ट गैलरी विकसित किया जाएगा: PM
कबीर की साधना ‘मानने’ से नहीं, ‘जानने’ से आरम्भ होती है..
— PMO India (@PMOIndia) June 28, 2018
वो सिर से पैर तक मस्तमौला, स्वभाव के फक्कड़
आदत में अक्खड़
भक्त के सामने सेवक
बादशाह के सामने प्रचंड दिलेर
दिल के साफ
दिमाग के दुरुस्त
भीतर से कोमल
बाहर से कठोर थे।
वो जन्म के धन्य से नहीं, कर्म से वंदनीय हो गए: PM
वो धूल से उठे थे लेकिन माथे का चन्दन बन गए।
— PMO India (@PMOIndia) June 28, 2018
वो व्यक्ति से अभिव्यक्ति और इससे आगे बढ़कर शब्द से शब्दब्रह्म हो गए।
वो विचार बनकर आए और व्यवहार बनकर अमर हुए।
संत कबीर दास जी ने समाज को सिर्फ दृष्टि देने का काम ही नहीं किया बल्कि समाज को जागृत किया: PM
कबीर ने जाति-पाति के भेद तोड़े,
— PMO India (@PMOIndia) June 28, 2018
“सब मानुस की एक जाति” घोषित किया,
और अपने भीतर के अहंकार को ख़त्म कर उसमें विराजे
ईश्वर का दर्शन करने का रास्ता दिखाया।
वे सबके थे, इसीलिए सब उनके हो गए: PM
ये हमारे देश की महान धरती का तप है, उसकी पुण्यता है कि समय के साथ, समाज में आने वाली आंतरिक बुराइयों को समाप्त करने के लिए समय-समय पर ऋषियों, मुनियों, संतों का मार्गदर्शन मिला।
— PMO India (@PMOIndia) June 28, 2018
सैकड़ों वर्षों की गुलामी के कालखंड में अगर देश की आत्मा बची रही, तो वो ऐसे संतों की वजह से ही हुआ: PM
कुछ दलों को शांति और विकास नहीं, कलह और अशांति चाहिए
— PMO India (@PMOIndia) June 28, 2018
उनको लगता है जितना असंतोष और अशांति का वातावरण बनाएंगे
उतना राजनीतिक लाभ होगा।
सच्चाई ये है ऐसे लोग जमीन से कट चुके हैं
इन्हें अंदाजा नहीं कि संत कबीर, महात्मा गांधी, बाबा साहेब को मानने वाले हमारे देश का स्वभाव क्या है: PM
समाजवाद और बहुजन की बात करने वालों का सत्ता के प्रति लालच आप देख रहे हैं
— PMO India (@PMOIndia) June 28, 2018
2 दिन पहले देश में आपातकाल को 43 साल हुए हैं। सत्ता का लालच ऐसा है कि आपातकाल लगाने वाले और उस समय आपातकाल का विरोध करने वाले एक साथ आ गए हैं।
ये समाज नहीं, सिर्फ अपने और अपने परिवार का हित देखते हैं: PM
जनधन योजना के तहत उत्तर प्रदेश में लगभग 5 करोड़ गरीबों के बैंक खाते खोलकर,
— PMO India (@PMOIndia) June 28, 2018
80 लाख से ज्यादा महिलाओं को मुफ्त गैस कनेक्शन देकर,
करीब 1.7 करोड़ गरीबों को बीमा कवच देकर,
1.25 करोड़ शौचालय बनाकर,
गरीबों को सशक्त करने का काम किया है: PM
14-15 वर्ष पहले जब पूर्व राष्ट्रपति अब्दुल कलाम जी यहां आए थे, तब उन्होंने इस जगह के लिए एक सपना देखा था।
— PMO India (@PMOIndia) June 28, 2018
उनके सपने को साकार करने के लिए,
मगहर को अंतरराष्ट्रीय मानचित्र में सद्भाव-समरसता के मुख्य केंद्र के तौर पर विकसित करने का काम अब किया जा रहा है: PM