Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਤਵਾਂਗ ਵਿੱਚ ਸਸ਼ਸਤ੍ਰ ਸੀਮਾ ਬਲ ਦੀ 5.99 ਏਕੜ ਜ਼ਮੀਨ ਅਰੁਣਾਚਲ ਪ੍ਰਦੇਸ਼ ਸਰਕਾਰ ਨੂੰ ਤਬਦੀਲ ਕਰਨ ਨੂੰ ਪ੍ਰਵਾਨਗੀ ਦਿੱਤੀ


 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਸਸ਼ਸਤ੍ਰ ਸੀਮਾ ਬਲ (ਐਸਐਸਬੀ) ਦੀ 5.99 ਏਕੜ ਜ਼ਮੀਨ ਮੈਗਾ-ਫੈਸਟੀਵਲ -ਕਮ- ਮਲਟੀਪਰਪਜ਼ ਗਰਾਊਂਡ ਬਣਾਉਣ ਲਈ ਅਰੁਣਾਚਲ ਪ੍ਰਦੇਸ਼ ਸਰਕਾਰ ਨੂੰ ਤਬਦੀਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

 

ਅਰੁਣਾਚਲ ਪ੍ਰਦੇਸ਼ ਸਰਕਾਰ ਨੇ ਪਾਰਕਿੰਗ ਸਹੂਲਤ (4.73 ਏਕੜ) ਅਤੇ ਰਿੰਗ ਰੋਡ ਨਿਰਮਾਣ (1.26 ਏਕੜ) ਨਾਲ ਮੈਗਾ-ਫੈਸਟੀਵਲ – ਕਮ – ਮਲਟੀਪਰਪਜ਼ ਗਰਾਊਂਡ ਦੇ ਨਿਰਮਾਣ ਲਈ ਤਵਾਂਗ ਵਿੱਚ ਐੱਸਐੱਸਬੀ ਕੰਪਲੈਕਸ ਦੇ ਅੰਦਰ 5.99 ਏਕੜ ਉਪਰੋਕਤ ਜ਼ਮੀਨ ਦੀ ਸ਼ਨਾਖਤ ਕੀਤੀ ਸੀ। ਇਸ ਅਨੁਸਾਰ ਰਾਜ ਸਰਕਾਰ ਨੇ ਇਸ 5.99 ਏਕੜ ਜ਼ਮੀਨ ਨੂੰ ਤਬਦੀਲ ਕਰਨ ਦੀ ਬੇਨਤੀ ਕੀਤੀ ਸੀ।

 

ਭਾਰਤ ਸਰਕਾਰ (ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲਾ)  ਨੇ ਮਾਰਚ, 2016 ਵਿੱਚ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਵਿੱਚ ਪਾਰਕਿੰਗ ਸਹੂਲਤ ਅਤੇ ਸੰਪਰਕ ਸੜਕ ਦੇ ਨਾਲ ਮੈਗਾ-ਫੈਸਟੀਵਲ ਕਮ ਮਲਟੀਪਰਪਜ਼ ਗਰਾਊਂਡ ਦੇ ਨਿਰਮਾਣ ਲਈ ਪ੍ਰੋਜੈਕਟ ਪਹਿਲਾਂ ਹੀ ਅਲਾਟ ਕਰ ਦਿੱਤਾ ਸੀ। ਇਸ  ਮੈਗਾ-ਫੈਸਟੀਵਲ – ਕਮ – ਮਲਟੀਪਰਪਜ਼ ਗਰਾਊਂਡ ਦੀ ਵਰਤੋਂ ਵੱਖ-ਵੱਖ ਸੈਲਾਨੀ ਮੇਲਿਆਂ / ਤਿਉਹਾਰਾਂ ਵਗੈਰਾ ਦੇ ਆਯੋਜਨ ਲਈ ਕੀਤਾ ਜਾਵੇਗਾ।

 

ਏਕੇਟੀ/ਵੀਬੀਏ/ਐੱਸਐੱਚ