Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਟਾਪੂਆਂ ਦੇ ਸਰਬਪੱਖੀ ਵਿਕਾਸ ਵੱਲ ਪ੍ਰਗਤੀ ਦੀ ਸਮੀਖਿਆ ਕੀਤੀ

ਪ੍ਰਧਾਨ ਮੰਤਰੀ ਨੇ ਟਾਪੂਆਂ ਦੇ ਸਰਬਪੱਖੀ ਵਿਕਾਸ ਵੱਲ ਪ੍ਰਗਤੀ ਦੀ ਸਮੀਖਿਆ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਟਾਪੂਆਂ ਦੇ ਸਰਬਪੱਖੀ ਵਿਕਾਸ ਵੱਲ ਪ੍ਰਗਤੀ ਦੀ ਸਮੀਖਿਆ ਕੀਤੀ।

ਕੇਂਦਰ ਸਰਕਾਰ ਨੇ 01 ਜੂਨ,2017 ਨੂੰ ਟਾਪੂ ਵਿਕਾਸ ਏਜੰਸੀ ਦਾ ਗਠਨ ਕੀਤਾ ਸੀ। ਸਰਬਪੱਖੀ ਵਿਕਾਸ ਲਈ 26 ਟਾਪੂਆਂ ਨੂੰ ਸੂਚੀਬੱਧ ਕੀਤਾ ਗਿਆ ਹੈ।

ਪ੍ਰਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ, ਡਿਜੀਟਲ ਕਨੈਕਟੀਵਿਟੀ, ਗਰੀਨ ਅਨਰਜੀ(ਹਰੀ ਊਰਜਾ), ਅਲੂਣੀਕਰਨ(desalination ) ਪਲਾਂਟਾ, ਵੇਸਟ ਮੈਨੇਜਮੈਂਟ, ਮੱਛੀ ਪਾਲਣ ਪ੍ਰੋਤਸਾਹਨ, ਅਤੇ ਸੈਰ-ਸਪਾਟਾ ਅਧਾਰਤ ਪ੍ਰੋਜੈਕਟਾਂ ਸਮੇਤ ਸਰਬਪੱਖੀ ਵਿਕਾਸ ਦੇ ਤੱਤਾਂ ਬਾਰੇ ਨੀਤੀ ਆਯੋਗ ਨੇ ਇੱਕ ਪੇਸ਼ਕਾਰੀ (presentation) ਦਿੱਤੀ।

ਅੰਡੇਮਾਨ ਤੇ ਨਿਕੋਬਾਰ ਟਾਪੂਆਂ ਵਿੱਚ ਕੀਤੇ ਕੰਮ ਦੀ ਸਮੀਖਿਆ ਕਰਦਿਆਂ, ਪ੍ਰਧਾਨ ਮੰਤਰੀ ਨੇ ਸੈਰ-ਸਪਾਟਾ ਵਿਕਾਸ ਲਈ ਸ਼ਨਾਖਤ ਕੀਤੇ ਇਲਾਕਿਆਂ ਵਿੱਚ ਇੱਕ ਸੰਗਠਿਤ ਸੈਰ-ਸਪਾਟਾ ਕੇਂਦਰਿਤ ਈਕੋਸਿਸਟਮ ਵਿਕਸਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਟਾਪੂਆਂ ਵਿੱਚ ਊਰਜਾ ਆਤਮ-ਨਿਰਭਰਤਾ ਦੀ ਤੇਜ਼ ਗਤੀ ਨਾਲ ਭਾਲ ਕਰਨ ਦਾ ਸੱਦਾ ਦਿੱਤਾ ਜੋ ਕਿ ਸੋਰ ਊਰਜਾ ‘ਤੇ ਅਧਾਰਤ ਹੋ ਸਕਦੀ ਹੈ।

ਅੰਡੇਮਾਨ ਤੇ ਨਿਕੋਬਾਰ ਦਾ ਦੌਰਾ ਕਰਨ ਵਾਲੇ ਵਿਦੇਸ਼ੀਆਂ ਲਈ ਸੀਮਤ ਏਰੀਆ ਪਰਮਿਟ ਦੀ ਜ਼ਰੂਰਤ ਸਮਾਪਤ ਕਰਨ ਦੇ ਗ੍ਰਹਿ ਮੰਤਰਾਲੇ ਦੇ ਫੈਸਲੇ ਬਾਰੇ ਵੀ ਪ੍ਰਧਾਨ ਮੰਤਰੀ ਨੂੰ ਦੱਸਿਆ(brief) ਗਿਆ। ਸਾਊਥ ਈਸ਼ਟ ਏਸ਼ੀਆ ਨਾਲ ਇਨ੍ਹਾਂ ਟਾਪੂਆਂ ਦੀ ਵਧੇਰੇ ਕਨੈਟੀਵਿਟੀ ਬਾਰੇ ਵੀ ਚਰਚਾ ਕੀਤੀ ਗਈ।

ਲਕਸ਼ਦਵੀਪ ਵਿੱਚ ਵਿਕਾਸ ਕਾਰਜ ਦੀ ਸਮੀਖਿਆ ਦੌਰਾਨ ਪ੍ਰਧਾਨ ਮੰਤਰੀ ਨੂੰ ਟੁਨਾ (Tuna fishing) ਮੱਛੀਆ ਫੜਨ ਨੂੰ ਹੁਲਾਰਾ ਦੇਣ ਲਈ ਅਤੇ (“ਲਕਸ਼ਦਵੀਪ ਟੁਨਾ “) ਨੂੰ ਇੱਕ ਬਰਾਂਡ ਵਜੋਂ ਪ੍ਰੋਤਸਾਹਨ ਦੇਣ ਬਾਰੇ ਵੀ ਦੱਸਿਆ। ਪ੍ਰਧਾਨ ਮੰਤਰੀ ਨੇ ਲਕਸ਼ਦਵੀਪ ਦੇ ਸਵੱਚਛਤਾ ਬਾਰੇ ਕਿਤੇ ਗਏ ਉਪਰਾਲਿਆ ਦੀ ਸ਼ਲਾਘਾ ਕੀਤੀ।

ਅੰਡੇਮਾਨ ਤੇ ਨਿਕੋਬਾਰਅਤੇ ਲਕਸ਼ਦਵੀਪ ਦੋਹਾਂ ਵਿੱਚ ਹੀ ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਵਿਕਾਸ ਬਾਰੇ ਚਰਚਾ ਕੀਤੀ ਗਈ।
ਪ੍ਰਧਾਨ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ (ਸੀ ਵੀਡ) ਸਮੁੰਦਰੀ ਨਦੀਨ ਖੇਤੀ (seaweed cultivation) ਅਤੇ ਖੇਤੀਬਾੜੀ ਖੇਤਰ ਲੀ ਸਹਾਈ ਹੋਰ ਉਪਰਾਲਿਆ ਦੀ ਸੰਭਾਵਨਾ ਲੱਭਣ ਲੀ ਕੀਹਾ।

ਮੀਟਿੰਗ ਵਿੱਚ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ, ਅੰਡੇਮਾਨ ਤੇ ਨਿਕੋਬਾਰ ਟਾਪੂਆਂ ਅਤੇ ਲਕਸ਼ਦਵੀਪ ਦੇ ਲੈਪਟੀਨੈਂਟ ਗਵਰਨਰਾਂ, ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸੀ ਲਿਆ।

***

ਏਕੇਟੀ/ਐੱਸਐੱਚ