Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਕਰਨਾਟਕ ਦੇ ਪਦੁਰ ਅਤੇ ਓਡੀਸ਼ਾ ਦੇ ਚਾਂਦੀਖੋਲ (Chandikhol in Odisha and at Padur, Karnataka)ਵਿੱਚ 6.5 ਮਿਲੀਅਨ ਮੀਟਰਿਕ ਟਨ (ਐੱਮਐੱਮਟੀ) ਸਮਰੱਥਾ ਦੇ ਐਡੀਸ਼ਨਲ ਸਟਰੈਟੇਜਿਕ ਪੈਟਰੋਲੀਅਮ ਰਿਜ਼ਰਵ ਸਥਾਪਤ ਕਰਨ ਦੀ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਦੋ ਥਾਵਾਂ ਯਾਨੀ ਕਰਨਾਟਕ ਦੇ ਪਦੁਰ ਅਤੇ ਓਡੀਸ਼ਾ ਦੇ ਚਾਂਦੀਖੋਲ ਵਿੱਚ 6.5 ਮੀਟਰਿਕ ਟਨ (ਐੱਮਐੱਮਟੀ) ਸਮਰੱਥਾ ਦੇ ਸਟਰੈਟੇਜਿਕ ਪੈਟਰੋਲੀਅਮ ਰਿਜ਼ਰਵ (ਐੱਸਪੀਆਰ) ਸਥਾਪਤ ਕਰਨ ਅਤੇ ਇਨ੍ਹਾਂ ਦੋਨੋਂ ਐੱਸਪੀਆਰ ਲਈ ਸਮਰਪਿਤ ਐੱਸਪੀਐੱਮਜ਼ ਦੇ ਨਿਰਮਾਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਚਾਂਦੀਖੋਲ ਅਤੇ ਪਦੁਰ ਲਈ ਐੱਸਪੀਆਰਜ਼ ਜ਼ਮੀਨਦੋਜ਼ ਗੁਫਾਵਾਂ (ਅੰਡਰਗਰਾਊਂਡ ਰੌਕ ਕੈਵਰਨ) ਹੋਣਗੇ ਅਤੇ ਉਨ੍ਹਾਂ ਦੀ ਸਮਰੱਥਾ ਕ੍ਰਮਵਾਰ 4 ਐੱਮਐੱਮਟੀ ਅਤੇ 2.5 ਐੱਮਐੱਮਟੀ ਹੋਵੇਗੀ। ਸਰਕਾਰ ਨੇ ਸਾਲ 2017-18 ਦੇ ਬਜਟ ਐਲਾਨ ਵਿੱਚ ਦੋ ਵਾਧੂ ਐੱਸਪੀਆਰਜ਼ ਸਥਾਪਤ ਕਰਨ ਦਾ ਐਲਾਨ ਕੀਤਾ ਸੀ।

ਭਾਰਤ ਸਰਕਾਰ ਤੋਂ ਬਜਟ ਦੀ ਸਹਾਇਤਾ ਘੱਟ ਕਰਨ ਲਈ ਪੀਪੀਪੀ ਮਾਡਲ ਤਹਿਤ ਇਸ ਪ੍ਰੋਜੈਕਟ ਨੂੰ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਪ੍ਰਕਾਰ ਦੀ ਸਹਿਭਾਗਤਾ ਲਈ ਨਿਯਮਾਂ ਅਤੇ ਸ਼ਰਤਾਂ ਦਾ ਨਿਰਧਾਰਨ ਵਿੱਤ ਮੰਤਰਾਲੇ ਨਾਲ ਵਿਚਾਰ -ਵਟਾਂਦਰਾ ਕਰਨ ਤੋਂ ਬਾਅਦ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵੱਲੋਂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸੰਭਾਵਿਤ ਨਿਵੇਸ਼ਕਾਂ ਸਮੇਤ ਬਜ਼ਾਰ ਦੀਆਂ ਜ਼ਰੂਰਤਾਂ ਨੂੰ ਸਮਝਣ ਲਈ ਰੋਡ ਸ਼ੋਅ ਦਾ ਆਯੋਜਨ ਕੀਤਾ ਜਾਵੇਗਾ ।

ਆਈਐੱਸਪੀਆਰਐੱਲ ਤਿੰਨ ਥਾਵਾਂ-ਵਿਸ਼ਾਖਾਪਟਨਮ (1.33 ਐੱਮਐੱਮਟੀ), ਮੰਗਲੂਰ (1.5 ਐੱਮਐੱਮਟੀ) ਅਤੇ ਪਦੁਰ (2.5 ਐੱਮਐੱਮਟੀ) – 5.33 ਐੱਮਐੱਮਟੀ ਕੱਚੇ ਤੇਲ ਦੇ ਭੰਡਾਰਣ ਲਈ ਜ਼ਮੀਨਦੋਜ਼ ਰੌਕ ਕੈਵਰਨ ਦਾ ਨਿਰਮਾਣ ਪਹਿਲਾਂ ਹੀ ਕਰ ਚੁੱਕੇ ਹਨ। ਵਿੱਤ ਸਾਲ 2016-17 ਲਈ ਖਪਤ ਅੰਕਡ਼ਿਆਂ ਅਨੁਸਾਰ ਐੱਸਪੀਆਰਜ਼ ਪ੍ਰੋਗਰਾਮ ਦੇ ਪਹਿਲੇ ਪਡ਼ਾਅ ਤਹਿਤ ਕੁੱਲ 5.33 ਐੱਮਐੱਮਟੀ ਸਮਰੱਥਾ ਦੇ ਕਰੀਬ 10 ਦਿਨਾਂ ਲਈ ਭਾਰਤ ਦੇ ਕੁੱਲ ਕੱਚੇ ਤੇਲ ਦੀਆਂ ਜ਼ਰੂਰਤਾਂ ਦੀ ਸਪਲਾਈ ਕੀਤੀ ਜਾ ਸਕਦੀ ਹੈ। 6.5 ਐੱਮਐੱਮਟੀ ਤੋਂ ਇਲਾਵਾ ਆਪਾਤਕਾਲੀਨ ਪੈਟਰੋਲੀਅਮ ਭੰਡਾਰ ਸਥਾਪਤ ਕਰਨ ਨੂੰ ਮੰਤਰੀ ਮੰਡਲ ਦੀ ਪ੍ਰਵਾਨਗੀ ਨਾਲ ਲਗਭਗ 12 ਦਿਨਾਂ ਲਈ ਵਾਧੂ ਸਪਲਾਈ ਸੁਨਿਸ਼ਚਿਤ ਹੋਏਗੀ ਅਤੇ ਇਸ ਨਾਲ ਭਾਰਤ ਦੀ ਊਰਜਾ ਸੁਰੱਖਿਆ ਨੂੰ ਬਲ ਮਿਲਣ ਦੀ ਉਮੀਦ ਹੈ।
ਚਾਂਦੀਖੋਲ ਅਤੇ ਪਦੁਰ ਵਿੱਚ ਐੱਮਸਪੀਆਰ ਦੇ ਨਿਰਮਾਣ ਪਡ਼ਾਅ ਦੌਰਾਨ ਓਡ਼ੀਸਾ ਅਤੇ ਕਰਨਾਟਕ ਰਾਜਾਂ ਵਿੱਚ ਪ੍ਰਤੱਖ ਅਤੇ ਅਪ੍ਰਤੱਖ ਰੋਜ਼ਗਾਰ ਦੇ ਢੁਕਵੇਂ ਅਵਸਰਾਂ ਦੀ ਸਿਰਜਣਾ ਦੀ ਉਮੀਦ ਹੈ।

***

ਕੇਐੱਸ/ਐੱਸਐੱਨਸੀ/ਐੱਸਐੱਚ