ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੂੰ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਖੇਤਰ ਵਿੱਚ ਸਹਿਯੋਗ ਸਬੰਧੀ ਭਾਰਤ ਅਤੇ ਡੈੱਨਮਾਰਕ ਦਰਮਿਆਨ ਹੋਏ ਸਮਝੌਤੇ ਬਾਰੇ ਜਾਣੂ ਕਰਵਾਇਆ ਗਿਆ।
ਭਾਰਤ ਅਤੇ ਡੈੱਨਮਾਰਕ ਦਰਮਿਆਨ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਖੇਤਰ ਵਿੱਚ ਸਹਿਯੋਗ ਲਈ ਇੱਕ ਸਮਝੌਤੇ ‘ਤੇ 22 ਮਈ, 2018 ਨੂੰ ਦਸਤਖ਼ਤ ਕੀਤੇ ਜਾਣ ਨਾਲ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਦੋਵੇਂ ਦੇਸ਼ਾਂ ਦੇ ਸਬੰਧ ਇੱਕ ਇਤਿਹਾਸਿਕ ਪੜਾਅ ‘ਤੇ ਪਹੁੰਚ ਗਏ ਹਨ।
ਲਾਭ :
ਇਸ ਨਾਲ ਦੋਨਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਲਈ ਇੱਕ ਨਵਾਂ ਅਧਿਆਇ ਖੁਲ੍ਹੇਗਾ, ਕਿਉਂਕਿ ਦੋਵੇਂ ਪੱਖ ਹੁਣ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਖੇਤਰ ਵਿੱਚ ਆਪਸੀ ਸਬੰਧਾਂ ਨੂੰ ਹੋਰ ਵਧਾਉਣ ਲਈ ਇੱਕ-ਦੂਜੇ ਦੀ ਪੂਰਕ ਸਮਰੱਥਾ ਦਾ ਫਾਇਦਾ ਉਠਾ ਸਕਣਗੇ। ਇਸ ਵਿਵਸਥਾ ਦਾ ਉਦੇਸ਼ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਖੇਤਰ ਵਿੱਚ ਸਾਂਝੇ ਹਿਤ ਵਾਲੇ ਮੁੱਦਿਆਂ ‘ਤੇ ਭਾਰਤ ਅਤੇ ਡੈੱਨਮਾਰਕ ਵਿੱਚ ਸਹਿਯੋਗ ਸੁਨਿਸ਼ਚਿਤ ਕਰਨਾ ਅਤੇ ਉਸ ਪ੍ਰੋਤਸਾਹਿਤ ਅਤੇ ਵਿਕਸਤ ਕਰਨਾ ਹੈ। ਇਸ ਦੇ ਹਿਤਧਾਰਕਾਂ ਵਿੱਚ ਭਾਰਤ ਅਤੇ ਡੈੱਨਮਾਰਕ ਦੇ ਵਿਗਿਆਨ ਸੰਸਥਾਨਾਂ, ਸਿੱਖਿਆ ਸ਼ਾਸਤਰੀਆਂ, ਖੋਜ਼ ਤੇ ਵਿਕਾਸ ਪ੍ਰੋਯਗਸ਼ਾਲਵਾਂ ਅਤੇ ਕੰਪਨੀਆਂ ਦੇ ਖੋਜੀ ਸ਼ਾਮਲ ਹਨ ਤੱਤਕਾਲਿਕ ਸਹਿਯੋਗ ਲਈ ਸੰਭਾਵਿਤ ਖੇਤਰਾਂ ਵਜੋਂ ਅਖੁੱਟ ਊਰਜਾ ਜਲ ਪਦਾਰਥ ਵਿਗਿਆਨ, ਕਫਾਇਤੀ ਸਿਹਤ ਸੇਵਾ, ਬਨਾਵਟੀ ਜੀਵ ਵਿਗਿਆਨ, ਫੰਕਸ਼ਨਲ ਫੂਡ ਅਤੇ ਸਮੁੰਦਰੀ ਅਰਥ ਵਿਵਸਥਾ ਸ਼ਾਮਲ ਹਨ।
***
ਕੇਐੱਸ/ਐੱਸਐੱਨਸੀ/ਐੱਸਐੱਚ