ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੂੰ ਭਾਰਤੀ ਚਿਕਿਤਸਾ ਖੋਜ ਪਰਿਸ਼ਦ (ਆਈਸੀਐੱਮਆਰ) ਅਤੇ ਇੰਸਟੀਟਿਊਟ ਨੈਸ਼ਨਲ ਦ ਲਾ ਸਾਂਤਿਤ ਦ ਲਾ ਰਿਸਰਚਮੈਡੀਕਾਲੇ (ਆਈਐੱਨਐੱਸਈਆਰਐੱਮ) (National de la Santeet de la RechercheMedicale (INSERM)), ਫਰਾਂਸ ਦਰਮਿਆਨ ਮਾਰਚ 2018 ਨੂੰ ਕੀਤੇ ਗਏ ਸਹਿਮਤੀ ਪੱਤਰ ਬਾਰੇ ਜਾਣੂ ਕਰਵਾਇਆ ਗਿਆ।
ਵਿਸ਼ੇਸ਼ਤਾਵਾਂ:
ਇਸ ਸਹਿਮਤੀ ਪੱਤਰ ਦਾ ਉਦੇਸ਼ ਚਿਕਿਸਤਾ, ਜੈਵਿਕ ਵਿਗਿਆਨ ਅਤੇ ਸਿਹਤ ਖੋਜ ਖੇਤਰ ਵਿੱਚ ਆਪਸੀ ਹਿਤ ਦੇ ਖੇਤਰਾਂ ਵਿੱਚ ਸਹਿਯੋਗ ਕਰਨਾ ਹੈ। ਦੋਵਾਂ ਪੱਖਾਂ ਦੇ ਬਿਹਤਰੀਨ ਵਿਗਿਆਨਕ ਤਰੀਕਿਆਂ ਦੇ ਅਧਾਰ ’ਤੇ ਦੋਵਾਂ ਦੇਸ਼ਾਂ ਦਰਮਿਆਨ ਨਿਮਨਲਿਖਤ ਖੇਤਰਾਂ ’ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਨ ’ਤੇ ਸਹਿਮਤੀ ਬਣੀ:
ਇਸ ਸਹਿਮਤੀ ਪੱਤਰ ਨਾਲ ਆਈਸੀਐੱਮਆਰ ਅਤੇ ਆਈਐੱਨਐੱਸਈਆਰਐੱਮ ਦਰਮਿਆਨ ਅੰਤਰਰਾਸ਼ਟਰੀ ਵਿਗਿਆਨਕ ਅਤੇ ਟੈਕਨੋਲੋਜੀ ਸਹਿਯੋਗ ਦੇ ਖਾਕੇ ਤਹਿਤ ਆਪਸੀ ਹਿਤ ਦੇ ਖੇਤਰ ਵਿੱਚ ਸਬੰਧ ਹੋਰ ਮਜ਼ਬੂਤ ਹੋਣਗੇ। ਦੋਵਾਂ ਪੱਖਾਂ ਦੀ ਵਿਗਿਆਨਕ ਉੱਤਮਤਾ ਨਾਲ ਖ਼ਾਸ ਖੇਤਰਾਂ ਵਿੱਚ ਸਿਹਤ ਖੋਜ ’ਤੇ ਸਫ਼ਲ ਕਾਰਜ ਕਰਨ ਵਿੱਚ ਮਦਦ ਮਿਲੇਗੀ।
*****
ਏਕੀਟੀ/ਵੀਬੀਏ