ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਮੰਤਰੀ ਮੰਡਲ ਨੂੰ ਭਾਰਤ ਅਤੇ ਵੀਅਤਨਾਮ ਦੇ ਡਾਕ ਵਿਭਾਗਾਂ ਵੱਲੋਂ ਸੰਯੁਕਤ ਰੂਪ ‘ਚ ਡਾਕ ਟਿਕਟ ਜਾਰੀ ਕਰਨ ਬਾਰੇ ਜਾਣਕਾਰੀ ਦਿੱਤੀ ਗਈ।
ਭਾਰਤ ਵੀਅਤਨਾਮ ‘ਪ੍ਰਾਚੀਨ ਇਮਾਰਤਸਾਜ਼ੀ’ (Ancient Architecture) ਵਿਸ਼ੇ ‘ਤੇ ਸੰਯੁਕਤ ਡਾਕ ਟਿਕਟ ਜਾਰੀ ਕਰਨ ਲਈ ਸੰਚਾਰ ਮੰਤਰਾਲੇ ਦੇ ਡਾਕ ਵਿਭਾਗ ਅਤੇ ਵੀਅਤ ਨਾਰਾ ਪੋਸਟ ( Viet Nara Post ) ਦਰਮਿਆਨ ਆਪਸੀ ਸਹਿਮਤੀ ਬਣੀ। ਸੰਯੁਕਤ ਡਾਕ ਟਿਕਟ 25.01.2018 ਨੂੰ ਜਾਰੀ ਕੀਤੀਆਂ ਗਈਆਂ ਸਨ।
ਭਾਰਤ-ਵੀਅਤਨਾਮ ਸੰਯੁਕਤ ਯਾਦਗਾਰੀ ਡਾਕ ਟਿਕਟ ‘ਤੇ ਭਾਰਤ ਦਾ ਸਾਂਚੀ ਸਤੂਪ ਅਤੇ ਵੀਅਤਨਾਮ ਦਾ ਫੋ ਮਿਨ੍ਹ ਪਗੋਡਾ (Pho Minh Pagoda ) ਬਣਿਆ ਹੋਇਆ ਹੈ। ਸੰਯੁਕਤ ਡਾਕ ਟਿਕਟ ਜਾਰੀ ਕਰਨ ਲਈ ਭਾਰਤ ਅਤੇ ਵੀਅਤਨਾਮ ਦੇ ਡਾਕ ਵਿਭਾਗਾਂ ਦਰਮਿਆਨ 18.12.2017 ਨੂੰ ਸਹਿਮਤੀ ਪੱਤਰ ‘ਤੇ ਹਸਤਾਖਰ ਹੋਏ ਸਨ।
*****
ਏਕੇਟੀ/ਵੀਬੀਏ