Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਚੀਨ ਦੇ ਕਿੰਗਦਾਓ (Qingdao) ਲਈ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਬਿਆਨ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਚੀਨ ਦੇ ਕਿੰਗਦਾਓ (Qingdao ) ਲਈ ਰਵਾਨਾ ਹੋਣ ਤੋਂ ਪਹਿਲਾਂ ਦਿੱਤੇ  ਗਏ ਬਿਆਨ ਦਾ ਮੂਲ-ਪਾਠ 

”ਮੈਂ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ (ਐੱਸਸੀਓ) ਦੇ ਦੇਸ਼ਾਂ ਦੇ ਮੁਖੀਆਂ ਦੀ ਕੌਂਸਲ ਦੀ ਸਲਾਨਾ ਮੀਟਿੰਗ ਵਿਚ ਹਿੱਸਾ ਲੈਣ ਲਈ ਚੀਨ ਜਾ ਰਿਹਾ ਹਾਂ।’’ 

ਮੈਂ ਕੌਂਸਲ ਦੇ ਪੂਰਨ ਮੈਂਬਰ ਵਜੋਂ ਹੋਣ ਵਾਲੀ ਪਹਿਲੀ ਮੀਟਿੰਗ ਵਿਚ ਸ਼ਾਮਲ ਹੋਣ ਜਾਣ ਵਾਲੇ ਭਾਰਤੀ ਵਫ਼ਦ ਦੇ ਮੁਖੀ ਵਜੋਂ ਬਹੁਤ ਉਤਸ਼ਾਹਿਤ ਹਾਂ। ਐੱਸਸੀਓ ਦਾ ਸਹਿਯੋਗ ਦਾ ਇੱਕ ਭਰਪੂਰ ਏਜੰਡਾ ਹੈ ਜੋ ਕਿ ਆਤੰਕਵਾਦ, ਵੱਖਵਾਦ ਅਤੇ ਅਤਿਵਾਦ ਦੇ ਮੁਕਾਬਲੇ ਤੋਂ ਲੈ ਕੇ ਕਨੈਕਟੀਵਿਟੀ, ਵਪਾਰ, ਕਸਟਮਜ਼, ਕਾਨੂੰਨ, ਸਿਹਤ ਅਤੇ ਖੇਤੀਬਾੜੀ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨ , ਵਾਤਾਵਰਣ ਦੀ ਰਾਖੀ ਕਰਨ ਅਤੇ ਤਬਾਹੀ ਦੇ ਜ਼ੋਖਿਮ ਨੂੰ ਘਟਾਉਣ ਅਤੇ ਲੋਕਾਂ ਦੇ ਲੋਕਾਂ ਨਾਲ ਸਬੰਧਾਂ ਨੂੰ ਵਧਾਉਣ ਵਾਲਾ ਹੈ। ਪਿਛਲੇ ਇੱਕ ਸਾਲ ਵਿੱਚ ਜਦੋਂ ਤੋਂ ਭਾਰਤ ਐੱਸਸੀਓ ਦਾ ਪੂਰਨ ਮੈਂਬਰ ਬਣਿਆ ਹੈ, ਸੰਗਠਨ ਅਤੇ ਇਸ ਦੇ ਮੈਂਬਰ ਦੇਸ਼ਾਂ ਨਾਲ ਸਾਡੇ ਵਿਚਾਰ-ਵਟਾਂਦਰੇ ਵਿੱਚ ਇਨ੍ਹਾਂ ਖੇਤਰਾਂ ਵਿੱਚ ਭਾਰੀ ਵਾਧਾ ਹੋਇਆ ਹੈ। ਮੇਰਾ ਵਿਚਾਰ ਹੈ ਕਿ ਕਿੰਗਦਾਓ ਸਿਖਰ ਸੰਮੇਲਨ ਐੱਸਸੀਓ ਦੇ ਏਜੰਡੇ ਨੂੰ ਹੋਰ ਭਰਪੂਰ ਬਣਾਵੇਗਾ ਅਤੇ ਨਾਲ ਹੀ ਐੱਸਸੀਓ ਨਾਲ ਭਾਰਤ ਦੇ ਰੁਝੇਵਿਆਂ ਵਿੱਚ ਇੱਕ ਨਵੀਂ ਸ਼ੁਰੂਆਤ ਕਰੇਗਾ।

ਭਾਰਤ ਐੱਸਸੀਓ ਦੇ ਮੈਂਬਰ ਦੇਸ਼ਾਂ ਨਾਲ ਡੂੰਘੀ ਮਿੱਤਰਤਾ ਅਤੇ ਬਹੁ-ਆਯਾਮੀ (multi-dimensional)  ਸਬੰਧ ਰੱਖਦਾ ਹੈ। ਐੱਸਸੀਓ ਸੰਮੇਲਨ ਦੇ ਮੌਕੇ ‘ਤੇ ਮੈਨੂੰ ਨਾਲ ਹੀ ਨਾਲ  ਕਈ ਹੋਰ ਆਗੂਆਂ ਨਾਲ ਮੁਲਾਕਾਤ ਕਰਨ ਅਤੇ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲੇਗਾ ਜਿਨ੍ਹਾਂ ਵਿੱਚ ਕਈ ਐੱਸਸੀਓ ਮੈਂਬਰ ਦੇਸ਼ਾਂ ਦੇ ਮੁਖੀ ਸ਼ਾਮਲ ਹਨ।”

ਏਕੇਟੀ/ਏਪੀ/ਐੱਸਐੱਚ