Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਬਾਹਰੀ ਪੁਲਾੜ ਦੀ ਸ਼ਾਂਤੀਪੂਰਨ ਵਰਤੋਂ ਵਿੱਚ ਸਹਿਯੋਗ ਬਾਰੇ ਭਾਰਤ ਅਤੇ ਓਮਾਨ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੂੰ ਭਾਰਤ ਅਤੇ ਓਮਾਨ ਦਰਮਿਆਨ ਸਹਿਮਤੀ ਪੱਤਰ ਬਾਰੇ ਜਾਣਕਾਰੀ ਦਿੱਤੀ ਗਈ। ਇਸ ਸਹਿਮਤੀ ਪੱਤਰ ਉੱਤੇ ਭਾਰਤ ਵੱਲੋਂ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਓਮਾਨ ਦੇ ਟ੍ਰਾਂਸਪੋਰਟ ਅਤੇ ਸੰਚਾਰ ਮੰਤਰਾਲਾ ਨੇ ਫਰਵਰੀ 2018 ਨੂੰ ਮਸਕਟ ਵਿੱਚ ਹਸਤਾਖਰ ਕੀਤੇ ਸਨ। ਇਹ ਸਹਿਮਤੀ ਪੱਤਰ ਬਾਹਰੀ ਪੁਲਾੜ ਦੀ ਸ਼ਾਂਤੀਪੂਰਨ ਵਰਤੋਂ ਵਿੱਚ ਸਹਿਯੋਗ ਬਾਰੇ ਹੋਇਆ ਸੀ।

 

ਵੇਰਵੇ

 

* ਇਸ ਸਹਿਮਤੀ ਪੱਤਰ ਨਾਲ ਇਨ੍ਹਾਂ ਖੇਤਰਾਂ ਵਿੱਚ ਸਹਿਯੋਗ ਨੂੰ ਹੱਲਾਸ਼ੇਰੀ ਮਿਲੇਗੀ — ਪੁਲਾੜ ਵਿਗਿਆਨ, ਟੈਕਨੋਲੋਜੀ ਅਤੇ ਵਰਤੋਂ ਜਿਸ ਵਿੱਚ ਧਰਤੀ ਦੀ ਰਿਮੋਟ ਸੈਂਸਿੰਗ ਵੀ ਸ਼ਾਮਲ ਹਨ, ਉਪਗ੍ਰਹਿ ਅਧਾਰਤ ਨੇਵੀਗੇਸ਼ਨ, ਪੁਲਾੜ ਵਿਗਿਆਨ ਅਤੇ ਸੂਰਜ ਮੰਡਲ ਨਾਲ ਸਬੰਧਤ ਖੋਜ, ਪੁਲਾੜ ਜਹਾਜ਼, ਪੁਲਾੜ ਸਿਸਟਮ ਅਤੇ ਗਰਾਊਂਡ ਸਿਸਟਮ ਦੀ ਵਰਤੋਂ ਅਤੇ ਪੁਲਾੜ ਟੈਕਨੋਲੋਜੀ ਦੀ ਵਰਤੋਂ।

 

* ਇਸ ਸਹਿਮਤੀ ਪੱਤਰ ਤਹਿਤ ਇੱਕ ਸਾਂਝੀ ਕਾਰਜ ਟੀਮ ਕਾਇਮ ਕੀਤੀ ਜਾਵੇਗੀ ਜਿਸ ਵਿੱਚ ਡੀਓਐਸ / ਇਸਰੋ ਅਤੇ ਓਮਾਨ ਦੇ ਟ੍ਰਾਂਸਪੋਰਟ ਅਤੇ ਸੰਚਾਰ ਮੰਤਰਾਲਾ (ਐਮਟੀਸੀ) ਦੇ ਮੈਂਬਰ ਲਏ ਜਾਣਗੇ ਜੋ ਸਮਾਂ ਸਾਰਣੀ ਅਤੇ ਇਸ ਸਹਿਮਤੀ ਪੱਤਰ ਨੂੰ ਲਾਗੂ ਕਰਨ ਲਈ ਸਾਧਨਾਂ ਸਮੇਤ ਕਾਰਜ ਯੋਜਨਾ ਦੀ ਰੂਪ ਰੇਖਾ ਤਿਆਰ ਕਰਨਗੇ।

 

* ਇਸ ਨਾਲ ਪ੍ਰਿਥਵੀ ਦੇ ਰਿਮੋਟ ਸੈਂਸਿੰਗ, ਉਪਗ੍ਰਹਿ ਨੇਵੀਗੇਸ਼ਨ, ਪੁਲਾੜ ਗਿਆਨ ਅਤੇ ਬਾਹਰੀ ਪੁਲਾੜ ਦੇ ਖੇਤਰਾਂ ਵਿੱਚ ਨਵੀਂ ਖੋਜ ਸਰਗਰਮੀਆਂ ਦੀਆਂ ਸੰਭਾਵਨਾਵਾਂ ਲੱਭਣ ਅਤੇ ਸੰਭਾਵਤ ਸਰਗਰਮੀਆਂ ਨੂੰ ਉਤਸ਼ਾਹ ਮਿਲੇਗਾ।

 

ਲਾਗੂ ਕਰਨ ਦੀ ਰਣਨੀਤੀ ਅਤੇ ਟੀਚੇ

 

ਇਸ ਸਹਿਮਤੀ ਪੱਤਰ ਨਾਲ ਇੱਕ ਸੰਯੁਕਤ ਵਰਕਿੰਗ ਗਰੁੱਪ ਦੀ ਸਥਾਪਨਾ ਹੋਵੇਗੀ ਜੋ ਸਮਾਂ ਸਾਰਣੀ ਅਤੇ ਇਸ ਸਹਿਮਤੀ ਪੱਤਰ ਦੇ ਉਪਬੰਧਾਂ ਨੂੰ ਲਾਗੂ ਕਰਨ ਸਮੇਤ ਇੱਕ ਕਾਰਜ ਯੋਜਨਾ ਦੀ ਰੂਪ ਰੇਖਾ ਤਿਆਰ ਕਰੇਗਾ।

 

ਲਾਭ

 

ਇਹ ਸਹਿਮਤੀ ਪੱਤਰ ਮਨੁੱਖਤਾ ਦੀ ਭਲਾਈ ਲਈ ਪੁਲਾੜ ਟੈਕਨੋਲੋਜੀ ਦੀ ਵਰਤੋਂ ਦੇ ਖੇਤਰ ਵਿੱਚ ਸਾਂਝੀਆਂ ਸਰਗਰਮੀਆਂ ਨੂੰ ਉਤਸ਼ਾਹਿਤ ਕਰੇਗਾ। ਇਸ ਤਰ੍ਹਾਂ ਇਸ ਨਾਲ ਦੇਸ਼ ਦੇ ਸਾਰੇ ਖੇਤਰਾਂ ਅਤੇ ਤਬਕਿਆਂ ਨੂੰ ਲਾਭ ਮਿਲੇਗਾ।

 

ਪ੍ਰਭਾਵ

 

ਇਸ ਸਹਿਮਤੀ ਪੱਤਰ ਰਾਹੀਂ ਓਮਾਨ ਸਲਤਨਤ ਨਾਲ ਸਹਿਯੋਗ ਵਧੇਗਾ ਅਤੇ ਮਨੁੱਖਤਾ ਦੀ ਭਲਾਈ ਲਈ ਪੁਲਾੜ ਟੈਕਨੋਲੋਜੀ ਦੀ ਵਰਤੋਂ ਦੇ ਖੇਤਰ ਵਿੱਚ ਸਾਂਝੀਆਂ ਸਰਗਰਮੀਆਂ ਨੂੰ ਹੱਲਾਸ਼ੇਰੀ ਮਿਲੇਗੀ ।

 

ਏਕੇਟੀ/ਵੀਬੀਏ/ਐੱਸਐੱਚ