ਭਾਰਤ ਦੇ ਪ੍ਰਧਾਨ ਮੰਤਰੀ ਦੇ ਇੰਡੋਨੇਸ਼ੀਆ ਗਣਰਾਜ ਦੇ 29-30 ਮਈ 2018 ਦੇ ਸਰਕਾਰੀ ਦੌਰੇ ਦੌਰਾਨ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਮਾਣਯੋਗ ਸ਼੍ਰੀ ਜੋਕੋ ਵਿਦੋਡੋ ਅਤੇ ਮਾਣਯੋਗ ਸ੍ਰੀ ਨਰੇਂਦਰ ਮੋਦੀ ਨੇ ਇੰਡੋ-ਪੈਸੀਫਿਕ ਖੇਤਰ ਵਿੱਚ ਦੋਹਾਂ ਦੇਸ਼ਾਂ ਦੇ ਸਮੁੰਦਰੀ ਸਹਿਯੋਗ ਦੀ ਸਾਂਝੀ ਵਿਜ਼ਨ ਬਾਰੇ ਚਰਚਾ ਕੀਤੀ।
ਰਾਸ਼ਟਰਪਤੀ ਜੋਕੋ ਵੀ ਦੇ ਭਾਰਤ ਦੇ ਸਰਕਾਰੀ ਦੌਰੇ ਦੌਰਾਨ 12 ਦਸੰਬਰ, 2016 ਨੂੰ ਸਮੁੰਦਰੀ ਸਹਿਯੋਗ ਬਾਰੇ ਦੋਹਾਂ ਦੇਸ਼ਾਂ ਵੱਲੋਂ ਜੋ ਸਾਂਝਾ ਬਿਆਨ ਜਾਰੀ ਹੋਇਆ ਸੀ, ਉਸ ਨੂੰ ਯਾਦ ਕੀਤਾ ਗਿਆ;
ਇਹ ਨੋਟ ਕਰਦਿਆਂ ਕਿ ਭਾਰਤ ਅਤੇ ਇੰਡੋਨੇਸ਼ੀਆ ਸਮੁੰਦਰ ਪੱਖੋਂ ਗਵਾਂਢੀ ਅਤੇ ਸੀ ਫੇਅਰਿੰਗ ਦੇਸ਼ ਹਨ, ਜਿਨ੍ਹਾਂ ਦੇ ਸਬੰਧ ਸੱਭਿਅਤਾ ਵਿਕਸਿਤ ਹੋਣ ਵੇਲੇ ਤੋਂ ਹੀ ਸਮੁੰਦਰ ਦੇ ਰਸਤਿਓਂ ਬਣੇ ਹੋਏ ਹਨ ਅਤੇ ਜੋ ਖੇਤਰ ਅਤੇ ਵੱਡੇ ਪੱਧਰ ਉੱਤੇ ਦੁਨੀਆ ਵਿੱਚ ਸਮੁੰਦਰੀ ਵਾਤਾਵਰਣ ਨੂੰ ਵਿਕਸਿਤ ਕਰਨ ਬਾਰੇ ਇੱਕੋ ਜਿਹੀਆਂ ਧਾਰਨਾਵਾਂ ਰੱਖਦੇ ਹਨ;
ਇੰਡੋ-ਪੈਸੀਫਿਕ ਖੇਤਰ ਵਿੱਚ ਖੁਸ਼ਹਾਲੀ ਅਤੇ ਆਰਥਿਕ ਵਿਕਾਸ ਲਈ ਦੋਵੇਂ ਦੇਸ਼ ਸ਼ਾਂਤੀ ਅਤੇ ਸਥਿਰਤਾ ਲਿਆਉਣ ਲਈ ਆਪਣੇ ਸਮੁੰਦਰੀ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਚਾਹਵਾਨ ਹਨ;
ਇਸ ਗੱਲ ਨੂੰ ਮਾਨਤਾ ਦਿੰਦਿਆਂ ਕਿ ਭਾਰਤ ਦਾ ਸਮੁੰਦਰੀ ਤੱਟ 7500 ਕਿਲੋਮੀਟਰ ਲੰਬਾ ਹੈ, 1380 ਤੋਂ ਵੱਧ ਟਾਪੂ ਹਨ ਅਤੇ 2 ਮਿਲੀਅਨ ਵਰਗ ਕਿਲੋਮੀਟਰ ਤੋਂ ਵੱਧ ਦਾ ਵਿਸ਼ੇਸ਼ ਆਰਥਿਕ ਜ਼ੋਨ ਹੈ, ਇੰਡੋ-ਪੈਸੀਫਿਕ ਖੇਤਰ ਵਿੱਚ ਭਾਰਤ ਦੀ ਇੱਕ ਕੇਂਦਰੀ ਸਥਿਤੀ ਹੈ ਜਦ ਕਿ ਇੰਡੋਨੇਸ਼ੀਆ ਇੱਕ ਸਭ ਤੋਂ ਵੱਡਾ ਦ੍ਵੀਪ ਸਮੂਹਾਂ ਵਾਲਾ ਦੇਸ਼ ਹੈ ਜਿਸ ਦਾ ਸਮੁੰਦਰੀ ਕੰਢਾ 108,000 ਕਿਲੋਮੀਟਰ ਲੰਬਾ ਹੈ ਅਤੇ 17,504 ਟਾਪੂ ਹਨ ਅਤੇ ਕੁੱਲ ਸਮੁੰਦਰੀ ਖੇਤਰ ਵਿਸ਼ੇਸ਼ ਆਰਥਿਕ ਜ਼ੋਨ ਸਮੇਤ 6,400,000 ਵਰਗ ਕਿਲੋਮੀਟਰ ਹੈ, ਇੱਕ ਧੁਰਾ ਹੈ ਜੋ ਹਿੰਦ ਮਹਾਂਸਾਗਰ ਨੂੰ ਪ੍ਰਸ਼ਾਂਤ ਮਹਾਂਸਾਗਰ ਨਾਲ ਜੋੜਦਾ ਹੈ। ਦੋਵੋਂ ਸਮੁੰਦਰ ਇੱਕ ਸਾਂਝੇ ਸਮੁੰਦਰੀ ਖੇਤਰ ਦੀ ਨੁਮਾਇੰਦਗੀ ਕਰਦੇ ਹਨ, ਜੋ ਕਿ ਵਿਸ਼ਵ ਸਮੁੰਦਰੀ ਵਪਾਰ ਅਤੇ ਵਣਜ ਲਈ ਅਹਿਮ ਹੈ;
ਇਨ੍ਹਾਂ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਦੇ ਕੌਮਾਂਤਰੀ ਕਾਨੂੰਨ, ਜਿਸ ਵਿੱਚ ਚਾਰਟਰ ਆਵ੍ ਯੂਨਾਈਟਿਡ ਨੇਸ਼ਨਜ਼, 1982 ਯੂਐਨ ਕਨਵੈਨਸ਼ਨਜ਼ ਆਨ ਦਿ ਲਾਅ ਆਵ੍ ਸੀ (ਯੂਐੱਨਸੀਐੱਲਓਐੱਸ) ਅਤੇ 1976 ਦੀ ਟ੍ਰੀਟੀ ਆਵ੍ ਐਮਿਟੀ ਐਂਡ ਕੋਆਪ੍ਰੇਸ਼ਨ ਇਨ ਸਾਊਥ ਈਸਟ ਏਸ਼ੀਆ (ਟੀਏਸੀ), ਸ਼ਾਮਲ ਹਨ, ਦੀ ਪਾਲਣਾ ਕਰਦੇ ਹੋਏ;
ਇੱਕ ਸੁਤੰਤਰ, ਖੁੱਲ੍ਹੀ, ਪਾਰਦਰਸ਼ੀ ਨਿਯਮ ਅਧਾਰਿਤ, ਸ਼ਾਂਤੀਪੂਰਨ ਅਤੇ ਸ਼ਮੂਲੀਅਤ ਵਾਲੇ ਇੰਡੋ-ਪੈਸੀਫਿਕ ਖੇਤਰ ਦੀ ਅਹਿਮੀਅਤ ਉੱਤੇ ਜ਼ੋਰ ਦਿੰਦੇ ਹੋਏ, ਜਿਥੇ ਕਿ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ, ਕੌਮਾਂਤਰੀ ਕਾਨੂੰਨ ਵਿਸ਼ੇਸ਼ ਤੌਰ ‘ਤੇ ਯੂਐੱਨਸੀਐੱਲਓਐੱਸ, ਨੈਵੀਗੇਸ਼ਨ ਅਤੇ ਓਵਰ ਫਲਾਈਟ ਦੀ ਆਜ਼ਾਦੀ, ਨਿਰੰਤਰ ਵਿਕਾਸ ਅਤੇ ਇੱਕ ਖੁੱਲ੍ਹੇ, ਆਜ਼ਾਦ, ਨਿਰਪੱਖ ਅਤੇ ਸਾਂਝੇ ਤੌਰ ‘ਤੇ ਲਾਭਕਾਰੀ ਵਪਾਰ ਅਤੇ ਨਿਵੇਸ਼ ਸਿਸਟਮ ਦਾ ਸਨਮਾਨ ਕੀਤਾ ਜਾਂਦਾ ਹੈ;
ਇਸ ਗੱਲ ਨੂੰ ਮਾਨਤਾ ਦਿੰਦੇ ਹੋਏ ਕਿ ਇੰਡੋ-ਪੈਸੀਫਿਕ ਖੇਤਰ ਦੀ ਸਮੁੰਦਰੀ ਪਾਣੀਆਂ ਵਿੱਚ ਸਮੁੰਦਰੀ ਰੱਖਿਆ ਅਤੇ ਸੁਰੱਖਿਆ-ਸ਼ਾਂਤੀ, ਸਥਿਰਤਾ ਅਤੇ ਨਿਰੰਤਰ ਆਰਥਿਕ ਵਿਕਾਸ ਅਤੇ ਵਾਧੇ ਲਈ ਜ਼ਰੂਰੀ ਹੈ, ਜਿਵੇਂ ਕਿ ਯੂਐੱਨਸੀਐੱਲਓਐੱਸ ਅਤੇ ਸਬੰਧਤ ਕੌਮਾਂਤਰੀ ਕਾਨੂੰਨਾਂ ਵਿੱਚ ਦਰਸਾਇਆ ਗਿਆ ਹੈ;
ਦੋਹਾਂ ਦੇਸ਼ਾਂ ਵਿੱਚ ਦੁਵੱਲੇ ਸਬੰਧਾਂ ਦਾ ਪੱਧਰ ਵਿਸਤ੍ਰਿਤ ਰਣਨੀਤਕ ਭਾਈਵਾਲੀ ਦੇ ਪੱਧਰ ਉੱਤੇ ਪਹੁੰਚਣ ਉੱਤੇ ਅਤੇ ਨਵਾਂ ਢਾਂਚਾ ਕਾਇਮ ਹੋਣ ਉੱਤੇ,. ਜਿਵੇਂ ਕਿ ਦੁਵੱਲੀ ਸੁਰੱਖਿਆ ਗੱਲਬਾਤ, ਤਿੰਨ ਪੱਖੀ ਗੱਲਬਾਤ, ਇੱਕ ਵਿਸਤ੍ਰਿਤ ਸੁਰੱਖਿਆ ਸਹਿਯੋਗ ਸਮਝੌਤੇ ਉੱਤੇ ਦਸਤਖਤ ਹੋਣ ਅਤੇ ਸ਼ਾਂਤੀਪੂਰਨ ਉਦੇਸ਼ਾਂ ਲਈ ਬਾਹਰਲੇ ਪੁਲਾੜ੍ਹ ਦੀ ਵਰਤੋਂ ਬਾਰੇ ਖੋਜ ਲਈ ਸਹਿਯੋਗ ਦਾ ਸਵਾਗਤ ਕਰਦਿਆਂ;
ਇੰਡੋਨੇਸ਼ੀਆ ਅਤੇ ਭਾਰਤ ਵੱਲੋਂ ਪਿਛਲੀਆਂ ਵਾਰਤਾਵਾਂ ਵਿੱਚ ਨਿਭਾਈ ਗਈ ਭੂਮਿਕਾ ਦੀ ਪ੍ਰਸ਼ੰਸਾ ਕਰਦਿਆਂ, ਜਿਵੇਂ ਕਿ ਚੇਅਰਜ਼ ਆਵ੍ ਦੀ ਇੰਡੀਅਨ ਓਸ਼ਨ ਰਿਮ ਐਸੋਸੀਏਸ਼ਨ (ਆਈਓਆਰਏ) ਵਿੱਚ ਵਧੇਰੇ ਸ਼ਾਂਤੀਪੂਰਨ, ਸਥਿਰ ਅਤੇ ਖੁਸ਼ਹਾਲ ਹਿੰਦ ਮਹਾਂਸਾਗਰ ਖੇਤਰ ਕਾਇਮ ਕਰਨ, ਜਿਵੇਂ ਕਿ ਜਕਾਰਤਾ ਕਾਨਕੋਰਡ ਅਤੇ ਪਲੈਨ ਆਵ੍ ਐਕਸ਼ਨ ਵਿੱਚ ਕਿਹਾ ਗਿਆ ਹੈ, ਜੋ ਕਿ ਆਈਓਆਰਏ ਨੇਤਾਵਾਂ ਦੇ ਸਿਖਰ ਸੰਮੇਲਨ, ਜੋ ਕਿ ਮਾਰਚ, 2017 ਵਿੱਚ ਜਕਾਰਤਾ ਵਿੱਚ ਆਈਓਆਰਏ ਦੀ 20ਵੀਂ ਵਰ੍ਹੇਗੰਢ ਮਨਾਉਣ ਦੇ ਸਬੰਧ ਵਿੱਚ ਆਯੋਜਿਤ ਕੀਤਾ ਗਿਆ;
ਇਹ ਨੋਟ ਕਰਦਿਆਂ ਕਿ ਅਜ਼ਾਦ ਅਤੇ ਖੁੱਲ੍ਹੇ ਸਮੁੰਦਰ ਜਿਵੇਂ ਕਿ ਯੂਐੱਨਸੀਐੱਲਓਐੱਸ ਵੱਲੋਂ ਰੈਗੂਲੇਟ ਕੀਤਾ ਗਿਆ ਹੈ, ਖੇਤਰ ਅਤੇ ਕੌਮਾਂਤਰੀ ਭਾਈਚਾਰੇ ਦੀ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਲਈ ਜ਼ਰੂਰੀ ਹਨ;
ਉੱਭਰ ਰਹੇ ਸਮੁੰਦਰੀ ਸੁਰੱਖਿਆ ਮੁੱਦਿਆਂ, ਜੋ ਕਿ ਇੰਡੋ-ਪੈਸੀਫਿਕ ਖੇਤਰ ਵਿੱਚ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿੱਚ ਲੋਕਾਂ, ਹਥਿਆਰਾਂ, ਨਸ਼ੀਲੀਆਂ ਦਵਾਈਆਂ ਅਤੇ ਪੈਸੇ ਦੀ ਸਮਗਲਿੰਗ, ਗ਼ੈਰ ਕਾਨੂੰਨੀ ਅਤੇ ਗ਼ੈਰ ਰੈਗੂਲੇਟਿਡ ਮੱਛੀ ਦਾ ਸ਼ਿਕਾਰ ਕਰਨ ਅਤੇ ਦਹਿਸ਼ਤਪਸੰਦਾਂ ਦੀ ਆਵਾਜਾਈ ਨਾਲ ਨਜਿੱਠਣ ਦੀ ਅਹਿਮੀਅਤ ਬਾਰੇ ਦੱਸਦਿਆਂ;
ਖੁਸ਼ਹਾਲ ਇੰਡੋ-ਪੈਸੀਫਿਕ ਖੇਤਰ ਵਿੱਚ ਸਾਡੇ ਸਾਂਝੇ ਹਿੱਤਾਂ ਉੱਤੇ ਜ਼ੋਰ ਦਿੰਦਿਆਂ ਹੋਏ ਜੋ ਕਿ ਖੇਤਰੀ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਲਈ ਕੁਨੈਕਟਿਵਿਟੀ ਵਧਾਉਣ ਨਾਲ ਸਬੰਧਤ ਹੈ ਅਤੇ ਜੋ ਕਿ ਵਿਸ਼ਵ ਪੱਧਰ ਉੱਤੇ ਮਾਨਤਾ ਪ੍ਰਾਪਤ ਕੌਮਾਂਤਰੀ ਨਿਯਮਾਂ, ਚੰਗੇ ਪ੍ਰਬੰਧਨ, ਕਾਨੂੰਨ ਦਾ ਸ਼ਾਸਨ, ਖੁੱਲ੍ਹਾਪਣ, ਪਾਰਦਰਸ਼ਤਾ, ਬਰਾਬਰੀ ਅਤੇ ਪ੍ਰਭੂਸੱਤਾ ਦੇ ਸਨਮਾਨ ਅਤੇ ਖੇਤਰੀ ਅਖੰਡਤਾ ਨਾਲ ਸਬੰਧਤ ਹੈ ਅਤੇ ਇਸ ਸਬੰਧ ਵਿੱਚ ਆਸੀਆਨ-ਇੰਡੀਆ ਮੈਰੀਟਾਈਮ ਟ੍ਰਾਂਸਪੋਰਟ ਐਗਰੀਮੈਂਟ ਦੇ ਤੁਰੰਤ ਪਰਿਣਾਮ ਦਾ ਇੰਤਜ਼ਾਰ ਹੈ;
ਖੇਤਰ ਵਿੱਚ ਭਾਰਤ ਦੀ ਐਕਟ ਈਸਟ ਪਾਲਸੀ ਅਤੇ ਸਭ ਖੇਤਰਾਂ ਲਈ ਸੁਰੱਖਿਆ ਅਤੇ ਵਿਕਾਸ (ਸਾਗਰ), ਅਤੇ ਇੰਡੋਨੇਸ਼ੀਅਨ ਓਸ਼ਨ ਪਾਲਸੀ ਅਤੇ ਇੰਡੋਨੇਸ਼ੀਆ ਦੀ ਗਲੋਬਲ ਮੈਰੀਟਾਈਮ ਫੁਲਕਰਮ (Fulcrum) ਵਿਜ਼ਨ ਨਾਲ ਸਬੰਧਤ ਮੇਲ ਮਿਲਾਪ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣਾ ਜਦਕਿ ਦੂਜੇ ਪਾਸੇ ਆਸੀਆਨ ਕੇਂਦਰਤਾ ਅਤੇ ਏਕਤਾ ਉੱਤੇ ਜ਼ੋਰ ਦੇਣਾ;
ਸਮੁੰਦਰੀ ਆਰਥਿਕਤਾ ਦੀ ਅਹਿਮੀਅਤ ਨੂੰ ਸ਼ਮੂਲੀਅਤ ਅਤੇ ਨਿਰੰਤਰ ਆਰਥਿਕ ਵਿਕਾਸ ਅਤੇ ਖੇਤਰ ਵਿੱਚ ਵਿਕਾਸ ਦੇ ਇੱਕ ਡਰਾਈਵਰ ਵਜੋਂ ਮਾਨਤਾ ਦਿੰਦੇ ਹੋਏ;
ਉੱਪਰ ਦੱਸਿਆਂ ਦੇ ਸਬੰਧ ਵਿੱਚ ਆਗੂ ਇੰਡੋ-ਪੈਸੀਫਿਕ ਖੇਤਰ ਵਿੱਚ ਸਮੁੰਦਰੀ ਸਹਿਯੋਗ ਦੇ ਇੱਕ ਸਾਂਝੇ ਨਜ਼ਰੀਏ ਲਈ ਸਹਿਮਤ ਹੋਏ ਤਾਂ ਕਿ ਮੌਕਿਆਂ ਦਾ ਫਾਇਦਾ ਉਠਾਇਆ ਜਾ ਸਕੇ ਅਤੇ ਮਿਲ ਕੇ ਉਨ੍ਹਾਂ ਚੁਣੌਤੀਆਂ ਦਾ ਸਾਹਮਣਾ ਕੀਤਾ ਜਾ ਸਕੇ ਜੋ ਕਿ ਵਿਸਤ੍ਰਿਤ ਰਣਨੀਤਕ ਭਾਈਵਾਲ ਦੇ ਸਾਹਮਣੇ ਆਈਆਂ ਹਨ। ਦੋਵੇਂ ਆਗੂ ਹੇਠ ਲਿਖੀਆਂ ਗੱਲਾਂ ਲਈ ਸਹਿਮਤ ਹੋਏ —
(ੳ) ਵਪਾਰ ਅਤੇ ਨਿਵੇਸ਼ ਸਹਿਯੋਗ ਨੂੰ ਵਧਾਉਣਾ
ਵਸਤਾਂ, ਸੇਵਾਵਾਂ, ਨਿਵੇਸ਼ ਅਤੇ ਟੈਕਨੋਲੋਜੀ ਦੇ ਤੇਜ਼ ਵਹਾਅ ਨੂੰ ਦੋਹਾਂ ਦੇਸ਼ਾਂ ਅਤੇ ਖੇਤਰ ਵਿੱਚ ਉਤਸ਼ਾਹਿਤ ਕਰਨਾ ਤਾਂ ਕਿ ਸਾਡੀਆਂ ਆਰਥਿਕਤਾਵਾਂ ਨਿਰੰਤਰ ਤੌਰ ‘ਤੇ ਵਿਕਸਿਤ ਹੋਣ।
ਕਨੈਕਟਿਵਿਟੀ ਵਧਾਉਣ ਲਈ ਲੋੜੀਂਦੇ ਕਦਮ ਭਾਰਤ ਦੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਅਤੇ ਇੰਡੋਨੇਸ਼ੀਆ ਦੇ ਸੁਮਾਤਰਾ (Sumatera) ਟਾਪੂ ਦਰਮਿਆਨ ਚੁੱਕਣੇ (ਸੰਸਥਾਗਤ, ਸਰੀਰਕ, ਡਿਜੀਟਲ ਅਤੇ ਲੋਕਾਂ ਤੋਂ ਲੋਕਾਂ ਤੱਕ) ਤਾਂ ਕਿ ਵਪਾਰ, ਸੈਰ ਸਪਾਟਾ ਅਤੇ ਲੋਕਾਂ ਤੋਂ ਲੋਕਾਂ ਤੱਕ ਸੰਪਰਕਾਂ ਨੂੰ ਉਤਸ਼ਾਹ ਮਿਲ ਸਕੇ, ਅਸੇਹ ਸਮੇਤ ਚੈਂਬਰ ਆਵ੍ ਕਾਮਰਸ ਆਵ੍ ਅੰਡੇਮਾਨ ਅਤੇ ਸੁਮਾਤਰਾ ਦੇ ਸੂਬਿਆਂ, ਵਿੱਚ ਬੀ ਤੋਂ ਬੀ ਸੰਪਰਕਾਂ ਨੂੰ ਸੁਖਾਲਾ ਬਣਾਉਣਾ।
ਦੁਵੱਲੇ ਸਹਿਯੋਗ ਦੇ ਅਧਾਰ ਉੱਤੇ ਮਨੁੱਖੀ ਸੋਮਾ ਵਿਕਾਸ ਲਈ ਕੰਮ ਕਰਨਾ ਤਾਂ ਕਿ ਸਮੁੰਦਰੀ ਸੁਰੱਖਿਆ ਦੇ ਖੇਤਰ ਵਿੱਚ ਸਮਰੱਥਾ ਵਿਕਸਿਤ ਹੋ ਸਕੇ, ਮੱਛੀ ਪਾਲਣ ਸਨਅਤ ਨੂੰ ਉਤਸ਼ਾਹ ਮਿਲ ਸਕੇ। ਸਮੁੰਦਰੀ ਜੀਵੰਤ ਸੋਮਿਆਂ ਦਾ ਪ੍ਰਬੰਧਨ ਤਕਨੀਕੀ ਸਹਿਯੋਗ ਨਾਲ ਹੋ ਸਕੇ ਜਿਸ ਵਿੱਚ ਮਾਹਿਰਾਂ ਦਾ ਆਦਾਨ ਪ੍ਰਦਾਨ, ਸਾਜ਼ ਸਮਾਨ ਦਾ ਪ੍ਰਬੰਧ ਅਤੇ ਵਿੱਤੀ ਸਹਾਇਤਾ ਵੀ ਸ਼ਾਮਲ ਹੈ।
ਸਮੁੰਦਰੀ ਢਾਂਚੇ ਦਾ ਵਿਕਾਸ ਅਤੇ ਸਮੁੰਦਰੀ ਵਸਤਾਂ ਦੀ ਸਨਅਤ ਨੂੰ ਉਤਸ਼ਾਹਿਤ ਕਰਨਾ ਵਿਸ਼ੇਸ਼ ਤੌਰ ‘ਤੇ ਮੱਛੀ ਪਾਲਣ ਅਤੇ ਜਹਾਜ਼ ਬਣਾਉਣ ਨੂੰ।
(ਅ) ਸਮੁੰਦਰੀ ਸੋਮਿਆਂ ਦੇ ਨਿਰੰਤਰ ਵਿਕਾਸ ਨੂੰ ਉਤਸ਼ਾਹਿਤ ਕਰਨਾ।
ਵਿਗਿਆਨ ਅਧਾਰਿਤ ਪ੍ਰਬੰਧਨ ਅਤੇ ਸਮੁੰਦਰੀ ਜੀਵ ਸੋਮਿਆਂ ਦੀ ਸੰਭਾਲ ਵਿੱਚ ਵਾਧਾ ਕਰਨਾ।
ਮੌਸਮ ਤਬਦੀਲੀ ਦਾ ਮੁਕਾਬਲਾ ਕਰਨਾ ਅਤੇ ਵਾਤਾਵਰਣ ਅਤੇ ਕੁਦਰਤੀ ਸੋਮਿਆਂ ਦੀ ਸੁਰੱਖਿਆ ਯਕੀਨੀ ਬਣਾਉਣੀ।
ਗ਼ੈਰ ਕਾਨੂੰਨੀ, ਗ਼ੈਰ ਰੈਗੂਲੇਟਿਡ ਅਤੇ ਦੱਸੇ ਬਿਨਾਂ (ਆਈਯੂਯੂ) ਮੱਛੀ ਪਕੜਨ ਵਾਲਿਆਂ ਦਾ ਮੁਕਾਬਲਾ ਕਰਨਾ, ਰੋਕਣਾ ਅਤੇ ਖਾਤਮਾ ਕਰਨਾ ਅਤੇ ਮੱਛੀ ਪਾਲਣ ਨਾਲ ਸਬੰਧਤ ਮਾਨਤਾ ਪ੍ਰਾਪਤ ਜੁਰਮਾਂ ਨੂੰ ਉੱਭਰ ਰਹੇ ਜੁਰਮ ਕਰਾਰ ਦੇਣਾ, ਜੋ ਕਿ ਇਸ ਵੇਲੇ ਦੁਨੀਆ ਵਿੱਚ ਸਭ ਤੋਂ ਵੱਡਾ ਉੱਭਰ ਰਿਹਾ ਖਤਰਾ ਬਣ ਰਿਹਾ ਹੈ ਅਤੇ ਸਮੁੰਦਰੀ ਵਾਤਾਵਰਣ ਨੂੰ ਖਰਾਬ ਕਰ ਰਿਹਾ ਹੈ।
ਸਮੁੰਦਰੀ ਆਰਥਿਕਤਾ ਨੂੰ ਆਰਥਿਕ ਵਿਕਾਸ ਨੌਕਰੀਆਂ ਪੈਦਾ ਕਰਨ ਦੇ ਇੱਕ ਪ੍ਰਮੁੱਖ ਸੋਮੇ ਵਜੋਂ ਉਤਸ਼ਾਹਿਤ ਕਰਨਾ।
ਸਮੁੰਦਰੀ ਪਲਾਸਟਿਕ ਕਚਰੇ ਦਾ ਮੁਕਾਬਲਾ ਦੁਵੱਲੇ ਅਤੇ ਖੇਤਰੀ ਸਹਿਯੋਗ ਰਾਹੀਂ ਕਰਨਾ।
(ੲ) ਤਬਾਹੀ ਜੋਖਮ ਪ੍ਰਬੰਧਨ ਵਿੱਚ ਸਹਿਯੋਗ ਦਾ ਪ੍ਰਸਾਰ ਕਰਨਾ।
ਖੇਤਰ ਵਿੱਚ ਆਉਣ ਵਾਲੀ ਤਬਾਹੀ ਲਈ ਤਿਆਰੀ ਅਤੇ ਤਬਾਹੀ ਜੋਖ਼ਮ ਪ੍ਰਬੰਧਨ, ਵਿਸ਼ੇਸ਼ ਤੌਰ ‘ਤੇ ਤਬਾਹੀ ਪੀੜਤਾਂ ਨੂੰ ਮਦਦ ਦੇਣਾ।
ਜੀਓਡੈਟਿਕ ਡਾਟਾ ਸ਼ੇਅਰਿੰਗ, ਢੰਗਾਂ ਅਤੇ ਢਾਂਚੇ ਵਿੱਚ ਸੁਧਾਰ ਕਰਨਾ ਅਤੇ ਖੇਤਰ ਵਿੱਚ ਅਗੇਤੀ ਚੇਤਾਵਨੀ ਸਿਸਟਮ ਨੂੰ ਹੋਰ ਵਿਕਸਿਤ ਕਰਨਾ ਤਾਂ ਕਿ ਤਬਾਹੀ ਸਬੰਧੀ ਜੋਖਮਾਂ ਬਾਰੇ ਭਵਿੱਖਬਾਣੀ ਹੋ ਸਕੇ ਅਤੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇ।
ਤਬਾਹੀ ਪ੍ਰਬੰਧਨ ਵਿੱਚ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਜਿਸ ਵਿੱਚ ਸਬੰਧਤ ਏਜੰਸੀਆਂ ਦਰਮਿਆਨ ਰੈਗੂਲਰ ਸਾਂਝੇ ਅਭਿਆਸਾਂ ਦਾ ਪ੍ਰਬੰਧ ਕਰਨਾ, ਟ੍ਰੇਨਿੰਗ ਵਿੱਚ ਸਹਿਯੋਗ ਕਰਨਾ ਅਤੇ ਸਮਰੱਥਾ ਵਿੱਚ ਵਾਧਾ ਕਰਨਾ ਤਾਂ ਕਿ ਕੁਦਰਤੀ ਆਫ਼ਤਾਂ ਅਤੇ ਮਨੁੱਖਤਾਵਾਦੀ ਜ਼ਰੂਰਤਾਂ ਦਾ ਸਾਹਮਣਾ ਕੀਤਾ ਜਾ ਸਕੇ।
(ਸ) ਸੈਰ ਸਪਾਟਾ ਅਤੇ ਸੱਭਿਆਚਾਰਕ ਵਟਾਂਦਰੇ ਨੂੰ ਪ੍ਰੋਤਸਾਹਿਤ ਕਰਨਾ
ਖੇਤਰੀ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਲੋਕਾਂ ਤੋਂ ਲੋਕਾਂ ਤੱਕ ਸੰਪਰਕਾਂ ਨੂੰ ਵਧਾਉਣਾ।
ਭਾਈਚਾਰਾ ਅਧਾਰਿਤ ਸੈਰ ਸਪਾਟੇ ਅਤੇ ਈਕੋ ਟੂਰਿਜ਼ਮ ਦੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨਾ।
ਅੰਡੇਮਾਨ ਸਮੁੰਦਰੀ ਸੈਰ ਸਪਾਟੇ ਦੀ ਸਿਰਜਣਾ ਲਈ ਕੰਮ ਕਰਨਾ। ਅਜਿਹਾ ਸਬਾਂਗ ਟਾਪੂ ਅਤੇ ਪੋਰਟ ਬਲੇਅਰ, ਅੰਡੇਮਾਨ ਦੇ ਹੈਵਲਾਕ ਟਾਪੂ ਵਿੱਚ ਕਨੈਕਟਿਵਿਟੀ ਵਿੱਚ ਸੁਧਾਰ ਕਰਕੇ ਕੀਤਾ ਜਾ ਸਕਦਾ ਹੈ। ਅਜਿਹਾ ਸੇਲ ਟੂਰਿਜ਼ਮ, ਕਰੂਜ਼ ਸ਼ਿਪਸ, ਮੈਰੀਨ ਐਡਵੈਂਚਰ ਸਪੋਰਟਸ, ਡਾਈਵਿੰਗ ਅਤੇ ਵੈੱਲਨੈੱਸ ਟੂਰਿਜ਼ਮ ਨੂੰ ਉਤਸ਼ਾਹਿਤ ਕਰਕੇ ਕੀਤਾ ਜਾ ਸਕਦਾ ਹੈ।
ਅਲ-ਮੁਸਲਿਮ ਯੂਨੀਵਰਸਿਟੀ ਆਵ੍ ਬੀਰੇਯੂਏਨ, ਯੂਨੀਵਰਸਿਟੀ ਆਵ੍ ਮਲਿਕਉੱਸੇਲਾ ਆਵ੍ ਲਹੋਕਸਿਊਮਵੇ (ਅਸੇਹ), ਜਵਾਹਰਲਾਲ ਨਹਿਰੂ ਯੂਨੀਵਰਸਿਟੀ ਅਤੇ ਪੋਰਟ ਬਲੇਅਰ ਦੀ ਢੁੱਕਵੀਂ ਸੰਸਥਾ ਦਰਮਿਆਨ ਸੰਸਥਾਗਤ ਸੰਪਰਕ ਕਾਇਮ ਕਰਨਾ ਤਾਂ ਕਿ ਅਲ-ਮੁਸਲਿਮ ਯੂਨੀਵਰਸਿਟੀ ਵਿਖੇ ਸੈਂਟਰ ਆਵ੍ ਇੰਡੀਆ-ਇੰਡੋਨੇਸ਼ੀਆ ਸਟੱਡੀਜ਼ ਸੈਂਟਰ ਕਾਇਮ ਕੀਤਾ ਜਾ ਸਕੇ।
(ਹ) ਸਮੁੰਦਰੀ ਸੁਰੱਖਿਆ ਅਤੇ ਰੱਖਿਆ ਸਹਿਯੋਗ ਨੂੰ ਉਤਸ਼ਾਹਿਤ ਕਰਨਾ। ਇੰਡੋ-ਪੈਸੀਫਿਕ ਵਿੱਚ ਮੌਜੂਦਾ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਕਰਨਾ, ਜੋ ਕਿ ਆਸੀਆਨ ਦੀ ਅਗਵਾਈ ਵਾਲੇ ਢਾਂਚੇ ਅਨੁਸਾਰ ਚੱਲ ਰਿਹਾ ਹੈ।
ਇੱਕ ਖੁੱਲ੍ਹੇ, ਸ਼ਮੂਲੀਅਤ ਵਾਲੇ ਸਹਿਯੋਗ ਨੂੰ ਸਥਾਪਤ ਕਰਨਾ ਜਿਸ ਦਾ ਉਦੇਸ਼ ਖੇਤਰ ਦੇ ਸਾਰੇ ਸਬੰਧਤ ਲੋਕਾਂ ਨੂੰ ਸ਼ਾਂਤੀ, ਸੁਰੱਖਿਆ ਅਤੇ ਖੁਸ਼ਹਾਲੀ ਮੁਹੱਈਆ ਕਰਵਾਉਣਾ ਹੈ।
ਮੌਜੂਦਾ ਜਲ ਸੈਨਿਕ ਸਹਿਯੋਗ ਨੂੰ ਮਜ਼ਬੂਤ ਕਰਨਾ ਜਿਸ ਵਿੱਚ ਦੁਵੱਲੇ ਤਾਲਮੇਲ ਵਾਲੀ ਪੈਟ੍ਰੋਲਿੰਗ ਜੋ ਕਿ 2002 ਵਿੱਚ ਦੋਹਾਂ ਦੇਸ਼ਾਂ ਦੀਆਂ ਜਲ ਸੈਨਾਵਾਂ ਵੱਲੋਂ ਸ਼ੁਰੂ ਕੀਤੀ ਗਈ ਸੀ ਅਤੇ ਦੋਹਾਂ ਦੇਸ਼ਾਂ ਦਰਮਿਆਨ ਰੈਗੂਲਰ ਤੌਰ ‘ਤੇ ਜਲ ਸੈਨਿਕ ਅਭਿਆਸਾਂ, ਨੂੰ ਮਜ਼ਬੂਤ ਕਰਨਾ।
ਇੰਡੋ-ਪੈਸੀਫਿਕ ਖੇਤਰ ਵਿੱਚ ਸਮੁੰਦਰੀ ਸੁਰੱਖਿਆ ਬਾਰੇ ਸੂਚਨਾਵਾਂ ਦੇ ਆਦਾਨ-ਪ੍ਰਦਾਨ ਵਿੱਚ ਵਾਧਾ ਕਰਨਾ।
ਮੌਜੂਦਾ ਸਮੁੰਦਰੀ ਸਰਹੱਦ ਸਮਝੌਤੇ ਨੂੰ ਮਜ਼ਬੂਤ ਕਰਨਾ ਅਤੇ ਸਮੁੰਦਰੀ ਸਰਹੱਦਾਂ ਦੀ ਹੱਦਬੰਦੀ ਬਾਰੇ ਦੋਹਾਂ ਧਿਰਾਂ ਨੂੰ ਸਾਂਝੇ ਤੌਰ ‘ਤੇ ਪ੍ਰਵਾਨਤ ਹੱਲ ਨੂੰ ਲਾਗੂ ਕਰਨਾ, ਜੋ ਕਿ ਕੌਮਾਂਤਰੀ ਕਾਨੂੰਨ, ਜਿਸ ਵਿੱਚ ਯੂਐੱਨਸੀਐੱਲਓਐੱਸ ਵੀ ਸ਼ਾਮਲ ਹੈ, ਉੱਤੇ ਅਧਾਰਿਤ ਹੋਵੇ।
ਦੋਹਾਂ ਦੇਸ਼ਾਂ ਦੇ ਮਾਹਿਰਾਂ ਦੇ ਪੱਧਰ ‘ਤੇ ਸਮੁੰਦਰੀ ਸੁਰੱਖਿਆ ਬਾਰੇ ਰਣਨੀਤਕ ਤਕਨੀਕੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਰਾਹ ਲੱਭਣੇ, ਜਿਨ੍ਹਾਂ ਵਿੱਚ ਵਧੀਆ ਅਤੇ ਵਿਸਤ੍ਰਿਤ ਸਮੁੰਦਰੀ ਜਾਗਰੂਕਤਾ ਪੈਦਾ ਕਰਨਾ ਵੀ ਸ਼ਾਮਲ ਹੈ।
ਹਾਈਡ੍ਰੋਗਰਾਫ਼ੀ ਅਤੇ ਮੈਰੀਨ ਕਾਰਟੋਗ੍ਰਾਫੀ ਦੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਵਿੱਚ ਤੇਜ਼ੀ ਲਿਆਉਣਾ।
ਸਮੁੰਦਰੀ ਸੁਰੱਖਿਆ ਦੇ ਖੇਤਰ ਵਿੱਚ ਸਮਰੱਥਾ ਦੇ ਵਿਕਾਸ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨਾ, ਜਿਸ ਵਿੱਚ ਖੋਜ ,ਬਚਾਅ ਅਤੇ ਪ੍ਰਦੂਸ਼ਣ ਕੰਟਰੋਲ ਵੀ ਸ਼ਾਮਲ ਹੈ। ਅਜਿਹਾ ਤਕਨੀਕੀ ਸਹਿਯੋਗ ਰਾਹੀਂ ਕੀਤਾ ਜਾਵੇਗਾ ਜਿਸ ਵਿੱਚ ਮਾਹਿਰਾਂ ਦਾ ਆਦਾਨ-ਪ੍ਰਦਾਨ ਕਰਨਾ, ਸਾਜ਼ੋ ਸਮਾਨ ਮੁਹੱਈਆ ਕਰਵਾਉਣਾ ਅਤੇ ਵਿੱਤੀ ਸਹਾਇਤਾ ਦੇਣਾ ਵੀ ਸ਼ਾਮਲ ਹੈ।
ਕੋਸਟਲ ਗਾਰਡ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨਾ। ਅਜਿਹਾ ਸਮਰੱਥਾ ਦੇ ਵਿਕਾਸ ਦੀਆਂ ਸਰਗਰਮੀਆਂ ਰਾਹੀਂ, ਹਾਟਲਾਈਨਜ਼ ਕਾਇਮ ਕਰਕੇ ਅਤੇ ਸੰਪਰਕ ਦੇ ਇਕਹਿਰੇ ਪੁਆਇੰਟ ਨੂੰ ਸਥਾਪਤ ਕਰਕੇ ਅਤੇ ਰੈਗੂਲਰ ਸਲਾਹ ਮਸ਼ਵਰਾ ਮੀਟਿੰਗਾਂ / ਤਾਲਮੇਲ ਭਰੀ ਗਸ਼ਤ ਅਤੇ ਸਾਂਝੇ ਅਭਿਆਸਾਂ ਰਾਹੀਂ ਕੀਤਾ ਜਾਵੇਗਾ।
ਸੁਰੱਖਿਅਤ ਹਿੰਦ ਮਹਾਂਸਾਗਰ ਲਈ ਸਹਿਯੋਗ, ਇੰਡੀਅਨ ਰਿਮ ਐਸੋਸੀਏਸ਼ਨ ਆਰਗੇਨਾਈਜ਼ੇਸ਼ਨ (ਆਈਓਆਰਏ) ਵਿੱਚ ਸਹਿਯੋਗ ਨੂੰ ਮਜ਼ਬੂਤ ਕਰਕੇ ਕੀਤਾ ਜਾਵੇਗਾ।
(ਕ) ਅਕੈਡਮਿਕ, ਵਿਗਿਆਨਕ ਅਤੇ ਟੈਕਨੋਲੋਜੀ ਸਬੰਧੀ ਸਹਿਯੋਗ ਨੂੰ ਮਜ਼ਬੂਤ ਕਰਨਾ
ਭਾਰਤੀ ਪੁਲਾੜ੍ਹ ਖੋਜ ਸੰਗਠਨ (ਇਸਰੋ) ਅਤੇ ਇੰਡੋਨੇਸ਼ੀਆ ਗਣਰਾਜ ਦੇ ਨੈਸ਼ਨਲ ਇੰਸਟੀਚਿਊਟ ਆਵ੍ ਐਰੋਨਾਟਿਕਸ ਐਂਡ ਸਪੇਸ (ਲਾਪੈਨ) ਦਰਮਿਆਨ ਧਰਤੀ ਦੇ ਵਾਤਾਵਰਣ ਦੀ ਮਾਨੀਟਰਿੰਗ ਕਰਨ ਅਤੇ ਅਤੇ ਧਰਤੀ ਦੀ ਰਿਮੋਟ ਸੈਂਸਿੰਗ ਕਰਨ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨਾ।
ਖੋਜ ਅਤੇ ਵਿਕਾਸ ਸੰਸਥਾਵਾਂ ਅਤੇ ਵਿਦਿਅਕ ਮਾਹਿਰਾਂ ਵਿੱਚ ਖੋਜ ਸਮਰੱਥਾ ਵਿਕਸਤ ਕਰਨਾ ਅਤੇ ਮੈਰੀਨ ਟੈਕਨੋਲੋਜੀ ਦਾ ਤਬਾਦਲਾ ਕਰਨਾ।
*****
ਏਕੇਟੀ/ਐੱਚਐੱਸ
Mengadakan diskusi produktif dengan Presiden @jokowi. Senang bahwa hubungan antara India dan Indonesia mendapatkan momentum. Kami membahas bidang kerjasama strategis, cara-cara menuju hubungan ekonomi yang lebih baik dan hubungan budaya yang lebih erat di antara bangsa kami. pic.twitter.com/46xE2XcZWZ
— Narendra Modi (@narendramodi) May 30, 2018
Held productive discussions with President Joko Widodo. Glad that ties between India and Indonesia are gaining strong momentum.
— Narendra Modi (@narendramodi) May 30, 2018
We discussed areas of strategic cooperation, ways towards ensuring better economic ties and closer cultural relations between our nations. @jokowi pic.twitter.com/JOijBYqUh6