Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਈਸਟਰਨ ਪੈਰੀਫਿਰਲ ਐਕਸਪ੍ਰੈੱਸਵੇਅ ਅਤੇ ਦਿੱਲੀ ਮੇਰਠ ਐਕਸਪ੍ਰੈੱਸਵੇਅ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਨੇ ਈਸਟਰਨ ਪੈਰੀਫਿਰਲ  ਐਕਸਪ੍ਰੈੱਸਵੇਅ ਅਤੇ ਦਿੱਲੀ ਮੇਰਠ ਐਕਸਪ੍ਰੈੱਸਵੇਅ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਨੇ ਈਸਟਰਨ ਪੈਰੀਫਿਰਲ  ਐਕਸਪ੍ਰੈੱਸਵੇਅ ਅਤੇ ਦਿੱਲੀ ਮੇਰਠ ਐਕਸਪ੍ਰੈੱਸਵੇਅ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਨੇ ਈਸਟਰਨ ਪੈਰੀਫਿਰਲ  ਐਕਸਪ੍ਰੈੱਸਵੇਅ ਅਤੇ ਦਿੱਲੀ ਮੇਰਠ ਐਕਸਪ੍ਰੈੱਸਵੇਅ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ


 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐਤਵਾਰ ਨੂੰ ਦਿੱਲੀ ਐੱਨਸੀਆਰ ਖੇਤਰ ਵਿੱਚ  ਬਣੇ ਦੋ ਨਵੇਂ ਐਕਸਪ੍ਰੈੱਸਵੇਜ਼ ਰਾਸ਼ਟਰ ਨੂੰ ਸਮਰਪਿਤ ਕੀਤੇ ਇਨ੍ਹਾਂ ਵਿੱਚੋਂ ਪਹਿਲਾ ਦਿੱਲੀ-ਮੇਰਠ ਐਕਸਪ੍ਰੈੱਸਵੇਅ ਦਾ 14 ਲੇਨ ਦਾ, ਅਸੈੱਸ ਕੰਟਰੋਲਡ ਫੇਜ਼ 1 ਐਕਸਪ੍ਰੈੱਸਵੇਅ ਹੈ,  ਜੋ ਕਿ ਨਿਜ਼ਾਮੂਦੀਨ ਬ੍ਰਿਜ ਤੋਂ ਦਿੱਲੀ-ਯੂਪੀ ਸਰਹੱਦ ਤੱਕ ਹੈ ਦੂਜਾ ਪ੍ਰੋਜੈਕਟ ਜੋ ਕਿ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਹੈ ਉਹ 135 ਕਿਲੋਮੀਟਰ ਲੰਬਾ ਈਸਟਰਨ ਪੈਰੀਫਿਰਲ  ਐਕਸਪ੍ਰੈੱਸਵੇਅ (ਈਪੀਈ) ਹੈ, ਜੋ ਕਿ ਐੱਨਐੱਚ-1 ਉਤੇ ਕੁੰਡਲੀ ਤੋਂ ਲੇਕੇ ਐੱਨਐੱਚ-2 ਉੱਤੇ ਪਲਵਲ ਤੱਕ ਹੈ

 

ਦਿੱਲੀ ਮੇਰਠ ਐਕਸਪ੍ਰੈੱਸਵੇਅ ਪੂਰਾ ਹੋਣ ਨਾਲ ਰਾਸ਼ਟਰੀ ਰਾਜਧਾਨੀ ਤੋਂ ਮੇਰਠ ਅਤੇ ਪੱਛਮੀ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕਈ ਹੋਰ ਹਿੱਸਿਆਂ ਦਰਮਿਆਨ ਯਾਤਰਾ ਸਮਾਂ ਕਾਫੀ ਘਟ ਜਾਵੇਗਾ

 

ਦਿੱਲੀ  ਮੇਰਠ ਐਕਸਪ੍ਰੈੱਸਵੇਅ ਦਾ ਉਦਘਾਟਨ ਕਰਨ ਤੋਂ ਬਾਅਦ ਜਦੋਂ ਪ੍ਰਧਾਨ ਮੰਤਰੀ ਖੁੱਲ੍ਹੀ ਜੀਪ ਵਿੱਚ ਹਾਈਵੇ ਦੀ ਇੰਸਪੈਕਸ਼ਨ ਕਰਨ ਲਈ ਗਏ ਤਾਂ ਸੜਕ ਕਿਨਾਰੇ ਖੜ੍ਹੇ ਲੋਕਾਂ ਨੇ ਉਨ੍ਹਾਂ ਦਾ ਸੁਆਗਤ ਕੀਤਾ

 

ਈਸਟਰਨ ਪੈਰੀਫਿਰਲ  ਐਕਸਪ੍ਰੈੱਸਵੇਅ (ਈਪੀਈ) ਦੋ ਉਦੇਸ਼ਾਂ ਦੀ ਪੂਰਤੀ ਲਈ ਕੰਮ ਕਰੇਗਾ ਇੱਕ  ਤਾਂ ਦਿੱਲੀ ਨਾ ਜਾਣ ਵਾਲੀ ਟਰੈਫਿਕ ਹੋਰ ਪਾਸੇ ਮੁੜਨ ਨਾਲ ਰਾਸ਼ਟਰੀ ਰਾਜਧਾਨੀ ਵਿੱਚੋਂ ਪ੍ਰਦੂਸ਼ਣ ਖ਼ਤਮ ਹੋਵੇਗਾ ਅਤੇ ਦੂਜਾ ਦਿੱਲੀ ਵਿੱਚ ਭੀੜ ਘਟ ਜਾਵੇਗੀ

 

ਇਸ ਮੌਕੇ ਉੱਤੇ ਬਾਗਪਤ ਵਿਖੇ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਦਿੱਲੀ-ਮੇਰਠ ਐਕਸਪ੍ਰੈੱਸਵੇ ਦਾ ਪੂਰਾ ਹਿੱਸਾ ਛੇਤੀ ਹੀ ਮੁਕੰਮਲ ਹੋ ਜਾਵੇਗਾ ਉਨ੍ਹਾਂ ਕਿਹਾ ਕਿ ਈਸਟਰਨ ਪੈਰੀਫਿਰਲ  ਐਕਸਪ੍ਰੈੱਸਵੇਅ ਦਿੱਲੀ ਵਿੱਚ ਭੀੜ ਘਟਾਉਣ ਵਿੱਚ ਮਦਦ ਕਰੇਗਾ ਆਧੁਨਿਕ ਬੁਨਿਆਦੀ ਢਾਂਚੇ ਦਾ ਲੋਕਾਂ ਦਾ ਜੀਵਨ ਪੱਧਰ ਸੁਧਾਰਨ ਵਿੱਚ ਅਹਿਮ ਰੋਲ ਹੈ ਉਨ੍ਹਾਂ ਬੁਨਿਆਦੀ ਢਾਂਚਾ ਤਿਆਰ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਵਿੱਚ ਸੜਕਾਂ, ਰੇਲਵੇ, ਵਾਟਰਵੇਜ਼ ਆਦਿ ਸ਼ਾਮਲ ਹਨ ਉਨ੍ਹਾਂ ਨੇ ਬੁਨਿਆਦੀ ਢਾਂਚਾ ਵਿਕਾਸ ਵਿੱਚ ਆਈ ਤੇਜ਼ੀ ਦੀਆਂ ਉਦਾਹਰਨਾਂ ਵੀ ਦਿੱਤੀਆਂ ਮਹਿਲਾ ਸਸ਼ਕਤੀਕਰਨ ਬਾਰੇ ਪ੍ਰਧਾਨ ਮੰਤਰੀ ਨੇ ਸਪਸ਼ਟ ਕੀਤਾ ਕਿ ਕਿਵੇਂ ਸਵੱਛ ਭਾਰਤ ਮਿਸ਼ਨ ਵਿੱਚ ਪਖਾਨੇ ਬਣਾਏ ਜਾ ਰਹੇ ਹਨ ਅਤੇ ਔਰਤਾਂ ਦਾ ਜੀਵਨ ਸੁਖਾਲ਼ਾ ਕਰਨ ਲਈ ਉੱਜਵਲਾ ਯੋਜਨਾ ਤਹਿਤ ਐੱਲਪੀਜੀ ਕਨੈਕਸ਼ਨ ਦਿੱਤੇ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਮੁਦਰਾ ਯੋਜਨਾ ਤਹਿਤ 13 ਕਰੋੜ ਕਰਜ਼ੇ ਦਿੱਤੇ ਗਏ ਹਨ ਜਿਨ੍ਹਾਂ ਵਿੱਚੋਂ 75% ਤੋਂ ਵੱਧ ਮਹਿਲਾ ਉੱਦਮੀਆਂ ਨੂੰ ਦਿੱਤੇ ਗਏ ਹਨ ਪ੍ਰਧਾਨ ਮੰਤਰੀ ਨੇ ਅਨੁਸੂਚਿਤ ਜਾਤਾਂ ਅਤੇ ਹੋਰ ਪਿਛੜੇ ਵਰਗਾਂ ਦੀ ਭਲਾਈ ਲਈ ਚੁੱਕੇ ਜਾ ਰਹੇ ਕਦਮਾਂ ਦਾ ਵੀ ਜ਼ਿਕਰ ਕੀਤਾ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਾਲ ਦੇ ਕੇਂਦਰੀ ਬਜਟ ਵਿੱਚ 14 ਲੱਖ ਕਰੋੜ ਰੁਪਏ ਦੀ ਵਿਵਸਥਾ ਗ੍ਰਾਮੀਣ ਅਤੇ ਖੇਤੀਬਾੜੀ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਕੀਤੀ ਗਈ ਹੈ

***

 

 

ਏਕੇਟੀ/ਐੱਸਐੱਚ