Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਸ਼ਾਂਤੀ ਨਿਕੇਤਨ ਦਾ ਦੌਰਾ, ਵਿਸ਼ਵ ਭਾਰਤੀ ਯੂਨੀਵਰਸਿਟੀ ਦੀ ਕਨਵੋਕੇਸ਼ਨ ਵਿੱਚ ਸ਼ਾਮਲ ਹੋਏ, ਬੰਗਲਾਦੇਸ਼ ਭਵਨ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਵੱਲੋਂ ਸ਼ਾਂਤੀ ਨਿਕੇਤਨ ਦਾ ਦੌਰਾ, ਵਿਸ਼ਵ ਭਾਰਤੀ ਯੂਨੀਵਰਸਿਟੀ ਦੀ ਕਨਵੋਕੇਸ਼ਨ ਵਿੱਚ ਸ਼ਾਮਲ ਹੋਏ, ਬੰਗਲਾਦੇਸ਼ ਭਵਨ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਵੱਲੋਂ ਸ਼ਾਂਤੀ ਨਿਕੇਤਨ ਦਾ ਦੌਰਾ, ਵਿਸ਼ਵ ਭਾਰਤੀ ਯੂਨੀਵਰਸਿਟੀ ਦੀ ਕਨਵੋਕੇਸ਼ਨ ਵਿੱਚ ਸ਼ਾਮਲ ਹੋਏ, ਬੰਗਲਾਦੇਸ਼ ਭਵਨ ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੱਛਮੀ ਬੰਗਾਲ ਵਿੱਚ ਸ਼ਾਂਤੀ ਨਿਕੇਤਨ ਦਾ ਦੌਰਾ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਸ਼ਾਂਤੀ ਨਿਕੇਤਨ ਵਿਖੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਸੁਆਗਤ ਕੀਤਾ। ਗੁਰੂਦੇਵ ਰਬਿੰਦਰਨਾਥ ਟੈਗੋਰ ਨੂੰ ਸ਼ਰਧਾਂਜਲੀ ਦਿੰਦਿਆਂ, ਦੋਹਾਂ ਨੇਤਾਵਾਂ ਨੇ ਦਰਸ਼ਕ-ਪੁਸਤਕ ’ਤੇ ਦਸਤਖ਼ਤ ਕੀਤੇ। ਫਿਰ ਦੋਹਾਂ ਆਗੂਆਂ ਨੇ ਵਿਸ਼ਵ ਭਾਰਤੀ ਯੂਨੀਵਰਸਿਟੀ ਦੀ ਕਨਵੋਕੇਸ਼ਨ ਵਿੱਚ ਹਿੱਸਾ ਲਿਆ।

ਇਸ ਮੌਕੇ ’ਤੇ ਬੋਲਦਿਆਂ, ਪ੍ਰਧਾਨ ਮੰਤਰੀ ਨੇ ਭਾਰਤ ਦੀ ਲੋਕਤਾਂਤਰਿਕ ਸ਼ਾਸਨ ਪ੍ਰਣਾਲੀ ਨੂੰ ਇੱਕ ਮਹਾਨ ਅਧਿਆਪਕ ਵਜੋਂ ਬਿਆਨ ਕੀਤਾ ਜੋ 125 ਕਰੋੜ ਤੋਂ ਵੱਧ ਲੋਕਾਂ ਨੂੰ ਪ੍ਰੇਰਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਗੁਰੂਦੇਵ ਰਬਿੰਦਰਨਾਥ ਟੈਗੋਰ ਦੀ ਪਵਿੱਤਰ ਧਰਤੀ ’ਤੇ ਪੜ੍ਹੇ ਲਿਖੇ ਲੋਕਾਂ ਵਿਚਕਾਰ ਹੋਣਾ ਉਨ੍ਹਾਂ ਦੀ ਖੁਸ਼ਕਿਸਮਤੀ ਹੈ।

ਉਨ੍ਹਾਂ ਨੇ ਅੱਜ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਉਹ ਸਾਰੇ ਲੋਕ ਜੋ ਇੱਥੋਂ ਪੜ੍ਹੇ ਹਨ ਉਨ੍ਹਾਂ ਨੇ ਕੇਵਲ ਡਿਗਰੀ ਹੀ ਨਹੀਂ ਲਈ ਸਗੋਂ ਇੱਕ ਮਹਾਨ ਵਿਰਾਸਤ ਦੇ ਵਾਰਸ ਵੀ ਬਣ ਗਏ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਭਾਰਤੀ ਯੂਨੀਵਰਸਿਟੀ ਦੀਆਂ ਕਦਰਾਂ ਕੀਮਤਾਂ ਵਿੱਚ ਵੇਦਾਂ ਦੀਆਂ ਸਿੱਖਿਆਵਾਂ ਦੀ ਝਲਕ ਮਿਲਦੀ ਹੈ ਜੋ ਸਾਰੇ ਵਿਸ਼ਵ ਨੂੰ ਇੱਕ ਆਲ੍ਹਣੇ ਜਾਂ ਘਰ ਵਜੋਂ ਬਿਆਨ ਕਰਦੀਆਂ ਹਨ।

ਬੰਗਲਾ ਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਸੁਆਗਤ ਕਰਦਿਆਂ, ਉਨ੍ਹਾਂ ਕਿਹਾ ਕਿ ਭਾਰਤ ਅਤੇ ਬੰਗਲਾ ਦੇਸ਼ ਦੋ ਅਜਿਹੇ ਦੇਸ਼ ਹਨ ਜਿਨ੍ਹਾਂ ਦੇ ਹਿਤ ਆਪਸੀ ਸਹਿਯੋਗ ਅਤੇ ਇੱਕ ਦੂਸਰੇ ਦਰਮਿਆਨ ਤਾਲਮੇਲ ਨਾਲ ਜੁੜੇ ਹੋਏ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਗੁਰੂਦੇਵ ਰਬਿੰਦਰਨਾਥ ਟੈਗੋਰ ਦਾ ਦੁਨੀਆ ਭਰ ਵਿੱਚ ਸਨਮਾਨ ਕੀਤਾ ਜਾਂਦਾ ਹੈ। ਸ਼੍ਰੀ ਮੋਦੀ ਨੇ ਦੱਸਿਆ ਕਿ ਉਨ੍ਹਾਂ ਨੇ 3 ਸਾਲ ਪਹਿਲੇ ਤਾਜਿਕਿਸਤਾਨ ਵਿੱਚ ਗੁਰੂਦੇਵ ਰਬਿੰਦਰਨਾਥ ਟੈਗੋਰ ਦੀ ਮੂਰਤੀ ਤੋਂ ਪਰਦਾ ਹਟਾਉਣ ਦਾ ਮੌਕਾ ਪ੍ਰਾਪਤ ਹੋਇਆ। ਉਨ੍ਹਾਂ ਕਿਹਾ ਕਿ ਦੁਨੀਆ ਭਰ ਦੀਆਂ ਯੂਨੀਵਰਸਿਟੀਆਂ ਵਿੱਚ ਗੁਰੂਦੇਵ ਟੈਗੋਰ ਅੱਜ ਵੀ ਅਧਿਐਨ ਦਾ ਇੱਕ ਵਿਸ਼ਾ ਹਨ। ਸ਼੍ਰੀ ਮੋਦੀ ਨੇ ਗੁਰੂਦੇਵ ਨੂੰ ਗਲੋਬਲ ਨਾਗਰਿਕ ਦੱਸਿਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਰੂਦੇਵ ਰਬਿੰਦਰਨਾਥ ਟੈਗੋਰ ਚਾਹੁੰਦੇ ਸਨ ਕਿ ਭਾਰਤੀ ਵਿਦਿਆਰਥੀ ਦੁਨੀਆ ਭਰ ਦੀ ਉੱਨਤੀ ਨਾਲ ਕਦਮਤਾਲ ਕਰਨ, ਲੇਕਿਨ ਆਪਣੀ ਭਾਰਤੀਅਯਤਾ ਨੂੰ ਬਰਕਰਾਰ ਰੱਖਣ। ਉਨ੍ਹਾਂ ਨੇ ਵਿਸ਼ਵ ਭਾਰਤੀ ਯੂਨੀਵਰਸਿਟੀ ਦੇ ਆਸ-ਪਾਸ ਦੇ ਪਿੰਡਾਂ ਵਿੱਚ ਹੁਨਰ ਵਿਕਾਸ ਅਤੇ ਸਿੱਖਿਆ ਪ੍ਰਦਾਨ ਕਰਨ ਦੇ ਯਤਨਾਂ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਯੂਨੀਵਰਸਿਟੀ ਨੂੰ ਆਪਣੀ ਸ਼ਤਾਬਦੀ ਵਰ੍ਹੇ 2021 ਤੱਕ ਆਪਣੇ ਦਾਇਰੇ ਨੂੰ 100 ਪਿੰਡਾਂ ਤੱਕ ਵਿਸਤਾਰ ਦੇਣ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਇਨ੍ਹਾਂ 100 ਪਿੰਡਾਂ ਦੇ ਸਮੁੱਚੇ ਵਿਕਾਸ ਲਈ ਯੂਨੀਵਰਸਿਟੀ ਨੂੰ ਸੱਦਾ ਦਿੱਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ 2022 ਤੱਕ ਨਵੇਂ ਭਾਰਤ ਦੇ ਨਿਰਮਾਣ ਵਿੱਚ ਵਿਸ਼ਵ ਭਾਰਤੀ ਯੂਨੀਵਰਸਿਟੀ ਜਿਹੇ ਸੰਸਥਾਨ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਨੇ ਸਿੱਖਿਆ ਦੇ ਖੇਤਰ ਵਿੱਚ ਕੇਂਦਰ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦਾ ਵੀ ਉਲੇਖ ਕੀਤਾ।

ਬੰਗਲਾਦੇਸ਼ ਭਵਨ ਦੇ ਉਦਘਾਟਨ ਦੇ ਮੌਕੇ ’ਤੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਇਸ ਨੂੰ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਸਬੰਧਾਂ ਦਾ ਪ੍ਰਤੀਕ ਦੱਸਿਆ।

ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਅਤੇ ਇਸ ਦੀ ਪਵਿੱਤਰ ਭੂਮੀ ਦਾ ਇਤਿਹਾਸ ਹੈ ਕਿ ਇਸ ਨੇ ਦੋਹਾਂ ਹੀ ਦੇਸ਼ਾਂ – ਭਾਰਤ ਅਤੇ ਬੰਗਲਾਦੇਸ਼ – ਦੇ ਸੁਤੰਤਰਤਾ ਸੰਗਰਾਮ ਨੂੰ ਦੇਖਿਆ ਹੈ ।

ਉਨ੍ਹਾਂ ਨੇ ਕਿਹਾ ਕਿ ਬਗਬੰਧੂ ਸ਼ੇਖ ਮੁਜੀਬੁਰਰਹਿਮਾਨ ਭਾਰਤ ਅਤੇ ਬੰਗਲਾਦੇਸ਼, ਦੋਹਾਂ ਹੀ ਦੇਸ਼ਾਂ ਵਿੱਚ ਸਨਮਾਨ ਪਾਉਂਦੇ ਹਨ। ਇਸੇ ਤਰ੍ਹਾਂ ਨੇਤਾ ਜੀ ਸੁਭਾਸ਼ ਚੰਦਰ ਬੋਸ, ਸੁਆਮੀ ਵਿਵੇਕਾਨੰਦ ਅਤੇ ਮਹਾਤਮਾ ਗਾਂਧੀ ਨੂੰ ਬੰਗਲਾਦੇਸ਼ ਵਿੱਚ ਉਨ੍ਹਾਂ ਹੀ ਸਨਮਾਨ ਪ੍ਰਾਪਤ ਹੈ ਜਿੰਨਾ ਭਾਰਤ ਵਿੱਚ।

ਉਨ੍ਹਾਂ ਨੇ ਕਿਹਾ ਕਿ ਗੁਰੂਦੇਵ ਰਬਿੰਦਰਨਾਥ ਟੈਗੋਰ ਓਨੇ ਹੀ ਬੰਗਲਾਦੇਸ਼ ਦੇ ਹਨ ਜਿੰਨੇ ਭਾਰਤ ਦੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਰੂਦੇਵ ਰਬਿੰਦਰ ਨਾਥ ਟੈਗੋਰ ਦਾ ਸਰਬਵਿਆਪੀ ਮਾਨਵਤਾ ਦਾ ਸਿਧਾਂਤ ਕੇਂਦਰ ਸਰਕਾਰ ਦੇ ਸਿਧਾਂਤ ‘ਸਬਕਾ ਸਾਥ, ਸਬਕਾ ਵਿਕਾਸ’ ਵਿੱਚ ਪ੍ਰਤੀਬਿੰਬਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਰੂਰਤਾ ਅਤੇ ਆਤੰਕਵਾਦ ਦੇ ਖਿਲਾਫ਼ ਭਾਰਤ ਅਤੇ ਬੰਗਲਾਦੇਸ਼ ਦੀ ਪ੍ਰਤੀਬੱਧਤਾ ਬੰਗਲਾਦੇਸ਼ ਭਵਨ ਰਾਹੀਂ ਭਵਿੱਖ ਦੀਆਂ ਪੀੜੀਆਂ ਨੂੰ ਪ੍ਰੇਰਣਾ ਦਿੰਦੀ ਰਹੇਗੀ। ਉਨ੍ਹਾਂ ਨੇ ਪਿਛਲੇ ਸਾਲ ਨਵੀਂ ਦਿੱਲੀ ਵਿੱਚ ਬੰਗਲਾਦੇਸ਼ ਵੱਲੋਂ ਭਾਰਤੀ ਸੈਨਾ ਕਰਮੀਆਂ ਨੂੰ ਸਨਮਾਨ ਦੇਣ ਦੇ ਪ੍ਰੋਗਰਾਮ ਨੂੰ ਯਾਦ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਸਬੰਧਾਂ ਲਈ ਪਿਛਲੇ ਕੁਝ ਵਰ੍ਹੇ ਸੁਨਹਿਰੀ ਰਹੇ ਹਨ। ਉਨ੍ਹਾਂ ਨੇ ਭੂਮੀ ਸੀਮਾ ਮਾਮਲਿਆਂ ਅਤੇ ਕਈ ਕਨੈਕਟੀਵਿਟੀ ਪ੍ਰੋਜੈਕਟਾਂ ਦੀ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਦੇਨੋਂ ਹੀ ਦੇਸ਼ਾਂ ਦੇ ਟੀਚੇ ਸਮਾਨ ਹੈ ਅਤੇ ਇਨ੍ਹਾਂ ਟੀਚਿਆਂ ਦੀ ਪ੍ਰਾਪਤੀ ਲਈ ਉਹ ਸਮਾਨ ਰਸਤੇ ’ਤੇ ਚਲ ਰਹੇ ਹਨ।

*****

ਏਕੇਟੀ/ਐੱਸਐੱਚ