Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ ਅਤੇ ਰੂਸ ਦਰਮਿਆਨ ਗ਼ੈਰਰਸਮੀ ਸਿਖਰ ਮੀਟਿੰਗ

ਭਾਰਤ ਅਤੇ ਰੂਸ ਦਰਮਿਆਨ ਗ਼ੈਰਰਸਮੀ ਸਿਖਰ ਮੀਟਿੰਗ

ਭਾਰਤ ਅਤੇ ਰੂਸ ਦਰਮਿਆਨ ਗ਼ੈਰਰਸਮੀ ਸਿਖਰ ਮੀਟਿੰਗ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਰਮਿਆਨ ਰੂਸੀ ਫੈਡਰੇਸ਼ਨ ਦੇ ਸੋਚੀ ਸ਼ਹਿਰ ਵਿੱਚ 21 ਮਈ 2018 ਨੂੰ ਪਹਿਲੀ ਗ਼ੈਰ ਰਸਮੀ ਸਿਖਰ ਮੀਟਿੰਗ ਹੋਈ। ਇਸ ਸਿਖਰ ਮੀਟਿੰਗ ਨੇ ਦੋਹਾਂ ਆਗੂਆਂ ਨੂੰ ਆਪਣੀ ਮਿੱਤਰਤਾ ਗੂੜ੍ਹੀ ਕਰਨ ਅਤੇ ਅੰਤਰਰਾਸ਼ਟਰੀ ਅਤੇ ਖੇਤਰੀ ਮੁੱਦਿਆਂ ’ਤੇ ਵਿਚਾਰ ਸਾਂਝੇ ਕਰਨ ਦਾ ਮੌਕਾ ਪ੍ਰਦਾਨ ਕੀਤਾ। ਅਜਿਹਾ ਭਾਰਤ ਅਤੇ ਰੂਸ ਦਰਮਿਆਨ ਉੱਚ ਪੱਧਰੀ ਆਦਾਨ ਪ੍ਰਦਾਨ ਦੀਆਂ ਰਵਾਇਤਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ।

ਦੇਵੇਂ ਆਗੂ ਇਸ ਗੱਲ ’ਤੇ ਸਹਿਮਤ ਹੋਏ ਕਿ ਭਾਰਤ ਅਤੇ ਰੂਸ ਦਰਮਿਆਨ ਜੋ ਵਿਸ਼ੇਸ਼ ਅਤੇ ਅਧੀਕ੍ਰਿਤ ਰਣਨੀਤਕ ਭਾਈਵਾਲੀ ਹੈ, ਉਹ ਵਿਸ਼ਵ ਸ਼ਾਂਤੀ ਅਤੇ ਸਥਿਰਤਾ ਲਈ ਅਹਿਮ ਹੈ। ਉਨ੍ਹਾਂ ਨੇ ਇਹ ਵਿਚਾਰ ਸਾਂਝਾ ਕੀਤਾ ਕਿ ਭਾਰਤ ਅਤੇ ਰੂਸ ਨੇ ਇਕ ਖੁੱਲਾ ਅਤੇ ਬਰਾਬਰੀ ਵਾਲਾ ਵਿਸ਼ਵ ਢਾਂਚਾ ਕਾਇਮ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣੀ ਹੈ। ਇਸ ਸੰਬੰਧ ਵਿੱਚ ਉਨ੍ਹਾਂ ਨੇ ਵਿਸ਼ਵ ਸ਼ਾਂਤੀ ਅਤੇ ਸਥਿਰਤਾ ਕਾਇਮ ਰੱਖਣ ਵਿੱਚ ਸਾਂਝੀਆਂ ਜ਼ਿੰਮੇਵਾਰੀਆਂ ਵਾਲੀਆਂ ਪ੍ਰਮੁੱਖ ਤਾਕਤਾਂ ਵਜੋਂ ਇਕ ਦੂਜੇ ਦੀ ਭੂਮਿਕਾ ਨੂੰ ਮਾਨਤਾ ਪ੍ਰਦਾਨ ਕੀਤੀ।

ਦੋਹਾਂ ਆਗੂਆਂ ਨੇ ਪ੍ਰਮੁੱਖ ਅੰਤਰਰਾਸ਼ਟਰੀ ਮਸਲਿਆਂ ਉੱਤੇ ਡੁੰਘਾਈ ਨਾਲ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਇਕ ਬਹੁ-ਧੁਰੀ ਵਿਸ਼ਵ ਢਾਂਚਾ ਕਾਇਮ ਕਰਨ ਦੀ ਅਹਿਮੀਅਤ ਬਾਰੇ ਸਹਿਮਤੀ ਪ੍ਰਗਟਾਈ। ਉਨ੍ਹਾਂ ਨੇ ਇਕ ਦੂਜੇ ਨਾਲ, ਭਾਰਤ -ਪ੍ਰਸ਼ਾਂਤ ਖੇਤਰ ਸਮੇਤ, ਤਾਲਮੇਲ ਵਿੱਚ ਤੇਜ਼ੀ ਲਿਆਉਣ ਬਾਰੇ ਸਹਿਮਤੀ ਪ੍ਰਗਟਾਈ। ਪ੍ਰਧਾਨ ਮੰਤਰੀ ਸ੍ਰੀ ਮੋਦੀ ਅਤੇ ਰਾਸ਼ਟਰਪਤੀ ਪੁਤਿਨ ਬਹੁਪੱਖੀ ਸੰਗਠਨਾਂ, ਜਿਵੇਂ ਕਿ ਸੰਯੁਕਤ ਰਾਸ਼ਟਰ , ਐੱਸਸੀਓ, ਬ੍ਰਿਕਸ, ਅਤੇ ਜੀ-20 ਰਾਹੀਂ ਮਿਲ ਕੇ ਕੰਮ ਕਰਨ ਲਈ ਸਹਿਮਤ ਹੋਏ।

ਦੋਹਾਂ ਆਗੂਆਂ ਨੇ ਦਹਿਸ਼ਤਵਾਦ ਅਤੇ ਕੱਟੜਵਾਦ ਪ੍ਰਤੀ ਆਪਣੀ ਚਿੰਤਾ ਪ੍ਰਗਟਾਈ ਅਤੇ ਆਪਣੇ ਇਸ ਇਰਾਦੇ ਨੂੰ ਦੁਹਰਾਇਆ ਕਿ ਉਹ ਦਹਿਸ਼ਤਵਾਦ ਦੇ ਕਿਸੇ ਵੀ ਰੂਪ ਦਾ ਡੱਟ ਕੇ ਸਾਹਮਣਾ ਕਰਨਗੇ। ਇਸ ਸੰਦਰਭ ਵਿੱਚ ਉਨ੍ਹਾਂ ਨੇ ਅਫ਼ਗਾਨਿਸਤਾਨ ਨੂੰ ਦਹਿਸ਼ਤਵਾਦ ਦੇ ਡਰ ਤੋਂ ਮੁਕਤ ਕਰ ਕੇ ਉੱਥੇ ਸ਼ਾਂਤੀ ਅਤੇ ਸਥਿਰਤਾ ਦੀ ਬਹਾਲੀ ਦੀ ਅਹਿਮੀਅਤ ਦੀ ਪੁਸ਼ਟੀ ਕੀਤੀ ਅਤੇ ਇਸ ਉਦੇਸ਼ ਦੀ ਪੂਰਤੀ ਲਈ ਮਿਲ ਕੇ ਕੰਮ ਕਰਨ ਬਾਰੇ ਸਹਿਮਤੀ ਪ੍ਰਗਟਾਈ।

ਦੋਹਾਂ ਆਗੂਆਂ ਨੇ ਰਾਸ਼ਟਰੀ ਵਿਕਾਸ ਯੋਜਨਾਵਾਂ ਅਤੇ ਪਹਿਲਾਂ ਬਾਰੇ ਵਿਸਤ੍ਰਿਤ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਨੇ ਭਾਰਤ ਅਤੇ ਰੂਸ ਦਰਮਿਆਨ ਡੂੰਘੇ ਵਿਸ਼ਵਾਸ, ਆਪਸੀ ਸ਼ਰਧਾ ਅਤੇ ਸਦਭਾਵਨਾ ਵਾਲੇ ਸੰਬੰਧ ਕਾਇਮ ਰਹਿਣ ਉੱਤੇ ਤਸੱਲੀ ਪ੍ਰਗਟਾਈ । ਜੂਨ 2017 ਵਿੱਚ ਸੇਂਟ ਪੀਟਰਸਬਰਗ ਵਿੱਚ ਹੋਏ ਦੋ ਪੱਖੀ ਸਿਖਰ ਸੰਮੇਲਨ ਤੋਂ ਬਾਅਦ ਜੋ ਹਾਂਪੱਖੀ ਮਾਹੌਲ ਬਣਿਆ ਹੋਇਆ ਹੈ ਉਸ ਉੱਤੇ ਉਨ੍ਹਾਂ ਨੇ ਤਸੱਲੀ ਪ੍ਰਗਟਾਈ ਅਤੇ ਆਪਣੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸਾਲ ਬਾਅਦ ਵਿੱਚ ਜੋ ਸਿਖਰ ਸੰਮੇਲਨ ਭਾਰਤ ਵਿੱਚ ਹੋਣ ਵਾਲਾ ਹੈ ਉਸ ਲਈ ਲੋਂੜੀਂਦਿਆਂ ਤਿਆਰੀਆਂ ਕਰਨ।

ਦੋਵੇਂ ਆਗੂ ਇਸ ਗੱਲ ਬਾਰੇ ਸਹਿਮਤ ਹੋਏ ਕਿ ਭਾਰਤ ਦੇ ਨੀਤੀ ਆਯੋਗ ਅਤੇ ਰੂਸੀ ਫੈਡਰੇਸ਼ਨ ਦੇ ਆਰਥਿਕ ਵਿਕਾਸ ਮੰਤਰਾਲੇ ਦਰਮਿਆਨ ਇਕ ਰਣਨੀਤਕ ਆਰਥਿਕ ਗੱਲਬਾਤ ਸ਼ੁਰੂ ਕਰਵਾਈ ਜਾਵੇ ਤਾਂਕਿ ਵਪਾਰ ਅਤੇ ਨਿਵੇਸ਼ ਵਿੱਚ ਵਧੇਰੇ ਤਾਲਮੇਲ ਕਾਇਮ ਹੋ ਸਕੇ। ਉਨ੍ਹਾਂ ਨੇ ਊਰਜਾ ਖੇਤਰ ਵਿੱਚ ਵੱਧ ਰਹੇ ਸਹਿਯੋਗ ਉੱਤੇ ਤਸੱਲੀ ਪ੍ਰਗਟਾਈ ਅਤੇ ਇਸ ਸੰਬੰਧ ਵਿੱਚ ਗਾਜ਼ਪ੍ਰੋਮ ਅਤੇ ਗੇਲ ਦਰਮਿਆਨ ਹੋਏ ਲੰਬੀ ਮਿਆਦ ਦੇ ਸਮਝੌਤੇ ਅਧੀਨ ਅਗਲੇ ਮਹੀਨੇ ਆਉਣ ਵਾਲੇ ਐਲੱਐੱਨਜੀ ਦੀ ਪਹਿਲੀ ਖੇਪ ਦਾ ਸਵਾਗਤ ਕੀਤਾ। ਦੋਹਾਂ ਆਗੂਆਂ ਨੇ ਮਿਲਟਰੀ, ਸੁਰੱਖਿਆ ਅਤੇ ਪ੍ਰਮਾਣੂ ਊਰਜਾ ਖੇਤਰਾਂ ਵਿੱਚ ਲੰਬੀ ਮਿਆਦ ਦੀ ਭਾਈਵਾਲੀ ਦੀ ਅਹਿਮੀਅਤ ਨੂੰ ਦੁਹਰਾਇਆ ਅਤੇ ਇਨ੍ਹਾਂ ਖੇਤਰਾਂ ਵਿੱਚ ਚੱਲ ਰਹੇ ਸਹਿਯੋਗ ਦਾ ਸਵਾਗਤ ਕੀਤਾ।

ਦੋਹਾਂ ਆਗੂਆਂ ਨੇ ਆਪਸ ਵਿੱਚ ਸਲਾਨਾ ਸਿਖਰ ਸੰਮੇਲਨਾਂ ਤੋਂ ਇਲਾਵਾ ਲੀਡਰਸ਼ਿਪ ਪੱਧਰ ਉੱਤੇ ਇਕ ਵਾਧੂ ਪ੍ਰੋਗਰਾਮ ਵਜੋਂ ਗ਼ੈਰ ਰਸਮੀ ਸਿਖਰ ਸੰਮੇਲਨ ਆਯੋਜਿਤ ਕਰਨ ਦੇ ਵਿਚਾਰ ਦਾ ਸਵਾਗਤ ਕੀਤਾ।

ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਪੁਤਿਨ ਨੂੰ ਇਸ ਲਾਲ ਦੇ ਅਖੀਰ ਵਿੱਚ ਭਾਰਤ ਵਿੱਚ ਹੋਣ ਵਾਲੇ 19ਵੇਂ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ।

*****

ਏਕੇਟੀ/ਐੱਚਐੱਸ