Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 19 ਮਈ 2018 ਨੂੰ ਜੰਮੂ ਅਤੇ ਕਸ਼ਮੀਰ ਜਾਣਗੇ


ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ 19 ਮਈ 2018 ਨੂੰ ਜੰਮੂ ਅਤੇ ਕਸ਼ਮੀਰ ਦੇ ਇੱਕ ਦਿਨਾ ਦੌਰੇ ਉੱਤੇ ਜਾਣਗੇ।

ਪ੍ਰਧਾਨ ਮੰਤਰੀ ਲੇਹ ਵਿੱਚ 19ਵੇਂ ਕੁਸ਼ੋਕ ਬਕੁਲਾ ਰਿਨਪੋਚੇ (Kushok Bakula Rinpoche) ਦੇ ਜਨਮ ਸ਼ਤਾਬਦੀ ਪ੍ਰੋਗਰਾਮਾਂ ਦੇ ਸਮਾਪਤੀ ਸਮਾਰੋਹਾਂ ਵਿੱਚ ਸ਼ਾਮਲ ਹੋਣਗੇ। ਇਸੇ ਪ੍ਰੋਗਰਾਮ ਵਿੱਚ ਉਹ ਜ਼ੋਜਿਲਾ ਸੁਰੰਗ ਦੇ ਕੰਮ ਦੀ ਸ਼ੁਰੂਆਤ ਲਈ ਇੱਕ ਤਖ਼ਤੀ ਤੋਂ ਪਰਦਾ ਹਟਾਉਣਗੇ।

14 ਕਿਲੋਮੀਟਰ ਲੰਬੀ ਜ਼ੋਜਿਲਾ ਸੁਰੰਗ ਭਾਰਤ ਦੀ ਸਭ ਤੋਂ ਲੰਬੀ ਸੜਕੀ ਸੁਰੰਗ ਅਤੇ ਏਸ਼ੀਆ ਦੀ ਸਭ ਤੋਂ ਲੰਬੀ ਦੋ -ਦਿਸ਼ਾਵੀ ਸੁਰੰਗ ਹੋਵੇਗੀ। ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਦੀ ਇਸ ਸਾਲ ਦੇ ਸ਼ੁਰੂ ਵਿੱਚ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਇਸ ਸੁਰੰਗ ਦੇ ਐੱਨਐੱਚ-1 ਏ ਸ੍ਰੀਨਗਰ -ਲੇਹ ਸੈਕਸ਼ਨ ਉੱਤੇ ਬਾਲਟਾਲ ਅਤੇ ਮੀਨਾਮਾਰਗ ਹਿੱਸੇ ਦੇ ਨਿਰਮਾਣ, ਸੰਚਾਲਨ ਅਤੇ ਸਾਂਭ-ਸੰਭਾਲ ਬਾਰੇ ਪ੍ਰਵਾਨਗੀ ਦਿੱਤੀ ਗਈ ਸੀ। ਇਸ ਉੱਤੇ ਕੁੱਲ 6800 ਕਰੋੜ ਰੁਪਏ ਦੀ ਲਾਗਤ ਆਉਣੀ ਹੈ। ਇਸ ਸੁਰੰਗ ਦੇ ਨਿਰਮਾਣ ਨਾਲ ਸ੍ਰੀਨਗਰ, ਕਰਗਿਲ ਅਤੇ ਲੇਹ ਨੂੰ ਸਭ ਮੌਸਮਾਂ ਦੀ ਕੁਨੈਕਟੀਵਿਟੀ ਮੁਹੱਈਆ ਹੋ ਜਾਵੇਗੀ। ਇਸ ਨਾਲ ਜ਼ੋਜਿਲਾ ਦੱਰੇ ਨੂੰ ਪਾਰ ਕਰਨ ਦਾ ਸਮਾਂ, ਜੋ ਇਸ ਵੇਲੇ 3.5 ਘੰਟੇ ਦਾ ਹੈ, ਘਟਕੇ ਸਿਰਫ 15 ਮਿੰਟ ਦਾ ਰਹਿ ਜਾਵੇਗਾ। ਇਸ ਨਾਲ ਇਨ੍ਹਾਂ ਖੇਤਰਾਂ ਵਿੱਚ ਸਰਬਪੱਖੀ ਆਰਥਕ ਅਤੇ ਸਮਾਜਕ-ਸੱਭਿਆਚਾਰਕ ਇੱਕਜੁਟਤਾ ਕਾਇਮ ਹੋ ਸਕੇਗੀ। ਇਸ ਸੁਰੰਗ ਦੀ ਬਹੁਤ ਜ਼ਿਆਦਾ ਰਣਨੀਤਕ ਅਹਿਮੀਅਤ ਵੀ ਹੈ।

ਪ੍ਰਧਾਨ ਮੰਤਰੀ ਵੱਲੋਂ 330 ਮੈਗਾਵਾਟ ਦਾ ਕ੍ਰਿਸ਼ਨ-ਗੰਗਾ ਹਾਈਡ੍ਰੋਪਾਵਰ ਸਟੇਸ਼ਨ ਸ੍ਰੀਨਗਰ ਦੇ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਾਨਫਰੰਸ ਸੈਂਟਰ (ਐੱਸਕੇਆਈਸੀਸੀ) ਵਿਖੇ ਦੇਸ਼ ਨੂੰ ਸਮਰਪਿਤ ਕੀਤਾ ਜਾਵੇਗਾ। ਉਹ ਸ੍ਰੀਨਗਰ ਰਿੰਗ ਰੋਡ ਦਾ ਨੀਂਹ ਪੱਥਰ ਵੀ ਰੱਖਣਗੇ।

ਜੰਮੂ ਦੇ ਜਨਰਲ ਜ਼ੋਰਾਵਰ ਸਿੰਘ ਆਡੀਟੋਰੀਅਮ ਵਿਖੇ ਪ੍ਰਧਾਨ ਮੰਤਰੀ ਵੱਲੋਂ ਪਕੁਲ ਡੱਲ ਪਾਵਰ ਪ੍ਰੋਜੈਕਟ ਦਾ ਅਤੇ ਜੰਮੂ ਰਿੰਗ ਰੋਡ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ। ਉਹ ਤਾਰਾਕੋਟੇ ਮਾਰਗ ਅਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਦੇ ਮੈਟੀਰੀਅਲ ਰੋਪਵੇ ਦਾ ਉਦਘਾਟਨ ਵੀ ਕਰਨਗੇ। ਤਾਰਾਕੋਟੇ ਮਾਰਗ ਦੇ ਬਣਨ ਨਾਲ ਤੀਰਥ ਯਾਤਰੀਆਂ ਨੂੰ ਸਹੂਲਤ ਹੋਵੇਗੀ।

ਸ੍ਰੀਨਗਰ ਅਤੇ ਜੰਮੂ ਵਿਖੇ ਜੋ ਰਿੰਗ ਰੋਡ ਬਣਾਈਆਂ ਜਾ ਰਹੀਆਂ ਹਨ ਉਨ੍ਹਾਂ ਦਾ ਉਦੇਸ਼ ਇਨ੍ਹਾਂ ਸ਼ਹਿਰਾਂ ਵਿੱਚ ਭੀੜ ਘੱਟ ਕਰਨਾ ਅਤੇ ਸਫਰ ਨੂੰ ਸੁਰੱਖਿਅਤ, ਤੇਜ਼, ਵਧੇਰੇ ਸਹੂਲਤ ਵਾਲਾ ਅਤੇ ਵਧੇਰੇ ਵਾਤਾਵਰਣ ਮਿੱਤਰ ਬਣਾਉਣਾ ਹੈ।

ਪ੍ਰਧਾਨ ਮੰਤਰੀ ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਵ੍ ਐਗਰੀਕਲਚਰਲ ਸਾਇੰਸਿਜ਼ ਐਂਡ ਟੈਕਨੋਲੋਜੀ, ਜੰਮੂ ਦੀ ਕਨਵੋਕੇਸ਼ਨ ਵਿੱਚ ਹਿੱਸਾ ਵੀ ਲੈਣਗੇ।

***

ਏਕੇਟੀ/ਐੱਸਐੱਚ