Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤੀ ਵਿਦੇਸ਼ ਸੇਵਾ ਅਧਿਕਾਰੀ ਟਰੇਨੀਂਆਂ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

ਭਾਰਤੀ ਵਿਦੇਸ਼ ਸੇਵਾ ਅਧਿਕਾਰੀ ਟਰੇਨੀਂਆਂ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ


ਵਿਦੇਸ਼ ਸੇਵਾ ਸੰਸਥਾਨ ਵਿੱਚ ਸਿਖਲਾਈ ਲੈਣ ਵਾਲੇ ਭਾਰਤੀ ਵਿਦੇਸ਼ ਸੇਵਾ ਦੇ 39ਅਫਸਰ ਟਰੇਨੀਆਂ ਨੇ ਅੱਜਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ

ਅਫਸਰ ਟਰੈਨੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਭਾਰਤ ਦੇ ਅਮੀਰ ਇਤਿਹਾਸ, ਸੱਭਿਆਚਾਰ ਅਤੇ ਪਰੰਪਰਾਵਾਂ ਦੇ ਸੰਦਰਭ ਵਿੱਚ ਵਿਦੇਸ਼ਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਈਐੱਫਐੱਸ ਅਫਸਰਾਂ ਨੂੰ ਨਾ ਸਿਰਫ ਮੌਜੂਦਾ ਰਾਸ਼ਟਰੀ ਤਰਜੀਹਾਂਸਗੋਂ ਰਾਸ਼ਟਰੀ ਵਿਕਾਸ ਲਈ ਭਵਿੱਖ ਦੀਆਂ ਜ਼ਰੂਰਤਾਂ ਬਾਰੇ ਭਰਪੂਰ ਜਾਣਕਾਰੀ ਹੋਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਅਫਸਰ ਟਰੇਨੀਆਂ ਨੂੰ ਵਧੇਰੇ ਤਕਨੀਕ ਮਿੱਤਰ ਬਣਨ ਅਤੇ ਰਾਜ ਸਰਕਾਰਾਂ ਅਤੇ ਪ੍ਰਵਾਸੀਆਂ ਨਾਲ ਪੂਰੀ ਤਰ੍ਹਾਂ ਜੁੜੇ ਰਹਿਣ ਦੀ ਸਲਾਹ ਦਿੱਤੀ, ਜੋ ਵਿਦੇਸ਼ੀ ਸਬੰਧਾਂ ਦੇ ਵਿਹਾਰ ਵਿੱਚ ਵਧੇਰੇ ਕਰਕੇ ਮਹੱਤਵਪੂਰਨ ਹਿੱਸੇਦਾਰ ਹਨ।

ਵਿਦੇਸ਼ ਸੇਵਾ ਸੰਸਥਾਨ ਵਿੱਚ ਸਿਖਲਾਈ ਅਧੀਨ ਭੂਟਾਨ ਦੇ ਦੋ ਡਿਪਲੋਮੈਟਵੀ ਗਰੁੱਪ ਵਿਚ ਸ਼ਾਮਲ ਸਨ।

****

ਏਕੇਟੀ/ਏਪੀ/ਐੱਸਬੀਪੀ