ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਸਿਹਤ ਮੰਤਰਾਲਾ ਦੀ ਭਾਰਤੀ ਖੁਰਾਕ ਸੁਰੱਖਿਆ ਅਤੇ ਸਟੈਂਡਰਡ ਅਥਾਰਟੀ (ਐਫਐਸਐਸਏਆਈ) ਅਤੇ ਅਫਗਾਨਿਸਤਾਨ ਦੇ ਖੇਤੀਬਾੜੀ, ਸਿੰਚਾਈ ਅਤੇ ਪਸ਼ੂ ਧਨ ਮੰਤਰਾਲਾ ਦਰਮਿਆਨ ਖੁਰਾਕ ਸੁਰੱਖਿਆ ਅਤੇ ਸਬੰਧਤ ਖੇਤਰਾਂ ਲਈ ਸਹਿਯੋਗ ਵਿਵਸਥਾ ਉੱਤੇ ਹਸਤਾਖਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਸਹਿਯੋਗ ਦੇ ਖੇਤਰਾਂ ਵਿੱਚ ਹੇਠ ਲਿਖੇ ਸ਼ਾਮਲ ਹਨ —
(ਏ) ਸੂਚਨਾ ਅਤੇ ਸੰਚਾਰ ਅਦਾਨ ਪ੍ਰਦਾਨ ਲਈ ਵਿਵਸਥਾ ਬਣਾਉਣਾ।
(ਬੀ) ਹਿਤ ਦੇ ਚੋਣਵੇਂ ਵਿਸ਼ਿਆਂ, ਵਿਸ਼ੇਸ਼ ਤੌਰ ‘ਤੇ ਦਰਾਮਦ ਪ੍ਰਕ੍ਰਿਆਵਾਂ, ਗੁਣਵੱਤਾ ਕੰਟਰੋਲ ਅਪ੍ਰੇਸ਼ਨ, ਸੈਂਪਲਿੰਗ, ਟੈਸਟਿੰਗ, ਪੈਕੇਜਿੰਗ ਅਤੇ ਮਜ਼ਦੂਰੀ ਬਾਰੇ ਤਕਨੀਕੀ ਅਦਾਨ ਪ੍ਰਦਾਨ ਵਿੱਚ ਸਹਾਇਤਾ।
(ਸੀ) ਸਾਂਝੀਆਂ ਗੋਸ਼ਟੀਆਂ, ਵਰਕਸ਼ਾਪਾਂ ਦਾ ਆਯੋਜਨ, ਦੌਰਿਆਂ, ਲੈਕਚਰਾਂ ਅਤੇ ਟ੍ਰੇਨਿੰਗ ਪ੍ਰੋਗਰਾਮਾਂ ਵਿੱਚ ਸਹਾਇਤਾ ਦੇਣਾ।
(ਡੀ) ਸਮਝੌਤੇ ਵਿੱਚ ਸ਼ਾਮਲ ਧਿਰਾਂ ਦੀਆਂ ਜ਼ਿੰਮੇਵਾਰੀਆਂ ਅਧੀਨ ਹਿਤ ਦੇ ਹੋਰ ਵਿਸ਼ੇ ਜੋ ਆਪਸੀ ਤੌਰ ‘ਤੇ ਨਿਰਧਾਰਿਤ ਕੀਤੇ ਜਾਣਗੇ।
ਇਹ ਸਹਿਯੋਗ ਵਿਵਸਥਾ ਸੂਚਨਾ ਸਾਂਝੀ ਕਰਨ, ਟ੍ਰੇਨਿੰਗ ਅਤੇ ਸਮਰੱਥਾ ਸਿਰਜਣ ਦੇ ਉਪਾਵਾਂ ਅਤੇ ਖੁਰਾਕ ਸੁਰੱਖਿਆ ਪ੍ਰਣਾਲੀ ਵਿੱਚ ਸੁਧਾਰ ਲਈ ਇਕ ਦੂਜੇ ਦੇ ਉੱਤਮ ਵਤੀਰਿਆਂ ਨੂੰ ਜਾਣਨ ਵਿੱਚ ਸਹਾਈ ਹੋਵੇਗੀ।