ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਸਿਧਾਂਤਕ ਤੌਰ ‘ਤੇ, ਕਰਨਾਟਕ ਵਿੱਚ ਅਨੁਸੂਚਿਤ ਜਨਜਾਤੀਆਂ ਦੀ ਸੂਚੀ ‘ਚ ਐੱਸਆਈ ਨੰਬਰ 38 ‘ਚ’ ‘ਨਾਇਕ’ ਦੇ ਸਮਾਨਾਰਥੀ ਦੇ ਰੂਪ ‘ਚ ਪਰਿਵਾਰ ਅਤੇ ਤਲਵਾਰ’ ਨਾਮ ਦੇ ਸਮੂਦਾਇਆਂ ਨੂੰ ਸ਼ਾਮਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਵੱਡਾ ਪ੍ਰਭਾਵ:
ਇਹ ਕਰਨਾਟਕ ਰਾਜ ਵਿੱਚ ਅਨੁਸੂਚਿਤ ਜਨਜਾਤੀਆਂ ਦੇ ਦਰਜੇ ਨੂੰ ਮਨਜ਼ੂਰੀ ਦੇਣ ਦੀ ‘ਪਰਿਵਾਰ ਅਤੇ ਤਲਵਾਰ’ ਭਾਈਚਾਰਿਆਂ ਦੀ ਲੰਬੇ ਸਮੇਂ ਦੀ ਮੰਗ ਨੂੰ ਪੂਰਾ ਕਰੇਗਾ। ‘ਪਰਿਵਾਰ ਅਤੇ ਤਲਵਾਰ ਭਾਈਚਾਰੇ ਨਾਲ ਸਬੰਧਿਤ ਵਿਅਕਤੀ ਕਰਨਾਟਕ ਰਾਜ ਤੋਂ ਅਨੁਸੂਚਿਤ ਕਬੀਲੇ ਦੇ ਸਰਟੀਫਿਕੇਟ ਪ੍ਰਾਪਤ ਕਰਨ ਦੇ ਯੋਗ ਹੋਣਗੇ ਅਤੇ ਰਾਜ ਦੇ ਅਨੁਸੂਚਿਤ ਕਬੀਲੇ ਦੇ ਸਾਰੇ ਲਾਭਾਂ ਲਈ ਵੀ ਯੋਗ ਹੋਣਗੇ।
****
ਏਕੇਟੀ/ਵੀਬੀਏ/ਐੱਸਐੱਚ