ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਅਮਰੀਕਾ ਵਿੱਚ ਟੈਲੀਕਮਿਊਨਿਕੇਸ਼ਨਜ਼ ਕੰਸਲਟੈਂਟਸ ਇੰਡੀਆ ਲਿਮਿਟਡ (ਟੀਸੀਆਈਐਲ) ਦੇ 100% ਮਾਲਕਾਨਾ ਹੱਕ ਵਾਲੀ ਸੀ ਕਾਰਪੋਰੇਸ਼ਨ ਦੀ ਸਥਾਪਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ –
ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਟੈਲੀਕਮਿਊਨਿਕੇਸ਼ਨਜ਼ ਕੰਸਲਟੈਂਟਸ ਇੰਡੀਆ ਲਿਮਿਟਡ (ਟੀਸੀਆਈਐਲ) ਦੀ ਸੀ ਕਾਰਪੋਰੇਸ਼ਨ ਦਾ ਗਠਨ ਕੀਤਾ ਜਾਵੇਗਾ ਜਿਸ ਨੂੰ ਅਮਰੀਕਾ ਦੇ ਹੋਰ ਸੂਬਿਆਂ ਵਿੱਚ ਵਪਾਰ ਕਰਨ ਲਈ ਰਜਿਸਟਰੇਸ਼ਨ ਦਾ ਅਧਿਕਾਰ ਪ੍ਰਾਪਤ ਹੋਵੇਗਾ। ਸੀ ਕਾਰਪੋਰੇਸ਼ਨ ਵਿੱਚ ਟੀਸੀਆਈਐਲ ਦਾ 100% ਨਿਵੇਸ਼ 5 ਮਿਲੀਅਨ ਅਮਰੀਕੀ ਡਾਲਰ ਦੇ ਬਰਾਬਰ ਹੋਵੇਗਾ। ਇਹ ਰਕਮ ਭਾਰਤੀ ਕਰੰਸੀ ਵਿੱਚ ਵਿਦੇਸ਼ੀ ਕਰੰਸੀ ਵਟਾਂਦਰਾ ਦਰ 67.68 ਰੁਪਏ ਦੇ ਆਧਾਰ ਤੇ ਕੁੱਲ 33.84 ਕਰੋੜ ਰੁਪਏ ਹੋਵੇਗੀ। ਇਸ ਨੂੰ ਪੜਾਅਵਾਰ ਲਾਗੂ ਕੀਤਾ ਜਾਵੇਗਾ।
ਟੀਸੀਆਈਐਲ ਦੀ ਕਾਊਂਟਰ ਗਰੰਟੀ 5 ਮਿਲੀਅਨ ਅਮਰੀਕੀ ਡਾਲਰ ਦੇ ਬਰਾਬਰ ਹੋਵੇਗੀ ਜੋ ਕਰਜ਼ਾ / ਸਹੂਲਤ / ਵਿਕਰੇਤਾ ਸਮੇਤ ਬੋਲੀ ਸਬੰਧੀ ਬਾਂਡ / ਪੇਸ਼ਗੀ / ਕੰਮਕਾਜੀ ਗਰੰਟੀ ਵਗ਼ੈਰਾ ਨਾਲ ਸਬੰਧਤ ਹੈ। ਅਮਰੀਕਾ ਵਿੱਚ ਪ੍ਰਾਜੈਕਟਾਂ ਨੂੰ ਚਲਾਉਣ ਲਈ ਇਹ ਪ੍ਰਕ੍ਰਿਆ ਜ਼ਰੂਰੀ ਹੁੰਦੀ ਹੈ।
ਸੀ-ਕਾਰਪੋਰੇਸ਼ਨ ਦੇਸ਼ ਲਈ ਬਹੁ ਕੀਮਤੀ ਵਿਦੇਸ਼ੀ ਕਰੰਸੀ ਕਮਾਵੇਗੀ ਅਤੇ ਜਨਤਕ ਖੇਤਰ ਅਦਾਰੇ ਟੀਸੀਆਈਐਲ ਦੇ ਲਾਭ ਵਿੱਚ ਵਾਧਾ ਕਰੇਗੀ।
ਅਮਰੀਕਾ ਵਿੱਚ ਪ੍ਰਾਜੈਕਟਾਂ ਦੇ ਸੰਚਾਲਨ ਲਈ ਸੀ ਕਾਰਪੋਰੇਸ਼ਨ ਦਾ ਗਠਨ ਟੈਕਸਾਸ ਸੂਬੇ ਵਿੱਚ ਕੀਤਾ ਗਿਆ ਹੈ।
ਨਵੀਂ ਸਥਾਪਤ ਸੀ ਕਾਰਪੋਰੇਸ਼ਨ ਇਕ ਜਾਇਜ਼ੇ ਅਨੁਸਾਰ ਮੁੱਢਲੇ ਵਰ੍ਹਿਆਂ ਵਿੱਚ ਤਕਰੀਬਨ 10% ਲਾਭ ਕਮਾਵੇਗੀ ਅਤੇ ਉਸ ਦਾ ਕਾਰੋਬਾਰ 10 ਮਿਲੀਅਨ ਅਮਰੀਕੀ ਡਾਲਰ ਹੋਵੇਗਾ। ਕੰਮ ਦੇ ਨਤੀਜੇ ਅਨੁਸਾਰ ਉਸ ਦਾ ਕਾਰੋਬਾਰ ਵਧਣ ਦੀ ਸੰਭਾਵਨਾ ਹੈ।
ਅਮਰੀਕਾ ਵਿੱਚ ਸੀ ਕਾਰਪੋਰੇਸ਼ਨ ਦੇ ਗਠਨ ਨਾਲ ਟੀਸੀਆਈਐਲ ਨੂੰ ਆਪਣਾ ਵਪਾਰ/ ਕਾਰੋਬਾਰ / ਲਾਭ ਦਾ ਵਿਸਤਾਰ ਕਰਨ ਵਿੱਚ ਸਹਾਇਤਾ ਮਿਲੇਗੀ ਅਤੇ ਜਨਤਕ ਖੇਤਰ ਦਾ ਅਦਾਰਾ ਹੋਣ ਕਾਰਣ ਸਰਕਾਰ ਨੂੰ ਵਧੇਰੇ ਲਾਭਅੰਸ਼ ਹਾਸਲ ਹੋਵੇਗਾ।
ਟੀਸੀਆਈਐਲ ਆਪਣੇ ਅੰਦਰੂਨੀ ਸੋਮਿਆਂ ਤੋਂ ਸਕਿਊਰਿਟੀ ਦੇ ਰੂਪ ਵਿੱਚ ਕੁਲ 5 ਮਿਲੀਅਨ ਅਮਰੀਕੀ ਡਾਲਰ ਦਾ ਨਿਵੇਸ਼ ਕਰੇਗੀ। ਇਸ ਤੋਂ ਇਲਾਵਾ ਅਮਰੀਕਾ ਵਿੱਚ ਵਪਾਰ ਦਾ ਵਿਸਤਾਰ ਕਰਨ ਅਤੇ ਬੋਲੀ ਬਾਂਡ / ਪੇਸ਼ਗੀ ਭੁਗਤਾਨ ਗਰੰਟੀ / ਸਰਕਾਰੀ ਅਥਾਰਟੀ ਨੂੰ ਕਾਰੋਬਾਰ ਬੈਂਕ ਗਰੰਟੀ ਯਕੀਨੀ ਬਣਾਉਣ ਲਈ ਤਕਰੀਬਨ 5 ਮਿਲੀਅਨ ਅਮਰੀਕੀ ਡਾਲਰ ਦੀ ਕਾਊਂਟਰ ਗਰੰਟੀ ਸੀ ਕਾਰਪੋਰੇਸ਼ਨ ਨੂੰ ਦੇਣੀ ਪਵੇਗੀ। ਇਸ ਤਰ੍ਹਾਂ ਸਰਕਾਰ ਉੱਪਰ ਕੋਈ ਵਿੱਤੀ ਜ਼ਿੰਮੇਵਾਰੀ ਨਹੀਂ ਹੋਵੇਗੀ।
*****
ਏਕੇਟੀ/ਵੀਬੀਏ/ਐੱਸਐੱਚ