ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ‘ਚ ਸੰਘ ਲੋਕ ਸੇਵਾ ਕਮਿਸ਼ਨ ਅਤੇ ਮੌਰੀਸ਼ਸ ਦੇ ਲੋਕ ਸੇਵਾ ਕਮਿਸ਼ਨ ਦਰਮਿਆਨ ਹੋਏ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਹ ਸਹਿਮਤੀ ਪੱਤਰ ਯੂਪੀਐੱਸਸੀ ਅਤੇ ਮੌਰੀਸ਼ਸ ਦੇ ਲੋਕ ਸੇਵਾ ਕਮਿਸ਼ਨ ਦਰਮਿਆਨ ਮੌਜੂਦਾ ਸਬੰਧ ਨੂੰ ਮਜ਼ਬੂਤ ਕਰੇਗਾ। ਭਰਤੀ ਦੇ ਖੇਤਰ ਵਿੱਚ ਇਹ ਦੋਹਾਂ ਧਿਰਾਂ ਵਿੱਚ ਮੁਹਾਰਤ ਦੀ ਸਾਂਝ ਨੂੰ ਵਧਾਏਗਾ ਸਮਝੌਤਾ ਦੋਵਾਂ ਦੇਸ਼ਾਂ ਦੇ ਲੋਕ ਸੇਵਾ ਕਮਿਸ਼ਨ ਦਰਮਿਆਨ ਸੰਸਥਾਗਤ ਸਬੰਧ ਨੂੰ ਵਿਕਸਤ ਕਰੇਗਾ। ਇਹ ਪੀਐੱਸਸੀ, ਮੌਰੀਸ਼ਸ ਅਤੇ ਯੂਪੀਐੱਸਸੀ ਮਿਲਵਰਤਨ ਦੇ ਦਾਇਰੇ ਦੀ ਪਰਿਭਾਸ਼ਾ ਦਿੰਦਿਆਂ ਦੋਹਾਂ ਕਮਿਸ਼ਨਾਂ ਦਰਮਿਆਨ ਮਿਲਵਰਤਨ ਅਤੇ ਜ਼ਰੂਰਤਾਂ ਦੇ ਖੇਤਰ ਦੀ ਸ਼ੁਰੂਆਤ ਕਰੇਗਾ। ਮਿਲਵਰਤਨ ਦੇ ਖੇਤਰਾਂ ਵਿੱਚ ਹੇਠ ਲਿਖੇ ਸ਼ਾਮਲ ਹਨ :
(1) ਲੋਕ ਸੇਵਾ ਭਰਤੀ ਤੇ ਚੋਣ ਨਾਲ ਸਬੰਧਤ ਮੁਹਾਰਤ ਦੇ ਅਦਾਨ-ਪ੍ਰਦਾਨ ਨਾਲ ਆਧੁਨਿਕ ਪਹੁੰਚ ‘ਤੇ ਤਜ਼ਰਬੇ ਦਾ ਅਦਾਨ-ਪ੍ਰਦਾਨ।
(2) ਸੂਚਨਾ ਅਤੇ ਮੁਹਾਰਤ ਦੀ ਅਦਲਾ ਬਦਲੀ ਸਮੇਤ ਪੁਸਤਕਾਂ, ਹੱਥ ਲਿਖਤਾਂ ਅਤੇ ਹੋਰ ਕਾਗਜ਼ਾਤ ਜਿਹੜੇ ਕਿ ਗੁਪਤ ਕਿਸਮ ਦੇ ਨਾ ਹੋਣ।
(3) ਸੂਚਨਾ ਟੈਕਨੋਲੋਜੀ (Information Technology) ਲਿਖਤੀ ਪ੍ਰੀਖਿਆ ਅਤੇ ਕੰਪਿਊਟਰ ਅਧਾਰਤ ਭਰਤੀ ਟੈਸਟਾਂ ਅਤੇ ਆਨਲਾਈਨ ਪ੍ਰੀਖਿਆਵਾਂ ਦੀ ਤਿਆਰੀ ਵਾਸਤੇ ਸੂਚਨਾ ਤਕਨੀਕ ਨੂੰ ਸਾਂਝਾ ਕਰਨਾ
(4) ਸਿੰਗਲ ਵਿੰਡੋ ਸਿਸਟਮ (Single Window System) ਦਰਖਾਸਤਾਂ ਦੀ ਜਲਦੀ ਜਾਂਚ ਅਤੇ ਜਲਦੀ ਨਿਪਟਾਰੇ ਵਾਸਤੇ ਸਿੰਗਲ ਵਿੰਡੋ ਸਿਸਟਮ (Single Window System) ਸਬੰਧੀ ਤਜ਼ਰਬੇ ਨੂੰ ਸਾਂਝਾ ਕਰਨਾ।
(5) ਰੁਟੀਨ ਇਮਤਿਹਾਨਾਂ ਨਾਲ ਸਬੰਧਤ ਕਈ ਵਿਧੀਆਂ ਸਬੰਧੀ ਤਜ਼ਰਬੇ ਅਤੇ ਮੁਹਾਰਤ ਨੂੰ ਸਾਂਝਾ ਕਰਨਾ।
(6) ਪਾਰਟੀਆਂ ਨੂੰ ਥੋੜੇ ਸਮੇਂ ਲਈ ਸਕੱਤਰੇਤ/ਮੁੱਖ ਦਫ਼ਤਰ ਨਾਲ ਜੋੜ ਕੇ ਸਬੰਧਤ ਧਿਰਾਂ ਦੇ ਹੁਕਮਾਂ ਅਨੁਸਾਰ ਕਰਮਚਾਰੀਆਂ ਲਈ ਟ੍ਰੇਨਿੰਗ ਸੈਸ਼ਨ ਆਯੋਜਿਤ ਕਰਨਾ।
(7) ਵਿਧੀਆਂ ਅਤੇ ਤਰੀਕਿਆਂ ਦੇ ਆਡਿਟ ਵਾਸਤੇ ਅਪਣਾਈਆਂ ਗਈਆਂ ਲੀਹਾਂ ਸਬੰਧੀ ਤਜ਼ਰਬੇ ਨੂੰ ਸਾਂਝਾ ਕਰਨਾ ਅਤੇ ਬਾਅਦ ਵਿੱਚ ਦਿੱਤੀਆਂ ਗਈਆਂ ਪਾਵਰਾਂ ਤਹਿਤ ਭਰਤੀ ਕਰਨ ਵਾਲੀਆਂ ਸਰਕਾਰੀ ਏਜੰਸੀਆਂ ਵੱਲੋਂ ਆਡਿਟ ਕਰਵਾਉਣਾ।
***
ਏਕੇਟੀ/ਵੀਬੀਏ