Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਭੂਮੀ-ਪੂਜਨ ਸਮਾਰੋਹ ਵਿੱਚ ਹਾਜ਼ਰੀ ਭਰੀ, ਜਵਾਹਰ ਲਾਲ ਨਹਿਰੂ ਪੋਰਟ ਟਰੱਸਟ ‘ਤੇ ਚੌਥਾ ਕੰਟੇਨਰ ਟਰਮੀਨਲ ਸਮਰਪਿਤ ਕੀਤਾ

ਪ੍ਰਧਾਨ ਮੰਤਰੀ ਨੂੰ ਨਰੇਂਦਰ ਮੋਦੀ ਅੱਜ ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਭੂਮੀ-ਪੂਜਨ ਸਮਾਰੋਹ ਵਿੱਚ ਹਾਜ਼ਰ ਹੋਏ। ਨਵੀਂ ਮੁੰਬਈ ਵਿੱਚ ਹੋਏ ਇੱਕ ਸਮਾਗਮ ਦੌਰਾਨ ਉਨ੍ਹਾਂ ਨੇ ਜਵਾਹਰ ਲਾਲ ਨਹਿਰੂ ਪੋਰਟ ਟਰੱਸਟ ‘ਤੇ ਚੌਥਾ ਕੰਟੇਨਰ ਟਰਮੀਨਲ ਵੀ ਸਮਰਪਿਤ ਕੀਤਾ।

ਇਸ ਮੌਕੇ ‘ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੂੰ ਧਿਆਨ ਆਇਆ ਕਿ ਉਹ ਮਹਾਨ ਸ਼ਿਵਾਜੀ ਮਹਾਰਾਜ ਦੀ ਜਯੰਤੀ ਦੇ ਠੀਕ ਇੱਕ ਦਿਨ ਪਹਿਲਾਂ ਮਹਾਰਾਸ਼ਟਰ ਆਏ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵੀਕਰਣ ਸਾਡੇ ਸਮੇਂ ਦੀ ਅਸਲੀਅਤ ਹੈ ਅਤੇ ਇਸ ਦੀ ਬਰਾਬਰੀ ਕਰਨ ਲਈ ਸਾਨੂੰ ਗੁਣਵੱਤਾ ਭਰਪੂਰ ਬੁਨਿਆਦੀ ਢਾਂਚੇ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਾਗਰਮਾਲਾ ਪ੍ਰੋਜੈਕਟ ਬੰਦਰਗਾਹਾਂ ਦਾ ਵਿਕਾਸ ਹੀ ਨਹੀਂ ਕਰ ਰਿਹਾ ਸਗੋਂ ਬੰਦਰਗਾਹ ਪ੍ਰਧਾਨ ਵਿਕਾਸ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਜਲ ਮਾਰਗਾਂ ਵਿਕਾਸ ਲਈ ਬਹੁਤ ਪ੍ਰਭਾਵਸ਼ਾਲੀ ਪ੍ਰਯਤਨ ਕਰ ਰਹੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਂ ਮੁੰਬਈ ਹਵਾਈ ਅੱਡਾ ਪ੍ਰੋਜੈਕਟ ਕਈ ਸਾਲਾਂ ਤੋਂ ਲੰਬਿਤ ਪਿਆ ਹੈ। ਉਨ੍ਹਾਂ ਕਿਹਾ ਕਿ ਦੇਰੀ ਵਾਲੇ ਪ੍ਰਜੈਕਟ ਬਹੁਤ ਸਮੱਸਿਆਵਾਂ ਖੜ੍ਹੀਆਂ ਕਰਦੇ ਹਨ, ਅਤੇ ਪ੍ਰਗਤੀ (PRAGTI) ਪਹਿਲ ਨੇ ਅਜਿਹੇ ਪ੍ਰੋਜੈਕਟਾਂ ਨੂੰ ਪਹਿਲ ਦੇ ਅਧਾਰ ‘ਤੇ ਪੂਰਾ ਕਰਨ ਦਾ ਬੀੜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਹਵਾਬਾਜ਼ੀ ਖੇਤਰ ਦੀ ਪ੍ਰਗਤੀ ਸ਼ਲਾਘਾਯੋਗ ਹੈ, ਅਤੇ ਹਵਾਈ ਯਾਤਰਾ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਬਹੁਤ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇੱਕ ਹਵਾਬਾਜ਼ੀ ਨੀਤੀ ਲੈ ਕੇ ਆਈ ਹੈ ਜੋ ਇਸ ਖੇਤਰ ਦੀ ਕਾਇਆ ਪਲਟ ਰਹੀ ਹੈ। ਉਨ੍ਹਾਂ ਕਿਹਾ ਕਿ ਮਜ਼ਬੂਤ ਹਵਾਬਾਜ਼ੀ ਖੇਤਰ ਜ਼ਿਆਦਾ ਆਰਥਿਕ ਅਵਸਰ ਵੀ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ, ਬਿਹਤਰ ਕਨੈਕਟੀਵਿਟੀ ਭਾਰਤ ਵਿੱਚ ਜ਼ਿਆਦਾ ਸੈਲਾਨੀਆਂ ਨੂੰ ਲਿਆਉਣ ਵਿੱਚ ਸਹਾਈ ਹੁੰਦੀ ਹੈ।

***

ਏਕੇਟੀ/ਏਪੀ