Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਰਾਸ਼ਟਰੀ ਵੀਰਤਾ ਪੁਰਸਕਾਰ ਪ੍ਰਦਾਨ ਕੀਤੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 18 ਬੱਚਿਆਂ ਨੂੰ ਰਾਸ਼ਟਰੀ ਵੀਰਤਾ ਪੁਰਸਕਾਰ ਪ੍ਰਦਾਨ ਕੀਤੇ। ਇਨ੍ਹਾਂ ਵਿੱਚੋਂ ਤਿੰਨ ਪੁਰਸਕਾਰ ਮਰਨ ਉਪਰੰਤ ਪ੍ਰਦਾਨ ਕੀਤੇ ਗਏ।

ਪੁਰਸਕ੍ਰਿਤ ਬੱਚਿਆਂ  ਨਾਲ ਗੱਲਬਾਤ ਕਰਦੇ ਹੋਏ ਮਾਣਯੋਗ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਬਹਾਦਰੀ  ਦੇ ਕਾਰਨਾਮਿਆਂ ‘ਤੇ ਬਹੁਤ ਚਰਚਾ ਹੋਈ ਹੈ ਤੇ ਮੀਡੀਆ ਨੇ ਵੀ ਬਹੁਤ ਜ਼ਿਕਰ ਕੀਤਾ ਹੈ।  ਉਨ੍ਹਾਂ ਨੇ ਕਿਹਾ ਕਿ ਹੋਰ ਬੱਚੇ ਵੀ ਇਸ ਤੋਂ ਪ੍ਰੇਰਿਤ ਹੋਣਗੇ ਅਤੇ ਉਨ੍ਹਾਂ ਵਿੱਚ ਵੀ ‍ਆਤਮਵਿਸ਼ਵਾਸ ਦੀ ਭਾਵਨਾ  ਪੈਦਾ ਹੋਵੇਗੀ ।

ਮਾਣਯੋਗ ਪ੍ਰਧਾਨ ਮੰਤਰੀ ਨੇ ਕਿਹਾ ਕਿ ਜ਼ਿਆਦਾਤਰ ਪੁਰਸਕਾਰ ਪ੍ਰਾਪਤ ਕਰਨ ਵਾਲੇ ਬੱਚੇ ਗ੍ਰਾਮੀਣ ਅਤੇ ਸਧਾਰਣ ਪਿਛੋਕੜ ਤੋਂ ਹਨ।  ਉਨ੍ਹਾਂ ਨੇ ਕਿਹਾ ਕਿ ਸ਼ਾਇਦ ਉਨ੍ਹਾਂ ਦੇ ਰੋਜ਼ਾਨਾ ਸੰਘਰਸ਼ ਦੇ ਕਾਰਨ ਉਨ੍ਹਾਂ ਦੇ ਅੰਦਰ ਇਹ ਭਾਵਨਾ  ਪੈਦਾ ਹੋਈ ਅਤੇ ਉਹ ਹਰ ਵਿਪਰੀਤ ਸਥਿਤੀ ਵਿੱਚ ਬਹਾਦਰੀ ਨਾਲ ਕੰਮ ਕਰਨ ਵਿੱਚ ਸਮਰੱਥ ਹੋਏ ।

ਮਾਣਯੋਗ ਪ੍ਰਧਾਨ ਮੰਤਰੀ ਨੇ ਸਾਰੇ ਵਿਜੇਤਾਵਾਂ,  ਉਨ੍ਹਾਂ ਦੇ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਉਨ੍ਹਾਂ ਲੋਕਾਂ ਦੀ ਵੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਬੱਚਿਆਂ ਦੀ ਬਹਾਦਰੀ  ਦੇ ਕਾਰਨਾਮਿਆਂ ਨੂੰ ਦਰਜ ਕੀਤਾ ਅਤੇ ਲੋਕਾਂ ਦਾ ਧਿਆਨ ਆਕਰਸ਼ਤ ਕਰਨ ਵਿੱਚ ਸਹਾਇਤਾ ਕੀਤੀ।

ਸ਼੍ਰੀ ਨਰੇਂਦਰ ਮੋਦੀ  ਨੇ ਕਿਹਾ ਕਿ ਹੁਣ ਭਵਿੱਖ ਵਿੱਚ ਵੀ ਪੁਰਸਕਾਰ ਵਿਜੇਤਾਵਾਂ ਤੋਂ ਅਧਿਕ ਆਸ ਕੀਤੀ ਜਾਵੇਗੀ। ਉਨ੍ਹਾਂ ਨੇ ਬੱਚਿਆਂ ਨੂੰ ਉਨ੍ਹਾਂ ਦੇ ਭਾਵੀ ਜੀਵਨ ਲਈ ਸ਼ੁਭਕਾਮਨਾਵਾਂ ਦਿੱਤੀਆਂ ।

ਇਸ ਮੌਕੇ ‘ਤੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਮੇਨਕਾ ਗਾਂਧੀ ਵੀ ਮੌਜੂਦ ਸਨ।

***

ਏਕੇਟੀ/ਐੱਸਐੱਚ