His Excellency, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਸ਼੍ਰੀਮਾਨ ਬੈਂਜਾਮਿਨ ਨੇਤਨਯਾਹੂ, ਸ਼੍ਰੀ ਮਤੀ ਸਾਰਾ ਨੇਤਨਯਾਹੂ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਰੁਪਾਣੀ ਜੀ, ਉਪ ਮੁੱਖ ਮੰਤਰੀ ਸ਼੍ਰੀ ਨਿਤਿਨ ਪਟੇਲ ਜੀ, iCrate ਨਾਲ ਜੁੜੇ ਹੋਏ ਤਮਾਮ intellectual, innovators, research scholars, ਅਧਿਕਾਰੀ ਅਤੇ ਇੱਥੇ ਮੌਜੂਦ ਭਰਾਵੋ ਤੇ ਭੈਣੋਂ ਅਤੇ ਮੇਰੇ ਨੌਜਵਾਨ ਦੋਸਤੋ ।
ਮੈਨੂੰ ਖੁਸ਼ੀ ਹੈ ਕਿ ਅੱਜ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੀ ਹਾਜ਼ਰੀ ਵਿੱਚ ਦੇਸ਼ ਦੇ ਨੌਜਵਾਨ innovators ਨੂੰ ਸਮਰਪਿਤ ਇਹ ਸੰਸਥਾ ਖੋਲ੍ਹੀ ਜਾ ਰਹੀ ਹੈ। ਮੈਂ ਸ਼੍ਰੀ ਨੇਤਨਯਾਹੂ ਦਾ ਬਹੁਤ ਧੰਨਵਾਦੀ ਹਾਂ । ਉਨ੍ਹਾਂ ਨੇ ਗੁਜਰਾਤ ਆਉਣ ਦਾ ਸੱਦਾ ਸਵੀਕਾਰ ਕੀਤਾ ਅਤੇ ਪਰਿਵਾਰ ਦੇ ਨਾਲ ਆਏ। ਇਸ ਪ੍ਰੋਗਰਾਮ ‘ਤੇ ਇੱਥੇ ਆਉਣ ਤੋਂ ਪਹਿਲਾਂ ਅਸੀਂ ਸਾਬਰਮਤੀ ਆਸ਼ਰਮ ਗਏ ਸਾਂ, ਜਿੱਥੇ ਪੂਜਨੀਕ ਬਾਪੂ ਨੂੰ ਸ਼ਰਧਾਂਜਲੀ ਦੇਣ ਦਾ ਮੌਕਾ ਮਿਲਿਆ। ਪੰਤਗ ਉਡਾਉਣ ਦਾ ਵੀ ਮੌਕਾ ਮਿਲਿਆ ।
ਜਦੋਂ ਮੈਂ ਪਿਛਲੇ ਸਾਲ ਇਜ਼ਰਾਈਲ ਗਿਆ ਸੀ, ਉਦੋਂ ਇਹ ਮਨ ਬਣਾ ਲਿਆ ਸੀ – ਇਸ ਸੰਸਥਾ ਦਾ ਇਜ਼ਰਾਈਲ ਨਾਲ ਮਜ਼ਬੂਤ ਸਬੰਧ ਹੋਣਾ ਚਾਹੀਦਾ ਹੈ; ਅਤੇ ਉਦੋਂ ਤੋਂ ਹੀ ਮੈਂ ਮੇਰੇ ਮਿੱਤਰ ਸ਼੍ਰੀ ਨੇਤਨਯਾਹੂ ਦੇ ਭਾਰਤ ਆਉਣ ਦਾ ਇੰਤਜ਼ਾਰ ਕਰ ਰਿਹਾ ਸਾਂ। ਮੈਨੂੰ ਖੁਸ਼ੀ ਹੈ ਕਿ ਉਹ ਨਾ ਸਿਰਫ਼ ਗੁਜਰਾਤ ਆਏ ਸਗੋਂ ਅੱਜ ਅਸੀਂ ਉਨ੍ਹਾਂ ਦੀ ਹਾਜ਼ਰੀ ਵਿੱਚ ਇਸ ਸੰਸਥਾ ਦੇ ਕੈਂਪਸ ਦਾ ਉਦਘਾਟਨ ਵੀ ਕਰ ਰਹੇ ਹਾਂ। ਮੈਂ ਸ਼੍ਰੀ ਨੇਤਨਯਾਹੂ ਅਤੇ ਉਨ੍ਹਾਂ ਦੇ ਨਾਲ ਆਏ delegation ਦੇ ਹੋਰ ਮੈਬਰਾਂ ਦਾ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਅਤੇ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ ।
ਅੱਜ ਜਦੋਂ ਅਸੀਂ iCreate ਦਾ ਉਦਘਾਟਨ ਕਰ ਰਹੇ ਹਾਂ ਤਾਂ ਮੈਂ ਸਵਰਗਵਾਸੀ ਪ੍ਰੋਫੈਸਰ ਐੱਨ.ਵੀ.ਵਸਾਨੀ ਨੂੰ ਯਾਦ ਕਰਨਾ ਚਾਹਾਂਗਾ। ਮੈਨੂੰ ਬਰਾਬਰ ਯਾਦ ਹੈ ਜਦੋਂ ਇੱਥੇ iCreate ਦੀ ਕਲਪਨਾ ਕੀਤੀ ਗਈ ਤਾਂ ਉਨ੍ਹਾਂ ਨੂੰ ਮੂਰਤਰੂਪ ਦੇਣ ਦੀ ਜ਼ਿੰਮੇਦਾਰੀ ਅਰੰਭ ਵਿੱਚ ਪ੍ਰੋਫੈਸਰ ਵਸਾਨੀ ਦੇ ਕੋਲ ਆਈ ਸੀ । ਲੇਕਿਨ ਬਦਕਿਸਮਤੀ ਨਾਲ ਲੰਬੇ ਅਰਸੇ ਤੱਕ ਉਹ unconscious ਰਹੇ, ਸਾਨੂੰ ਛੱਡਕੇ ਚਲੇ ਗਏ। ਅੱਜ ਉਹ ਸਾਡੇ ਵਿੱਚ ਨਹੀਂ ਹਨ, ਲੇਕਿਨ ਅਰੰਭ ਕਾਲ ਵਿੱਚ ਉਨ੍ਹਾਂ ਦੀ ਜੋ ਕੋਸ਼ਿਸ਼ ਸੀ ਅਤੇ ਬਾਅਦ ਵਿੱਚ ਕਾਰਵਾਂ ਜੁੜਦਾ ਗਿਆ ਕਿ ਅੱਜ ਅਸੀਂ ਸਭ iCreate ਨੂੰ ਇਸ ਸ਼ਾਨਦਾਰ ਰੂਪ ਵਿੱਚ ਦੇਖ ਰਹੇ ਹਾਂ।
ਕਿਸਾਨ ਇੱਕ ਛੋਟਾ ਜਿਹਾ ਪੌਦਾ ਬੀਜਦਾ ਹੈ ਤਾਂ ਆਉਣ ਵਾਲੀਆਂ ਕਈ ਪੀੜ੍ਹੀਆਂ ਉਸ ਵਿਸ਼ਾਲ ਰੁੱਖ ਦੇ ਫਲ ਪ੍ਰਾਪਤ ਕਰਦੀਆਂ ਰਹਿੰਦੀਆਂ ਹਨ ਅਤੇ ਕਿਸਾਨ ਦੀ ਆਤਮਾ ਜਿੱਥੇ ਕਿਤੇ ਵੀ ਹੁੰਦੀ ਹੈ, ਇਹ ਦੇਖਕੇ ਨਿਸ਼ਚਤ ਰੂਪ ਨਾਲ ਖ਼ੁਸ਼ ਹੁੰਦੀ ਹੈ। ਅੱਜ iCreate ਦੇ ਉਦਘਾਟਨ ‘ਤੇ ਸਾਨੂੰ ਸਾਰਿਆ ਨੂੰ ਉਸੇ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ ਕਿ ਜੋ ਇੱਕ ਬੀਜ ਬੀਜਿਆ ਸੀ, ਅੱਜ Banyan tree ਦੇ ਰੂਪ ਵਿੱਚ ਉੱਭਰ ਕੇ ਆਇਆ ਹੈ ।
ਕਿਸੇ Institution ਦੀ ਮਹੱਤਤਾ ਉਸ ਦੇ ਜਨਮ ਦੇ ਸਮੇਂ ਨਹੀਂ ਆਂਕੀ ਜਾ ਸਕਦੀ। ਅਸੀਂ ਸਭ ਜਾਣਦੇ ਹਾਂ ਕਿ ਅੱਜ ਭਾਰਤ ਹੀ ਨਹੀਂ, ਪੂਰੇ ਵਿਸ਼ਵ ਵਿੱਚ pharmaceutical ਖੇਤਰ ਵਿੱਚ ਗੁਜਰਾਤ ਦਾ ਨਾਮ ਹੈ, ਗੁਜਰਾਤੀਆਂ ਦਾ ਨਾਮ ਹੈ। ਬਹੁਤ ਘੱਟ ਲੋਕਾਂ ਨੂੰ ਇਸ ਦਾ background ਪਤਾ ਹੋਵੇਗਾ। ਅੱਜ ਤੋਂ ਲਗਭਗ 50-60 ਸਾਲ ਪਹਿਲਾਂ ਅਹਿਮਦਾਬਾਦ ਦੇ ਕੁਝ visionary ਉਦਯੋਗਪਤੀਆਂ ਦੀਆਂ ਕੋਸ਼ਿਸ਼ਾਂ ਨਾਲ ਇੱਕ pharmacy college ਸ਼ੁਰੂ ਹੋਇਆ ਸੀ, ਉਸ ਦੀ ਸ਼ੁਰੂਆਤ ਹੋਈ ਸੀ; ਅਤੇ ਉਹ ਦੇਸ਼ ਦਾ ਪਹਿਲਾ pharmacy college ਸੀ। ਅਤੇ ਉਸ pharmacy college ਨੇ ਅਹਿਮਦਾਬਾਦ ਅਤੇ ਪੂਰੇ ਗੁਜਰਾਤ ਵਿੱਚ pharmacy ਦੇ ਖੇਤਰ ਵਿੱਚ ਇੱਕ ਮਜ਼ਬੂਤ Eco system ਖੜ੍ਹਾ ਕਰ ਦਿੱਤਾ। ਅਸੀਂ ਸਭ ਇਹੀ ਆਸ iCreate ਅਤੇ ਇੱਥੋਂ ਨਿਕਲਣ ਵਾਲੇ ਮੇਰੇ ਨੌਜਵਾਨਾਂ ਤੋਂ , ਵਿਦਿਆਰਥੀਆਂ ਤੋਂ ਅੱਜ ਦੇਸ਼ ਆਸ ਰੱਖਦਾ ਹੈ ਕਿ ਉਹ innovation ਦੇ ਖੇਤਰ ਵਿੱਚ ਭਾਰਤ ਦਾ ਨਾਮ ਪੂਰੇ ਸੰਸਾਰ ਵਿੱਚ ਰੋਸ਼ਨ ਕਰਨਗੇ ।
ਮੈਨੂੰ ਯਾਦ ਹੈ ਜਦੋਂ ਕੁਝ ਸਾਲ ਪਹਿਲਾਂ iCreate ਨੂੰ launch ਕੀਤਾ ਸੀ ਤਾਂ ਉਸ ਸਮੇਂ ਵੀ ਮੈਂ ਕਿਹਾ ਸੀ ਕਿ ਇਜ਼ਰਾਈਲ ਨੂੰ iCreate ਨਾਲ ਜੋੜਨਾ ਚਾਹੁੰਦਾ ਹਾਂ। ਮੇਰਾ ਮਕਸਦ ਇਹੀ ਸੀ ਕਿ ਇਜ਼ਰਾਈਲ ਦੇ ਅਨੁਭਵ ਦਾ ਫ਼ਾਇਦਾ, ਉਸ ਦੇ Startup Environment ਦਾ ਮੁਨਾਫ਼ਾ ਇਸ ਸੰਸਥਾ ਨੂੰ, ਦੇਸ਼ ਦੇ ਨੌਜਵਾਨਾਂ ਨੂੰ ਮਿਲੇ। ਇਜ਼ਰਾਈਲ ਦੀ technology ਅਤੇ creativity ਪੂਰੇ ਵਿਸ਼ਵ ਨੂੰ ਪ੍ਰਭਾਵਿਤ ਕਰਦੀ ਹੈ; ਖ਼ਾਸ ਕਰਕੇ ਅਜਿਹੇ ਖੇਤਰ ਜੋ ਭਾਰਤ ਦੀਆਂ ਜ਼ਰੂਰਤਾਂ ਨਾਲ ਜੁੜੇ ਹਨ, ਉਨ੍ਹਾਂ ਵਿੱਚ ਇਜ਼ਰਾਈਲ ਦੇ ਨਾਲ ਦਾ ਫ਼ਾਇਦਾ ਭਾਰਤ ਦੇ innovators ਵੀ ਉਠਾ ਸਕਦੇ ਹਨ ।
Water conservation, agriculture production, agriculture products ਦੇ ਲੰਮੇ ਸਮੇਂ ਤੱਕ ਰੱਖ-ਰਖਾਅ , food processing, ਮਾਰੂਥਲ ਦੇ ਹੋਰ ਘੱਟ ਪਾਣੀ ਵਾਲੇ ਇਲਾਕੀਆਂ ਵਿੱਚ ਖੇਤੀ, Cyber security – ਅਜਿਹੇ ਕਿੰਨੇ ਹੀ ਵਿਸ਼ੇ ਹਨ, ਜਿਨ੍ਹਾਂ ਵਿੱਚ ਭਾਰਤ ਅਤੇ ਇਜ਼ਰਾਈਲ ਦੀ ਸਾਂਝਾਦਾਰੀ ਹੋ ਸਕਦੀ ਹੈ।
ਸਾਥੀਓ, ਇਜ਼ਰਾਈਲ ਦੇ ਲੋਕਾਂ ਨੇ ਪੂਰੀ ਦੁਨੀਆ ਵਿੱਚ ਸਾਬਤ ਕੀਤਾ ਹੈ ਕਿ ਦੇਸ਼ ਦਾ ਅਕਾਰ ਨਹੀਂ, ਦੇਸ਼ਵਾਸੀਆਂ ਦਾ ਸੰਕਲਪ ਦੇਸ਼ ਨੂੰ ਅੱਗੇ ਲੈ ਜਾਂਦਾ ਹੈ, ਉਪਰ ਚੁੱਕਦਾ ਹੈ।
ਮੈਨੂੰ ਇੱਕ ਵਾਰ ਇਜ਼ਰਾਈਲ ਦੇ ਸਾਬਕਾ ਰਾਸ਼ਟਰਪਤੀ ਅਤੇ ਮਹਾਨ ਸਟੇਟਮੈਨ, ਸ਼੍ਰੀ ਸ਼ਿਮਾਨ ਪੇਰੇਜ (श्रीमान शिमॉन पेरेज) ਨਾਲ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਸੀ ਅਤੇ ਉਨ੍ਹਾਂ ਦੀ ਇੱਕ ਗੱਲ ਮੈਨੂੰ ਅੱਜ ਵੀ ਯਾਦ ਹੈ। ਸ਼੍ਰੀ ਸ਼ਿਮਾਨ ਪੇਰੇਜ ਕਹਿੰਦੇ ਸਨ , ‘We will prove that innovation has no limits and no barriers . Innovation enable dialogue between nation and between people . ਉਨ੍ਹਾਂ ਦੀ ਇਹ ਗੱਲ ਅੱਜ 100% ਸੱਚ ਸਾਬਤ ਹੋਈ ਹੈ। ਭਾਰਤ ਅਤੇ ਇਜ਼ਰਾਈਲ ਦੇ ਲੋਕਾਂ ਨੂੰ ਹੋਰ ਕਰੀਬ ਲਿਆਉਣ ਵਿੱਚ innovation ਦੀ ਬਹੁਤ ਵੱਡੀ ਭੂਮਿਕਾ ਹੈ।
ਭਰਾਵੋ ਅਤੇ ਭੈਣੋਂ, ਸ਼੍ਰੀ ਸ਼ਿਮਾਨ ਪੇਰੇਜ ਦੀ ਕਹੀ ਇੱਕ ਹੋਰ ਗੱਲ ਨੂੰ ਮੈਂ ਅੱਜ ਦੁਹਰਾਉਣਾ ਚਾਹੁੰਦਾ ਹਾਂ। ਉਹ ਕਹਿੰਦੇ ਸਨ, “The greater the dream the more spectacular the results” . ਜਿੰਨੇ ਵੱਡੇ ਸੁਪਨੇ ਹੋਣਗੇ ਓਨੇ ਹੀ ਵੱਡੇ ਨਤੀਜੇ ਹੋਣਗੇ। ਇਜ਼ਰਾਈਲ ਦੀ ਇਹੀ ਸੋਚ Noble Prize ਦੇ ਨਾਲ ਉਸਦੀ Chemistry ਨੂੰ ਮਜ਼ਬੂਤ ਕਰਦੀ ਹੈ। ਇਜ਼ਰਾਈਲ ਦੇ ਵਿਗਿਆਨੀਆਂ ਨੂੰ ਵੱਖ-ਵੱਖ ਖੇਤਰਾਂ ਤੋਂ ਮਿਲੇ ਨੋਬਲ ਪੁਰਸਕਾਰ ਇਸ ਗੱਲ ਦੇ ਗਵਾਹ ਹਨ ।
ਭਰਾਵੋ ਅਤੇ ਭੈਣੋਂ, ਮਸ਼ਹੂਰ ਵਿਗਿਆਨੀ ਅਲਬਰਟ ਆਈਨਸਟਾਈਨ ਦਾ ਓਨਾ ਹੀ ਮਸ਼ਹੂਰ ਕਥਨ ਹੈ- “Imagination is more important than knowledge” . ਇਹ Imagination – ਇਹ ਸੁਪਨੇ, ਇਹ ਕਲਪਨਾ ਹੀ ਸਾਨੂੰ ਨਵੀਂਆਂ ਬੁਲੰਦੀਆਂ ‘ਤੇ ਲੈ ਜਾਂਦੀ ਹੈ। ਇਨ੍ਹਾਂ ਸੁਪਨਿਆਂ ਨੂੰ, ਅਤੇ ਇਨ੍ਹਾਂ ਸੁਪਨਿਆਂ ਨੂੰ ਕਦੇ ਵੀ ਮਰਨ ਨਹੀਂ ਦੇਣਾ ਹੈ। ਇਨ੍ਹਾਂ ਸੁਪਨਿਆਂ ਨੂੰ ਕਦੇ ਰੁਕਣ ਨਹੀਂ ਦੇਣਾ ਹੈ। ਬੱਚਿਆਂ ਦੀ curiosity ਦੇ ਪੋਸ਼ਣਾ ਦੀ ਜ਼ਿੰਮੇਦਾਰੀ ਸਾਡੀ ਸਭ ਦੀ ਹੈ। ਸੰਕੋਚ, ਇਹ innovation ਦਾ ਦੁਸ਼ਮਣ ਹੈ। ਤੁਸੀਂ ਆਪਣੇ ਆਸ ਪਾਸ ਛੋਟੇ ਬੱਚਿਆਂ ਨੂੰ ਧਿਆਨ ਨਾਲ ਦੇਖੋ। ਜੇਕਰ ਤੁਸੀਂ ਉਨ੍ਹਾਂ ਨੂੰ ਕਹੋ ਕਿ ਜਲਦੀ ਸੌਣਾ ਚਾਹੀਦਾ ਹੈ, ਉਹ ਤੁਰੰਤ ਪੁੱਛਦੇ ਹੋਨ, ਕਿਉਂ ਸੌਣਾ ਚਾਹੀਦਾ ਹੈ? ਜੇਕਰ ਤੁਸੀਂ ਉਨ੍ਹਾਂ ਨੂੰ ਕਹੋ ਕਿ ਮੈਨੂੰ ਇਹ ਸੰਗੀਤ ਪਸੰਦ ਹੈ ਤਾਂ ਉਹ ਤੁਰੰਤ ਪੁੱਛਦੇ ਹਨ, ਤੁਹਾਨੂੰ ਇਹ ਸੰਗੀਤ ਪਸੰਦ ਕਿਉਂ ਹੈ? ਇੱਕ ਵਾਰ ਗਣਿਤ ਦੀ ਇੱਕ ਕਲਾਸ ਵਿੱਚ ਅਧਿਆਪਕ ਨੇ ਸਮਝਾਇਆ ਕਿ ਜੇਕਰ ਤਿੰਨ ਫਲ਼ ਹਨ ਅਤੇ ਤਿੰਨ ਵਿਦਿਆਰਥੀਆਂ ਨੂੰ ਦਿੱਤੇ ਜਾਣ ਤਾਂ ਹਰੇਕ ਨੂੰ ਇੱਕ ਫਲ਼ ਮਿਲੇਗਾ, ਅਤੇ ਜੇਕਰ ਛੇ ਫਲ਼ ਹਨ ਤੇ ਛੇ ਵਿਦਿਆਰਥੀਆਂ ਨੂੰ ਦਿੱਤੇ ਜਾਣ, ਤਾਂ ਵੀ ਹਰੇਕ ਨੂੰ ਇੱਕ ਫਲ਼ ਮਿਲੇਗਾ। ਫਿਰ ਟੀਚਰ ਨੇ ਕਿਹਾ ਕਿ ਮਤਲਬ ਜਿੰਨੇ ਫਲ਼ ਹੋਣ ਓਨੇ ਹੀ ਵਿਦਿਆਰਥੀ ਹੋਣ ਤਾਂ ਹਰੇਕ ਨੂੰ ਇੱਕ ਫਲ਼ ਮਿਲੇਗਾ । ਉਦੋਂ ਇੱਕ ਵਿਦਿਆਰਥੀ ਖੜ੍ਹਾ ਹੋਇਆ ਅਤੇ ਉਸ ਨੇ ਟੀਚਰ ਦੀ ਅੱਖ ਵਿੱਚ ਅੱਖ ਮਿਲਾ ਕੇ ਉਨ੍ਹਾਂ ਨੂੰ ਪੁੱਛਿਆ ਕਿ ਜੇਕਰ ਫਲ ਵੀ ਜ਼ੀਰੋਂ ਹੈ ਤੇ ਵਿਦਿਆਰਥੀ ਵੀ ਜ਼ੀਰੋ ਹੈ ਤਾਂ ਵੀ ਕਿਆ ਹਰੇਕ ਵਿਦਿਆਰਥੀ ਨੂੰ ਇੱਕ ਫਲ ਮਿਲੇਗਾ? ਇਹ ਸੁਣ ਕਰਕੇ ਪੂਰੀ ਕਲਾਸ ਹੱਸਣ ਲੱਗ ਗਈ। ਟੀਚਰ ਵੀ ਉਸ ਬੱਚੇ ਨੂੰ ਦੇਖਣ ਲੱਗ ਗਏ। ਲੇਕਿਨ ਤੁਹਾਨੂੰ ਜਾਣਕੇ ਖੁਸ਼ੀ ਹੋਵੋਗੀ ਉਹ ਬੱਚਾ ਹੋਰ ਕੋਈ ਨਹੀਂ ਸੀ। ਕਹਿੰਦੇ ਹਨ ਕਿ ਉਹ ਵਿਦਿਆਰਥੀ ਹਿਸਾਬ ਦੇ ਜਾਣਕਾਰ, ਮਹਾਨ ਜਾਣਕਾਰ, ਸ਼੍ਰੀਨਿਵਾਸ ਰਾਮਾਨੁਜਮ (श्रीनिवास रामानुजम) ਸੀ ਅਤੇ ਲ਼ਉਸ ਇੱਕ ਪ੍ਰਸ਼ਨ ਨੇ ਹਿਸਾਬ ਦੇ ਇੱਕ ਮਹੱਤਵਪੂਰਨ ਸਵਾਲ ਨੂੰ ਸਪਸ਼ਟ ਕੀਤਾ ਸੀ ਕਿ ਜ਼ੀਰੋ ਨੂੰ ਜ਼ੀਰੋ ਨਾਲ divide ਕਰੀਏ ਤਾਂ ਜਵਾਬ ਇੱਕ ਹੋ ਸਕਦਾ ਹੈ?
ਸਾਡੇ ਨੌਜਵਾਨਾਂ ਦੇ ਕੋਲ ਐਨਰਜੀ ਵੀ ਹੈ, enthusiasm ਵੀ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਥੋੜ੍ਹਾ ਜਿਹਾ encouragement, ਥੋੜ੍ਹੀ ਜਿਹੀ mentorship, ਥੋੜ੍ਹਾ ਜਿਹਾ network, ਥੋੜ੍ਹਾ ਜਿਹਾ institutional support. ਜਦੋਂ ਇਹ ਥੋੜ੍ਹਾ- ਥੋੜ੍ਹਾ ਨੌਜਵਾਨਾਂ ਦੇ innovation ਨਾਲ ਮਿਲਦਾ ਹੈ ਤਾਂ ਵੱਡੇ-ਵੱਡੇ ਨਤੀਜੇ ਆਉਣੇ ਨਿਸ਼ਚਤ ਹੁੰਦੇ ਹਨ। ਅੱਜ ਅਸੀਂ ਦੇਸ਼ ਵਿੱਚ ਪੂਰੇ ਸਿਸਟਮ ਨੂੰ innovation ਫਰੈਂਡਲੀ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ। ਸਾਡਾ ਮੰਤਰ ਹੈ- curiosity ਨਾਲ ਜੰਮੇ Intent, Intent ਦੀ ਤਾਕਤ ਨਾਲ ਬਣੇ Ideas, Ideas ਦੀ ਤਾਕਤ ਨਾਲ ਹੋਏ innovation ਅਤੇ innovation ਦੀ ਤਾਕਤ ਨਾਲ ਬਣੇ ਸਾਡਾ New India .
ਸਾਥੀਓ, ਹਰ ਵਿਅਕਤੀ ਦੇ ਮਨ ਵਿੱਚ, ਹਰ ਨੌਜਵਾਨ ਦੇ ਮਨ ਵਿੱਚ ਕੁਝ ਨਾ ਕੁਝ ਨਵਾਂ ਕਰਨ ਦੀ, innovative ਕਰਨ ਦੀ ਇੱਛਾ ਹੁੰਦੀ ਹੈ। ਉਸਦੇ ਮਨ ਵਿੱਚ ਵਿਚਾਰ ਆਉਂਦੇ ਹਨ ਅਤੇ ਚਲੇ ਜਾਂਦੇ ਹਨ। ਜੋ ਵਿਚਾਰ ਆਉਂਦੇ ਹਨ ਉਹ ਤੁਹਾਡੀ ਜਾਇਦਾਦ ਹੈ। ਲੇਕਿਨ ਉਨ੍ਹਾਂ ਵਿਚਾਰਾਂ ਦਾ ਜਾਣਾ, ਖੋਹ ਜਾਣਾ, ਕਿਸੇ ਜ਼ਮੀਨ ‘ਤੇ ਨਹੀਂ ਉਤਰਨਾ; ਮੈਂ ਸਮਝਦਾ ਹਾਂ ਉਹ ਸਮਾਜ ਦੀ, ਸਰਕਾਰ ਦੀ, ਵਿਵਸਥਾ ਦੀ ਕਮੀ ਹੈ। ਮੈਂ ਇਸ ਵਿਵਸਥਾ ਨੂੰ ਬਦਲ ਰਿਹਾ ਹਾਂ। ਨੌਜਵਾਨਾਂ ਦੇ ਵਿਚਾਰ ਇਵੇਂ ਹੀ ਖਤਮ ਨਾ ਹੋ ਜਾਣ, ਇਸ ਨੂੰ ਦੇਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਨੌਜਵਾਨ ਆਪਣੇ ਸੁਪਨੇ ਸੱਚ ਕਰ ਸਕਣ, ਆਪਣੀ ਸ਼ਕਤੀ ਦੀ ਪਹਿਚਾਣ ਪੂਰੇ ਵਿਸ਼ਵ ਨੂੰ ਦੇ ਸਕਣ ਅਤੇ ਇਸਦੇ ਲਈ ਮਦਦਗਾਰ ਸੰਸਥਾਵਾਂ ਖੜੀਆਂ ਕਰਨਾ, ਇਹ ਸਰਕਾਰ ਦੀ ਤੇ ਸਮਾਜ ਦੀ ਜ਼ਿੰਮੇਦਾਰੀ ਹੈ। ਇਸ ਸੋਚ ਨਾਲ ਇਸ iCreate ਦਾ ਜਨਮ ਹੋਇਆ ਹੈ।
ਮੈਨੂੰ ਖੁਸ਼ੀ ਹੈ ਕਿ iCreate ਨੇ ਦੇਸ਼ ਦੇ ਨੌਜਵਾਨਾਂ ਨੂੰ ਉਨ੍ਹਾਂ ਦੇ ਸੁਪਨੇ ਪੂਰੇ ਕਰਨ ਵਿੱਚ, ਉਨ੍ਹਾਂ ਦੇ innovative ideas ਨੂੰ ਸਾਕਾਰ ਕਰਨ ਵਿੱਚ ਬਹੁਤ ਵੱਡੀ ਮਦਦ ਦਿੱਤੀ ਹੈ। iCreate ਦੇ innovative products ਦੇ ਬਾਰੇ ਵਿੱਚ ਜਦੋਂ ਮੈਂ ਜਾਣਿਆ, ਅੱਜ ਦੇਖਿਆ ਵੀ, ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਮੈਨੂੰ ਦੱਸਿਆ ਗਿਆ ਹੈ ਕਿ Bio scan labour ਅੱਡਾ, spectrums part, Icon ਜਿਹੀਆਂ ਬਹੁਤ innovations, iCreate ਦੀ ਮਦਦ ਨਾਲ ਸੰਭਵ ਹੋ ਸਕੀਆਂ ਹਨ ਅਤੇ ਸਫ਼ਲਤਾ ਦੀ ਪਹਿਲੀ ਸ਼ਰਤ ਹੁੰਦੀ ਹੈ-ਸਾਹਸ। ਜੋ ਸਾਹਸ ਕਰ ਸਕਦਾ ਹੈ ਉਹ ਕੋਈ ਵੀ ਫੈਸਲਾ ਲੈ ਸਕਦਾ ਹੈ। ਤੁਸੀਂ ਸਹਿਮਤ ਹੋ ਨਾ ਮੇਰੀ ਗੱਲ ਤੋਂ? ਸਹਿਮਤ ਹੋ ਨਾ ਨੌਜਵਾਨੋ? ਜੇ ਸਾਹਸ ਨਹੀਂ ਹੈ ਤਾਂ ਫ਼ੈਸਲਾ ਨਹੀਂ ਕਰ ਪਾਉਂਦਾ ਇਨਸਾਨ। iCreate ਦੇ ਮਾਧਿਅਮ ਨਾਲ innovation ਕਰ ਰਹੇ ਸਾਹਸੀ ਨੌਜਵਾਨਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।
Convention ਅਤੇ innovation ਵਿੱਚ ਹਮੇਸ਼ਾ ਖਿੱਚੋਤਾਣ ਰਹਿੰਦੀ ਹੈ। ਜਦੋਂ ਵੀ ਕੋਈ ਕੁੱਝ ਨਵਾਂ ਕਰਨ ਚਾਹੁੰਦਾ ਹੈ ਤਾਂ ਇੱਕ ਵਰਗ ਉਸਦਾ ਮਜ਼ਾਕ ਉਡਾਉਂਦਾ ਹੈ, ਵਿਰੋਧ ਕਰਦਾ ਹੈ। ਬਹੁਤ ਲੋਕ ਕਾਲੀਦਾਸ ਦੇ ‘ਮੇਘਦੂਤ’ ਅਤੇ ‘ਸ਼ਕੁੰਤਲਾ’ ਦੇ ਬਾਰੇ ਵਿੱਚ ਤਾਂ ਜਾਣਦੇ ਹਨ ਲੇਕਿਨ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਕਾਲੀਦਾਸ ਨੇ Convention ਅਤੇ innovation ਦੇ ਬਾਰੇ ਵਿੱਚ ਇੱਕ ਮਜ਼ੇਦਾਰ ਗੱਲ੍ਹ ਕਹੀ ਹੈ- ਮਾਲ ਵਿਕ੍ਰਾਗਿਨਮਿਤ੍ਰਮ੍ (विक्रागिनमित्रम्)- ਜੋ ਉਨ੍ਹਾਂ ਨੇ ਲਿਖਿਆ ਹੈ। ਉਸ ਮਾਲ ਵਿਕਰਾਗਿ ਨਮਿਤਰਮ ਵਿੱਚ ਕਾਲੀਦਾਸ ਜੀ ਨੇ ਕਿਹਾ ਹੈ-
पुराणमित्येਸव न साधु सर्वं न चपिਿ काव्यंਿ नवमित्य वद्यम्।
सन्त: परीक्ष्याुन्यितरद्भजन्तेਚ मूढ़: परप्रत्य<यनेयबुद्धि:।।
(ਪੁਰਾਣਮਿਤਯੇਵ ਨ ਸਾਧੂ ਸਰਵਂ ਨ ਚਿਪ ਕਾਵਯਂ ਨਵਮਿਤਯਵਦਯਮ।
ਸਨਤ: ਪਰੀਸ਼ਯਾਨਯਤਰੂਦ੍ਰਜਨਤੇ ਸੂੜ: ਪਰਪ੍ਰਤਯਯਨੇਯਬੁਧਿ:।।)
ਭਾਵ ਕੇਵਲ ਇਸ ਲਈ ਕੋਈ ਚੀਜ਼ ਪੁਰਾਣੀ ਹੈ, ਜਰੂਰੀ ਨਹੀਂ ਹੈ ਕਿ ਉਹ ਚੰਗੀ ਹੋਵੇਗੀ। ਇਸ ਪ੍ਰਕਾਰ ਕੋਈ ਚੀਜ਼ ਨਵੀਂ ਹੈ ਤਾਂ ਜ਼ਰੂਰੀ ਨਹੀਂ ਕਿ ਉਹ ਬੁਰੀ ਹੋਵੇਗੀ। ਸੂਝਵਾਨ ਵਿਅਕਤੀ ਹਰ ਚੀਜ਼ ਨੂੰ ਗੁਣਾਂ ਦੇ ਅਧਾਰ ‘ਤੇ ਤੋਲਦਾ ਹੈ ਅਤੇ ਮੂਰਖ ਦੂਸਰਿਆਂ ਦੇ ਕਹਿਣ ਦੇ ਅਧਾਰ ‘ਤੇ ਆਪਣਾ ਮਨ ਬਣਾਉਂਦਾ ਹੈ। ਸਦੀਆਂ ਪਹਿਲਾਂ ਕਾਲੀਦਾਸ ਇਹ ਕਹਿ ਕੇ ਗਏ ਹਨ, ਅਤੇ ਕਿੰਨੇ ਸੁੰਦਰ ਤਰੀਕੇ ਨਾਲ ਕਾਲੀਦਾਸ ਨੇ convention ਅਤੇ innovation ਦੇ ਵਿੱਚ ਦੀ ਖਿੱਚੋਤਾਣ ਦਾ ਸਮਾਧਾਨ ਦਿੱਤਾ ਹੈ।
ਸਾਥੀਓ, ਇਹ ਸਾਡੇ ਵਿਗਿਆਨੀਆਂ ਦੀ ਸਮਰੱਥਾ ਹੈ ਕਿ ਜਿੰਨੇ ਰੁਪਏ ਵਿੱਚ Hollywood ਵਿੱਚ science fiction ਦੀਆਂ ਫਿਲਮਾਂ ਬਣਦੀਆਂ ਹਨ, ਉਸ ਤੋਂ ਵੀ ਘੱਟ ਰਾਸ਼ੀ ਵਿੱਚ real ਮੰਗਲਯਾਨ real ਮੰਗਲ ਗ੍ਰਹਿ ‘ਤੇ ਵੀ ਪਹੁੰਚ ਜਾਂਦਾ ਹੈ, ਇਹ ਸਾਡੇ ਵਿਗਿਆਨੀਆਂ ਨੇ ਸਿੱਧ ਕੀਤਾ ਹੈ। ਹੁਣੇ ਚਾਰ ਦਿਨ ਪਹਿਲਾਂ ਹੀ ਇਸਰੋ ਨੇ Satellite launching ਵਿੱਚ ਸੈਂਚੁਰੀ ਬਣਾਈ ਹੈ, ਅਤੇ ਅਜਿਹੀ ਕਾਮਯਾਬੀ ਇਸ ਤਰ੍ਹਾਂ ਨਹੀਂ ਆਉਂਦੀ ਹੈ। ਇਸ ਦੇ ਪਿੱਛੇ ਜੋ dedication ਚਾਹੀਦਾ ਹੈ, ਥਕੇਵਾਂ ਚਾਹੀਦਾ ਹੈ, ਜੋ ਸੁਪਨਿਆਂ ਦੀ ਉੱਚੀ ਉਡਾਨ ਚਾਹੀਦੀ ਹੈ, ਉਹ ਊਰਜਾ ਭਾਰਤੀ ਨੌਜਵਾਨਾਂ ਵਿੱਚ ਕੁੱਟ-ਕੁੱਟ ਕੇ ਭਰੀ ਹੋਈ ਹੈ ਅਤੇ ਇਹ ਮੈਂ ਦਿਨ-ਰਾਤ ਅਨੁਭਵ ਕਰਦਾ ਹਾਂ।
ਭਰਾਵੋ ਅਤੇ ਭੈਣੋਂ, ਤੁਸੀਂ ਦੇਖਿਆ ਹੈ iCreate ਦਾ ਜੋ ‘I’ ਹੈ ਉਹ small letter ਵਿੱਚ ਹੈ। ਜਦੋਂ iCreate ਦਾ ਨਾਮ ਤੈਅ ਹੋ ਰਿਹਾ ਸੀ ਤਾਂ ‘I’ ਨੂੰ ਛੋਟਾ ਕਿਉਂ ਰੱਖਿਆ, ਇਸ ਦੇ ਪਿੱਛੇ ਵੀ ਇੱਕ ਵਜ੍ਹਾ ਹੈ। ਸਾਥੀਓ, creativity ਦੀ ਸਭ ਤੋਂ ਵੱਡੀ ਰੁਕਾਵਟ ਹੁੰਦੀ ਹੈ ‘I’ ਦਾ ਵੱਡਾ ਹੋਣਾ। Creativity ਦੇ ਨਾਲ ਜੇਕਰ ‘I’ capital ਹੈ, ਵੱਡਾ ਹੈ, ਤਾਂ ਉਸਦਾ ਮਤਲਬ ਹੈ ਅਹਿਮ ਅਤੇ ਹਉਮੈ ਅੱਗੇ ਆ ਰਿਹਾ ਹੈ ਅਤੇ ਇਸ ਲਈ ਸ਼ੁਰੂਆਤ ਨਾਲ ਹੀ ਇਸ ਸੰਸਥਾ ਨੂੰ, ਇੱਥੇ ਦੀ creativity ਨੂੰ ਅਹਿਮ ਅਤੇ ਹਉਮੈ ਤੋਂ ਮੁਕਤ ਰੱਖਿਆ ਗਿਆ ਹੈ। ਲੇਕਿਨ ਇਸ ਵਿੱਚ ਇੱਕ ਗੱਲ ਹੋਰ ਮਹੱਤਵਪੂਰਨ ਸੀ। Creativity ਦੀ ਸ਼ੁਰੂਆਤ ਛੋਟੇ ‘i’ ਨਾਲ ਹੋਈ ਲੇਕਿਨ ਸੁਪਨਾ ਵੱਡੇ ‘I’ ਦਾ ਰੱਖਿਆ, ਯਾਨੀ individual ਨਾਲ ਸ਼ੁਰੂ ਕਰਕੇ I ਨਾਲ India ਤੱਕ ਪੁੱਜਣਾ। ਸਾਡਾ ਟੀਚਾ ਸੀ ਛੋਟੇ ‘i’ ਨਾਲ ਵੱਡੇ ‘I’ ਤੱਕ ਬਹੁਤ ਵੱਡੀ jump ਲਗਾਉਣੀ । ਇੱਕ ਇਨਸਾਨ ਨਾਲ ਸ਼ੁਰੂ ਕਰਕੇ ਪੂਰੇ ਹਿੰਦੁਸਤਾਨ ਤੱਕ ਫੈਲ ਜਾਣਾ।
ਅੱਜ ਜ਼ਰੂਰਤ ਹੈ ਕਿ ਸਾਡੇ ਜਵਾਨ ਦੇਸ਼ ਦੇ ਸਾਹਮਣੇ ਖੜੀਆਂ ਸਮੱਸਿਆਵਾਂ ਤੋਂ ਮੁਕਤੀ ਲਈ innovation ਕਰਨ। ਨਿਰਵਿਘਨ ( निर्वेज) innovation ਹੋਣਾ ਚਾਹੀਦਾ ਹੈ। ਸਧਾਰਣ ਮਾਨਵ ਦੀ quality of life ਨੂੰ ਘੱਟ ਤੋਂ ਘੱਟ ਖਰਚ ਵਿੱਚ ਕਿਵੇਂ improve ਕੀਤਾ ਜਾ ਸਕਦਾ ਹੈ, ਇਸ ਲਈ innovate ਕਰੋ। ਜੇਕਰ ਮਲੇਰੀਆ ਖ਼ਤਰਾ ਹੈ ਤਾਂ ਅਸੀਂ innovate ਕਰੀਏ – ਮਲੇਰੀਆ ਤੋਂ ਗ਼ਰੀਬ ਤੋਂ ਗ਼ਰੀਬ ਪਰਿਵਾਰ ਕਿਵੇਂ ਬਚੇ? ਅਜਿਹੀ ਕਿਹੜੀ ਵਿਵਸਥਾ ਖੜੀ ਕਰਿਏ? ਜੇਕਰ ਟੀਬੀ ਨਾਲ ਪਰੇਸ਼ਾਨੀ ਹੈ, ਜੇਕਰ ਸੀਕਲ-ਸੈੱਲ ਨਾਲ ਪਰੇਸ਼ਾਨੀ ਹੈ, ਜੇਕਰ ਗੰਦਗੀ ਨਾਲ ਪਰੇਸ਼ਾਨੀ ਹੈ। ਅਸੀਂ wastage ਦੇਖ ਰਹੇ ਹਨ, ਖਾਣੇ ਦਾ wastage ਦੇਖ ਰਹੇ ਹਨ, ਖੇਤੀਬਾੜੀ ਉਤਪਾਦਨ ਦਾ wastage ਦੇਖ ਰਹੇ ਹਾਂ। ਮੈਂ ਸਮਝਦਾ ਹਾਂ ਇਨ੍ਹਾਂ ਸਮੱਸਿਆਵਾਂ ਦੇ ਸਮਾਧਾਨ ਲਈ innovation ਹੋਣੀ ਚਾਹੀਦੀ ਹੈ।
ਅੱਜ ਦੇਸ਼ ਵਿੱਚ ਸਵੱਛ ਭਾਰਤ ਦਾ ਇੱਕ ਬਹੁਤ ਵੱਡਾ ਅਭਿਆਨ ਚਲ ਰਿਹਾ ਹੈ। ਸਵੱਛਤਾ ਨੂੰ ਲੈ ਕੇ ਕਿ ਅਸੀਂ ਨਵੇਂ-ਨਵੇਂ innovation ਕਰ ਸਕਦੇ ਹਾਂ? Waste to wealth , ਇਸ ਇੱਕ ਵਿਸ਼ੇ ਵਿੱਚ innovation ਦੀਆਂ ਬੇਹਦ ਸੰਭਾਵਨਾਵਾਂ ਹਨ। ਦੇਸ਼ ਵਿੱਚ innovation , creativity , entrepreneurship ਅਤੇ technology ਦੇ ਵਾਧੇ ਲਈ ਇਸ ਤਰ੍ਹਾਂ ਦਾ vision ਅਤੇ iCreate ਵਰਗੀਆਂ ਸਮਰਪਿਤ ਸੰਸਥਾਵਾਂ ਦੀ ਦੇਸ਼ ਨੂੰ ਬਹੁਤ ਜ਼ਰੂਰਤ ਹੈ।
ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਂਦਰੀ ਪੱਧਰ ‘ਤੇ Startup India , Standup India , MUDRA ਵਰਗੀਆਂ ਅਨੇਕ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਸਰਕਾਰ ਨੇ Atal Innovation Mission ਦੇ ਤਹਿਤ ਦੇਸ਼ ਭਰ ਵਿੱਚ 2,400 ਤੋਂ ਜ਼ਿਆਦਾ Atal tinkering labs ਨੂੰ ਵੀ ਮਨਜ਼ੂਰੀ ਦਿੱਤੀ ਹੈ। ਸਾਡੀ ਕੋਸ਼ਿਸ਼ ਹੈ ਕਿ ਸਕੂਲੀ ਵਿਦਿਆਰਥੀਆਂ ਵਿੱਚ ਵੀ ਜੋ innovative ideas ਹਨ , ਉਨ੍ਹਾਂ ਨੂੰ ਪੂਰਾ ਕਰਨ ਲਈ ਆਧੁਨਿਕ ਪਰਿਵੇਸ਼ ਵਿੱਚ ਨਵੇਂ experiment ਕਰਨ ਲਈ ਦੇਸ਼ ਭਰ ਵਿੱਚ ਇੱਕ platform ਤਿਆਰ ਹੋਵੇ ।
ਪਿਛਲੇ ਸਾਲ ਮੇਰੀ ਇਜ਼ਰਾਈਲ ਦੀ ਯਾਤਰਾ ਦੌਰਾਨ ਅਸੀਂ 40 million US Dollar ਦਾ ਇੱਕ ਫੰਡ ਵੀ ਸਥਾਪਿਤ ਕੀਤਾ ਜੋ ਭਾਰਤ ਅਤੇ ਇਜ਼ਰਾਈਲ ਦਾ ਇੱਕ joint venture ਹੋਵੇਗਾ। ਇਸ ਤੋਂ ਦੋਹਾਂ ਦੇਸ਼ਾਂ ਦੇ talent ਨੂੰ technology innovation ਦੀ ਦਿਸ਼ਾ ਵਿੱਚ ਕੁਝ ਨਵਾਂ ਕਰਨ ਵਿੱਚ ਮਦਦ ਮਿਲੇਗੀ। ਇਸ joint venture ਵਿੱਚ ਖਾਦ, ਪਾਣੀ, health care ਅਤੇ ਊਰਜਾ ਦੇ ਖੇਤਰ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਅਸੀਂ innovation bridge ਦੀ ਵੀ ਕਲਪਨਾ ਕੀਤੀ। ਜਿਸਦੇ ਤਹਿਤ ਦੋਹਾਂ ਦੇਸ਼ਾਂ ਦੇ Startup ਵਿੱਚ exchange ਹੁੰਦਾ ਰਹੇ।
ਮੈਨੂੰ ਖੁਸ਼ੀ ਹੈ ਇਸ ਪ੍ਰਕਿਰਿਆ ਦੌਰਾਨ innovation challenge ਰਾਹੀਂ ਕੁਝ ਜੇਤੂ ਚੁਣੇ ਗਏ ਅਤੇ ਅੱਜ ਉਨ੍ਹਾਂ ਨੂੰ Startup award ਵੀ ਦਿੱਤੇ ਗਏ ਹਨ। ਹੁਣੇ ਤੁਸੀਂ ਦੇਖਿਆ – ਇਜ਼ਰਾਈਲ ਦੀ ਟੀਮ ਅਤੇ ਭਾਰਤ ਦੀ ਟੀਮ- ਦੋਵੇਂ ਇੱਥੇ ਹੁਣੇ ਮੰਚ ‘ਤੇ ਆਏ ਸਨ। India – Israel innovation bridge ਇੱਕ online platform ਹੈ। ਆਉਣ ਵਾਲੇ ਦਿਨਾਂ ਵਿੱਚ ਦੋਹਾਂ ਦੇਸ਼ਾਂ ਦੇ Startup ਵਿੱਚ ਇਹ ਬਹੁਤ ਵੱਡੇ connection ਵਜੋਂ ਉਭਰੇਗਾ।
ਦੋ ਦਿਨ ਪਹਿਲਾਂ ਜਦੋਂ ਦਿੱਲੀ ਵਿੱਚ ਦੋਹਾਂ ਦੇਸ਼ਾਂ ਦੇ CEOs ਦੀ ਬੈਠਕ ਹੋ ਰਹੀ ਸੀ, ਤਦ ਉੱਥੇ ਵੀ ਅਸੀਂ ਇਸ ਕੋਸ਼ਿਸ਼ ਨੂੰ ਸਮਰਥਨ ਦੇਣ ਲਈ ਕਿਹਾ ਸੀ। ਸਾਥੀਓ, ਭਾਰਤ ਦੇ ਕੋਲ ਅਥਾਹ ਸਮੁੰਦਰ ਦੀ ਸ਼ਕਤੀ ਹੈ। 7,500 ਕਿਲੋਮੀਟਰ ਤੋਂ ਜ਼ਿਆਦਾ ਲੰਮਾ ਸਾਡਾ ਸਮੁੰਦਰੀ ਤਟ, 1,300 ਦੇ ਕਰੀਬ ਛੋਟੇ-ਵੱਡੇ ਟਾਪੂ ਅਤੇ ਕੁੱਝ ਟਾਪੂ ਤਾਂ ਸਿੰਗਾਪੁਰ ਤੋਂ ਵੀ ਵੱਡੇ ਹਨ। ਲਗਭਗ 25 ਲੱਖ ਵਰਗ ਕਿਲੋਮੀਟਰ ਦਾ exclusive economic zone – ਇਹ ਸਾਡੀ ਇੱਕ ਅਜਿਹੀ ਤਾਕਤ ਹੈ, ਜਿਸਦਾ ਕੋਈ ਮੁਕਾਬਲਾ ਨਹੀਂ ਹੈ। ਇਸ ਤਾਕਤ ਦਾ ਇਸਤੇਮਾਲ ਦੇਸ਼ ਦੀ ਤਰੱਕੀ ਵਿੱਚ ਜ਼ਿਆਦਾ ਹੋ ਸਕੇ, ਇਸਦੇ ਲਈ ਨਵੀਂ-ਨਵੀਂ innovation ਦੀ ਜ਼ਰੂਰਤ ਹੈ। ਨਵੀਂਆਂ innovations , blue revolution ਲਈ ਨਵੀਂ ਊਰਜਾ ਬਣ ਸਕਦੇ ਹਨ। ਸਾਡੇ ਮਛੇਰੇ ਭਰਾਵਾਂ ਦੀ ਜਿੰਦਗੀ ਬਦਲ ਸਕਦੇ ਹਨ ।
ਮੈਂ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਪਿਛਲੇ ਸਾਲ ਮੇਰੀ ਯਾਤਰਾ ਦੇ ਦੌਰਾਨ ਮੈਨੂੰ ਸਮੁੰਦਰੀ ਪਾਣੀ ਨੂੰ ਸਾਫ਼ ਅਤੇ ਉਪਯੋਗ ਲਾਇਕ ਬਣਾਉਣ ਵਾਲੀ ਇੱਕ ਮੋਟਰੇਬਲ ਮਸ਼ੀਨ ਦਿਖਾਈ। ਉਹ ਆਪਣੇ ਆਪ ਡਰਾਈਵ ਕਰਕੇ ਮੈਨੂੰ ਲੈ ਗਏ ਸਨ। ਇੰਨਾ ਹੀ ਨਹੀਂ, ਉਹੋ ਜਿਹਾ ਇੱਕ ਯੰਤਰ ਉਹ ਅੱਜ ਆਪਣੇ ਨਾਲ ਲਿਆਏ, ਉਸਦਾ live demo ਹੁਣੇ ਤੁਸੀਂ ਸਕਰੀਨ ‘ਤੇ ਦੇਖਿਆ ਸੀ। ਬਨਾਸਕਾਂਠਾ ਜਿਲ੍ਹੇ ਵਿੱਚ, ਬੌਰਡਰ ਦੇ ਇੱਕ ਪਿੰਡ ਵਿੱਚ ਇਸ ਨਵੇਂ ਸਿਸਟਮ ਨੂੰ ਕੰਮ ਵਿੱਚ ਲਗਾਇਆ ਗਿਆ ਹੈ। ਇਸ ਤੋਂ BSF Post ‘ਤੇ ਤੈਨਾਤ ਜਵਾਨਾਂ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਸਾਫ਼ ਪੀਣ ਦਾ ਪਾਣੀ ਤਾਂ ਮਿਲੇਗਾ ਹੀ, ਭਾਰਤ ਵਿੱਚ ਇਸ ਤਰ੍ਹਾਂ ਦੀ technology ਨੂੰ ਪਰਖਣ ਦਾ ਵੀ ਇੱਕ ਮੌਕਾ ਮਿਲੇਗਾ ।
ਭਰਾਵੋ ਅਤੇ ਭੈਣੋਂ, ਮੈਨੂੰ ਤੁਹਾਨੂੰ ਇਹ ਦੱਸਦੇ ਹੋਏ ਖੁਸ਼ੀ ਹੈ ਕਿ ਇਜ਼ਰਾਈਲ ਨਾਲ agriculture sector ਵਿੱਚ ਸਹਿਯੋਗ ਨਾਲ ਜੁੜੇ 28 ਵਿੱਚੋਂ 25 Centre of excellence ਤਿਆਰ ਹੋ ਚੁੱਕੇ ਹਨ। ਇਨ੍ਹਾਂ ਦੁਆਰਾ capacity billing , information ਅਤੇ genetic resource ਦੇ exchange ਵਿੱਚ ਮਦਦ ਮਿਲ ਰਹੀ ਹੈ। ਅਜਿਹੇ ਤਿੰਨ Centre of excellence ਸਾਡੇ ਗੁਜਰਾਤ ਵਿੱਚ ਕਾਇਮ ਹੋਏ ਹਨ। ਇਸ ਪ੍ਰੋਗਰਾਮ ਬਾਅਦ ਮੈਂ ਅਤੇ ਪ੍ਰਧਾਨ ਮੰਤਰੀ ਜੀ ਤਾਲੁੰਕਾ, ਸਾਬਰਕੰਠਾ ਜ਼ਿਲ੍ਹਾ ਦੇ ਭਦਰਾੜ ਪਿੰਡ ਜਾ ਰਹੇ ਹਾਂ। ਉੱਥੇ ਵੀ ਇਜ਼ਰਾਈਲ ਦੀ ਮਦਦ ਨਾਲ agriculture sector ਵਿੱਚ Centre of excellence ਬਣਿਆ ਹੈ। ਉਥੋਂ ਹੀ ਅਸੀਂ video conference ਰਾਹੀਂ ਕੱਛ ਵਿੱਚ ਖਜ਼ੂਰ ‘ਤੇ ਜੋ research center ਚੱਲ੍ਹ ਰਿਹਾ ਹੈ, ਉਸ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਭਦਰਾੜ ਸੈਂਟਰ ਨਾਲ ਗੁਜਰਾਤ ਦੇ ਕਿਸਾਨਾਂ ਨੂੰ ਸਬਜ਼ੀਆਂ ਦੀ ਨਵੀਂ ਪਨੀਰੀ distribute ਕੀਤੀ ਜਾ ਰਹੀ ਹੈ। ਇਸ ਕੇਂਦਰ ਵਿੱਚ 10 ਹਜ਼ਾਰ ਕਿਸਾਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਅਤੇ 35 ਹਜ਼ਾਰ ਤੋਂ ਜਿਆਦਾ ਕਿਸਾਨ ਇਸ ਸੈਂਟਰ ਨੂੰ ਦੇਖਣ ਆ ਚੁੱਕੇ ਹਨ। ਇੱਥੋਂ ਦੇ ਕੁਝ ਲੋਕਾਂ ਨੂੰ ਇਜ਼ਰਾਈਲ ਵਿੱਚ ਵੀ ਸਿਖਲਾਈ ਦਿੱਤੀ ਗਈ ਹੈ। ਭਾਰਤ ਅਤੇ ਇਜ਼ਰਾਈਲ ਵਿੱਚ ਇਹ ਸਹਿਯੋਗ, ਇਹ ਪਰਸਪਰ ਵਿਕਾਸ ਦੀ ਭਾਵਨਾ , ਦੋਹਾਂ ਹੀ ਦੇਸ਼ਾਂ ਦੇ ਉੱਜਵਲ ਭਵਿੱਖ ਲਈ ਬਹੁਤ ਹੀ ਮਹੱਤਵਪੁਰਨ ਹੈ ।
21ਵੀਂ ਸਦੀ ਵਿੱਚ ਦੋਹਾਂ ਦੇਸ਼ਾਂ ਦਾ ਇਹ ਸਾਥ ਮਨੁੱਖਤਾ ਦੇ ਇਤਹਾਸ ਵਿੱਚ ਨਵਾਂ ਅਧਿਆਇ(Chapter) ਲਿਖੇਗਾ। ਸਾਥੀਓ, ਇੱਕ-ਦੂਜੇ ਦੀਆਂ ਸੰਸਕ੍ਰਿਤੀਆਂ ਦਾ ਆਦਰ, ਇੱਕ-ਦੂਜੇ ਦੀਆਂ ਪਰੰਪਰਾਵਾਂ ਦਾ ਆਦਰ ਸਾਡੇ ਸਬੰਧਾਂ ਨੂੰ ਹਮੇਸ਼ਾਂ ਮਜ਼ਬੂਤ ਕਰਦਾ ਰਹੇਗਾ। ਭਾਵੇਂ ਘੱਟ ਸੰਖਿਆ ਵਿੱਚ ਹਨ, ਲੇਕਿਨ ਜਿਊਜ਼ ਸਮੁਦਾਏ ਦੇ ਲੋਕ ਅਹਿਮਦਾਬਾਦ ਅਤੇ ਉਸਦੇ ਆਸ-ਪਾਸ ਦੇ ਇਲਾਕੇ ਵਿੱਚ ਸਕੂਨ ਨਾਲ ਆਪਣੀ ਜਿੰਦਗੀ ਗੁਜ਼ਾਰ ਰਹੇ ਹਨ। ਉਹ ਗੁਜਰਾਤ ਦੇ ਇਤਹਾਸ ਨਾਲ, ਗੁਜਰਾਤ ਦੀ ਸੰਸਕ੍ਰਿਤੀ ਨਾਲ ਘੁਲ-ਮਿਲ ਗਏ ਹਨ। ਗੁਜਰਾਤ ਦੇ ਜਿਊਜ਼ ਸਮੁਦਾਏ ਨੇ ਆਪਣੀ ਜਗ੍ਹਾ ਦੇਸ਼ ਦੇ ਹੋਰ ਹਿੱਸਿਆਂ ਅਤੇ ਇਜ਼ਰਾਈਲ ਤੱਕ ਬਣਾਈ ਹੈ। ਭਾਰਤ ਅਤੇ ਇਜ਼ਰਾਈਲ ਦੇ ਸਬੰਧਾਂ ਦਾ ਵਿਸਧਾਰ ਹੋਰ ਵਧੇ, ਅਤੇ ਮਜ਼ਬੂਤ ਹੋਵੇ, ਇਸ ਕਾਮਨਾ ਨਾਲ ਮੈਂ ਆਪਣੀ ਗੱਲ ਖ਼ਤਮ ਕਰਦਾ ਹਾਂ ਅਤੇ ਅੱਜ ਇਸ ਮੌਕੇ ‘ਤੇ iCreat ਨੂੰ ਸਾਕਾਰ ਕਰਨ ਵਿੱਚ ਜਿਨ੍ਹਾਂ ਲੋਕਾਂ ਨੇ ਸਹਿਯੋਗ ਦਿੱਤਾ ਹੈ, ਉਨ੍ਹਾਂ ਸਾਰਿਆਂ ਨੂੰ ਮੈਂ ਵਿਸ਼ੇਸ਼ ਰੂਪ ਵਿੱਚ ਧੰਨਵਾਦ ਦਿੰਦਾ ਹਾਂ।
ਸ਼੍ਰੀ ਨਰਾਇਣ ਮੂਰਤੀ ਜੀ, ਸ਼੍ਰੀ ਦਲੀਪ ਸਿੰਘਵੀ ਜੀ, ਸਹਿਤ ਤਮਾਮ ਨੋਬਲਮੈੱਨ ਨੇ iCreat ਨੂੰ create ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ, ਆਪਣਾ ਵਡਮੁੱਲਾ ਸਮਾਂ ਦਿੱਤਾ ਹੈ। ਮੈਂ ਆਸ ਕਰਦਾ ਹਾਂ ਕਿ ਇਸ ਸੰਸਥਾ ਵਿੱਚ innovation ਦਾ ਜੋ ਮਾਹੌਲ ਬਣੇਗਾ, ਉਹ ਪੂਰੇ ਦੇਸ਼ ਦੇ ਨੌਜਵਾਨਾਂ ਨੂੰ ਸਸ਼ਕਤ ਕਰਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਏਗਾ। ਅਤੇ ਮੈਂ ਪ੍ਰਧਾਨ ਮੰਤਰੀ ਜੀ ਦਾ, ਸ਼੍ਰੀਮਤੀ ਸਾਰਾ ਜੀ ਦਾ ਦਿਲੋਂ ਅਭਾਰ ਵਿਅਕਤ ਕਰਦਾ ਹਾਂ। ਮੇਰੇ ਚੰਗੇ ਮਿੱਤਰ ਦੇ ਰੂਪ ਵਿੱਚ ਸਾਡੀ ਦੋਸਤੀ, ਦੋ ਦੇਸ਼ਾਂ ਦੀ ਦੋਸਤੀ ਵਿੱਚ ਇੱਕ ਨਵੀਂ ਤਾਕਤ ਬਣਕੇ ਉੱਭਰ ਰਹੀ ਹੈ। ਅੱਜ ਉਨ੍ਹਾਂ ਨੇ ਭਾਰਤ ਲਈ ਜੋ ਇੱਕ ਵਿਸ਼ੇਸ਼ ਭੇਟ-ਸੁਗਾਤ ਲਿਆਂਦੀ ਹੈ, ਜਿਸਦਾ ਵੀਡੀਓ ਹੁਣੇ ਤੁਸੀਂ ਦੇਖਿਆ। ਮੈਂ ਸਮਝਦਾ ਹਾਂ ਕਿ ਤੁਹਾਡਾ ਇਹ ਤੋਹਫ਼ਾ ਭਾਰਤ ਦੇ ਸਧਾਰਣ ਮਾਨਵ ਦੇ ਹਿਰਦੇ ਨੂੰ ਛੂਹਣ ਵਾਲਾ ਹੈ। ਅਤੇ ਇਸ ਲਈ ਮੈਂ ਤੁਹਾਡਾ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ।
ਮੈਂ ਫਿਰ ਇੱਕ ਵਾਰ ਤੁਹਾਡੇ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅਤੇ iCreat ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਧੰਨਵਾਦ।
***
ਅਤੁਲ ਤਿਵਾਰੀ/ਸ਼ਾਹਬਾਜ਼ ਹਸੀਬੀ/ਬਾਲਮੀਕੀ ਮਹਤੋ/ਨਿਰਮਲ ਸ਼ਰਮਾ