Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਰਾਜਸਥਾਨ ਦੇ ਬਾੜਮੇਰ ਦੇ ਪਚਪਦਰਾ ਵਿਖੇ ਰਾਜਸਥਾਨ ਰਿਫਾਈਨਰੀ ਦੇ ਕੰਮ ਦੀ ਸ਼ੁਰੂਆਤ ‘ਤੇ ਪ੍ਰਧਾਨ ਮੰਤਰੀ ਦਾ ਜਨਤਕ ਇਕੱਠ ਨੂੰ ਸੰਬੋਧਨ

ਰਾਜਸਥਾਨ ਦੇ ਬਾੜਮੇਰ ਦੇ ਪਚਪਦਰਾ ਵਿਖੇ ਰਾਜਸਥਾਨ ਰਿਫਾਈਨਰੀ ਦੇ ਕੰਮ ਦੀ ਸ਼ੁਰੂਆਤ ‘ਤੇ ਪ੍ਰਧਾਨ ਮੰਤਰੀ ਦਾ ਜਨਤਕ ਇਕੱਠ ਨੂੰ ਸੰਬੋਧਨ

ਰਾਜਸਥਾਨ ਦੇ ਬਾੜਮੇਰ ਦੇ ਪਚਪਦਰਾ ਵਿਖੇ ਰਾਜਸਥਾਨ ਰਿਫਾਈਨਰੀ ਦੇ ਕੰਮ ਦੀ ਸ਼ੁਰੂਆਤ ‘ਤੇ ਪ੍ਰਧਾਨ ਮੰਤਰੀ ਦਾ ਜਨਤਕ ਇਕੱਠ ਨੂੰ ਸੰਬੋਧਨ

ਰਾਜਸਥਾਨ ਦੇ ਬਾੜਮੇਰ ਦੇ ਪਚਪਦਰਾ ਵਿਖੇ ਰਾਜਸਥਾਨ ਰਿਫਾਈਨਰੀ ਦੇ ਕੰਮ ਦੀ ਸ਼ੁਰੂਆਤ ‘ਤੇ ਪ੍ਰਧਾਨ ਮੰਤਰੀ ਦਾ ਜਨਤਕ ਇਕੱਠ ਨੂੰ ਸੰਬੋਧਨ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਰਾਜਸਥਾਨ ਦੇ ਬਾੜਮੇਰ ਵਿੱਚ ਪਚਪਦਰਾ ਵਿਖੇ ਰਾਜਸਥਾਨ ਰਿਫਾਈਨਰੀ ਦਾ ਕੰਮ ਸ਼ੁਰੂ ਹੋਣ ਦੇ ਮੌਕੇ ਉੱਤੇ ਇੱਕ ਉਤਸ਼ਾਹੀ ਅਤੇ ਵੱਡੇ ਜਨਤਕ ਇਕੱਠ ਨੂੰ ਸੰਬੋਧਨ ਕੀਤਾ।

ਰਾਜਸਥਾਨ ਦੀ ਮੁੱਖ ਮੰਤਰੀ ਸ੍ਰੀਮਤੀ ਵਸੁੰਧਰਾ ਰਾਜੇ ਅਤੇ ਕੇਂਦਰੀ ਪੈਟਰੋਲੀਅਮ ਮੰਤਰੀ ਸ੍ਰੀ ਧਰਮੇਂਦਰ ਪ੍ਰਧਾਨ ਨੂੰ ਇਸ ਮੌਕੇ ਉੱਤੇ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ , ਭਾਰਤ ਵਿੱਚ ਮਕਰ ਸੰਕ੍ਰਾਂਤੀ ਦਾ ਤਿਓਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਤਿਓਹਾਰੀ ਮੌਸਮ ਖੁਸ਼ਹਾਲੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਤਿਓਹਾਰਾਂ ਦੀ ਖੁਸ਼ੀ ਮਨਾਉਣ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਇੱਕ ਅਜਿਹੇ ਪ੍ਰੋਜੈਕਟ ਲਈ ਰਾਜਸਥਾਨ ਆਉਣ ਉੱਤੇ ਖੁਸ਼ੀ ਮਹਿਸੂਸ ਹੋ ਰਹੀ ਹੈ ਜੋ ਕਿ ਬਹੁਤ ਸਾਰੇ ਲੋਕਾਂ ਦੇ ਜੀਵਨ ਵਿੱਚ ਖੁਸ਼ੀ ਅਤੇ ਖੁਸ਼ਹਾਲੀ ਲੈ ਕੇ ਆਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ, ਇਹ ‘ਸੰਕਲਪ ਤੋਂ ਸਿੱਧੀ’ ਲਈ ਸਮਾਂ ਹੈ। ਸਾਨੂੰ ਆਪਣੇ ਟੀਚਿਆਂ ਦੀ ਪਛਾਣ ਕਰਨੀ ਪਵੇਗੀ ਅਤੇ ਉਨ੍ਹਾਂ ਦੀ 2022 ਤੱਕ ਪੂਰਤੀ ਲਈ, ਜਦੋਂ ਕਿ ਅਸੀਂ ਆਜ਼ਾਦੀ ਦੀ 75ਵੀਂ ਵਰੇਗੰਢ ਮਨਾ ਰਹੇ ਹਾਂ, ਕੰਮ ਕਰਨਾ ਪਵੇਗਾ, ।

ਪ੍ਰਧਾਨ ਮੰਤਰੀ ਨੇ ਸਾਬਕਾ ਉਪ ਰਾਸ਼ਟਰਪਤੀ ਅਤੇ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਭੈਰੋ ਸਿੰਘ ਸ਼ੇਖਾਵਤ ਦੀ ਦੇਣ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਰਾਜਸਥਾਨ ਦੇ ਆਧੁਨਿਕੀਕਰਨ ਲਈ ਬਹੁਤ ਕਾਰਜ ਕੀਤਾ। ਪ੍ਰਧਾਨ ਮੰਤਰੀ ਨੇ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਸ਼੍ਰੀ ਜਸਵੰਤ ਸਿੰਘ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਅਤੇ ਕਿਹਾ ਕਿ ਦੇਸ਼ ਪ੍ਰਤੀ ਉਨ੍ਹਾਂ ਦੀ ਦੇਣ ਵੀ ਬਹੁਤ ਹੈ।

ਪ੍ਰਧਾਨ ਮੰਤਰੀ ਨੇ ਰਾਜ ਸਰਕਾਰ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਦੀ ਸੋਕੇ ਦੀ ਸਥਿਤੀ ਨਾਲ ਨਜਿੱਠਣ ਲਈ ਕੀਤੀ ਗਈ ਕਾਰਵਾਈ ਦੀ ਪ੍ਰਸ਼ੰਸਾ ਕੀਤੀ ਅਤੇ ਉਸ ਮੁਸ਼ਕਿਲ ਸਮੇਂ ਵਿੱਚ ਲੋਕਾਂ ਦੀ ਸਹਾਇਤਾ ਦੀ ਵੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਹਥਿਆਰਬੰਦ ਬਲਾਂ ਲਈ ਇੱਕ ਰੈਂਕ ਇੱਕ ਪੈਨਸ਼ਨ ਨੂੰ ਲਾਗੂ ਕਰਨ ਲਈ ਵਚਨਬੱਧ ਸੀ ਅਤੇ ਸਰਕਾਰ ਨੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕੀਤਾ।

ਉਨ੍ਹਾਂ ਨੇ ਜਨ-ਧਨ ਯੋਜਨਾ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਗ਼ਰੀਬਾਂ ਦੀ ਹੁਣ ਬੈਂਕਿੰਗ ਸਹੂਲਤਾਂ ਤੱਕ ਪਹੁੰਚ ਹੋ ਗਈ ਹੈ। ਉਨ੍ਹਾਂ ਕੁਕਿੰਗ ਗੈਸ ਲਈ ਉੱਜਵਲਾ ਯੋਜਨਾ ਦਾ ਜ਼ਿਕਰ ਕੀਤਾ ਅਤੇ ਬਿਜਲੀ ਰਹਿਤ 18,000 ਪਿੰਡਾਂ ਵਿੱਚ ਬਿਜਲੀ ਪਹੁੰਚਾਉਣ ਵਿੱਚ ਹੋਈ ਪ੍ਰਗਤੀ ਦਾ ਵੀ ਹਵਾਲਾ ਦਿੱਤਾ।

ਪ੍ਰਧਾਨ ਮੰਤਰੀ ਨੇ ਰਾਜਸਥਾਨ ਦੀ ਤਰੱਕੀ ਦੇ ਵਾਅਦੇ ਲਈ ਕੰਮ ਕਰਨ ਲਈ ਮੁੱਖ ਮੰਤਰੀ ਸ਼੍ਰੀ ਮਤੀ ਵਸੁੰਧਰਾ ਰਾਜੇ ਦੀ ਪ੍ਰਸ਼ੰਸਾ ਕੀਤੀ।

*******

ਏਕੇਟੀ/ਐੱਸਐੱਚ/ਵੀਕੇ