Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਇਸਰਾਈਲ ਦੇ ਪ੍ਰਧਾਨ ਮੰਤਰੀ ਦੇ ਭਾਰਤ ਦੌਰੇ ਦੇ ਮੌਕੇ ਉੱਤੇ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਗਿਆ ਪ੍ਰੈਸ ਬਿਆਨ

ਇਸਰਾਈਲ ਦੇ ਪ੍ਰਧਾਨ ਮੰਤਰੀ ਦੇ ਭਾਰਤ ਦੌਰੇ ਦੇ ਮੌਕੇ ਉੱਤੇ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਗਿਆ ਪ੍ਰੈਸ ਬਿਆਨ

ਇਸਰਾਈਲ ਦੇ ਪ੍ਰਧਾਨ ਮੰਤਰੀ ਦੇ ਭਾਰਤ ਦੌਰੇ ਦੇ ਮੌਕੇ ਉੱਤੇ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਗਿਆ ਪ੍ਰੈਸ ਬਿਆਨ


ਮਾਨਯੋਗ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ, 

ਮੀਡੀਆ ਦੇ ਮੈਂਬਰੋ,

 

ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਪਹਿਲੇ  ਭਾਰਤ ਦੌਰੇ ‘ਤੇ ਆਉਣ ਉੱਤੇ ਉਨ੍ਹਾਂ ਦਾ ਸਵਾਗਤ ਕਰਨਾ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ। 

(ਮੇਰੇ ਚੰਗੇ ਮਿੱਤਰ, ਭਾਰਤ ਵਿੱਚ ਤੁਹਾਡਾ ਸਵਾਗਤ ਹੈ) 

ਪ੍ਰਧਾਨ ਮੰਤਰੀ ਜੀ ਤੁਹਾਡਾ ਦੌਰਾ, ਭਾਰਤ ਅਤੇ ਇਜ਼ਰਾਈਲ ਦੀ ਮਿੱਤਰਤਾ ਦੀ ਯਾਤਰਾ ਵਿਚ ਕਾਫੀ ਸਮੇਂ ਤੋਂ ਉਡੀਕਿਆ ਜਾ ਰਿਹਾ ਇਕ ਮੌਕਾ ਹੈ। 

ਭਾਰਤ ਅਤੇ ਇਜ਼ਰਾਈਲ ਦਰਮਿਆਨ ਜੋ 25 ਸਾਲ ਦੇ ਡਿਪਲੋਮੈਟਿਕ ਸਬੰਧ ਸਨ, ਇਹ ਉਨ੍ਹਾਂ ਦਾ ਇੱਕ ਢੁਕਵਾਂ ਕਲਾਈਮੈਕਸ ਵੀ ਹੈ। 

2018 ਵਿੱਚ ਸਾਡੇ ਪਹਿਲੇ ਸਨਮਾਨਿਤ ਮਹਿਮਾਨ ਵਜੋਂ ਤੁਹਾਡਾ ਦੌਰਾ ਸਾਡੇ ਨਵੇਂ ਕੈਲੰਡਰ ਸਾਲ ਦੀ ਇੱਕ ਵਿਸ਼ੇਸ਼ ਸ਼ੁਰੂਆਤ ਨੂੰ ਦਰਸਾਉਂਦਾ ਹੈ। ਇਹ ਦੌਰਾ ਇੱਕ ਬਹੁਤ ਹੀ ਸ਼ੁਭ ਸਮੇਂ ਤੇ ਹੋ ਰਿਹਾ ਹੈ ਕਿਉਂਕਿ ਭਾਰਤ ਦੇ ਲੋਕ ਇਸ ਵੇਲੇ ਬਸੰਤ ਦੇ ਆਗਮਨ, ਨਵੀਆਂ ਉਮੀਦਾਂ ਅਤੇ ਨਵੀਂ ਫਸਲ ਦੇ ਆਗਮਨ ਦੀ ਖੁਸ਼ੀ ਮਨਾ ਰਹੇ ਹਨ। ਲੋਹੜੀ, ਬੀਹੂ, ਮਕਰ ਸਕ੍ਰਾਂਤੀ(ਮਾਘੀ) ਅਤੇ ਪੋਂਗਲ ਨੂੰ ਮਨਾਉਣਾ ਭਾਰਤ ਵਿੱਚ ਅਨੇਕਤਾ ਅਤੇ ਏਕਤਾ ਨੂੰ ਦਰਸਾਉਂਦੇ ਹਨ। 

ਦੋਸਤੋ,

 

ਪਿਛਲੇ ਸਾਲ ਜੁਲਾਈ ਵਿੱਚ ਮੈਂ ਭਾਰਤ ਦੇ 1.25 ਅਰਬ ਲੋਕਾਂ ਦੀਆਂ ਸ਼ੁਭ ਇਛਾਵਾਂ ਅਤੇ ਮਿੱਤਰਤਾ ਦਾ ਸੁਨੇਹਾ ਲੈ ਕੇ ਇਜ਼ਰਾਈਲ ਗਿਆ ਸੀ। ਇਸ ਦੇ ਬਦਲੇ ਵਿੱਚ ਮੈਨੂੰ ਇਜ਼ਰਾਈਲੀ ਲੋਕਾਂ, ਜਿਨ੍ਹਾਂ ਦੀ ਅਗਵਾਈ ਮੇਰੇ ਮਿੱਤਰ ਬੀਬੀ ਕਰਦੇ ਹਨ, ਤੋਂ ਜੋ ਪਿਆਰ ਅਤੇ ਸਨੇਹ ਮਿਲਿਆ ਹੈ, ਉਸ ਤੋਂ ਮੈਂ ਬਹੁਤ ਭਾਵੁਕ ਹੋਇਆ ਹਾਂ। 

ਮੇਰੇ ਇਜ਼ਰਾਈਲ ਦੌਰੇ ਦੌਰਾਨ ਪ੍ਰਧਾਨ ਮੰਤਰੀ ਨੇਤਨਯਾਹੂ ਅਤੇ ਮੈਂ ਇਕ ਦੂਸਰੇ ਨਾਲ ਇਹ ਵਾਅਦਾ ਕੀਤਾ ਸੀ ਕਿ ਅਸੀਂ ਆਪਣੇ ਲੋਕਾਂ ਵਿੱਚ ਉਮੀਦਾਂ ਅਤੇ ਭਰੋਸੇ ਦੀ ਯੁੱਧਨੀਤਕ ਭਾਈਵਾਲੀ ਤਿਆਰ ਕਰਾਂਗੇ ਅਤੇ ਸਫ਼ਲਤਾ ਲਈ ਮਿਲ ਕੇ ਅੱਗੇ ਵਧਾਂਗੇ। ਅਜਿਹਾ ਵਾਅਦਾ ਕੁਦਰਤੀ ਨੇੜਤਾ ਅਤੇ ਮਿੱਤਰਤਾ ਦੇ ਵਹਾਅ ਵਾਂਗ ਸਾਹਮਣੇ ਆਇਆ ਹੈ ਅਤੇ ਇਸ ਨੇ ਸਾਨੂੰ ਸਦੀਆਂ ਲਈ ਜੋੜ ਦਿੱਤਾ ਹੈ ਅਤੇ ਸਾਰੇ ਖੇਤਰਾਂ ਵਿੱਚ ਸਾਡੇ ਸਹਿਯੋਗ ਨੂੰ ਮਜ਼ਬੂਤੀ ਦਿੱਤੀ ਹੈ। 

ਅਤੇ ਸਾਡੀਆਂ ਸਾਂਝੀਆਂ ਇੱਛਾਵਾਂ ਅਤੇ ਵਾਅਦਿਆਂ ਕਾਰਣ ਹੀ ਸਿਰਫ 6 ਮਹੀਨਿਆਂ ਦੇ ਛੋਟੇ ਜਿਹੇ ਸਮੇਂ ਵਿਚ ਤੁਹਾਡਾ ਭਾਰਤ ਦਾ ਇਹ ਅਸਾਧਾਰਨ ਦੌਰਾ ਹੋ ਗਿਆ ਹੈ। 

ਅੱਜ ਅਤੇ ਬੀਤੇ ਕੱਲ , ਪ੍ਰਧਾਨ ਮੰਤਰੀ ਨੇਤਨਯਾਹੂ ਨੇ ਅਤੇ ਮੈਂ ਆਪਸੀ ਸੰਬੰਧਾਂ ਵਿਚ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਆਪਣੀ ਗੱਲਬਾਤ ਨੂੰ ਉਨ੍ਹਾਂ ਸੰਭਾਵਨਾਵਾਂ ਤੱਕ ਵਧਾਇਆ ਜਿਨ੍ਹਾਂ ਦੀ ਲੋੜ ਹੈ। 

ਸਾਡੀ ਗੱਲਬਾਤ ਵਿਸਤ੍ਰਿਤ ਅਤੇ ਬਹੁ -ਪੜਾਵੀ ਸੀ। ਇਸ ਵਿੱਚ ਹੋਰ ਵੀ ਕੁਝ ਕਰਨ ਦੀ ਇੱਛਾ ਝਲਕਦੀ ਸੀ। ਪ੍ਰਧਾਨ ਮੰਤਰੀ ਜੀ ਮੇਰਾ ਇਹ ਪ੍ਰਭਾਵ ਬਣਿਆ ਹੋਇਆ ਹੈ ਕਿ ਮੈਂ ਨਤੀਜੇ ਹਾਸਲ ਕਰਨ ਲਈ ਕਾਹਲਾ ਪੈ ਜਾਂਦਾ ਹਾਂ। 

ਜੇ ਮੈਂ ਇੱਕ ਰਾਜ਼ ਨੂੰ ਖੋਲ੍ਹਦਾ ਹਾਂ ਤਾਂ ਮੈਂ ਜਾਣਦਾ ਹਾਂ ਕਿ ਤੁਸੀਂ ਵੀ ਅਜਿਹਾ ਹੀ ਕਰਦੇ ਹੋ। 

ਪਿਛਲੇ ਸਾਲ ਤੈਲ ਅਵੀਵ ਵਿੱਚ ਤੁਸੀਂ ਅਫ਼ਸਰਸ਼ਾਹੀ ਦੇ ਅਧਿਕਾਰਾਂ ਨੂੰ ਘੱਟ ਕਰਕੇ ਤੇਜ਼ੀ ਨਾਲ ਅੱਗੇ ਵਧਣ ਦੀ ਇੱਛਾ ਪ੍ਰਗਟਾਈ ਸੀ। 

ਪ੍ਰਧਾਨ ਮੰਤਰੀ ਜੀ ਮੈਨੂੰ ਇਹ ਦੱਸਣ ਵਿੱਚ ਖੁਸ਼ੀ ਹੈ ਕਿ ਭਾਰਤ ਵਿੱਚ ਅਸੀਂ ਵੀ ਉਸੇ ਰਾਹ ਤੇ ਚੱਲ ਰਹੇ ਹਾਂ। ਅਸੀਂ ਆਪਣੇ ਪਿਛਲੇ ਫੈਸਲਿਆਂ ਨੂੰ ਲਾਗੂ ਕਰਨ ਵਿੱਚ ਤੇਜ਼ੀ ਵਿਖਾ ਰਹੇ ਹਾਂ।

 

ਇਸ ਦੇ ਨਤੀਜੇ ਵੀ ਨਜ਼ਰ ਆਉਣ ਲੱਗੇ ਹਨ। ਅੱਜ ਦੀ ਸਾਡੀ ਗੱਲਬਾਤ ਆਪਸੀ ਭਾਈਵਾਲੀ ਨੂੰ ਵਧਾਉਣ ਉੱਤੇ ਕੇਂਦਰਿਤ ਰਹੀ। 

ਅਸੀਂ ਇਸ ਨੂੰ ਤਿੰਨ ਢੰਗਾਂ ਨਾਲ ਅੱਗੇ ਵਧਾਵਾਂਗੇ । 

ਪਹਿਲਾ, ਅਸੀਂ ਆਪਣੇ ਸਹਿਯੋਗ ਦੇ ਮੌਜੂਦਾ ਥੰਮਾਂ ਨੂੰ ਉਨ੍ਹਾਂ ਖੇਤਰਾਂ ਵਿੱਚ ਮਜ਼ਬੂਤ ਕਰਾਂਗੇ ਜੋ ਕਿ ਸਾਡੇ ਲੋਕਾਂ ਦੇ ਜੀਵਨ ਨਾਲ ਸਬੰਧਤ ਹਨ। ਇਹ ਖੇਤਰ ਹਨ – ਖੇਤੀ, ਵਿਗਿਆਨ, ਟੈਕਨੋਲੋਜੀ ਅਤੇ ਸੁਰੱਖਿਆ।

 ਅਸੀਂ ਮੁਹਾਰਤ ਦੇ ਕੇਂਦਰਾਂ ਨੂੰ ਉੱਚਾ ਚੁੱਕਣ ਬਾਰੇ ਵਿਚਾਰ ਸਾਂਝੇ ਕੀਤੇ। ਇਹ ਕੇਂਦਰ ਖੇਤੀ ਸਹਿਯੋਗ ਦੇ ਮੁੱਖ ਥੰਮ ਰਹੇ ਹਨ ਅਤੇ ਇਨ੍ਹਾਂ ਵਿੱਚ ਆਧੁਨਿਕ ਇਜ਼ਰਾਈਲੀ ਢੰਗ ਅਤੇ ਟੈਕਨੋਲੋਜੀ ਅਪਣਾਈ ਗਈ ਹੈ।

 

ਰੱਖਿਆ ਦੇ ਖੇਤਰ ਵਿੱਚ ਮੈਂ ਇਸਰਾਈਲੀ ਕੰਪਨੀਆਂ ਨੂੰ ਸੱਦਾ ਦਿੱਤਾ ਹੈ ਕਿ ਭਾਰਤ ਦੇ ਖੁੱਲ੍ਹੇ ਐੱਫਡੀਆਈ ਸਰੂਪ ਦਾ ਫਾਇਦਾ ਉਠਾਉਣ ਅਤੇ ਸਾਡੀਆਂ ਕੰਪਨੀਆਂ ਨਾਲ ਮਿਲ ਕੇ ਇਥੇ ਪੈਸਾ ਲਗਾਉਣ। 

ਦੂਸਰਾ, ਅਸੀਂ ਸਹਿਯੋਗ ਦੇ ਘੱਟ ਵਰਤੇ ਗਏ ਖੇਤਰਾਂ ਜਿਵੇਂ ਕਿ ਤੇਲ ਅਤੇ ਗੈਸ, ਸਾਈਬਰ ਸੁਰੱਖਿਆ, ਫਿਲਮਾਂ ਅਤੇ ਸਟਾਰਟ ਅੱਪਸ ਵਿੱਚ ਸਹਿਯੋਗ ਬਾਰੇ ਚਰਚਾ ਕਰ ਰਹੇ ਹਾਂ। ਤੁਸੀਂ ਇਸ ਚੀਜ਼ ਨੂੰ ਹੁਣੇ ਜਿਹੇ ਹੋਏ ਸਮਝੌਤਿਆਂ ਵਿੱਚ ਵੀ ਮਹਿਸੂਸ ਕਰੋਗੇ।

 ਅਤੇ ਤੀਸਰਾ, ਅਸੀਂ ਆਪਣੇ ਭੂਗੌਲਿਕ ਖੇਤਰਾਂ ਵਿੱਚ ਲੋਕਾਂ ਅਤੇ ਵਿਚਾਰਾਂ ਦਾ ਆਉਣਾ ਜਾਣਾ ਸੁਖਾਲਾ ਬਣਾਉਣ ਲਈ ਵਚਨਬੱਧ ਹਾਂ। ਇਸ ਦੇ ਲਈ ਨੀਤੀ, ਢਾਂਚੇ ਅਤੇ ਕੁਨੈਕਟੀਵਿਟੀ ਦੀ ਸਹੂਲਤ ਦੀ ਲੋੜ ਹੈ ਅਤੇ ਨਾਲ ਹੀ ਸਰਕਾਰ ਤੋਂ ਇਲਾਵਾ ਇਲਾਕਿਆਂ ਦੇ ਸਹਿਯੋਗ ਦੀ ਵੀ ਲੋੜ ਹੈ। 

ਅਸੀਂ ਇਸਰਾਈਲ ਨਾਲ ਮਿਲ ਕੇ ਇਹ ਸੁਖਾਲਾ ਬਣਾਉਣ ਦੇ ਯਤਨ ਕਰ ਰਹੇ ਹਾਂ ਕਿ ਸਾਡੇ ਲੋਕ ਮਿਲ ਕੇ ਕੰਮ ਕਰਨ ਅਤੇ ਇਕ ਦੂਜੇ ਦੇਸ਼ ਦਾ ਦੌਰਾ ਕਰਨ। ਇਨ੍ਹਾਂ ਵਿੱਚ ਲੰਬੀ ਮਿਆਦ ਦੇ ਦੌਰੇ ਵੀ ਹੋ ਸਕਦੇ ਹਨ। ਦੋਹਾਂ ਧਿਰਾਂ ਦੇ ਆਪਸੀ ਸਹਿਯੋਗ ਨੂੰ ਵਧਾਉਣ ਲਈ ਇੱਕ ਭਾਰਤੀ ਸੱਭਿਆਚਾਰਕ ਕੇਂਦਰ ਜਲਦੀ ਹੀ ਇਜ਼ਰਾਈਲ ਵਿੱਚ ਖੋਲ੍ਹਿਆ ਜਾ ਰਿਹਾ ਹੈ। 

ਅਸੀਂ ਇਹ ਵੀ ਫੈਸਲਾ ਕੀਤਾ ਹੈ ਕਿ ਵਿਗਿਆਨ ਸਬੰਧਤ ਵਿੱਦਿਅਕ ਖੇਤਰਾਂ ਦੇ 100 ਨੌਜਵਾਨਾਂ ਨੂੰ ਸਾਲਾਨਾ ਪੱਧਰ ਉੱਤੇ ਇਕ ਦੂਜੇ ਦੇਸ਼ ਵਿੱਚ ਭੇਜੀਏ। 

ਦੋਸਤੋ, 

ਦੁਵੱਲੇ ਵਪਾਰ ਅਤੇ ਨਿਵੇਸ਼ ਦੇ ਯਤਨ ਸਾਡੀ ਮਜ਼ਬੂਤ ਭਾਈਵਾਲੀ ਦੇ ਸੁਪਨੇ ਦੇ ਜ਼ਰੂਰੀ ਅੰਗ ਹਨ। ਪ੍ਰਧਾਨ ਮੰਤਰੀ ਨੇਤਨਯਾਹੂ ਅਤੇ ਮੈਂ ਇਸ ਦਿਸ਼ਾ ਵਿੱਚ ਹੋਰ ਕਾਫੀ ਕੁਝ ਕਰਨ ਲਈ ਸਹਿਮਤ ਹੋਏ। ਪਿਛਲੇ ਸਾਲ ਤੈਲ ਅਵੀਵ ਵਿੱਚ ਹੋਈ ਮੁਲਾਕਾਤ ਤੋਂ ਬਾਅਦ ਅਸੀਂ ਦੂਸਰੀ ਵਾਰੀ ਦੋਪੱਖੀ ਫੋਰਮ ਅਧੀਨ ਆਪਣੇ ਸੀਈਓਜ਼ ਨਾਲ ਗੱਲਬਾਤ ਕਰਾਂਗੇ। 

ਮੈਂ ਪ੍ਰਧਾਨ ਮੰਤਰੀ ਨੇਤਨਯਾਹੂ ਨਾਲ ਆਏ ਵੱਡੇ ਵਪਾਰਕ ਵਫਦ ਦਾ ਸਵਾਗਤ ਕਰਦਾ ਹਾਂ। ਪ੍ਰਧਾਨ ਮੰਤਰੀ ਨੇਤਨਯਾਹੂ ਅਤੇ ਮੈਂ ਖੇਤਰੀ ਅਤੇ ਵਿਸ਼ਵ ਸਥਿਤੀ ਬਾਰੇ ਵੀ ਆਪਸ ਵਿੱਚ ਚਰਚਾ ਕੀਤੀ।

 

ਅਸੀਂ ਖੇਤਰ ਅਤੇ ਦੁਨੀਆ ਵਿੱਚ ਸਥਿਰਤਾ ਅਤੇ ਸ਼ਾਂਤੀ ਬਾਰੇ ਆਪਸੀ ਸਹਿਯੋਗ ਦਾ ਜਾਇਜ਼ਾ ਲਿਆ। 

ਮਿੱਤਰੋ,

 ਕੱਲ੍ਹ ਭਾਰਤੀ ਦੌਰੇ ਦੇ ਪਹਿਲੇ ਕਦਮ ਵਜੋਂ ਪ੍ਰਧਾਨ ਮੰਤਰੀ ਨੇਤਨਯਾਹੂ ਮੇਰੇ ਨਾਲ ਮਿਲ ਕੇ ਤੀਨ ਮੂਰਤੀ ਹਲੀਫਾ ਚੋਕ ਗਏ ਅਤੇ ਉਥੇ ਜਾ ਕੇ ਭਾਰਤ ਦੇ ਉਨ੍ਹਾਂ ਦਲੇਰ ਫੌਜੀ ਜਵਾਨਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਜਿਨ੍ਹਾਂ ਨੇ ਕਿ ਇੱਕ ਸਦੀ ਪਹਿਲਾਂ ਇਜ਼ਰਾਈਲ ਵਿੱਚ ਹਲੀਫਾ ਦੀ ਜੰਗ ਵਿੱਚ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ। 

ਅਸੀਂ ਦੋਹਾਂ ਦੇਸ਼ਾਂ ਨੇ ਕਦੀ ਵੀ ਆਪਣੇ ਇਤਿਹਾਸ ਅਤੇ ਆਪਣੇ ਦਲੇਰ ਜਵਾਨਾਂ ਨੂੰ ਨਹੀਂ ਭੁਲਾਇਆ ਅਤੇ ਅਸੀਂ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਸਦਭਾਵਨਾ ਦਾ ਦਿਲੋਂ ਸਵਾਗਤ ਕਰਦੇ ਹਾਂ। 

ਇਜ਼ਰਾਈਲ ਨਾਲ ਆਪਣੀ ਇਸ ਭਾਈਵਾਲੀ ਦੇ ਭਵਿੱਖ ਵੱਲ ਵੇਖਦੇ ਹੋਏ ਮੇਰਾ ਮਨ ਉਮੀਦ ਅਤੇ ਖੁਸ਼ਉਮੀਦੀ ਨਾਲ ਭਰ ਜਾਂਦਾ ਹੈ। ਪ੍ਰਧਾਨ ਮੰਤਰੀ ਨੇਤਨਯਾਹੂ ਵਿੱਚ ਮੈਂ ਇੱਕ ਅਜਿਹਾ ਭਾਈਵਾਲ ਵੇਖਦਾ ਹਾਂ ਜੋ ਕਿ ਭਾਰਤ- ਇਸਰਾਈਲ ਸਬੰਧਾਂ ਨੂੰ ਨਵੀਆਂ ਉੱਚਾਈਆਂ ਤੱਕ ਲਿਜਾਣ ਲਈ ਵਚਨਬੱਧ ਹੈ। 

ਅੰਤ ਵਿੱਚ ਪ੍ਰਧਾਨ ਮੰਤਰੀ ਜੀ ਆਪਣੇ ਜੱਦੀ ਸੂਬੇ ਵਿੱਚ, ਇੱਕ ਦਿਨ ਬਾਅਦ ਤੁਹਾਡੇ ਨਾਲ ਰਹਿਣ ਦਾ ਜੋ ਮੌਕਾ ਮਿਲੇਗਾ, ਮੈਨੂੰ ਉਸ ਦੀ ਬਹੁਤ ਖੁਸ਼ੀ ਹੈ। 

ਉਥੇ ਸਾਨੂੰ ਆਪਣੇ ਵਾਅਦੇ ਪੂਰੇ ਹੁੰਦੇ ਵੇਖਣ ਦਾ ਇਕ ਹੋਰ ਮੌਕਾ ਮਿਲੇਗਾ। ਇਹ ਮੌਕੇ ਖੇਤੀ, ਟੈਕਨੋਲੋਜੀ ਅਤੇ ਖੋਜ ਦੇ ਖੇਤਰ ਵਿੱਚ ਆਪਸੀ ਸਹਿਯੋਗ ਦੇ ਹੋਣਗੇ।

 ਮੈਂ ਪ੍ਰਧਾਨ ਮੰਤਰੀ ਨੇਤਨਯਾਹੂ, ਸ਼੍ਰੀਮਤੀ ਨੇਤਨਯਾਹੂ ਅਤੇ ਉਨ੍ਹਾਂ ਦੇ ਵਫਦ ਦੇ ਭਾਰਤ ਵਿੱਚ ਯਾਦਗਾਰੀ ਠਹਿਰਾਅ ਦੀ ਕਾਮਨਾ ਕਰਦਾ ਹਾਂ। 

ਤੁਹਾਡਾ ਬਹੁਤ ਬਹੁਤ ਧੰਨਵਾਦ, ਟੋਡਾ ਰੱਬਾਹ!

 

 

ਏਕੇਟੀ/ਐੱਸਐੱਚ/ਵੀਕੇ