ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਭਾਰਤ ਅਤੇ ਮਿਆਂਮਾਰ ਦਰਮਿਆਨ ਜ਼ਮੀਨੀ ਸਰਹੱਦ ਪਾਰ ਕਰਨ (Land Border crossing) ਦੇ ਸਮਝੌਤੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਹ ਸਮਝੌਤਾ ਦੋਹਾਂ ਦੇਸ਼ਾਂ ਦੇ ਸਰਹੱਦੀ ਖੇਤਰਾਂ ਵਿੱਚ ਰਹਿ ਰਹੇ ਲੋਕਾਂ ਲਈ ਪਹਿਲਾਂ ਤੋਂ ਹੀ ਮੌਜੂਦ ਖੁੱਲ੍ਹੇ ਆਉਣ ਜਾਣ ਦੇ ਅਧਿਕਾਰਾਂ ਨੂੰ ਨਿਯਮਤ ਅਤੇ ਸੁਚਾਰੂ ਬਣਾਏਗਾ। ਇਹ ਯੋਗ ਪਾਸਪੋਰਟ ਅਤੇ ਵੀਜ਼ੇ ਦੇ ਅਧਾਰ ‘ਤੇ ਲੋਕਾਂ ਦੀ ਆਵਾਜਾਈ ਨੂੰ ਸੁਵਿਧਾਜਨਕ ਬਣਾਉਣ ਵਿੱਚ ਵੀ ਮਦਦ ਕਰੇਗਾ ਅਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਆਰਥਿਕ ਅਤੇ ਸਮਾਜਿਕ ਸੰਪਰਕ ਵਧਾਉਣ ਵਿੱਚ ਸਹਾਈ ਹੋਵੇਗਾ।
ਇਹ ਸਮਝੌਤਾ ਭਾਰਤ-ਮਿਆਂਮਾਰ ਸਰਹੱਦ ਪਾਰ ਲੋਕਾਂ ਦੇ ਆਉਣ ਜਾਣ ਦੇ ਪ੍ਰਬੰਧਾਂ ਨੂੰ ਸਮਰੱਥ ਬਣਾਉਂਦਾ ਹੈ। ਇਸ ਨਾਲ ਭਾਰਤ ਦੇ ਉੱਤਰ-ਪੂਰਬੀ ਰਾਜਾਂ ਦੇ ਲੋਕਾਂ ਦੀ ਮਿਆਂਮਾਰ ਦੇ ਲੋਕਾਂ ਨਾਲ ਸੰਪਰਕ ਅਤੇ ਗੱਲਬਾਤ ਵਧਣ ਦੀ ਉਮੀਦ ਹੈ।
ਇਹ ਸਮਝੌਤਾ ਉੱਤਰ ਪੂਰਬ ਦੀ ਅਰਥਵਿਵਸਥਾ ਨੂੰ ਪ੍ਰੋਤਸਾਹਨ ਦੇਵੇਗਾ ਅਤੇ ਸਾਨੂੰ ਮਿਆਂਮਾਰ ਨਾਲ ਭੂਗੋਲਿਕ ਸਬੰਧਾਂ ਦਾ ਲਾਭ ਉਠਾਉਣ ਲਈ ਵਪਾਰ ਅਤੇ ਲੋਕਾਂ ਦੇ ਲੋਕਾਂ ਨਾਲ ਸਬੰਧਾਂ ਨੂੰ ਪ੍ਰੋਤਸਾਹਨ ਦੇਣ ਦੀ ਪ੍ਰਵਾਨਗੀ ਦਿੰਦਾ ਹੈ।
ਇਹ ਸਮਝੌਤਾ ਸਰਹੱਦ ਕੋਲ ਰਹਿਣ ਵਾਲੇ ਕਬਾਇਲੀ ਭਾਈਚਾਰੇ ਦੇ ਪਰੰਪਰਾਗਤ ਅਧਿਕਾਰਾਂ ਨੂੰ ਸੁਰੱਖਿਅਤ ਕਰੇਗਾ ਜੋ ਆਦਤਨ ਜ਼ਮੀਨੀ ਸਰਹੱਦ ਦੇ ਪਾਰ ਚਲੇ ਜਾਂਦੇ ਹਨ।
***
ਏਕੇਟੀ/ਵੀਬੀਏ/ਐੱਸਐੱਚ