Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਮਿਡਲ ਇਨਕਮ ਗਰੁੱਪ ਲਈ ਕ੍ਰੈਡਿਟ ਲਿੰਕ ਸਬਸਿਡੀ ਸਕੀਮ ਤਹਿਤ ਵਿਆਜ ਸਬਸਿਡੀ ਲਈ ਯੋਗ ਮਕਾਨ ਦੇ ਕਾਰਪੈਟ ਖੇਤਰ ਵਿੱਚ ਵਾਧੇ ਨੂੰ ਪ੍ਰਵਾਨਗੀ ਦਿੱਤੀ।


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਅਧੀਨ ਮਿਡਲ ਇਨਕਮ ਗਰੁੱਪ (ਐੱਮਆਈਜੀ) ਲਈ ਕ੍ਰੈਡਿਟ ਲਿੰਕ ਸਬਸਿਡੀ ਸਕੀਮ (ਸੀਐੱਲਐੱਸਐੱਸ) ਤਹਿਤ ਵਿਆਜ ਸਬਸਿਡੀ ਲਈ ਯੋਗ ਮਕਾਨ ਦੇ ਕਾਰਪੈਟ ਖੇਤਰ ਵਿੱਚ ਵਾਧੇ ਨੂੰ ਮਨਜ਼ੂਰੀ ਦਿੱਤੀ ਹੈ।

 ਇਸ ਸਕੀਮ ਦੇ ਵਿਸਤਾਰ, ਕਵਰੇਜ ਅਤੇ ਪਹੁੰਚ ਨੂੰ ਹੋਰ ਵਧਾਉਣ ਲਈ, ਮੰਤਰੀ ਮੰਡਲ ਨੇ ਹੇਠ ਲਿਖੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ:

1.ਸੀਏਐੱਲਐੱਸ ਦੀ ਐੱਮਆਈਜੀ-1 ਸ਼੍ਰੇਣੀ ਵਿੱਚ ਕਾਰਪੈਟ ਖੇਤਰ ਨੂੰ ਵਰਤਮਾਨ 90 ਵਰਗ ਮੀਟਰ ਤੋਂ ਵਧਾ ਕੇ 120 ਵਰਗ ਮੀਟਰ ਤੱਕ ਕਰ ਦਿੱਤਾ ਹੈ ਅਤੇ ਸੀਐੱਲਐੱਸਐੱਸ ਦੀ ਐੱਮਆਈਜੀ-2 ਸ਼੍ਰੇਣੀ ਦੇ ਸਬੰਧ ਵਿੱਚ ਕਾਰਪੈਟ ਨੂੰ ਵਰਤਮਾਨ 110 ਵਰਗ ਮੀਟਰ ਵਧਾ ਕੇ 150 ਵਰਗ ਮੀਟਰ ਤੱਕ ਕਰ ਦਿੱਤਾ ਹੈ।

  1. ਉਪਰੋਕਤ ਤਬਦੀਲੀਆਂ 01.01.2017 ਤੋਂ ਲਾਗੂ ਹੋਈਆਂ ਸਨ ਭਾਵ ਜਿਸ ਦਿਨ ਤੋਂ ਐੱਮਆਈਜੀ ਦੇ ਲਈ ਸੀਐੱਲਐੱਸਐੱਸ ਦੀ ਪ੍ਰਭਾਵੀ ਭੂਮਿਕਾ ਬਣ ਗਈ ਸੀ।

1) ਸ਼ਹਿਰੀ ਘਰਾਂ ਦੀ ਕਮੀ ਦੀਆਂ ਚੁਣੌਤੀਆਂ ਨੂੰ ਪੂਰਾ ਕਰਨ ਲਈ ਐੱਮਆਈਜੀ ਲਈ ਸੀਐੱਲਐੱਸਐੱਸ ਇੱਕ ਸ਼ਲਾਘਾਯੋਗ ਕਦਮ ਹੈ। ਇਹ ਮਿਡਲ ਇਨਕਮ ਗਰੁੱਪ ਨੂੰ ਵਿਆਜ ਸਬਸਿਡੀ ਸਕੀਮ ਦੇ ਲਾਭਾਂ ਤੱਕ ਪਹੁੰਚਾਉਣ ਦੇ  ਲਈ ਇੱਕ ਪ੍ਰਮੁੱਖ ਕਦਮ ਹੈ।

ਐਮਆਈਜੀ ਦੇ ਲਈ ਸੀਐੱਲਐੱਸਐੱਸ ਐਮਆਈਜੀ ਵਿੱਚ ਦੋ ਆਮਦਨ ਗਰੁੱਪਾਂ ਭਾਵ 6,00,001 ਤੋਂ ਲੈਕੇ 12,00,000 ਰੁਪਏ (ਐੱਮਆਈਜੀ-1) ਅਤੇ 12,00,001 ਤੋਂ ਲੈਕੇ 18,00,000 (ਐੱਮਆਈਜੀ-2) ਪ੍ਰਤੀ ਸਾਲ ਨੂੰ ਕਵਰ ਕਰਦੀ ਹੈ । ਐੱਮਆਈਜੀ-1 ਵਿੱਚ 9 ਲੱਖ ਰੁਪਏ ਤੱਕ  ਦੇ ਕਰਜੇ ‘ਤੇ 4 % ਦੀ ਵਿਆਜ ਸਬਸਿਡੀ ਪ੍ਰਦਾਨ ਕੀਤੀ ਜਾਂਦੀ ਹੈ ਜਦੋਂਕਿ ਐੱਮਆਈਜੀ-2 ਵਿੱਚ 12 ਲੱਖ ਰੁਪਏ ਤੱਕ ਦੇ ਕਰਜੇ ਦੇ ਲਈ 3 % ਦੀ ਵਿਆਜ ਸਬਸਿਡੀ ਪ੍ਰਦਾਨ ਕੀਤੀ ਜਾਂਦੀ ਹੈ। ਵਿਆਜ ਸਬਸਿਡੀ ਦੀ ਗਣਨਾ 20 ਸਾਲਾਂ ਦੀ ਵੱਧ ਤੋਂ ਵੱਧ ਕਰਜ਼ੇ ਦੀ ਮਿਆਦ ਜਾਂ ਅਸਲ ਕਾਰਜਕਾਲ, ਜੋ ਵੀ ਘੱਟ ਹੋਵੇ, ਦੇ ਇਲਾਵਾ 9 % ਐਨਪੀਵੀ ਤੇ ਕੀਤੀ ਜਾਏਗੀ । 9 ਲੱਖ  ਅਤੇ 12 ਲੱਖ ਤੋਂ ਉਪਰ ਦੇ ਰਿਹਾਇਸ਼ੀ ਕਰਜ਼ੇ ਗੈਰ-ਸਬਸਿਡੀ ਵਾਲੀਆਂ ਦਰਾਂ ‘ਤੇ ਹੋਣਗੇ।

ਐੱਮਆਈ ਜੀ ਲਈ ਸੀਐੱਲਐੱਸਐੱਸ ਵਰਤਮਾਨ ਸਮੇਂ ‘ਚ 31.03.2019 ਤੱਕ ਲਾਗੂ ਹੈ।

ਪ੍ਰਭਾਵ

  • 120 ਵਰਗ ਮੀਟਰ ਦੀ ਸੀਮਾ ਅਤੇ 150 ਵਰਗ ਮੀਟਰ ਇੱਕ ਵਾਜਬ ਵਾਧੇ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ।
  • ਕਾਰਪੈਟ ਖੇਤਰ ਵਿੱਚ ਵਾਧਾ ਡਿਵੈਲਪਰ ਪਰਿਯੋਜਨਾ ਵਿੱਚ ਵਿਅਕਤੀਆਂ ਦੀ ਮਿਡਲ ਇਨਕਮ ਸ਼੍ਰੇਣੀ ਨੂੰ ਵਾਧੂ ਵਿਕਲਪ ਪ੍ਰਦਾਨ ਕਰਵਾਏਗਾ।
  • ਵਧਿਆ ਹੋਇਆ ਕਾਰਪੈਟ ਖੇਤਰ ਕਿਫਾਇਤੀ ਆਵਾਸ ਸ਼੍ਰੇਣੀ ਵਿੱਚ ਤਿਆਰ ਫਲੈਟਾਂ ਦੀ ਵਿਕਰੀ ਨੂੰ ਹੁਲਾਰਾ ਦੇਵੇਗਾ।

                                          **********

ਏਕੇਟੀ/ਵੀਬੀਏ/ਐੱਸਐੱਚ